ਚੰਡੀਗੜ੍ਹ, 4 ਜਨਵਰੀ, 2017 : ਚੋਣ ਕਮਿਸ਼ਨ ਵੱਲੋਂ ਚੋਣ ਪ੍ਰੋਗਰਾਮ ਐਲਾਨੇ ਜਾਣ 'ਤੇ ਕਾਂਗਰਸ ਨੇ ਇਸਦਾ ਸਵਾਗਤ ਕੀਤਾ ਹੈ। ਪਾਰਟੀ ਦੇ ਸੂਬਾਈ ਬੁਲਾਰੇ ਤੇ ਮੀਤ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਚੋਣ ਅਭਿਆਨ ਲਈ ਸੀਮਿਤ ਸਮਾਂ ਦੇਣ ਨਾਲ ਜਿਥੇ ਵਰਕਰਾਂ ਨੂੰ ਰਾਹਤ ਮਹਿਸੂਸ ਹੋਵੇਗੀ, ਉਥੇ ਹੀ ਗੈਰ ਲੋੜੀਂਦਾ ਖਰਚਾ ਵੀ ਬੱਚ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦਾ ਕਾਫੀ ਵਕਤ ਤੋਂ ਚੋਣ ਤਰੀਕਾਂ ਦਾ ਐਲਾਨ ਕੀਤੇ ਜਾਣ ਦੀ ਮੰਗ ਕਰ ਰਹੀ ਸੀ, ਕਿਉਂਕਿ ਅਕਾਲੀ ਭਾਜਪਾ ਸਰਕਾਰ ਵੱਲੋਂ ਬੇਹਿਸਾਬ ਸਿਆਸੀ ਨਿਯੁਕਤੀਆਂ ਕੀਤੀਆਂ ਜਾ ਰਹੀਆਂ ਸਨ। ਭਲੇ ਹੀ ਸਰਕਾਰੀ ਮੁਲਾਜ਼ਮ ਤੇ ਪੈਨਸ਼ਨਰਜ ਨੂੰ ਤਨਖਾਹ ਦਾ ਭੁਗਤਾਨ ਖਜ਼ਾਨੇ ਦੀ ਕੰਗਾਲੀ ਕਾਰਨ ਨਹੀਂ ਹੋ ਰਿਹਾ ਸੀ, ਲੇਕਿਨ ਸੱਤਾਧਾਰੀ ਆਗੂ ਦੋਨਾਂ ਹੱਥਾਂ ਨਾਲ ਕਿਸੇ ਨਾ ਕਿਸੇ ਬਹਾਨੇ ਪੈਸੇ ਲੁਟਾ ਕੇ ਜਥੇਦਾਰਾਂ ਨੂੰ ਨਿਹਾਲ ਕਰਨ 'ਚ ਲੱਗੇ ਹੋਏ ਸਨ।
ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਸੱਤਾਧਾਰੀ ਆਗੂਟਾਂ ਦਾ ਕੋਈ ਪ੍ਰਸ਼ਾਸਨਿਕ ਅਧਾਰ ਨਹੀਂ ਹੈ, ਉਹ ਵੀ ਪੰਚਾਇਤਾਂ ਨੂੰ ਗ੍ਰਾਂਟਾਂ ਤੇ ਨੌਜ਼ਵਾਨਾਂ ਨੂੰ ਸਪੋਰਟਸ ਕਿਟਾਂ ਆਦਿ ਵੰਗ ਕੇ ਪ੍ਰਭਾਵਿਤ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਸਨ। ਜਿਨ੍ਹਾਂ ਦੀਆਂ ਨਿਯੁਕਤੀਆਂ ਪਿਛਲੇ ਪੰਜ ਸਾਲਾਂ 'ਚ ਨਹੀਂ ਹੋ ਪਾਈਆਂ ਸਨ, ਉਨ੍ਹਾਂ ਨਿਰਾਸ਼ ਵਰਕਰਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ 'ਚ ਅਕਾਲੀ ਆਗੂ ਲੱਗੇ ਹੋਏ ਸਨ। ਜਿਨ੍ਹਾਂ ਸਰਕਾਰੀ ਭਵਨਾਂ ਦਾ ਨਿਰਮਾਣ ਅਧੂਰਾ ਪਿਆ ਸੀ, ਉਨ੍ਹਾਂ ਦੇ ਵੀ ਮੰਤਰੀਆਂ ਤੇ ਸੰਤਰੀਆਂ ਨੇ ਉਦਘਾਟਨ ਕਰ ਦਿੱਤੇ। ਬੇਨਿਯਮੀਆਂ ਦੇ ਮਾਮਲੇ 'ਚ ਨਵੇਂ ਇਤਿਹਾਸ ਬਣਾਉਣ ਦੀ ਹੋੜ ਲੱਗੀ ਹੋਈ ਸੀ। ਇਹ ਧਾਂਦਲੀ ਚੋਣ ਪ੍ਰੋਗਰਾਮ ਐਲਾਨ ਹੁੰਦਿਆਂ ਹੀ ਰੁੱਕ ਜਾਵੇਗੀ।
ਜਾਖੜ ਨੇ ਕਿਹਾ ਕਿ ਅੰਤਿਮ ਸਾਹ ਲੈ ਰਹੀ ਅਕਾਲੀ ਭਾਜਪਾ ਸਰਕਾਰ ਵੱਲੋਂ ਬੀਤੇ ਤਿੰਨ ਮਹੀਨਿਆਂ 'ਚ ਬਹੁਤ ਸਾਰੀਆਂ ਨਿਯੁਕਤੀਆਂ ਦੀ ਸਮੀਖਿਆ ਚੋਣਾਂ 'ਚ ਜਿੱਤਣ ਤੋਂ ਬਾਅਦ ਕਾਂਗਰਸ ਵੱਲੋਂ ਕੀਤੀ ਜਾਵੇਗੀ। ਉਨ੍ਹ ਨੇ ਭਰੋਸਾ ਦਿੱਤਾ ਕਿ ਲੋਕ ਭਲਾਈ ਸਕੀਮਾਂ ਦਾ ਸਹੀ ਲਾਭ ਲੈਣ ਵਾਲਿਆਂ ਦੇ ਹਿੱਤਾਂ ਦੀ ਰਾਖੀ ਕੀਤੀ ਜਾਵੇਗੀ, ਲੇਕਿਨ ਵਰਤਮਾਨ ਸਕਰਾਰ ਵੱਲੋਂ ਕੀਤੇ ਗਏ ਘੁਟਾਲਿਆਂ ਨੂੰ ਹਰ ਹਾਲਤ 'ਚ ਬੇਨਕਾਬ ਕੀਤਾ ਜਾਵੇਗਾ।