ਰੂਪਨਗਰ, 31 ਦਸੰਬਰ, 2016 : ਪੰਜਾਬ ਸਰਕਾਰ ਵੱਲੋਂ ਜ਼ਿਲ੍ਹੇ ਵਿੱਚ ਸਾਲ 2016 ਦੌਰਾਨ ਕਰਵਾਏ ਗਏ ਵੱਖ-ਵੱਖ ਵਿਕਾਸ ਕਾਰਜਾਂ ਕਾਰਨ ਇਸ ਜ਼ਿਲ੍ਹੇ ਦੇ ਲੋਕਾਂ ਨੂੰ ਕਈ ਸਹੂਲਤਾਂ ਉਪਲਬਧ ਕਰਵਾਈਆਂ ਗਈਆਂ ਅਤੇ ਜ਼ਿਲ੍ਹੇ ਲਈ ਸਾਲ 2016 ਇਤਿਹਾਸਕ ਹੋ ਨਿਬੜਿਆ ਇਸ ਸਾਲ ਦੌਰਾਨ ਜ਼ਿਲ੍ਹੇ ਨੂੰ ਬਹੁਤ ਸਾਰੇ ਵੱਡੇ ਪ੍ਰਾਜੈਕਟ ਮਿਲਣ ਨਾਲ ਜ਼ਿਲ੍ਹੇ ਦੇ ਵਿਕਾਸ ਨੂੰ ਵੱਡਾ ਹੁਲਾਰਾ ਮਿਲਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੀ ਕਰਨੇਸ਼ ਸ਼ਰਮਾ ਡਿਪਟੀ ਕਮਿਸ਼ਨਰ ਰੂਪਨਗਰ ਨੇ ਦਸਿਆ ਕਿ ਜਿਲੇ ਵਿਚ ਸਾਲ ਦੇ ਸ਼ੁਰੂ ਵਿਚ ਹੀ ਨੰਗਲ ਵਿਖੇ 09 ਕਰੌੜ ਰੁਪਏ ਦੀ ਲਾਗਤ ਨਾਲ ਉਸਾਰੇ ਗਏ ਹਸਪਤਾਲ ਨੂੰ ਲੋਕਾਂ ਦੇ ਸਮਰਪਿਤ ਕੀਤਾ ਗਿਆ ਜਿਸ ਨਾ ਕੇਵਲ ਨੰਗਲ ਸਗੋਂ ਹਿਮਾਚਲ ਦੇ ਲੋਕਾਂ ਨੂੰ ਵੀ ਬਿਹਤਰ ਸਿਹਤ ਸਹੂਲਤਾਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ ।ਇਸ ਦੇ ਨਾਲ -ਨਾਲ ਪੰਜਾਬ ਸਰਕਾਰ ਨੇ ਜਿਥੇ ਈ ਗਵਰਨੈਸ ਲਾਗੂ ਕਰਕੇ ਰਾਜ ਨੂੰ ਦੇਸ਼ ਦੇ ਮੋਹਰੀ ਰਾਜਾਂ ਵਿੱਚ ਸ਼ਾਮਲ ਕੀਤਾ ਉਥੇ ਹੀ ਨਾਲ ਹੀ ਸ਼ਹਿਰ ਨੇੜੇ ਹੀ 1.15 ਏਕੜ ਵਿਚ 1 ਕਰੋੜ 20 ਲੱਖ ਦੀ ਲਾਗਤ ਨਾਲ ਆਟੋਮੇਟਿਵ ਡਰਾਈਵਿੰਗ ਟੈਸਟ ਟਰੈਕ ਦਾ ਨਿਰਮਾਣ ਕੀਤਾ ਗਿਆ। ਇਸ ਕੇਂਦਰ ਦੇ ਸ਼ੁਰੂ ਹੋਣ ਨਾਲ ਜਿਥੇ ਆਨ ਲਾਈਨ ਲਰਨਿੰਗ ਲਾਇਸੈਂਸ ਬਣਾਏ ਜਾ ਰਹੇ ਹਨ ਉਥੇ ਹੀ ਡਰਾਈਵਿੰਗ ਲਈ ਜਰੂਰੀ ਸਿਖਲਾਈ ਵੀ ਦਿੱਤੀ ਜਾਂਦੀ ਹੈ ਤਾਂ ਜੋ ਸੜਕੀ ਹਾਦਸਿਆਂ 'ਤੇ ਠੱਲ ਪਾਈ ਜਾ ਸਕੇ।
ਇਸ ਦੇ ਨਾਲ ਹੀ ਰੂਪਨਗਰ- ਫ਼ਗਵਾੜਾ ਸੜ੍ਹਕ ਨੂੰ ਕੌਮੀ ਮਾਰਗ 344 ਏ ਤਹਿਤ ਲਿਆ ਕੇ ਇਸ ਦੇ ਚਹੁੰ -ਛੇ ਮਾਰਗੀਕਰਣ ਨੂੰ ਸਭ ਤੋਂ ਮਹੱਤਵਪੂਰਣ ਪ੍ਰਾਜੈਕਟ ਕਰਾਰ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਸ ਪ੍ਰਜੈਕਟ ਤੇ 2667 ਕਰੌੜ ਰੁਪਏ ਲਾਗਤ ਆਵੇਗੀ ।ਇਸ ਦਾ ਰੂਪਨਗਰ ਅਨਾਜ ਮੰਡੀ ਵਿਖੇ 14 ਸਤੰਬਰ ਨੁੰ ਨੀਂਹ ਪੱਥਰ ਰਖਿਆ ਗਿਆ ।
ਪਿੰਡ ਸੁਖੇਮਾਜਰਾ ਵਿਖੇ ਲਾਵਾਰਿਸ ਬੇਸਹਾਰਾ ਜਾਨਵਰਾਂ ਦੇ ਕਾਰਣ ਹੋਣ ਵਾਲੇ ਹਾਦਸਿਆਂ ਤੋਂ ਠੱਲ ਪਾਉਣ ਲਈ 20 ਏਕੜ ਵਿਚ ਲਗਭਗ 2 ਕਰੌੜ ਰੁਪਏ ਨਾਲ ਕੈਟਲ ਪੌਂਡ ਸ਼ੁਰੂ ਕੀਤਾ ਗਿਆ ਹੈ ।
ਇਸ ਸਾਲ ਦੌਰਾਨ ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਵੱਲੋਂ ਸਿੱਖ ਇਤਿਹਾਸ ਦੇ ਮਹਾਨ ਅਮਰ ਸ਼ਹੀਦ ਭਾਈ ਜੈਤਾ ਜੀ ਦੀ ਕੁਰਬਾਨੀ ਨੂੰ ਸਮਰਪਿਤ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਪੰਜ ਏਕੜ 'ਚ ਸਮਾਰਕ ਦਾ ਨੀਂਹ ਪੱਥਰ ਰਖਿਆ ।
ਆਮ ਲੋਕਾਂ ਦੀ ਸਰਕਾਰੀ ਦਫ਼ਤਰਾਂ ਵਿੱਚ ਹੁੰਦੀ ਖੱਜਲ ਖੁਆਰੀ ਨੂੰ ਰੋਕਣ ਅਤੇ ਆਮ ਲੋਕਾਂ ਦੇ ਰੋਜਮੱਰਾ ਦੇ ਕੰਮ ਉਨ੍ਹਾਂ ਦੇ ਘਰਾਂ ਦੇ ਨੇੜੇ ਕਰਨ ਦੇ ਮੰਤਵ ਨਾਲ ਜ਼ਿਲ੍ਹੇ ਦੇ ਪੇਂਡੂ ਤੇ ਸ਼ਹਿਰੀ ਖੇਤਰ ਵਿੱਚ 72 ਸੇਵਾ ਕੇਂਦਰਾਂ ਦਾ ਨਿਰਮਾਣ ਕੀਤਾ ਗਿਆ।ਜਿਨਾਂ ਵਿਚੌਂ 56 ਟਾਈਪ -3,15 ਟਾਈਪ-2 ਅਤੇ ਇਕ ਸੇਵਾ ਕੇਂਦਰ ਟਾਈਪ 01 ਸੂਰੂ ਕੀਤਾ ਗਿਆ ਹੈ ।
ਪੰਜਾਬ ਸਰਕਾਰ ਨੇ ਆਮ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਸੂਬੇ ਵਿਚ ਮੁਫਤ ਦਵਾਈਆਂ ਤੇ ਲੈਬ ਟੈਸਟ ਕੇਂਦਰਾਂ ਦਾ ਨਿਰਮਾਣ ਕੀਤਾ ਗਿਆ।ਇਸ ਤਹਿਤ ਜਿਲੇ ਵਿਚ 19 ਫਰੀ ਡਰੱਗ ਐਂਡ ਫਾਰਮੇਸੀ ਸੈਂਟਰ ਦਾ ਨਵੰਬਰ ਦੌਰਾਨ ਸ਼ੁਰੂ ਕਰ ਦਿਤੇ ਗਏ ਹਨ । ਇਨ੍ਹਾਂ ਕੇਂਦਰਾਂ ਦੇ ਸ਼ੁਰੂ ਹੋਣ ਨਾਲ ਲੋਕਾਂ ਨੂੰ ਅਸਾਨੀ ਨਾਲ ਮੁਫਤ ਦਵਾਈਆਂ ਤੇ ਲੈਬ ਸਹੂਲਤ ਮਿਲ ਰਹੀ ਹੈ ।
ਨੂਰਪੁਰਬੁਦੀ ਖੇਤਰ ਦੇ 46 ਪਿੰਡਾਂ ਦੇ ਲੋਕਾਂ ਨੂੰ 24 ਘੰਟੇ ਪੀਣ ਵਾਲੇ ਪਾਣੀ ਦੀ ਸਪਲਾਈ ਯਕੀਨੀ ਬਣਾਉਣ ਲਈ 26 ਕਰੌੜ ਰੁਪਏ ਦੀ ਲਾਗਤ ਨਾਲ ਪੋਜੈਕਟ ਪ੍ਰਗਤੀ ਅਧੀਨ ਹੈ ।ਜੋ ਕਿ ਸਾਲ ਦੇ ਸ਼ੁਰੂਆਤ ਵਿਚ ਹੀ ਮੁਕੰਮਲ ਹੋ ਜਾਵੇਗਾ ।
ਰੂਪਨਗਰ ਸ਼ਹਿਰ ਵਿਚ 'ਪ੍ਰਧਾਨ ਮੰਤਰੀ ਅਵਾਸ ਯੋਜਨਾ-ਸਾਰਿਆਂ ਲਈ ਘਰ' ਤਹਿਤ 181 ਲਾਭਪਾਤਰੀਆਂ ਨੁੰ 4 ਕਰੋੜ ਰੁਪਏ ਦੇ ਪ੍ਰਵਾਨਗੀ ਪੱਤਰ ਜਾਰੀ ਕੀਤੇ ਗਏ । ਜਿਲੇ ਦੇ ਪਿੰਡ ਖ੍ਹਾਨਪੁਰ ਵਿਖੇ ਕੇਂਦਰੀ ਵਿਦਿਆਲਾ ਲਈ ਥਾਂ ਦੀ ਸ਼ਨਾਖਤ ਕੀਤੀ ਜਾ ਚੁਕੀ ਹੈ ਜਿਥੇ ਕਿ ਜਲਦ ਹੀ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ । ਰੂਪਨਗਰ ਸ਼ਹਿਰ ਵਿਚ ਹੀ ਵਿਸ਼ਵ ਪੱਧਰੀ ਡਾਕਟਰ ਬੀ.ਆਰ.ਅੰਬੇਦਕਰ ਵਿਸ਼ਵ ਕਬੱਡੀ ਕੱਪ ਦਾ ਉਦਘਾਟਨੀ ਸਮਾਗਮ ਕਰਵਾਇਆ ਗਿਆ ਜਿਸ ਨਾਲ ਕਿ ਇਹ ਜਿਲਾ ਵਿਸ਼ਵ ਦੇ ਨਕਸ਼ੇ ਤੇ ਉਭਰ ਕੇ ਸਾਹਮਣੇ ਆਇਆ ।
ਪੰਜਾਬ ਦੀ ਮੌਜੂਦਾ ਸਰਕਾਰ ਵੱਲੋਂ ਰੂਪਨਗਰ ਜਿਲੇ ਦੇ ਖਾਲਸਾ ਪੰਥ ਦੇ ਜਨਮ ਸਥਾਨ ਸ੍ਰੀ ਆਨੰਦਪੁਰ ਸਾਹਿਬ ਵਿਖੇ ਬਣਾਏ ਗਏ ਵਿਸ਼ਵ ਪ੍ਰਸਿੱਧ 77 ਕਰੋੜ ਰੁਪਏ ਦੀ ਲਾਗਤ ਨਾਲ ਉਸਾਰ ਵਿਰਾਸਤ-ਏ-ਖਾਲਸਾ ਦੇ ਦੂਸਰੇ ਪੜਾਅ ਦਾ 25 ਨਵੰਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕੀਤਾ ਗਿਆ ।ਇਹ ਦੂਸਰਾ ਪੜਾਅ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਥਾਪਨਾ ਤੋਂ ਲੈ ਕੇ ਦੇਸ਼ ਦੀ ਅਜ਼ਾਦੀ ਤੋਂ ਬਾਅਦ ਦੇ ਪੰਜਾਬ ਤੱਕ ਦੇ ਗੌਰਵਮਈ ਵਿਰਸੇ ਤੇ ਇਤਿਹਾਸ ਨੂੰ ਰੂਪਮਾਨ ਕਰ ਰਿਹਾ ਹੈ ।