ਸੰਜੀਵ ਸੂਦ
ਲੁਧਿਆਣਾ, 18 ਫਰਵਰੀ 2021 - ਸੰਯੁਕਤ ਕਿਸਾਨ ਮੋਰਚਾ ਵੱਲੋਂ ਅੱਜ ਰੇਲ ਰੋਕਣ ਦਾ ਸੱਦਾ ਦਿੱਤਾ ਗਿਆ ਸੀ ਅਤੇ ਦੁਪਹਿਰ 12 ਵਜੇ ਤੋਂ ਲੈ ਕੇ ਚਾਰ ਵਜੇ ਤਕ ਟ੍ਰੇਨਾਂ ਰੋਕੀਆਂ ਗਈਆਂ। ਜਿਸ ਨੂੰ ਲੈ ਕੇ ਲੁਧਿਆਣਾ ਰੇਲਵੇ ਸਟੇਸ਼ਨ ਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ। ਯਾਤਰੀਆਂ ਵੱਲੋਂ ਵੀ ਕਿਸਾਨਾਂ ਨੂੰ ਸਮਰਥਨ ਦਿੱਤਾ ਜਾ ਰਿਹਾ ਹੈ, ਆਰਪੀਐੱਫ ਅਤੇ ਲੁਧਿਆਣਾ ਪੁਲੀਸ ਤੋਂ ਇਲਾਵਾ ਸਪੈਸ਼ਲ ਫੋਰਸ ਵੀ ਤਾਇਨਾਤ ਕੀਤੀ ਗਈ ਹੈ।
ਸਾਡੀ ਟੀਮ ਵੱਲੋਂ ਲੁਧਿਆਣਾ ਰੇਲਵੇ ਸਟੇਸ਼ਨ ਦਾ ਜਾਇਜ਼ਾ ਲਿਆ ਗਿਆ ਤਾਂ ਲੁਧਿਆਣਾ ਦੇ ਏਡੀਸੀਪੀ ਪ੍ਰਗਿਆ ਜੈਨ ਨੇ ਕਿਹਾ ਕਿ ਸੁਰੱਖਿਆ ਨੂੰ ਲੈ ਕੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਯਾਤਰੀਆਂ ਨੂੰ ਕਹਿ ਦਿੱਤਾ ਗਿਆ ਹੈ ਕਿ ਚਾਰ ਵਜੇ ਤੱਕ ਟਰੇਨਾਂ ਨਹੀਂ ਚੱਲਣਗੀਆਂ ਉੱਧਰ ਆਰ ਪੀ ਐੱਫ ਦੇ ਐੱਸ ਐੱਚ ਓ ਅਨਿਲ ਕੁਮਾਰ ਨੇ ਕਿਹਾ ਕਿ ਆਰਪੀਐਫ ਵੱਲੋਂ ਪਹਿਲਾਂ ਹੀ ਲੁਧਿਆਣਾ ਪੁਲਸ ਦੀ ਮਦਦ ਨਾਲ ਸੁਰੱਖਿਆ ਸਟੇਸ਼ਨ ਤੇ ਵਧਾ ਦਿੱਤੀ ਗਈ ਹੈ ਅਤੇ ਟਰੇਨਾਂ ਦੀ ਆਵਾਜਾਈ ਚਾਰ ਵਜੇ ਤੱਕ ਬੰਦ ਰਹੇਗੀ, ਉਧਰ ਅੰਮ੍ਰਿਤਸਰ ਤੋਂ ਬਾਂਦਰਾ ਜਾਣ ਵਾਲੀ ਟਰੇਨ ਸਟੇਸ਼ਨ 'ਤੇ ਰੋਕ ਲਈ ਗਈ ਹੈ।