ਚੰਡੀਗੜ੍ਹ, 6 ਜਨਵਰੀ, 2017 : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲਾ ਤੋਂ ਜੇ.ਜੇ ਸਿੰਘ ਨੂੰ ਹਰਾ ਕੇ ਫੌਜ਼ ਦਾ ਇਤਿਹਾਸ ਬਣਾਉਣ ਦੀ ਗੱਲ ਕਹਿਣ ਤੋਂ ਬਾਅਦ ਸ਼ੁੱਕਰਵਾਰ ਨੂੰ ਇਕ ਵਾਰ ਫਿਰ ਤੋਂ ਆਮ ਆਦਮੀ ਪਾਰਟੀ ਆਗੂ ਅਰਵਿੰਦ ਕੇਜਰੀਵਾਲ ਨੂੰ ਆਉਂਦੀਆਂ ਵਿਧਾਨ ਸਭਾ ਚੋਣਾਂ 'ਚ ਉਨ੍ਹਾਂ ਖਿਲਾਫ ਚੋਣ ਲੜਨ ਦੀ ਚੁਣੌਤੀ ਦਿੱਤੀ ਹੈ।
ਉਨ੍ਹਾਂ ਨੇ ਕਿਹਾ ਕਿ ਫੌਜ਼ ਦੇ ਇਤਿਹਾਸ 'ਚ ਇਹ ਪਹਿਲੀ ਵਾਰ ਹੋਵੇਗਾ ਕਿ ਇਕ ਕੈਪਟਨ ਇਕ ਜਨਰਲ ਨੂੰ ਹਰਾਏਗਾ। ਉਨ੍ਹਾਂ ਨੇ ਇਕ ਵਾਰ ਫਿਰ ਤੋਂ ਦੁਹਰਾਇਆ ਕਿ ਉਹ ਕੇਜਰੀਵਾਲ ਨੂੰ ਸੂਬੇ ਦੇ ਕਿਸੇ ਵੀ ਵਿਧਾਨ ਸਭਾ ਹਲਕੇ ਤੋਂ ਚੋਣ ਹਰਾਉਣ ਲਈ ਤਿਆਰ ਹਨ।
ਕੈਪਟਨ ਅਮਰਿੰਦਰ, ਸਾਬਕਾ ਅਕਾਲੀ ਮੰਤਰੀ ਰਣਜੀਤ ਸਿੰਘ ਬਲਿਆਨ ਦੀ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ, ਵੱਡੀ ਗਿਣਤੀ 'ਚ ਆਪ ਵਰਕਰਾਂ ਤੇ ਹੋਰਨਾਂ ਦੀ ਕਾਂਗਰਸ 'ਚ ਸ਼ਮੂਲਿਅਤ ਦਾ ਐਲਾਨ ਕਰਨ ਮੌਕੇ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਇਸ ਮੌਕੇ ਸਵਾਲਾਂ ਦੇ ਜਵਾਬ 'ਚ ਕੈਪਟਨ ਅਮਰਿੰਦਰ ਨੇ ਇਨਕਾਰ ਕੀਤਾ ਕਿ ਟਿਕਟਾਂ 'ਚ ਹੋਈ ਦੇਰੀ ਦਾ ਅਸਰ ਪੰਜਾਬ ਕਾਂਗਰਸ ਦੇ ਉਮੀਦਵਾਰਾਂ ਦੇ ਪ੍ਰਚਾਰ ਉਪਰ ਪਵੇਗਾ। ਉਨ੍ਹਾਂ ਨੇ ਕਿਹਾ ਕਿ ਹਾਲੇ ਚੋਣਾਂ ਨੂੰ ਬਹੁਤ ਸਮਾਂ ਬਾਕੀ ਹੈ, ਜਿਹੜੀਆਂ 4 ਫਰਵਰੀ ਨੂੰ ਹਨ। ਹਾਲਾਂਕਿ, ਉਨਾਂ ਲੇ ਇਸ ਗੱਲ 'ਤੇ ਅਫਸੋਸ ਪ੍ਰਗਟਾਇਆ ਕਿ ਪਾਰਟੀ ਦੇ ਜੈਪੁਰ ਸੈਸ਼ਨ ਦੌਰਾਨ ਹੋਏ ਫੈਸਲੇ ਮੁਤਾਬਿਕ ਟਿਕਟਾਂ ਦਾ ਐਲਾਨ ਚੋਣਾਂ ਤੋਂ ਛੇ ਮਹੀਨੇ ਪਹਿਲਾਂ ਨਹੀਂ ਹੋ ਸਕਿਆ।
ਕੈਪਟਨ ਅਮਰਿੰਦਰ ਨੇ ਸਪੱਸ਼ਟ ਕੀਤਾ ਕਿ ਪਾਰਟੀ ਦੀ ਅੰਤਿਮ ਸੂਚੀ 9 ਜਨਵਰੀ ਨੂੰ ਜਾਰੀ ਹੋਣੀ ਸੰਭਾਵਨਾ ਹੈ।
ਜਦਕਿ ਪੰਜਾਬ ਕਾਂਗਰਸ 'ਚ ਮਤਭੇਦ ਨੂੰ ਲੈ ਕੇ ਇਕ ਸਵਾਲ ਦਾ ਜਵਾਬ ਦਿੰਦਿਆਂ, ਕੈਪਟਨ ਅਮਰਿੰਦਰ ਨੇ ਕਿਹਾ ਕਿ ਸਾਰੇ ਚਾਹਵਾਨਾਂ ਨੂੰ ਟਿਕਟ ਦੇਣਾ ਸੰਭਾਵਿਤ ਨਹੀਂ ਹੈ, ਲੇਕਿਨ ਪਾਰਟੀ ਅਸਹਿਮਤਾਂ ਨੂੰ ਮਨਾਉਣ 'ਤੇ ਪੂਰੀ ਮਿਹਨਤ ਕਰ ਰਹੀ ਹੈ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਅਧਿਕਾਰਿਕ ਉਮੀਦਵਾਰਾਂ ਦੇ ਪੱਖ 'ਚ ਆਪ ਪਿੱਛੇ ਹੱਟਣ ਵਾਲਿਆਂ ਤੇ ਉਨ੍ਹਾਂ ਦਾ ਸਮਰਥਨ ਕਰਨ ਵਾਲਿਆਂ ਨੂੰ ਉਹ ਆਪਣੀ ਸਰਕਾਰ 'ਚ ਜਗ੍ਹਾ ਦੇਦ ਲਈ ਵਿਅਕਤੀਗਤ ਤੌਰ 'ਤੇ ਵਚਨਬੱਧ ਹਨ।
ਇਕ ਸਵਾਲ ਦੇ ਜਵਾਬ 'ਚ, ਕੈਪਟਨ ਅਮਰਿੰਦਰ ਨੇ ਦੁਹਰਾਇਆ ਕਿ ਉਨ੍ਹਾਂ ਹਲਕਿਆਂ ਅੰਦਰ ਬਾਹਰੀਆਂ ਨੂੰ ਟਿਕਟਾਂ ਦਿੱਤੀਆਂ ਜਾਣਗੀਆਂ, ਜਿਥੇ ਕਾਂਗਰਸ ਕੋਲ ਮਜ਼ਬੂਤ ਉਮੀਦਵਾਰ ਨਹੀਂ ਹਨ ਤੇ ਇੰਦਰਬੀਰ ਸਿੰਘ ਬੁਲਾਰੀਆ ਤੇ ਹੋਰਨਾਂ ਵਿਰੁੱਧ ਦਿੱਲੀ 'ਚ ਪੋਸਟਰ ਲਗਾਉਣਾ ਨਿੰਦਣ ਵਾਲਿਆਂ ਦਾ ਕੰਮ ਪ੍ਰਤੀਤ ਹੁੰਦਾ ਹੈ।
ਇਸੇ ਤਰ੍ਹਾਂ, ਕੈਪਟਨ ਅਮਰਿੰਦਰ ਨੇ ਇਕ ਵਾਰ ਫਿਰ ਤੋਂ ਸਾਫ ਕੀਤਾ ਕਿ ਕਾਂਗਰਸ ਦੇ ਸੂਬੇ ਦੀ ਸੱਤਾ 'ਚ ਆਉਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੂੰ ਡਿਪਟੀ ਮੁੱਖ ਮੰਤਰੀ ਬਣਾਉਣ ਦੀ ਸੰਭਾਵਨਾ ਨੂੰ ਲੈ ਕੇ ਉਨ੍ਹਾਂ ਨਾਲ ਕੋਈ ਚਰਚਾ ਨਹੀਂ ਹੋਈ ਹੈ।
ਉਨ੍ਹਾਂ ਨੇ ਕਿਹਾ ਕਿ ਚੋਣਾਂ ਲੜਨ ਤੋਂ ਇਲਾਵਾ, ਸਿੱਧੂ ਏ.ਆਈ.ਸੀ.ਸੀ ਦੀ ਸਟਾਰ ਪ੍ਰਚਾਰਕਾਂ ਦੀ ਲਿਸਟ 'ਚ ਵੀ ਸ਼ਾਮਿਲ ਹੋਣਗੇ। ਜਦਕਿ ਆਪ ਦੇ ਭਗਵੰਤ ਮਾਨ ਦੇ ਮੁੱਖ ਮੰਤਰੀ ਅਹੁਦੇ ਉਪਰ ਦਾਅਵੇ 'ਤੇ, ਕੈਪਟਨ ਅਮਰਿੰਦਰ ਨੇ ਉਨ੍ਹਾਂ ਲਈ ਕਾਮਨਾ ਕਰਦਿਆਂ ਕਿਹਾ ਕਿ ਜੇ ਅਜਿਹਾ ਹੋਵੇਗਾ, ਤਾਂ ਸੂਬੇ ਅੰਦਰ ਇਕ ਕਾਮੇਡੀਅਨ ਸਰਕਾਰ ਹੋਵੇਗੀ।
ਕੈਪਟਨ ਅਮਰਿੰਦਰ ਨੇ ਆਪਣੇ ਪੱਖ ਨੂੰ ਮੁੜ ਤੋਂ ਦੁਹਰਾਇਆ ਕਿ ਸਿਆਸਤ 'ਚ ਧਰਮ ਲਈ ਕੋਈ ਜਗ੍ਹਾ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਫੈਸਲੇ ਦਾ ਸ੍ਰੋਮਣੀ ਅਕਾਲੀ ਦਲ ਦੇ ਪ੍ਰਚਾਰ ਉਪਰ ਅਸਰ ਪਏਗਾ, ਜਿਹੜੀ ਲੋਕਾਂ ਨੂੰ ਗੁਰਦੁਆਰਾ ਸਾਹਿਬਾਂ 'ਚ ਲਿਜਾ ਕੇ ਉਨ੍ਹਾਂ ਨੂੰ ਪਾਰਟੀ ਪ੍ਰਤੀ ਨਿਸ਼ਠਾ ਪ੍ਰਗਟ ਕਰਨ ਦੀ ਸਹੁੰ ਦਿਲਾ ਰਹੀ ਸੀ।