ਨਵੀਂ ਦਿੱਲੀ, 2 ਜਨਵਰੀ, 2017: ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੱਸਵੀਂ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਜਨਮ ਦਿਹਾੜੇ ਮੌਕੇ ਮਨਾਏ ਜਾ ਰਹੇ ਜਸ਼ਨਾਂ 'ਚ ਹਿੱਸਾ ਲੈਣ ਵਾਸਤੇ ਮੰਗਲਵਾਰ ਨੂੰ ਪਵਿੱਤਰ ਤਖਤ ਸ੍ਰੀ ਪਟਨਾ ਸਾਹਿਬ ਗੁਰਦੁਆਰਾ ਵਿਖੇ ਮੱਥਾ ਟੇਕਣਗੇ।
ਕੈਪਟਨ ਅਮਰਿੰਦਰ ਮੰਗਲਵਾਰ ਸਵੇਰੇ ਸ੍ਰੀ ਪਟਨਾ ਸਾਹਿਬ 'ਚ ਮੱਥਾ ਟੇਕਣਗੇ, ਜਿਨ੍ਹਾਂ ਨੂੰ ਤਖਤ ਸ੍ਰੀ ਹਰਮੰਦਿਰ ਸਾਹਿਬ ਵੀ ਕਿਹਾ ਜਾਂਦਾ ਹੈ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ 22 ਦਸੰਬਰ, 1666 ਨੂੰ ਪਟਨਾ, ਬਿਹਾਰ ਵਿਖੇ ਹੋਇਆ ਸੀ ਅਤੇ ਉਨ੍ਹਾਂ ਨੇ ਆਪਣੇ ਸ਼ੁਰੂਆਤੀ ਸਾਲ ਇਸੇ ਸ਼ਹਿਰ 'ਚ ਗੁਜਾਰੇ ਸਨ, ਜਿਸਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨ ਪੈਣ ਦਾ ਸਨਮਾਨ ਵੀ ਮਿਲਿਆ। ਇਸ ਗੁਰਦੁਆਰਾ ਸਾਹਿਬ ਦਾ ਨਿਰਮਾਣ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ 'ਚ ਕੀਤਾ ਗਿਆ ਸੀ ਅਤੇ ਹਰ ਸਾਲ ਇਥੇ ਲੱਖਾਂ ਸਿੱਖ ਸ਼ਰਧਾਲੂ ਇਕੱਠੇ ਹੁੰਦੇ ਹਨ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਸਿੱਖਿਆਵਾਂ ਸਿੱਖ ਵਿਚਾਰਧਾਰਾ ਦਾ ਅਭਿੰਨ ਹਿੱਸਾ ਹਨ ਅਤੇ ਇਨ੍ਹਾਂ ਦਾ ਲੋਕਾਂ ਵੱਲੋਂ ਆਪਣੇ ਰੋਜ਼ਾਨਾ ਦੇ ਧਾਰਮਿਕ ਕੰਮਾਂ 'ਚ ਪਾਲਣ ਕੀਤਾ ਜਾਂਦਾ ਹੈ। ਸਿੱਖਵਾਦ ਦੇ ਇਤਿਹਾਸ 'ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖਾਲਸਾ ਪੰਥ ਦੇ ਸਥਾਪਨਾ ਦਿਵਸ ਮੌਕੇ ਅਯੋਜਨ ਅਹਿਮ ਸਥਾਨ ਰੱਖਦੇ ਹਨ।
ਦਸੰਬਰ 2016 ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਜਨਮ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ ਅਤੇ ਇਸ ਮੌਕੇ ਸ੍ਰੀ ਪਟਨਾ ਸਾਹਿਬ ਵਿਖੇ ਵਿਸ਼ੇਸ਼ ਪ੍ਰੋਗਰਾਮਾਂ ਦਾ ਅਯੋਜਨ ਕੀਤਾ ਰਿਹਾ ਹੈ। ਇਹ ਧਾਰਮਿਕ ਸਥਾਨ ਵਿਸ਼ਵ ਭਰ ਦੇ ਸਿੱਖਾਂ ਲਈ ਖਿੱਚ ਦਾ ਕੇਂਦਰ ਹੈ, ਜਿਹੜੇ ਇਸ ਪਵਿੱਤਰ ਸਥਾਨ 'ਤੇ ਮੱਥਾ ਟੇਕਦੇ ਹਨ ਅਤੇ ਦੁਆਵਾਂ ਮੰਗਦੇ ਹਨ।