ਰੂਪਨਗਰ, 30 ਦਸੰਬਰ, 2016 : ਡਾਕਟਰ ਦਲਜੀਤ ਸਿੰਘ ਚੀਮਾ ਸਿਖਿਆ ਮੰਤਰੀ ਪੰਜਾਬ ਨੇ ਅੱਜ ਰਾਮਪੁਰਕਲਾਂ ਵਿਖੇ ਹੀਰਪੁਰ ਤੋਂ ਰਾਮਪੁਰ ਧਾਮ ਤੱਕ ਪਹੁੰਚ ਕਰਨ ਵਾਲੀ 80 ਲੱਖ ਦੀ ਲਾਗਤ ਨਾਲ 10 ਫੁੱਟ ਤੋ 18 ਚੋੜੀ ਹੋਣ ਵਾਲੀ ਅਤੇ ਕਾਹਨਪੁਰ ਖੂਹੀ ਵਿਖੇ 4.24 ਕਰੋੜ ਰੁਪਏ ਦੀ ਲਾਗਤ ਨਾਲ ਕਾਹਨਪੁਰ ਖੂਹੀ ਤੋਂ ਸਪਾਲਵਾਂ, ਹਰੀਪੁਰ, ਪਲਾਟਾ ਤੇ ਖੇੜਾ ਕਲਮੋਟ ਤੱਕ 7.70 ਕਰੋੜ ਦੀ ਲਾਗਤ ਨਾਲ ਬਣਨ ਵਾਲੀਆਂ ਦੋ ਸੜਕਾਂ ਦੇ ਨੀਂਹ ਪੱਥਰ ਰੱਖੇ ।
ਇਸ ਮੌਕੇ ਰਾਮਪੁਰਕਲਾਂ ਦੇ ਸਰਕਾਰੀ ਸਕੂਲ ਵਿਖੇ ਆਯੋਜਿਤ ਸਮਾਗਮ ਦੌਰਾਨ ਡਾਕਟਰ ਦਲਜੀਤ ਸਿੰਘ ਚੀਮਾ ਸਿਖਿਆ ਮੰਤਰੀ ਪੰਜਾਬ ਨੇ ਕਿਹਾ ਕਿ ਇਸ ਹਲਕੇ ਦੇ ਵਿਕਾਸ ਲਈ ਇਹ ਸੜਕਾਂ ਮੀਲ ਪੱਥਰ ਸਾਬਤ ਹੋਣਗੀਆਂ । ਉਨ੍ਹਾਂ ਕਿਹਾ ਕਿ ਉਹ ਸੂਬੇ ਦੇ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਦੇ ਧੰਨਵਾਦੀ ਹਨ ਜਿਨ੍ਹਾਂ ਨੇ ਇਹਨਾਂ ਸੜਕਾਂ ਲਈ 5.25 ਕਰੋੜ ਰੁਪਏ ਦੇ ਫੰਡ ਵੀ ਜਾਰੀ ਕਰ ਦਿੱਤੇ ਹਨ।ਉਨ੍ਹਾਂ ਦੱਸਿਆ ਕਿ ਇਨਾਂ ਸੜਕਾਂ ਵਿਚੋਂ ਇਕ ਸੜਕ ਕਾਹਨਪੁਰ ਖੂਹੀ ਤੋਂ ਖੇੜਾ ਕਲਮੋਟ ਤੱਕ ਹੈ ਜੋ ਕਿ 7.70 ਕਿਲੋ ਮੀਟਰ ਹੈ ਅਤੇ ਇਸ ਤੇ 4.25 ਕਰੌੜ ਲਾਗਤ ਆਵੇਗੀ। ਇਸ ਸੜਕ ਦੇ ਬਣ ਜਾਣ ਨਾਲ ਇਸ ਸੜਕ ਤੇ ਪੈਂਦੇ 10 ਪਿੰਡਾਂ ਨੂੰ ਬਿਹਤਰ ਆਵਾਜਾਈ ਦੀ ਸਹੂਲਤ ਮਿਲ ਜਾਵੇਗੀ ਅਤੇ ਦੂਜੀ ਸੜਕ ਹੀਰਪੁਰ ਤੌਂ ਸਵਾਮੀਪੁਰੀ ਵਾਲੇ ਦੇ ਜਨਮ ਅਸਥਾਨ ਰਾਮਪੁਰ ਤੱਕ ਜੋ ਕਿ 2.20 ਕਿਲੋਮੀਟਰ ਲੰਬੀ ਹੈ ਅਤੇ ਇਸ ਤੇ 80 ਲੱਖ ਲਾਗਤ ਆਵੇਗੀ ।ਉਨ੍ਹਾਂ ਕਿਹਾ ਕਿ ਇਹ ਪਿੰਡਾਂ ਵਿੱਚ ਰਹਿਣ ਵਾਲੇ ਵਸਨੀਕਾਂ ਅਤੇ ਵਿਦਿਆਰਥੀਆਂ ਲਈ ਵੀ ਇਹ ਸੜਕਾਂ ਬੁਹਤ ਲਾਹੇਵੰਦ ਸਿੱਧ ਹੋਣਗੀਆਂ ।ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਕਾਹਨਪੁਰ ਖੂਹੀ ਤੋਂ ਟਿੱਬਾ ਟੱਪਰੀਆਂ 30 ਕਿਲੋਮੀਟਰ ਲੰਬੀ ਸੜਕ ਪਹਿਲਾਂ ਹੀ ਚੌੜੀ ਕੀਤੀ ਜਾ ਚੁੱਕੀ ਹੈ ਜਿਸ ਤੇ 40 ਪਿੰਡ ਪੈਂਦੇ ਹਨ, ਇਹ ਸੜ੍ਹਕ ਪਹਿਲਾਂ ਬਹੁਤ ਘੱਟ ਚੌੜੀ ਸੀ ਪਰੰਤੂ ਹੁਣ ਇਸ ਦਾ 85 ਤੋਂ 90 ਫੀਸਦੀ ਕੰਮ ਪੂਰਾ ਹੋ ਚੁੱਕਾ ਹੈ ਅਤੇ ਬਾਕੀ ਕੰਮ ਇਸ ਮਹੀਨੇ ਮੁਕੰਮਲ ਹੋ ਜਾਵੇਗਾ। ਉਨਾਂ ਕਿਹਾ ਕਿ ਇਸ ਸੜ੍ਹਕ ਦੇ ਬਣ ਜਾਣ ਨਾਲ ਇਸ ਇਲਾਕੇ ਦਾ ਚਹਿਰਾ ਹੁਣ ਬਦਲਿਆ ਨਜਰ ਆ ਰਿਹਾ ਹੈ। ਇਸ ਦੇ ਨਾਲ ਨਾਲ ਇਸ ਰੂਟ ਤੇ ਨਵੀਆਂ ਬਸਾਂ ਵੀ ਚੱਲਣ ਲਗ ਪਈਆਂ ਹਨ। ਉਨ੍ਹਾਂ ਕਿਹਾ ਕਿ ਇਹ ਸਾਰਾ ਵਿਕਾਸ ਸਵਾਮੀ ਭੂਰੀ ਵਾਲਿਆਂ ਦੀ ਤਪੱਸਿਆ ਸਦਕਾ ਹੀ ਸੰਭਵ ਹੋ ਪਾਇਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਤੋਂ ਪਹਿਲਾਂ ਕਾਹਨਪੁਰ ਖੂਹੀ ਤੋਂ ਝੱਜ ਚੋਂਕ ਤੱਕ 33 ਫੁਟੀ ਸੜ੍ਹਕ ਬਣਾਈ ਜਾ ਚੁੱਕੀ ਹੈ, 5 ਕਰੋੜ ਰੁਪਏ ਦੀ ਲਾਗਤ ਨਾਲ ਆਈ.ਟੀ.ਆਈ. ਦੀ ਉਸਾਰੀ ਵੀ ਕੀਤੀ ਗਈ ਹੈ ਅਤੇ 27 ਕਰੋੜ ਰੁਪਏ ਦੀ ਲਾਗਤ ਨਾਲ 45 ਪਿੰਡਾਂ ਨੂੰ ਪਾਣੀ ਦੇਣ ਦਾ ਪ੍ਰੋਜੈਕਟ ਵੀ ਲਗਭੱਗ ਮੁਕੰਮਲ ਹੋਣ ਵਾਲਾ ਹੈ।
ਉਨਾਂ ਕਿਹਾ ਕਿ ਜਿੰਨਾਂ ਪੰਚਾਇਤਾਂ ਪਾਸ ਅਜੇ ਵਿਕਾਸ ਲਈ ਜਾਰੀ ਫੰਡਜ ਬਾਕੀ ਪਏ ਹਨ ਉਹ ਇੰਨਾਂ ਨਾਲ ਚੋਣਾਂ ਦਾ ਕੋਡ ਲੱਗਣ ਤੋਂ ਪਹਿਲਾਂ ਮਤਾ ਪਾਉਂਦੇ ਹੋਏ ਵਿਕਾਸ ਕਾਰਜ ਸ਼ੁਰੂ ਕਰਵਾ ਦੇਣ।ਉਨਾਂ ਕਿਹਾ ਕਿ ਰੋਪੜ ਵਿਧਾਨ ਸਭਾ ਹਲਕੇ ਵਿਚ 226 ਪਿੰਡ ਅਤੇ ਇਕ ਸ਼ਹਿਰ ਆਉਂਦੇ ਹਨ। ਇੰਨਾਂ ਪਿੰਡਾਂ ਦਾ ਕੋਈ ਵੀ ਸਰਪੰਚ ਇਹ ਨਹੀ ਕਹਿ ਸਕਦਾ ਕਿ ਇਸ ਨਾਲ ਪੱਖਪਾਤ ਹੋਇਆ ਹੈ ਜਾਂ ਕਿਸੇ ਇਕ ਪਿੰਡ ਨੂੰ ਵਾਧੂ ਗਰਾਂਟ ਦਿਤੀ ਹੈ ਤੇ ਦੂਜੇ ਨੂੰ ਘਟ। ਉਨਾਂ ਇਹ ਵੀ ਕਿਹਾ ਕਿ ਰੋਪੜ ਵਿਧਾਨ ਸਭਾ ਹਲਕੇ ਵਿਚ 1 ਲਖ 70 ਹਜਾਰ ਵੋਟਰ ਹਨ ਅਤੇ ਇਕ ਵੀ ਵੋਟਰ ਇਹ ਨਹੀ ਕਹਿ ਸਕਦਾ ਕਿ ਉਸ ਨਾਲ ਕਿਸੇ ਕਿਸਮ ਦੀ ਜਿਆਦਤੀ ਕੀਤੀ ਗਈ ਹੈ।
ਇਸ ਮੌਕੇ ਸ਼੍ਰੀ ਗੌਰਵ ਰਾਣਾ ਯੂਥ ਅਕਾਲੀ ਆਗੂ ਨੇ ਕਿਹਾ ਕਿ ਇਸ ਹਲਕੇ ਦਾ ਜੋ ਵਿਕਾਸ ਦਰਵੇਸ਼ ਸਿਆਸਤਦਾਨ ਡਾ: ਦਲਜੀਤ ਸਿੰਘ ਚੀਮਾ ਦੇ ਨਿਜੀ ਯਤਨਾ ਸਦਕਾ ਹੋਇਆ ਹੈ ੳਨਾ ਕਦੇ ਨਹੀਂ ਸੀ ਹੋ ਸਕਦਾ। ਡਾ: ਚੀਮਾ ਨੂੰ ਹਲਕੇ ਦੇ ਲੋਕਾਂ ਨੇ ਜੋ ਕਿਹਾ ਡਾ: ਚੀਮਾ ਨੇ ਉਹ ਪੂਰਾ ਕੀਤਾ ਹੈ। ਉਨਾਂ ਇਸ ਹਲਕੇ ਦਾ ਵਿਕਾਸ ਕਰਕੇ ਸਤਿਗੁਰੂ ਭੂਰੀ ਵਾਲਿਆਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਹੈ ਅਤੇ ਜਿਸ ਨੇ ਵੀ ਸਤਿਗੁਰੂ ਭੂਰੀ ਵਾਲਿਆਂ ਦੀ ਸ਼ਰਨ ਲਈ ਹੈ ਉਹ ਕਦੇ ਵਿਅਰਥ ਨਹੀਂ ਜਾਂਦੀ।
ਇਸ ਮੌਕੇ ਹੋਰਨਾਂ ਤੋ ਇਲਾਵਾ ਸਵਾਮੀ ਦਰਸ਼ਨਾ ਦਾਸ ਜੀ ਮਹਾਰਾਜ, ਸ਼੍ਰੀ ਕਰਮ ਸਿੰਘ ਕਰਮਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਸ਼੍ਰੀ ਦਰਬਾਰਾ ਸਿੰਘ ਬਾਲਾ ਚੇਅਰਮੈਨ ਬਲਾਕ ਸੰਮਤੀ, ਸ਼੍ਰੀ ਇੰਦਰਜੀਤ ਸਿੰਘ ਕਾਰਜਕਾਰੀ ਇੰਜੀਨੀਅਰ ਲੋਕ ਨਿਰਮਾਣ ਵਿਭਾਗ, ਸ਼੍ਰੀ ਕਮਲਜੀਤ ਰੋੜੂਆਨਾ,ਸ਼੍ਰੀ ਜੀਵਨ ਕੁਮਾਰ ਸੰਜੂ,ਸ਼੍ਰੀ ਹਰਮੇਸ਼ ਸਿੰਘ ਠੋਡਾ , ਸ਼੍ਰੀ ਗੋਰਵ ਰਾਣਾ ਅਕਾਲੀ ਆਗੂ, ਸ਼੍ਰੀ ਮੰਗਤ ਰਾਮ ਸਰਪੰਚ ਰਾਮਪੁਰ ਕਲਾਂ, ਸ਼੍ਰੀ ਬਲਰਾਜ ਲੰਬੜਦਾਰ, ਸ਼੍ਰੀ ਪਰਦੀਪ ਕੁਮਾਰ ਵਰਮਾ, ਸ਼੍ਰੀ ਧਰਮ ਚੰਦ ਪੰਚ, ਸ਼੍ਰੀ ਦਰਸ਼ਨ ਕੁਮਾਰ ਟਰਸਟੀ, ਸ਼੍ਰੀ ਸ਼ਿੰਦਪਾਲ, ਸ੍ਰੀ ਨੰਦ ਲਾਲ , ਸ਼੍ਰੀਮਤੀ ਬਲਵਿੰਦਰ ਕੌਰ, ਸ਼੍ਰੀਮਤੀ ਬਲਜੀਤ ਕੌਰ , ਸ਼੍ਰੀ ਧਰਮ ਚੰਦ, ਸ਼੍ਰੀ ਹੁਸਨ ਚੰਦ, ਗਊ ਰਕਸ਼ਾ ਦਲ ਦੇ ਚੇਅਰਮੈਨ ਬਾਬਾ ਦਵਿੰਦਰ ਕੋੜਾ ਜੀ, ਭਾਰਤੀ ਜਨਤਾ ਪਾਰਟੀ ਦੇ ਸਰਕਲ ਪ੍ਰਧਾਨ ਸ਼੍ਰੀ ਹਰਿਕ੍ਰਿਸ਼ਨ ਅਤੇ ਵੱਡੀ ਗਿਣਤੀ ਵਿੱਚ ਇਲਾਕੇ ਪੰਚ ਸਰਪੰਚ ਹਾਜਰ ਸਨ।