ਚੰਡੀਗੜ੍ਹ, 31 ਦਸੰਬਰ, 2016 : ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਮਨਪ੍ਰੀਤ ਸਿੰਘ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਦੀ ਭਰੋਸੇਮੰਦੀ 'ਤੇ ਸਵਾਲ ਕਰਨ ਵਾਲੇ ਅਰਵਿੰਦ ਕੇਜਰੀਵਾਲ ਦੀ ਨਿੰਦਾ ਕੀਤੀ ਹੈ ਅਤੇ ਕਿਹਾ ਹੈ ਕਿ ਇਕ ਬਾਹਰੀ ਵਿਅਕਤੀ ਹੋਣ ਕਾਰਨ ਪੰਜਾਬ ਦੀ ਕੋਈ ਜਾਣਕਾਰੀ ਨਾ ਰੱਖਣ ਵਾਲੇ ਆਪ ਆਗੂ ਨੂੰ ਪ੍ਰਦੇਸ਼ ਕਾਂਗਰਸ ਪ੍ਰਧਾਨ ਦੀ ਇਮਾਨਦਾਰੀ ਉਪਰ ਸਵਾਲ ਕਰਨ ਦਾ ਕੋਈ ਅਧਿਕਾਰ ਨਹੀਂ ਹੈ।
ਇਸ ਲੜੀ ਹੇਠ ਲੋਕਾਂ ਨੂੰ ਬੇਵਕੂਫ ਬਣਾਉਣ ਦੀ ਨਿਰਾਸ਼ਾਪੂਰਨ ਕੋਸ਼ਿਸ਼ ਹੇਠ ਪ੍ਰਦੇਸ਼ ਕਾਂਗਰਸ ਪ੍ਰਧਾਨ ਉਪਰ ਵਿਅਕਤੀਗਤ ਹਮਲੇ ਕਰਨ ਵਾਲੇ ਆਪ ਦੇ ਕੌਮੀ ਕਨਵੀਨਰ ਦੀ ਨਿੰਦਾ ਕਰਦਿਆਂ, ਮਨਪ੍ਰੀਤ ਨੇ ਕਿਹਾ ਕਿ ਕੈਪਟਨ ਅਮਰਿੰਦਰ ਪੰਜਾਬ ਦੇ ਬੇਟੇ ਹਨ ਤੇ ਉਨ੍ਹਾਂ ਨੇ ਸੂਬੇ ਲਈ ਬਹੁਤ ਸਾਰੇ ਬਲਿਦਾਨ ਦਿੱਤੇ ਹਨ, ਜਿਨ੍ਹਾਂ ਬਾਰੇ ਕੇਜਰੀਵਾਲ ਅਣਜਾਨ ਪ੍ਰਤੀਤ ਹੁੰਦੇ ਹਨ।
ਮਨਪ੍ਰੀਤ ਨੇ ਕਿਹਾ ਕਿ ਪੰਜਾਬ ਤੇ ਇਸਦੇ ਲੋਕਾਂ ਦੇ ਹਿੱਤਾਂ ਦੀ ਰਾਖੀ ਕਰਨ ਦੀ ਗੱਲ ਆਉਣ 'ਤੇ ਕੈਪਟਨ ਅਮਰਿੰਦਰ ਹਮੇਸ਼ਾ ਤੋਂ ਅਗਾਂਹ ਰਹੇ ਹਨ। ਉਨ੍ਹਾਂ ਨੇ ਪੰਜਾਬ ਤੇ ਅਸਲਿਅਤ 'ਚ ਦੇਸ਼ ਦੇ ਲੋਕਾਂ ਦੀ ਰਾਖੀ ਵਾਸਤੇ ਬਹਾਦਰੀ ਨਾਲ ਖੇਮਕਰਨ ਸੈਕਟਰ 'ਚ ਗੋਲੀਆਂ ਦਾ ਸਾਹਮਣਾ ਕੀਤਾ ਸੀ, ਜਦਕਿ ਇਸਦੇ ਉਲਟ ਜਦੋਂ ਵੀ ਲੋਕਾਂ ਨੇ ਕੇਜਰੀਵਾਲ ਦੀ ਲੋੜ ਪੈਂਦੀ ਹੈ, ਉਹ ਭੱਜ ਜਾਂਦੇ ਹਨ।
ਉਨ੍ਹਾਂ ਨੇ ਕਿਹਾ ਕਿ ਸਾਫ ਤੌਰ 'ਤੇ ਕੇਜਰੀਵਾਲ, ਕੈਪਟਨ ਅਮਰਿੰਦਰ ਵੱਲੋਂ ਬਹੁਤ ਸਾਰੇ ਬਲਿਦਾਨਾਂ ਤੋਂ ਅਣਜਾਨ Âਨ, ਜਿਨ੍ਹਾਂ ਨੇ ਆਪਣੇ ਪਿਤਾ ਦੀ ਭਾਰਤ ਤੋਂ ਬਾਹਰ ਨਿਯੁਕਤੀ ਹੋਣ 'ਤੇ ਆਪਣੇ ਪਰਿਵਾਰ ਦੀ ਜਾਇਦਾਦ ਸੰਭਾਲਣ ਲਈ 25 ਜੂਨ, 1965 ਨੂੰ ਫੌਜ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਸਿਰਫ ਕੁਝ ਦਿਨਾਂ ਬਾਅਦ ਹੀ ਪਾਕਿਸਤਾਨ ਨਾਲ ਜੰਗ ਲੱਗਣ 'ਤੇ ਦੇਸ਼ ਲਈ ਲੜਨ ਵਾਸਤੇ ਆਪਣਾ ਅਸਤੀਫਾ ਵਾਪਿਸ ਲੈ ਲਿਆ ਸੀ।
ਉਨ੍ਹਾਂ ਨੇ ਕਿਹਾ ਕਿ ਭਾਵੇਂ ਆਪ੍ਰੇਸ਼ਨ ਬਲੂਸਟਾਰ ਤੋਂ ਬਾਅਦ ਕਾਂਗਰਸ ਤੇ ਸੰਸਦ ਤੋਂ ਅਸਤੀਫਾ ਹੋਵੇ, ਜਾਂ ਫਿਰ ਐਸ.ਵਾਈ.ਐਲ ਮੁੱਦੇ ਉਪਰ ਮਜ਼ਬੂਤ ਪੱਖ ਲੈਣਾ, ਸਾਬਕਾ ਮੁੱਖ ਮੰਤਰੀ ਨੇ ਹਮੇਸ਼ਾ ਤੋਂ ਸੂਬੇ ਲਈ ਸਿਧਾਂਤਕ ਪੱਖ ਲਿਆ ਹੈ, ਨਾ ਕਿ ਕੇਜਰੀਵਾਲ ਦੀ ਤਰ੍ਹਾਂ, ਜਿਨ੍ਹਾਂ ਨੇ ਵਾਰ ਵਾਰ ਪੰਜਾਬ ਦੇ ਲੋਕਾਂ ਨੂੰ ਗੰਭੀਰ ਮੁੱਦਿਆਂ 'ਤੇ ਧੋਖਾ ਦਿੱਤਾ ਹੈ। ਇਸ ਦਿਸ਼ਾ 'ਚ ਕੇਜਰੀਵਾਲ ਦਾ ਦਿੱਲੀ 'ਚ ਟਰੈਕ ਰਿਕਾਰਡ ਪੰਜਾਬ 'ਚ ਉਨ੍ਹਾਂ ਦੀ ਯੋਜਨਾਵਾਂ ਤੋਂ ਪਹਿਲਾਂ ਦਾ ਲੱਛਣ ਹੈ।
ਇਸ ਦੌਰਾਨ ਕੈਪਟਨ ਅਮਰਿੰਦਰ ਉਪਰ ਵਿਅਕਤੀਗਤ ਹਮਲੇ ਕਰਨ ਨੂੰ ਲੈ ਕੇ ਕੇਜਰੀਵਾਲ ਨੂੰ ਖੁੱਡੇ ਲਾਈਨ ਲਗਾਉਂਦਿਆਂ, ਮਨਪ੍ਰੀਤ ਬਾਦਲ ਨੇ ਖੁਲਾਸਾ ਕੀਤਾ ਕਿ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਬੀਤੇ ਤਿੰਨ ਸਾਲਾਂ ਤੋਂ ਸ਼ਰਾਬ ਨਹੀਂ ਪੀਤੀ ਹੈ। ਉਨ੍ਹਾਂ ਨੇ ਕਿਹਾ ਕਿ ਆਪ ਆਗੂ ਸਿਰਫ ਅਜਿਹੇ ਨਿਰਾਧਾਰ ਬਿਆਨ ਦੇ ਕੇ ਲੋਕਾਂ ਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਕੈਪਟਨ ਅਮਰਿੰਦਰ ਦੇ ਉਨ੍ਹਾਂ ਵਾਸਤੇ ਨਿਸੁਆਰਥ ਪਿਆਰ ਤੋਂ ਜਾਣੂ ਹਨ ਅਤੇ ਉਨ੍ਹਾਂ ਨੂੰ ਇਕ ਬੇਅਕਲ ਵਿਕਅਤੀ ਦੀ ਬੜਬੜ ਗੁੰਮਰਾਹ ਨਹੀਂ ਕਰ ਸਕਦੀ। ਕੇਜਰੀਵਾਲ ਦਾ ਇਕੋਮਾਤਰ ਏਜੰਡਾ ਕਿਸੇ ਵੀ ਤਰ੍ਹਾਂ ਸੂਬੇ ਦੀ ਸੱਤਾ ਹਾਸਿਲ ਕਰਨਾ ਹੈ, ਤਾਂ ਜੋ ਉਹ ਆਪਣੀਆਂ ਵਿਅਕਤੀਗਤ ਉਮੀਦਾਂ ਨੂੰ ਪੂਰਾ ਕਰ ਸਕਣ।
ਉਹ ਮਜੀਠਾ ਤੋਂ ਆਪ ਉਮੀਦਵਾਰ ਹਿੰਮਤ ਸਿੰਘ ਸ਼ੇਰਗਿਲ ਉਪਰ ਵੀ ਖੂਬ ਵਰ੍ਹੇ, ਤੇ ਕਿਹਾ ਕਿ ਸ਼ੇਰਗਿਲ ਦੀ ਮੌਜ਼ੂਦਗੀ 'ਚ ਕੇਜਰੀਵਾਲ ਵੱਲੋਂ ਕੈਪਟਨ ਅਮਰਿੰਦਰ ਖਿਲਾਫ ਅਜਿਹੇ ਝੂਠੇ ਤੇ ਨਿਰਾਧਾਰ ਦੋਸ਼ ਲਗਾਉਣਾ ਆਪ ਉਮੀਦਵਾਰ ਵਾਸਤੇ ਸ਼ਰਮ ਵਾਲੀ ਗੱਲ ਹੈ। ਇਨ੍ਹਾਂ ਕੈਪਟਨ ਅਮਰਿੰਦਰ ਨੇ ਸੰਕਟ ਦੀ ਘੜੀ 'ਚ ਸ਼ੇਰਗਿਲ ਤੇ ਉਨ੍ਹਾਂ ਦੇ ਪਰਿਵਾਰ ਦੀ ਮਦੱਦ ਕੀਤੀ ਸੀ, ਜਿਹੜੇ ਆਪ 'ਚ ਸ਼ਾਮਿਲ ਹੋਣ ਤੋਂ ਬਾਅਦ ਉਸ ਗੱਲ ਨੂੰ ਅਸਾਨੀ ਨਾਲ ਭੁੱਲ ਗਏ ਪ੍ਰਤੀਤ ਹੁੰਦੇ ਹਨ। ਲੇਕਿਨ ਪੰਜਾਬ ਦੇ ਲੋਕ ਉਨ੍ਹਾਂ ਨੂੰ ਆਉਂਦੀਆਂ ਵਿਧਾਨ ਸਭਾ ਚੋਣਾਂ ਨੂੰ ਮੂੰਹ ਤੋੜ ਜਵਾਬ ਦੇਣਗੇ।