← ਪਿਛੇ ਪਰਤੋ
ਬਠਿੰਡਾ, 24 ਦਸੰਬਰ, 2016 : ਪੰਜਾਬ ਵਿਚ ਪਰਾਲੀ ਨੂੰ ਅੱਗ ਨਾ ਲਾਉਣ ਦਾ ਹੱਲ ਹੁਣ ਕੱਢ ਲਿਆ ਗਿਆ ਹੈ। ਬਠਿੰਡਾ ਜ਼ਿਲੇ ਦੇ ਤਲਵੰਡੀ ਸਾਬੋ ਹਲਕੇ ਵਿਚ 49 ਏਕੜ ਵਿਚ ਬਾਇਓ ਐਥਨੋਲ ਦਾ ਪਲਾਂਟ ਸਥਾਪਿਤ ਕੀਤਾ ਜਾ ਰਿਹਾ ਹੈ ਜਿੱਥੇ ਪਰਾਲੀ ਤੋਂ ਵਾਹਨਾਂ ਦੀ ਖਪਤ ਲਈ ਤੇਲ, ਜ਼ਮੀਨ ਦੀ ਉਪਜਾਊ ਸ਼ਕਤੀ ਵਧਾਉਣ ਲਈ ਖਾਦ ਅਤੇ ਘਰੇਲੂ ਗੈਸ ਬਣਾਈ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਦੱਸਿਆ ਕਿ ਇਸ ਪਲਾਂਟ ਦੀ ਸਥਾਪਤੀ ਨਾਲ ਜਿੱਥੇ ਪ੍ਰਦੂਸ਼ਿਤ ਵਾਤਾਵਰਣ ਨੂੰ ਠੱਲ ਪਾਈ ਜਾ ਸਕੇਗੀ ਉੱਥੇ ਹੀ ਕਿਸਾਨਾਂ ਦੀ ਆਮਦਨੀ ਵਿਚ ਵੀ ਵਾਧਾ ਹੋਵੇਗਾ। ਉਨ੍ਹਾਂ ਦੱਸਿਆ ਕਿ ਭਲਕੇ 25 ਦਸੰਬਰ ਨੂੰ ਜ਼ਿਲ੍ਹੇ ਦੇ ਪਿੰਡ ਤਰਖਾਣਵਾਲਾ ਵਿਚ ਇਸ ਪਲਾਂਟ ਦਾ ਨੀਂਹ ਪੱਥਰ ਰੱਖਿਆ ਜਾ ਰਿਹਾ ਹੈ। ਉਨਾਂ ਦੱਸਿਆ ਕਿ ਇਸ ਪਲਾਂਟ ਵਿਚ ਰੋਜ਼ਾਨਾ 400 ਟਨ ਪਰਾਲੀ ਦੀ ਖਪਤ ਹੋ ਸਕੇਗੀ ਅਤੇ 100 ਕਿਲੋਲੀਟਰ ਐਥਨੋਲ ਰੋਜ਼ਾਨਾ ਤੇ 3.20 ਕਰੋੜ ਲੀਟਰ ਐਥਨੋਲ ਸਾਲਾਨਾ ਬਣੇਗੀ। ਉਨਾਂ ਕਿਹਾ ਕਿ ਇਸ ਨਾਲ ਸੂਬੇ ਦੀ 26 ਫੀਸਦੀ ਐਥਨੋਲ ਸਬੰਧੀ ਜ਼ਰੂਰਤਪੂਰੀ ਹੋ ਸਕੇਗੀ। ਉਨਾਂ ਅੱਗੇ ਦੱਸਿਆ ਕਿ ਇਸ ਪ੍ਰੋਜੈਕਟ ਰਾਹੀਂ 1200-1300 ਲੋਕਾਂ ਨੂੰ ਰੋਜ਼ਗਾਰ ਮਿਲੇਗਾ ਜਦਕਿ 3 ਲੱਖ ਕਿਸਾਨਾਂ ਨੂੰ ਸਾਲਾਨਾ 19.20ਕਰੋੜ ਰੁਪਏ ਤੋਂ ਜ਼ਿਆਦਾ ਦੀ ਸਾਲਾਨਾ ਵਾਧੂ ਆਮਦਨ ਹੋਵੇਗੀ। ਉਨਾਂ ਦੱਸਿਆ ਕਿ ਇਸ ਪ੍ਰੋਜੈਕਟ ਨਾਲ 32000 ਮੀਟਰਿਕ ਟਨ ਸਾਲਾਨਾਬਾਇਓ ਖਾਦ ਤਿਆਰ ਹੋਵੇਗੀ ਜੋ ਕਿ ਸੂਬੇ ਦੀ ਉਪਜਾਊ ਸ਼ਕਤੀ ਨੂੰ ਵਧਾਉਣ ਵਿਚ ਸਹਾਈ ਹੋਵੇਗੀ। ਇਸ ਤੋਂ ਇਲਾਵਾ ਇਸ ਪਲਾਂਟ ਰਾਹੀਂਬਾਇਓ ਸੀਐਨਜੀ ਵੀ ਤਿਆਰ ਹੋਵੇਗੀ ਜੋ ਕਿ ਘਰੇਲੂ ਗੈਸ ਅਤੇ ਵਾਹਨਾਂ ਲਈ ਵਰਤੀ ਜਾ ਸਕੇਗੀ। ਉਨਾਂ ਦੱਸਿਆ ਕਿ ਇਹ ਪਲਾਂਟ 115.20 ਲੱਖ ਕਿਲੋ ਬਾਇਓ ਸੀਐਨਜੀ ਸਾਲਾਨਾ ਤਿਆਰ ਕਰਨ ਦੀ ਸਮਰੱਥਾ ਰੱਖਦਾ ਹੋਵੇਗਾ। ਉਨ੍ਹਾਂ ਦੱਸਿਆ ਕਿ ਹਿੰਦੋਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਿਟਡ (ਐਚਪੀਸੀਐਲ) ਵੱਲੋਂ ਇਹ ਪ੍ਰੋਜੈਕਟ ਸਥਾਪਿਤ ਕੀਤਾ ਜਾ ਰਿਹਾ ਹੈ ਜਿਸ 'ਤੇ 600 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾਵੇਗਾ।
Total Responses : 265