ਚੰਡੀਗੜ੍ਹ, 5 ਜਨਵਰੀ, 2017 : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਵਿਸ਼ਵ ਭਰ ਦੇ ਸਿੱਖਾਂ ਨੂੰ ਦੱਸਵੀਂ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਉਸਤਵ ਦੇ ਸ਼ੁੱਭ ਮੌਕੇ ਦੀ ਵਧਾਈ ਦਿੱਤੀ ਹੈ। ਪ੍ਰਕਾਸ਼ ਉਤਸਵ 'ਤੇ ਸੰਦੇਸ਼ 'ਚ, ਕੈਪਟਨ ਅਮਰਿੰਦਰ ਨੇ ਕਿਹਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਸਿੱਖਿਆਵਾਂ ਲੱਖਾਂ ਲੋਕਾਂ ਨੂੰ ਪ੍ਰੇਰਿਤ ਕਰ ਰਹੀਆਂ ਹਨ ਅਤੇ ਉਨ੍ਹਾਂ ਵੱਲੋਂ ਸਥਾਪਤ ਕੀਤਾ ਗਿਆ ਖਾਲਸਾ ਪੰਥ ਅੱਜ ਵੀ ਖੜ੍ਹਾ ਹੈ ਅਤੇ ਸਿੱਖ ਸਮੁਦਾਅ 'ਚ ਕਾਰਜਕਾਰੀ, ਫੌਜ਼ ਅਤੇ ਸਿਵਲ ਅਧਿਕਾਰੀ ਦਾ ਰਸਤਾ ਦਿਖਾ ਰਿਹਾ ਹੈ।
ਇਸ ਹਫਤੇ ਦੀ ਸ਼ੁਰੂਆਤ 'ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਅਸਥਾਨ ਤਖਤ ਸ੍ਰੀ ਪਟਨਾ ਸਾਹਿਬ 'ਚ ਅਰਦਾਸ ਕਰਨ ਵਾਲੇ, ਕੈਪਟਨ ਅਮਰਿੰਦਰ ਨੇ ਕਿਹਾ ਹੈ ਕਿ ਦੱਸਵੀਂ ਪਾਤਸ਼ਾਹੀ ਲਈ ਸਿੱਖਾਂ ਦੀ ਨਿਸ਼ਠਾ ਸਿੱਖ ਵਿਚਾਰਧਾਰਾ 'ਚ ਉਨ੍ਹਾਂ ਦੇ ਲਗਾਤਾਰ ਮਹੱਤਵ ਨੂੰ ਦਰਸਾਉਂਦੀ ਹੈ।
ਕੈਪਟਨ ਅਮਰਿੰਦਰ ਨੇ ਕਿਹਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਿਧਾਂਤਾਂ ਤੇ ਸਿੱਖਿਆਵਾਂ ਦਾ ਸਾਰੀਆਂ ਜਾਤਾਂ ਤੇ ਸਮੁਦਾਆਂ ਦੇ ਲੋਕਾਂ ਵੱਲੋਂ ਪਾਲਣ ਕੀਤਾ ਜਾਂਦਾ ਹੈ। ਉਨ੍ਹਾਂ ਨੇ ਲੋਕਾਂ ਨੂੰ ਆਪਣੇ ਵਿਕਾਸ ਤੇ ਸਮੁਦਾਅ ਦੀ ਤਰੱਕੀ ਖਾਤਿਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਿਚਾਰਾਂ ਪ੍ਰਤੀ ਵਚਨਬੱਧ ਰਹਿਣ ਲਈ ਕਿਹਾ ਹੈ।