ਪਰਮਿੰਦਰ ਸਿੰਘ ਭੰਡਾਲ, ਐਸ.ਪੀ. (ਸਿਟੀ) ਫਲੈਗ ਮਾਰਚ ਨੂੰ ਝੰਡੀ ਦਿੱਖਾ ਕੇ ਰਵਾਨਾ ਕਰਦੇ ਹੋਏ ਅਤੇ ਫਲੈਕ ਮਾਰਚ ਦਾ ਦ੍ਰਿਸ਼
ਐਸ.ਏ.ਐਸ. ਨਗਰ, 5 ਜਨਵਰੀ, 2017 : ਕੁਲਦੀਪ ਸਿੰਘ ਚਾਹਲ, ਆਈ.ਪੀ.ਐਸ, ਜਿਲਾ ਪੁਲਿਸ ਮੁੱਖੀ ਐਸ.ਏ.ਐਸ.ਨਗਰ ਵੱਲੋਂ ਦੱਸਿਆ ਗਿਆ ਕਿ ਅੱਜ ਸ੍ਰੀ ਪਰਮਿੰਦਰ ਸਿੰਘ ਭੰਡਾਲ, ਪੀਪੀਐਸ, ਕਪਤਾਨ ਪੁਲਿਸ (ਸ਼ਹਿਰੀ) ਮੋਹਾਲੀ ਦੀ ਨਿਗਰਾਨੀ ਵਿੱਚ ਮੋਹਾਲੀ ਸ਼ਹਿਰ ਦੇ ਡੀ.ਐਸ.ਪੀ.ਸਿਟੀ 1 ਅਤੇ ਡੀ.ਐਸ.ਪੀ.ਸਿਟੀ-2, ਸ਼ਹਿਰ ਦੇ ਸਮੂਹ ਥਾਣਿਆਂ ਮੁੱਖ ਅਫਸਰ, ਥਾਣਿਆਂ ਦੀ ਹੋਰ ਫੋਰਸ ਸਮੇਤ ਸੀ.ਆਰ.ਪੀ.ਐਫ ਦੀ 2 ਕੰਪਨੀਆਂ ਦੀ ਪੁਲਿਸ ਨਾਲ ਮਿਲ ਕੇ ਮੋਹਾਲੀ ਸ਼ਹਿਰ ਵਿੱਚ ਫਲੈਗ ਮਾਰਚ ਕੀਤਾ ਗਿਆ। ਇਸ ਫਲੈਗ-ਮਾਰਚ ਦੌਰਾਨ ਆਮ ਪਬਲਿਕ ਨੂੰ ਜਾਣੂੰ ਕਰਵਾਇਆ ਗਿਆ ਕਿ ਫਰਵਰੀ,2017 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਪਣੀ ਵੋਟ ਦਾ ਪ੍ਰਯੋਗ ਸ਼ਰੇਆਮ ਆਪਣੀ ਮਰਜੀ ਨਾਲ ਬਿਨਾਂ ਕਿਸੇ ਦੇ ਡਰ ਤੋਂ ਕੀਤਾ ਜਾਵੇ। ਪੁਲਿਸ ਹਮੇਸ਼ਾ ਪਬਲਿਕ ਦੀ ਸਹਾਇਤਾ ਲਈ ਹਾਜਰ ਹੈ।