← ਪਿਛੇ ਪਰਤੋ
ਕਾਦੀਆਂ, 1 ਜਨਵਰੀ, 2016 (ਚੋਧਰੀ ਮਨਸੂਰ ਘਨੋਕੇ) : ਅੰਤਰ ਰਾਸ਼ਟਰੀ ਮੁਸਲਿਮ ਜਮਾਤ ਅਹਿਮਦੀਆਂ ਦੇ 122ਵੇਂ ਜਲਸਾ ਸਾਲਾਨਾ ਦੇ ਮੋਕੇ ਤੇ ਦੇਸ਼ ਵਿਦੇਸ਼ ਤੋ ਆਏ ਡੈਲੀਗੇਟ ਵਾਪਸ ਆਪਣੇ ਦੇਸ਼ਾਂ ਨੂੰ ਪਰਤ ਰਹੇ ਹਨ। ਅੱਜ ਸਵੇਰੇ ਇੰਡੋਨੇਸ਼ੀਆਂ ਤੋ ਪਹਿਲੀ ਵਾਰ ਚਾਰਟਡ ਵਿਮਾਨ ਤੋ ਆਏ ਡੈਲੀਗੇਟ ਵੀ ਵਾਪਿਸ ਆਪਣੇ ਦੇਸ਼ ਪਰਤ ਗਏ । ਇਸ ਮੋਕੇ ਤੇ ਸਾਮੂਹਿਕ ਦੁਆ ਦਾ ਆਯੋਜਨ ਹੋਇਆ ਇਹ ਡੈਲੀਗੇਟ ਵਾਲਵੋ ਬਸਾਂ ਦੇ ਰਾਹੀਂ ਅਮ੍ਰਿਤਸਰ ਏਅਰਪੋਰਟ ਦੇ ਲਈ ਰਵਾਨਾ ਹੋਏ। ਇਸ ਮੋਕੇ ਤੇ ਵਿਦੇਸ਼ੀ ਡੈਲੀਗੇਟ ਕਾਫੀ ਭਾਵੁਕ ਸਨ ਉਹਨਾਂ ਨੇ ਦੱਸਿਆ ਕਿ ਸਾਨੂੰ ਇਥੇ ਆ ਕੇ ਕਾਫੀ ਸ਼ਾਂਤੀ ਅਤੇ ਸਕੂਨ ਮਿਲਿਆ ਹੈ। ਇਸ ਵਾਰ ਜਲਸੇ ਤੇ ਇੰਡੋਨੇਸ਼ੀਆਂ ਤੋ ਵੱਡੀ ਗਿਣਤੀ ਵਿਚ ਅਹਿਮਦੀ ਲੋਕ ਆਏ ਸਨ ਜਿਹਨਾਂ ਵਿਚ ਅੋਰਤਾਂ, ਮਰਦ ਅਤੇ ਬੱਚੇ ਵੀ ਸ਼ਾਮਿਲ ਸਨ ।ਇਸ ਸੰਮੇਲਨ ਵਿਚ ਸ਼ਾਮਿਲ ਹੋਣ ਵਾਲੇ ਅਹਿਮਦੀਆ ਜਮਾਤ ਦੇ ਸੰਸਥਾਪਕ ਹਜਰਤ ਮਿਰਜਾ ਮਸਰੂਰ ਅਹਿਮਦ ਸਾਹਿਬ ਕਾਦੀਆਨੀ ਨੇ ਅੱਜ ਤੋਂ 125 ਸਾਲ ਪਹਿਲਾਂ ਭੱਵਿਖਬਾਣੀ ਕੀਤੀ ਸੀ ਕਿ ਇਸਦੇ ਲਈ ਜਾਤੀਆਂ ਤਿਆਰ ਹਨ ਜੋਕਿ ਛੇਤੀ ਹੀ ਸ਼ਾਮਿਲ ਹੋ ਜਾਣਗੇ। ਕਿਉਂਕਿ ਇਹ ਉਸ ਅੱਲਾਹ ਦਾ ਕੰਮ ਹੈ ਜਿਸਦੇ ਅੱਗੇ ਕੋਈ ਵੀ ਗੱਲ ਅਨਹੋਣੀ ਨਹੀਂ ਹੈ।
Total Responses : 266