ਗੜ੍ਹਸ਼ੰਕਰ, 30 ਦਸੰਬਰ, 2016 : ਜਗਮੀਤ ਸਿੰਘ ਬਰਾੜ ਨੇ ਸ਼ੁੱਕਰਵਾਰ ਨੂੰ ਦੋਆਬਾ 'ਚ ਤ੍ਰਿਣਮੂਲ ਕਾਂਗਰਸ ਦੇ ਦੂਜੇ ਦਫਤਰ ਦਾ ਗੜ੍ਹਸ਼ੰਕਰ 'ਚ ਉਦਘਾਟਨ ਕੀਤਾ, ਅਤੇ ਇਸ ਸਮਾਰੋਹ ਦੌਰਾਨ ਵੱਡੀ ਗਿਣਤੀ 'ਚ ਸਥਾਨਕ ਆਪ ਵਲੰਟੀਅਰਾਂ ਦਾ ਪਾਰਟੀ 'ਚ ਸਵਾਗਤ ਕੀਤਾ। ਸ਼ੁੱਕਰਵਾਰ ਨੂੰ ਪਾਰਟੀ 'ਚ ਵੱਡੀ ਗਿਣਤੀ 'ਚ ਸ਼ਾਮਿਲ ਹੋਣ ਵਾਲੇ ਆਪ ਵਲੰਟੀਅਰਾਂ 'ਚ ਪ੍ਰਮੁੱਖ ਤੌਰ 'ਤੇ ਸੀਨੀਅਰ ਆਪ ਮੈਂਬਰ ਮਨੋਹਰ ਲਾਲ ਪੰਡੋਰੀ, ਪਰਮਜੀਤ ਕੌਰ ਧਾਨਸੂ ਜੱਟਾਂ, ਗੁਰਨਾਮ ਸਿੰਘ ਦੁਘਮ, ਸ਼ੰਮੀ ਭਰਪੂਰ, ਸੀਤਾ ਦੇਵੀ, ਬਲਜੀਤ ਕੌਰ ਗੜ੍ਹਸ਼ੰਕਰ ਤੇ ਦੇਨੋਵਾਲ ਕਲਾਂ ਦੀ ਮਨਜੀਤ ਕੌਰ ਵੀ ਸਨ।
ਇਸ ਮੌਕੇ ਬਰਾੜ ਨੇ ਕਿਹਾ ਕਿ ਟੀਐਮਸੀ ਪੰਜਾਬ ਭਰ 'ਚ ਆਪਣਾ ਦਾਇਰਾ ਵਧਾਉਂਦੀ ਰਹੇਗੀ ਤੇ ਆਉਂਦਿਆਂ ਦਿਨਾਂ 'ਚ ਅਸੀਂ ਮਾਲਵਾ ਤੇ ਮਾਝਾ 'ਚ ਵੀ ਦਫਤਰ ਖੋਲ੍ਹਣਗੇ ਸ਼ੁਰੂ ਕਰਾਂਗੇ। ਅਸੀਂ ਬਹੁਤ ਸਾਰੇ ਸੀਨੀਅਰ ਕਾਂਗਰਸੀ ਆਗੂਆਂ ਦੇ ਸੰਪਰਕ 'ਚ ਵੀ ਹਾਂ ਤੇ ਉਹ ਵੀ ਜ਼ਲਦੀ ਟੀਐਮਸੀ 'ਚ ਸ਼ਾਮਿਲ ਹੋਣਗੇ।
ਉਹ ਨੋਟਬੰਦੀ 'ਤੇ ਐਨਡੀਏ ਸਰਕਾਰ 'ਤੇ ਵਰ੍ਹੇ ਤੇ ਕਿਹਾ ਕਿ 50 ਦਿਨ ਪੂਰੇ ਹੋ ਚੁਕੇ ਹਨ, ਕਿਥੇ ਹੈ ਕਾਲਾ ਧੰਨ, ਕਿਉਂ ਅੱਤਵਾਦੀ ਹਮਲੇ ਨਹੀਂ ਰੁੱਕੇ ਤੇ ਹਰੇਕ ਸੂਬੇ ਅੰਦਰ ਭਾਜਪਾ ਆਗੂਆਂ ਦੇ ਨਗਦੀ ਤੇ ਕਾਲੀਆਂ ਜਾਇਦਾਦਾਂ ਨਾਲ ਫੜੇ ਜਾਣ 'ਤੇ ਸਕਰਾਰ ਕੀ ਸਪੱਸ਼ਟੀਕਰਨ ਦੇਵੇਗੀ। 50 ਦਿਨ ਪੂਰੇ ਹੋ ਚੁੱਕੇ ਹਨ, ਕੀ ਪ੍ਰਧਾਨ ਮੰਤਰੀ ਆਪਣੀ ਅਸਫਲਤਾ ਕਬੂਲਣਗੇ ਤੇ ਏਟੀਐਮ ਦੀਆਂ ਕਤਾਰਾਂ 'ਚ ਸੈਂਕੜਾਂ ਲੋਕਾਂ ਦੀ ਮੌਤ ਨੂੰ ਲੈ ਕੇ ਮੁਆਫੀ ਮੰਗਣਗੇ।
ਉਨ੍ਹਾਂ ਨੇ ਆਪ ਨਾਲ ਚੋਣਾਂ ਤੋਂ ਪਹਿਲਾਂ ਗਠਜੋੜ ਨੂੰ ਲੈ ਕੇ ਟਿੱਪਣੀ ਵੀ ਕੀਤੀ ਤੇ ਕਿਹਾ ਕਿ ਅਸੀਂ ਚੋਣਾਂ ਤੋਂ ਪਹਿਲਾਂ ਗਠਜੋੜ ਨੂੰ ਲੈ ਕੇ ਸਾਕਾਰਾਤਮਕ ਦਿਸ਼ਾ 'ਚ ਵੱਧ ਰਹੇ ਹਨ, ਲੇਕਿਨ ਜੇ ਗੱਲ ਨਾਕਾਮ ਰਹਿੰਦੀ ਹੈ, ਤਾਂ ਅਸੀਂ ਆਉਂਦੇ ਹਫਤੇ ਆਪਣੀ ਲਿਸਟ ਐਲਾਨ ਕਰ ਦੇਵਾਂਗੇ। ਫੈਸਲੇ ਦਾ ਸਮਾਂ ਆ ਗਿਆ ਹੈ ਤੇ ਅਸੀਂ ਆਪਣਾ ਉਕਤ ਬਰਬਾਦ ਨਹੀਂ ਕਰ ਸਕਦੇ, ਅਸੀਂ ਹਾਲੇ ਬਹੁਤ ਕੰਮ ਕਰਨਾ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ, ਗੌਤਮਬੀਰ ਸਿੰਘ, ਗੁਰਬੀਰ ਸਿੰਘ ਰੇਹਨ, ਮਨਜੀਤ ਸਿੰਘ ਤੇ ਗੁਰਮੇਲ ਸਿੰਘ (ਆਪ ਦੇ ਸਾਬਕਾ ਸੈਕਟਰ ਤੇ ਸਰਕਲ ਇੰਚਾਰਜ਼) ਤੇ ਬਲਜੀਤ ਸਿੰਘ (ਸਾਬਕਾ ਆਪ ਮੀਤ ਪ੍ਰਧਾਨ) ਸਮੇਤ ਅਮਰਜੀਤ ਸਿੰਘ ਤੇ ਸੰਤ ਸਿੰਘ ਵੀ ਮੌਜ਼ੂਦ ਰਹੇ।