← ਪਿਛੇ ਪਰਤੋ
ਲੁਧਿਆਣਾ, 30 ਦਸੰਬਰ, 2016 : ''ਇਸ ਵਾਰ ਜ਼ਿਲ•ਾ ਪੱਧਰੀ 26 ਜਨਵਰੀ ਨੂੰ 68ਵਾਂ ਗਣਤੰਤਰ ਦਿਵਸ ਸਮਾਰੋਹ ਧੂਮਧਾਮ ਨਾਲ ਗੁਰੂ ਨਾਨਕ ਸਟੇਡੀਅਮ ਵਿਖੇ ਮਨਾਇਆ ਜਾ ਰਿਹਾ ਹੈ ਅਤੇ ਸਮਾਗਮ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜ•ਨ ਲਈ ਸਮੂਹ ਅਧਿਕਾਰੀ/ਕਰਮਚਾਰੀ ਤਨਦੇਹੀ ਨਾਲ ਡਿਊਟੀ ਨਿਭਾਉਣ।'' ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਜ) ਮਹਿੰਦਰਪਾਲ ਗੁਪਤਾ ਨੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨਾਲ ਪ੍ਰਬੰਧਾਂ ਦਾ ਜ਼ਾਇਜ਼ਾ ਲੈਣ ਬੱਚਤ ਭਵਨ ਵਿਖੇ ਆਯੋਜਿਤ ਮੀਟਿੰਗ ਦੀ ਪ੍ਰਧਾਨਗੀ ਕਰਦਿਆ ਕੀਤਾ। ਉਹਨਾ ਕਿਹਾ ਕਿ ਗਣਤੰਤਰ ਦਿਵਸ ਸਮਾਗਮ ਨੂੰ ਹੋਰ ਵਧੇਰੇ ਆਕਰਸ਼ਿਤ ਬਣਾਉਣ ਲਈ ਰੰਗਾ-ਰੰਗ ਸਭਿਆਚਾਰਕ ਪ੍ਰੋਗਰਾਮ ਦੇ ਨਾਲ-ਨਾਲ ਵੱਖ-ਵੱਖ ਵਿਭਾਗਾਂ ਦੀ ਪ੍ਰਗਤੀ ਨੂੰ ਦਰਸਾਉਦੀਆਂ ਝਾਕੀਆਂ ਨੂੰ ਵਧੇਰੇ ਅਸਰਦਾਰ ਢੰਗ ਨਾਲ ਪੇਸ਼ ਕਰਨ ਲਈ ਸਮੂਹ ਵਿਭਾਗ ਤਨਦੇਹੀ ਨਾਲ ਝਾਕੀਆਂ ਦੀ ਤਿਆਰੀ ਕਰਵਾਉਣ ਅਤੇ ਇਸ ਕੰਮ ਲਈ ਆਪਣੇ ਅਧੀਨ ਕੰਮ ਕਰਦੇ ਜਿੰਮੇਵਾਰ ਕਰਮਚਾਰੀਆਂ ਦੀ ਡਿਊਟੀ ਲਗਾਈ ਜਾਵੇ । ਉਹਨਾਂ ਵੱਖ-ਵੱਖ ਵਿਭਾਗਾਂ ਨੂੰ ਆਦੇਸ਼ ਦਿੱਤੇ ਕਿ 24 ਜਨਵਰੀ ਨੂੰ ਸਵੇਰੇ 10 ਵਜੇ ਫੁੱਲ ਡਰੈਸ ਤੇ ਅੰਤਿਮ ਰਿਹਰਸਲ ਹੋਵੇਗੀ, ਜਿਸ ਲਈ ਸਮੂਹ ਵਿਭਾਗ ਪੂਰੀ ਤਿਆਰੀ ਕਰ ਲੈਣ। ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
Total Responses : 266