ਬਠਿੰਡਾ, 19 ਅਕਤੂਬਰ, 2016 : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਵਿਕਟੋਰੀਆ ਕ੍ਰਾਸ ਤੇ ਮਹਾਵੀਰ ਚੱਕਰ ਹਾਸਲ ਕਰਨ ਵਾਲੇ ਪਹਿਲੀ ਸਿੱਖ ਰੇਂਜੀਮੇਂਟ ਦੇ ਸੂਬੇਦਾਰ ਨੰਦ ਸਿੰਘ ਦੇ ਬੁੱਤ ਦੀ ਸੰਭਾਲ ਨਾ ਕਰਨ ਨੂੰ ਲੈ ਕੇ ਬੁੱਧਵਾਰ ਸਵੇਰੇ ਬਾਦਲ ਸਰਕਾਰ ਦੀ ਸਖਤ ਨਿੰਦਾ ਕੀਤੀ ਅਤੇ ਖੁਦ ਇਸ ਮਹਾਨ ਨਾਇਕ ਦੇ ਬੁੱਤ ਨੂੰ ਸਾਫ ਕਰਨ ਦਾ ਬੀੜਾ ਚੁੱਕਿਆ।
ਇਸ ਦੌਰਾਨ ਬਾਦਲ ਦੇ ਮਜਬੂਤ ਅਧਾਰ ਮੰਨੇ ਜਾਣ ਵਾਲੇ ਬਠਿੰਡਾ 'ਚ ਮੰਗਲਵਾਰ ਰਾਤ ਦੀ ਧੂਮ ਤੇ ਉਤਸਾਹ ਦੀ ਬੁੱਧਵਾਰ ਨੂੰ ਇਕ ਭਾਵਨਾਤਮਕ ਸਵੇਰ ਹੋਈ, ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਵੱਡੀ ਗਿਣਤੀ 'ਚ ਪਾਰਟੀ ਵਰਕਰਾਂ ਤੇ ਸਥਾਨਕ ਵਾਸੀਆਂ ਨਾਲ ਉਨ੍ਹਾਂ ਮਾੜੇ ਹਾਲਾਤਾਂ ਵਿਚ ਦੇਸ਼ ਲਈ ਆਪਣੀ ਜਾਨ ਕੁਰਬਾਨ ਵਾਲੇ, ਜਦੋਂ ਸਾਰੇ ਮਨੁੱਖੀ ਤੇ ਅੰਤਰ ਰਾਸ਼ਟਰੀ ਨਿਯਮਾਂ ਨੂੰ ਭੁਲਾ ਦਿੱਤਾ ਗਿਆ ਸੀ, ਭਾਰਤ ਦੇ ਸੱਭ ਤੋਂ ਬਹਾਦਰ ਫੌਜੀਆਂ 'ਚੋਂ ਇਕ ਸੂਬੇਦਾਰ ਨੰਦ ਸਿੰਘ ਦੇ ਬੁੱਤ ਦੀ ਸਫਾਈ ਕੀਤੀ।
ਇਸ ਮੌਕੇ 'ਤੇ ਫੌਜ਼ੀ (ਸ਼ਹੀਦ) ਚੌਕ ਵਿਖੇ ਸਥਾਪਿਤ ਸੂਬੇਦਾਰ ਨੰਦ ਸਿੰਘ ਦੇ ਬੁੱਤ ਦੀ ਮਾੜੀ ਹਾਲਤ 'ਤੇ ਦੁੱਖ ਪ੍ਰਗਟ ਕਰਦੇ ਹੋਏ, ਜੋ ਬਾਦਲਾਂ ਨੇ ਮਹਾਨ ਸ਼ਹੀਦਾਂ ਦੇ ਬਲੀਦਾਨਾਂ ਪ੍ਰਤੀ ਬੇਕਦਰੀ ਨੂੰ ਦਰਸਾ ਰਿਹਾ ਹੈ, ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੇਕਰ ਸਰਕਾਰ ਮੈਮੋਰੀਅਲਾਂ ਅਤੇ ਬੁੱਤਾਂ ਦੀ ਸੰਭਾਲ ਨਹੀ ਕਰ ਸਕਦੀ ਹੈ, ਤਾਂ ਇੰਨ੍ਹਾਂ ਬੁੱਤਾਂ ਨੂੰ ਸਥਾਪਿਤ ਹੀ ਨਹੀ ਕੀਤਾ ਜਾਣਾ ਚਾਹੀਦਾ ਹੈ।
ਉਨ੍ਹਾਂ ਨੇ ਭਾਰਤੀ ਫੌਜ ਨੂੰ ਇਹੋ ਜਿਹੇ ਬੁੱਤਾਂ ਦੀ ਦੇਖਭਾਲ ਦੀ ਜਿੰਮੇਵਾਰੀ ਸੰਭਾਲਣ ਦੀ ਅਪੀਲ ਕੀਤੀ, ਤਾਂ ਜੋ ਇਨ੍ਹਾਂ ਨੂੰ ਇਸ ਤਰ੍ਹਾਂ ਦੇ ਮਾੜੇ ਹਾਲਾਤਾਂ ਤੋਂ ਬਚਾਇਆ ਜਾ ਸਕੇ। ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਸਾਡੇ ਸ਼ਹੀਦਾਂ ਦੇ ਸਤਿਕਾਰ 'ਚ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਹੀ ਹੋਣੀ ਚਾਹੀਦੀ ਹੈ। ਖੁਦ ਵੀ ਪਹਿਲੀ ਸਿੱਖ ਰੇਂਜੀਮੇਂਟ ਨਾਲ ਸਬੰਧ ਰੱਖਣ ਵਾਲੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਨੰਦ ਸਿੰਘ ਦੇ ਬੁੱਤ ਦੀ ਮਾੜੀ ਹਾਲਤ ਇਸ ਗੱਲ ਦਾ ਸਬੂਤ ਦਿੰਦੀ ਹੈ ਕਿ ਕਿਵੇਂ ਬਾਦਲ ਸਾਡੇ ਫੌਜੀਆਂ ਅਤੇ ਉਨ੍ਹਾਂ ਦੀਆਂ ਯਾਦਾਂ ਨੂੰ ਸੰਭਾਲਣ ਪ੍ਰਤੀ ਕਿੰਨੀ ਚਿੰਤਤ ਹਨ। ਕੈਪਟਨ ਅਮਰਿੰਦਰ ਦੀ ਕਿਤਾਬ, ਲੇਸਟ ਵੁਈ ਫੋਰਗੇਟ, ਵਿਚ ਨੰਦ ਸਿੰਘ ਦੀ ਕਹਾਣੀ ਦਾ ਵਿਸਥਾਰ ਨਾਲ ਜ਼ਿਕਰ ਕੀਤਾ ਗਿਆ ਹੈ। ਉਨ੍ਹਾਂ ਨੇ ਯਾਦ ਕੀਤਾ ਕਿ ਦਸੰਬਰ 1947 'ਚ ਕਸ਼ਮੀਰ ਦੇ ਉੜੀ ਵਿਚ ਦੁਸ਼ਮਣ ਦੇ ਹਮਲੇ ਦਾ ਸ਼ਿਕਾਰ ਹੋਣ ਤੋਂ ਆਪਣੀ ਬਟਾਲੀਅਨ ਨੂੰ ਬਚਾਉਣ ਲਈ ਕਿਵੇਂ 33 ਸਾਲ ਦੀ ਉਮਰ ਵਾਲੇ ਇਸ ਮਹਾਨ ਫੌਜੀ ਦੀ ਅਗਵਾਈ 'ਚ ਭਾਰਤੀ ਫੌਜ (ਜਦੋਂ ਕਿ ਉਹ ਇਕ ਜਿਮੀਂਦਾਰ ਸਨ ਅਤੇ ਉਨ੍ਹਾਂ ਨੂੰ ਜੰਗ ਵਿਚ ਜਾਣ ਦੀ ਲੋੜ ਵੀ ਨਹੀ ਸੀ) ਦੇ ਡੀ ਕੰਪਨੀ ਪਲੈਟੂਨ ਨੇ ਇਕ ਨਿਰਾਸ਼ਾਯੋਗ, ਲੇਕਿਨ ਸਫਲ ਹਮਲਾ ਕੀਤਾ। ਇਸ ਕਾਰਵਾਈ ਵਿਚ ਉਨ੍ਹਾਂ ਦੀ ਮੌਤ ਹੋ ਗਈ ਸੀ ਅਤੇ ਉਨ੍ਹਾਂ ਦਾ ਸਰੀਰ ਕਦੇ ਵੀ ਬਰਾਮਦ ਨਹੀ ਕੀਤਾ ਜਾ ਸਕਿਆ ਸੀ।
ਇਸ ਗੱਲ ਦਾ ਬਾਅਦ ਵਿਚ ਪਤਾ ਲੱਗਿਆ ਕਿ ਉਨ੍ਹਾਂ ਦੇ ਸ਼ਰੀਰ 'ਤੇ ਵੀ.ਸੀ. ਰੀਬਨ ਲੱਗੇ ਹੋ ਕਾਰਨ ਪਾਕਿਸਤਾਨੀਆਂ ਨੇ ਸਿੰਘ ਦੀ ਪਛਾਣ ਕੀਤੀ ਅਤੇ ਉਨ੍ਹਾਂ ਨੂੰ ਮੁਜਫਰਾਬਾਦ 'ਚ ਲੈ ਗਏ, ਜਿਥੇ ਬਹੁਤ ਹੀ ਗੈਰ ਮਨੁੱਖੀ ਤਰੀਕੇ ਨਾਲ ਉਨ੍ਹਾਂ ਨੂੰ ਟਰੱਕ ਨਾਲ ਬੰਨ੍ਹ ਦਿੱਤਾ ਗਿਆ ਅਤੇ ਸ਼ਹਿਰ 'ਚ ਪਰੇਡ ਕਰਦੇ ਹੋਏ ਲਾਊਡ ਸਪੀਕਰ 'ਤੇ ਦਾਅਵਾ ਕੀਤਾ ਗਿਆ ਕਿ ਹਰੇਕ ਭਾਰਤੀ ਵੀ.ਸੀ. ਦਾ ਇਥੇ ਅੰਤ ਹੋਵੇਗਾ। ਜੋ ਖੁਲਾਸਾ ਕੈਪਟਨ ਅਮਰਿੰਦਰ ਨੇ ਆਪਣੀ ਕਿਤਾਬ 'ਚ ਕੀਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਭਾਵਨਤਮਕ ਹੁੰਦੇ ਹੋਏ ਕਿਹਾ ਕਿ ਨੰਦ ਸਿੰਘ ਦੇ ਸ਼ਰੀਰ ਨੂੰ ਬਾਅਦ 'ਚ ਇਕ ਕੂੜੋ ਦੇ ਢੇਰ ਵਿਚ ਸੁੱਟ ਦਿੱਤਾ ਗਿਆ ਸੀ। ਜਿਨ੍ਹਾਂ ਨੇ ਭਾਰਤੀ ਦੀ ਮਿੱਟੀ ਦੇ ਮਹਾਨ ਫੌਜੀ ਦੇ ਬੁੱਤ ਦਾ ਸਤਿਕਾਰ ਕਰਨ ਵਿਚ ਅਸਫਲ ਰਹੀ ਸੂਬਾ ਸਰਕਾਰ ਦੀ ਨਿੰਦਾ ਕੀਤੀ, ਜੋ ਬੁੱਤ ਬਾਦਲਾਂ ਦੇ ਆਪਣੇ ਸ਼ਹਿਰ ਵਿਚ ਹੀ ਸਥਾਪਿਤ ਹੈ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਅਫਸੋਸ ਹੈ ਕਿ ਬਾਦਲ ਸਰਕਾਰ ਨੇ ਸਾਡੀ ਫੌਜ ਜਾਂ ਉਸਦੇ ਸਿਪਾਹੀਆ ਪ੍ਰਤੀ ਕਦੇ ਵੀ ਸਤਿਕਾਰ ਨਹੀ ਦਿਖਾਇਆ। ਇਸ ਸਬੰਧ ਵਿਚ ਉਨ੍ਹਾਂ ਨੇ ਜੰਗ ਦੇ ਸ਼ਹੀਦਾਂ ਦੀਆਂ ਪਤਨੀਆਂ ਦੇ ਸੂਬੇ ਵਿਚ ਲੰਬੇ ਸਮੇਂ ਤੋਂ ਚੱਲ ਰਹੇ ਸੰਘਰਸ਼ ਦਾ ਜ਼ਿਕਰ ਕੀਤਾ, ਜੋ ਅਸਫਲਤਾਪੂਰਵਕ ਆਪਣੀ ਮਾੜੀ ਹਾਲਤ ਪ੍ਰਤੀ ਸਰਕਾਰ ਦਾ ਧਿਆਨ ਖਿੱਚਣ ਦਾ ਯਤਨ ਕਰ ਰਹੀਆਂ ਹਨ। ਉਨ੍ਹਾਂ ਨੇ ਇਕ ਬਾਰ ਫਿਰ ਤੋਂ ਆਪਣੀ ਤੇ ਆਪਣੀ ਪਾਰਟੀ ਦੀ ਸ਼ਹੀਦ ਫੌਜੀਆ ਦੀਆਂ ਵਿਧਵਾਵਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀਆਂ ਪ੍ਰੇਸ਼ਾਨੀਆਂ ਨੂੰ ਹੱਲ ਕਰਨ ਪ੍ਰਤੀ ਵੱਚਨਬੱਧਤਾ ਨੂੰ ਦੁਹਰਾਇਆ।
ਇਸ ਦੌਰਾਨ ਇਕ ਜੰਗ ਦੇ ਸ਼ਹੀਦ ਸਿਪਾਹੀ ਦੀ ਵਿਧਵਾ ਸੁਰਿੰਦਰ ਕੌਰ ਵੱਲੋਂ ਆਪਣੇ ਪਤੀ ਦਾ ਬਹਾਦਰੀ ਮੈਡਲ ਵਾਪਿਸ ਕੀਤੇ ਜਾਣ ਤੋਂ ਬਾਅਦ ਹੋਰ ਕਈ ਜੰਗੀ ਸ਼ਹੀਦਾਂ ਦੀਆਂ ਵਿਧਵਾਵਾਂ ਉਨ੍ਹਾਂ ਦੀ ਮਾੜੀ ਹਾਲਤ ਪ੍ਰਤੀ ਬਾਦਲ ਸਰਕਾਰ ਦੀ ਘਟੀਆ ਸੋਚ ਦੇ ਵਿਰੁੱਧ ਰੋਸ ਪ੍ਰਗਟਾਉਂਦੇ ਹੋਏ ਸਾਹਮਣੇ ਆਈਆਂ ਹਨ। ਪੰਜਾਬ 'ਚ ਜੰਗ ਦੇ ਸ਼ਹੀਦਾਂ ਦੀਆ ਵਿਧਵਾਵਾਂ ਆਪਣੇ ਹੱਕਾ ਨੂੰ ਹਾਸਿਲ ਕਰਨ ਲਈ ਲੰਬੇ ਸਮੇਂ ਤੋਂ ਇਕ ਮੁਸ਼ਕਿਲ ਲੜਾਈ ਲੜ ਰਹੀਆਂ ਹਨ। ਜਿਨ੍ਹਾਂ 'ਚੋਂ ਜਿਆਦਾਤਰ ਬੀਤੇ ਤਿੰਨ ਹਫਤਿਆਂ ਤੋਂ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਦੇ ਘਰ ਦੇ ਬਾਹਰ ਅਣਮਿਥੇ ਸਮੇਂ ਲਈ ਧਰਨੇ 'ਤੇ ਬੈਠੀਆਂ ਹੋਈਆਂ ਹਨ। ਜਿਸ 'ਤੇ ਕੈਪਟਨ ਅਮਰਿੰਦਰ ਨੇ ਜੰਗ ਦੇ ਸ਼ਹੀਦਾਂ ਦੀ ਪਤਨੀਆ ਨੂੰ ਭਰੋਸਾ ਦਿੱਤਾ ਹੈ ਕਿ ਸੱਤਾ ਵਿਚ ਆਉਣ ਤੋਂ ਬਾਅਦ ਉਹ ਉਨ੍ਹਾਂ ਦੇ ਮੁੱਦੇ ਪਹਿਲ ਦੇ ਅਧਾਰ ਤੇ ਜਲਦ ਤੋਂ ਜਲਦ ਹੱਲ ਕਰਨਗੇ।