ਐਡਵੋਕੇਟ ਖੱਟੜਾ ਦੀ ਰਹਿਨੁਮਾਈ ਹੇਠ ਨਵੇਂ ਸਾਲ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਕਰਵਾਏ ਗਏ ਧਾਰਮਿਕ ਸਮਾਗਮ ਦੇ ਵੱਖ-ਵੱਖ ਦ੍ਰਿਸ਼।
ਪਟਿਆਲਾ, 1 ਜਨਵਰੀ, 2017 : ਸ਼੍ਰੋਮਣੀ ਅਕਾਲੀ ਦਲ ਪਟਿਆਲਾ ਦਿਹਾਤੀ ਹਲਕੇ ਦੇ ਇੰਚਾਰਜ ਐਡ. ਸਤਬੀਰ ਸਿੰਘ ਖੱਟੜਾ ਦੀ ਅਗਵਾਈ ਹੇਠ ਅੱਜ ਦਿਹਾਤੀ ਪਟਿਆਲਾ ਦੇ ਮੁੱਖ ਦਫ਼ਤਰ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਵੇਂ ਸਾਲ ਅਤੇ ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾਂ ਪ੍ਰਕਾਸ਼ ਉੁਤਸਵ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਗਿਆ। ਦਫ਼ਤਰ ਵਿਖੇ ਆਰੰਭ ਕਰਵਾਏ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਪਾਠ ਦੇ ਭੋਗ ਪਾਏ ਗਏ। ਇਸ ਉਪਰੰਤ ਸੰਤ ਬਾਬਾ ਦਰਬਾਰਾ ਸਿੰਘ ਰੋਹੀਸਰ, ਬਾਬਾ ਨਛੱਤਰ ਸਿੰਘ ਕਾਲੀ ਕੰਬਲੀ ਵਾਲੇ, ਗਿਆਨੀ ਠਾਕੁਰ ਸਿੰਘ, ਸੰਤ ਬਾਬਾ ਗੁਰਚਰਨ ਸਿੰਘ ਰੋੜੇਵਾਲ ਆਦਿ ਸੰਤਾਂ ਮਹਾਂਪੁਰਖਾਂ ਨੇ ਕੀਰਤਨਾਂ ਰਾਹੀਂ ਸੰਗਤਾਂ ਨੂੰ ਗੁਰਬਾਣੀ ਦੇ ਅਨਮੋਲ ਵਚਨਾਂ ਨਾਲ ਨਿਹਾਲ ਕੀਤਾ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੁੱਜੇ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ, ਮੇਅਰ ਅਮਰਿੰਦਰ ਸਿੰਘ ਬਜਾਜ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਵਿਸ਼ਨੂੰ ਸ਼ਰਮਾ, ਚੇਅਰਮੈਨ ਸੁਰਜੀਤ ਅਬਲੋਵਾਲ, ਚੇਅਰਮੈਨ ਸੁਰਿੰਦਰ ਪਹਿਲਵਾਨ, ਡਿਪਟੀ ਮੇਅਰ ਹਰਿੰਦਰ ਕੋਹਲੀ, ਪਟਿਆਲਾ ਦਿਹਾਤੀ ਭਾਜਪਾ ਦੇ ਪ੍ਰਧਾਨ ਐਸ. ਕੇ. ਦੇਵ, ਸ਼੍ਰੋਮਣੀ ਕਮੇਟੀ ਮੈੰਂਬਰ ਸਤਵਿੰਦਰ ਸਿੰਘ ਟੌਹੜਾ, ਲਾਭ ਸਿੰਘ ਦੇਵੀਨਗਰ, ਡੀ. ਆਈ. ਜੀ. ਰਣਬੀਰ ਸਿੰਘ ਖੱਟੜਾ, ਡੀ. ਐਸ. ਪੀ. ਚੰਦ ਸਿੰਘ, ਚਮਕੌਰ ਸਿੰਘ ਵਣ ਰੇਂਜ ਅਫਸਰ ਜੰਗਲਾਤ ਵਿਭਾਗ, ਇੰਸ. ਅਮਨਪਾਲ ਸਿੰਘ ਵਿਰਕ ਨੇ ਵੀ ਸਮਾਗਮ ਵਿਚ ਹਾਜ਼ਰੀ ਭਰੀ। ਇਸ ਮੌਕੇ ਸਰਬਤ ਦੇ ਭਲੇ ਲਈ ਗ੍ਰੰਥੀ ਸਿੰਘ ਵਲੋਂ ਅਰਦਾਸ ਕੀਤੀ ਗਈ। ਇਸ ਮੌਕੇ ਐਡ. ਸਤਬੀਰ ਸਿੰਘ ਖੱਟੜਾ ਹਲਕਾ ਇੰਚਾਰਜ ਪਟਿਆਲਾ ਦਿਹਾਤੀ ਨੂੰ ਇਲਾਕੇ ਦੀ ਸਮੁੱਚੀ ਸੰਗਤ ਨੇ ਨਿਸ਼ਕਾਮ ਸੇਵਾ ਕਰਨ ਬਦਲੇ ਸਨਮਾਨਿਤ ਕੀਤਾ। ਖੱਟੜਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਦਿਹਾਤੀ ਦੇ ਲੋਕਾਂ ਲਈ ਹਰ ਸਮੇਂ ਸੇਵਾ ਵਿਚ ਹਾਜ਼ਰ ਹਾਂ ਅਤੇ ਮੇਰੇ ਘਰ ਦੇ ਦਰਵਾਜੇ ਦਿਹਾਤੀ ਦੇ ਲੋਕਾਂ ਲਈ ਹਮੇਸ਼ਾ ਖੁੱਲ੍ਹੇ ਰਹਿਣਗੇ। ਉੁਨ੍ਹਾਂ ਕਿਹਾ ਕਿ ਸ੍ਰੀ ਗੁਰੂੁ ਗੋਬਿੰਦ ਸਿੰਘ ਜੀ ਦੇ ਜਨਮ ਸਥਾਨ ਪਟਨਾ ਵਿਖੇ ਗੁਰੂ ਜੀ ਦਾ 350ਵਾਂ ਪ੍ਰਕਾਸ਼ ਪੁਰਬ ਬੜੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ, ਜਿਥੇ ਸ਼੍ਰੋਮਣੀ ਅਕਾਲੀ ਦਲ ਭਾਜਪਾ ਸਰਕਾਰ ਵਲੋਂ ਸੰਗਤਾਂ ਨੂੰ ਦਰਸ਼ਨ ਕਰਵਾਉੁਣ ਲਈ ਰੇਲ ਅਤੇ ਬੱਸਾਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਸੰਗਤਾਂ ਨੂੰ ਗੁਰੂ ਦੇ ਜਨਮ ਸਥਾਨਾਂ ਦੇ ਦਰਸ਼ਨ ਜ਼ਰੂਰ ਕਰਨੇ ਚਾਹੀਦੇ ਹਨ। ਖੱਟੜਾ ਨੇ ਭਾਰੀ ਗਿਣਤੀ ਵਿਚ ਪੰਡਾਲ ਵਿਚ ਬੈਠੀ ਪਟਿਆਲਾ ਦਿਹਾਤੀ ਹਲਕੇ ਦੀ ਸੰਗਤ ਨੂੰ ਨਵਾਂ ਸਾਲ ਅਤੇ ਪ੍ਰਕਾਸ਼ ਪੁਰਬ ਦੀਆਂ ਲੱਖ-ਲੱਖ ਵਧਾਈਆਂ ਵੀ ਦਿੱਤੀਆਂ। ਪਟਿਆਲਾ ਦਿਹਾਤੀ ਹਲਕੇ ਵਿਚ ਸੇਵਾ ਦੇ ਤੌਰ 'ਤੇ ਕੰਮ ਕਰਨ ਵਾਲੀਆਂ ਬੀਬੀਆਂ ਦੇ ਜੱਥੇ ਨੂੰ ਬੀਬੀ ਕੁਲਦੀਪ ਕੌਰ ਤੇ ਪ੍ਰੀਤਇੰਦਰ ਕੌਰ ਖੱਟੜਾ ਵਲੋਂ ਸਿਰੋਪੇ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਖੱਟੜਾ ਨੇ ਧਾਰਮਿਕ ਸਮਾਗਮ ਵਿਚ ਪੁੱਜੀ ਸੰਗਤ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਚੇਅਰਮੈਨ ਵਿਸ਼ਨੂੰ ਸ਼ਰਮਾ, ਚੇਅਰਮੈਨ ਲਖਬੀਰ ਸਿੰਘ ਲੌਟ, ਬਲਵਿੰਦਰ ਲੰਗ, ਹਰਬੰਸ ਲੰਗ, ਕਰਨੈਲ ਆਲੋਵਾਲ, ਡਾ. ਰਾਮ ਆਲੋਵਾਲ, ਸਮਸ਼ੇਰ ਸਿੰਘ ਆਲੋਵਾਲ, ਜੋਗਿੰਦਰ ਸਿੰਘ ਲੌਟ, ਬਲਦੇਵ ਸਿੰਘ ਖਲੀਫੇਵਾਲ, ਜੋਰਾਵਰ ਸਿੰਘ ਲੁਬਾਣਾ, ਸੁਖਚੈਨ ਸਿੰਘ ਅਰਬਨ ਅਸਟੇਟ, ਸਰਕਲ ਪ੍ਰਧਾਨ ਗਿੱਲ ਤ੍ਰਿਪੜੀ, ਜਸਬੀਰ ਸਿੰਘ ਕਲੇਰ, ਮਾਸਟਰ ਓਮਕਾਰ ਸਿੰਘ, ਕੌਂਸਲਰ ਬਿੱਟੂ ਚੱਠਾ, ਕੌਂਸਲਰ ਹਰਵਿੰਦਰ ਬੱਬੂ, ਅਵਤਾਰ ਸਿੰਘ ਹੈਪੀ, ਗੁਰਵਿੰਦਰ ਧੀਮਾਨ, ਸੰਦੀਪ ਸੰਧੂ, ਸੁਰਿੰਦਰ ਠੇਕੇਦਾਰ, ਮਹਿੰਦਰਪਾਲ ਸਿੰਘ ਸੋਢੀ, ਅਮਰਜੀਤ ਸਿੰਘ ਸਾਹਨੀ, ਰਜਿੰਦਰ ਵਿਰਕ, ਰਛਪਾਲ ਸਿੰਘ ਧੰਜੂ, ਅਮਰਜੀਤ ਸਿੰਘ ਬਠਲਾ, ਪਰਮਜੀਤ ਸਿੰਘ ਪੰਮਾ, ਮਾਲਵਿੰਦਰ ਝਿੱਲ, ਡਾ. ਰਵੇਲ ਸਿੰਘ, ਸਰਪੰੰਚ ਬਲਵਿੰਦਰ ਸਿੰਘ ਕੰਗ, ਐਡਵੋਕੇਟ ਕੰਵਰ ਗੁਰਪ੍ਰੀਤ, ਬੱਬੀ ਟਿਵਾਣਾ, ਗੁਰਮੁਖ ਠੇਕੇਦਾਰ, ਕਰਮਜੀਤ ਸਿੰਘ ਸਿੱਧੂਵਾਲ, ਬਲਵਿੰਦਰ ਸਿੰਘ ਭੋਲਾ ਮੰਡੌੜ, ਸੂਬੇਦਾਰ ਗੁਰਨਾਹਰ ਸਿੰਘ ਅਜਨੌਦਾ, ਸਰਪੰੰਚ ਅਮਰੀਕ ਸਿਉੁਣਾ, ਮਨਪ੍ਰੀਤ ਸਿੰਘ ਮਨੀ ਭੰਗੂ, ਬਲਜਿੰਦਰ ਸਿੰਘ ਰੋਹਟੀ ਬਸਤਾਂ, ਹੈਪੀ ਮਾਂਗੇਵਾਲ, ਗੁਰਦਿਆਲ ਸਿੰਘ ਨੰੰਬਰਦਾਰ ਰੋੜੇਵਾਲ, ਸਾਬੀ ਰੋੜੇਵਾਲ, ਨਿਰਮਲ ਸਿੰਘ ਟਿਵਾਣਾ, ਮਨਜੀਤ ਸਿੰਘ ਫੱਗਣਮਾਜਰਾ, ਹਰਬੰਸ ਸਿੰਘ ਬਾਰਨ, ਪੱਪੂ ਖੋਖ, ਗੁਰਪ੍ਰੀਤ ਖੱਟੜਾ, ਹਨਦੀਪ ਸਿੰਘ ਹਨੀ ਖੱਟੜਾ, ਭਗਵੰਤ ਸਿੰਘ ਕਿਸ਼ਨਗੜ੍ਹ, ਜੋਗਿੰਦਰ ਸਿੰਘ ਪੰਛੀ, ਹਰਜੀਤ ਚਲੈਲਾ, ਭਵਜੀਤ ਚਲੈਲਾ, ਮੱਘਰ ਰੌਂਗਲਾ, ਹਰਫੂਲ ਸਿੰਘ ਆਲੋਵਾਲ, ਗੁਰਵਿੰਦਰ ਸਿੰਘ ਸ਼ਕਤੀਮਾਨ, ਕੁਲਵੰਤ ਰੌਂਗਲਾ, ਤਰਸੇਮ ਕਸਿਆਣਾ, ਅਵਤਾਰ ਇਛੇਵਾਲ, ਦਿਨੇਸ਼ ਚਾਵਲਾ, ਰਣਧੀਰ ਸਿੰਘ ਰੈਮਲਮਾਜਰੀ, ਗੁਰਧੀਰ ਸ਼ਮਲਾ, ਨਾਹਰ ਸਿੰਘ ਸਰਪੰਚ ਅਜਨੌਲਾ, ਜਸਬੀਰ ਹਿਆਣਾ, ਮੱਖਣ ਬਾਰਨ, ਕੁਲਦੀਪ ਗੁਰਥਲੀ, ਸਾਹਿਬ ਸਿੰਘ ਰੋੜੇਵਾਲ, ਸੁਰਜੀਤ ਸਿੰਘ ਹਿਆਣਾ ਖੁਰਦ ਆਦਿ ਹਾਜ਼ਰ ਸਨ।