ਰੂਪਨਗਰ, 26 ਦਸੰਬਰ, 2016 : ਸਿੱਖਿਆ ਮੰਤਰੀ ਪੰਜਾਬ ਡਾ. ਦਲਜੀਤ ਸਿੰਘ ਚੀਮਾ ਵਲੋਂ ਬੀਤੀ ਸ਼ਾਮ ਪਿੰਡ ਰੈਲੋਂ ਤੋਂ ਰਸੂਲਪੁਰ ਤੱਕ ਜਾਂਦੀ ਨਵੀਂ ਬਣੀ ਸੜਕ ਦਾ ਉਦਘਾਟਨ ਕੀਤਾ ਗਿਆ । ਇਸ ਮੋਕੇ ਪਿੰਡ ਰੈਲ਼ੋ ਦੇ ਕਮਿਊਨਿਟੀ ਹਾਲ ਵਿੱਚ ਦੋਨਾਂ ਪਿੰਡਾਂ ਦੇ ਲੋਕਾਂ ਦੀ ਵਿਸ਼ਾਲ ਇੱਕਤਰਤਾ ਨੂੰ ਸੰਬੋਧਨ ਕਰਦਿਆਂ ਡਾ. ਚੀਮਾ ਨੇ ਦੱਸਿਆ ਕਿ 0.72 ਕਿਲੋਮੀਟਰ ਲੰਬੀ ਅਤੇ 12.38 ਲੱਖ ਰੁਪਏ ਨਾਲ ਬਣੀ ਇਹ ਸੜਕ ਦੇ ਮੁੰਕਮਲ ਹੋਣ ਨਾਲ ਇਲਾਕੇ ਦੀ ਚਿਰੋਕਣੀ ਮੰਗ ਪੂਰੀ ਹੋ ਗਈ ਹੈ।ਇਸ ਮੋਕੇ ਹੋਰਨਾਂ ਤੋਂ ਇਲਾਵਾ ਯੂਥ ਆਗੂ ਹਰਪ੍ਰੀਤ ਸਿੰਘ ਬਸੰਤ, ਬਲਾਕ ਸੰਮਤੀ ਮੈਂਬਰ ਸੁਰਿੰਦਰ ਚੋਪੜਾ, ਜਿਲਾ ਯੂਥ ਪ੍ਰਧਾਨ ਸ਼ਹਿਰੀ ਹਰਵਿੰਦਰ ਸਿੰਘ ਕਮਾਲਪੁਰ,ਪਰਮਜੀਤ ਸਿੰਘ ਮਕੱੜ ਪ੍ਰਧਾਨ ਨਗਰ ਕੋਂਸਲ ਰੂਪਨਗਰ ਅਤੇ ਵੱਡੀ ਗਿਣਤੀ ਵਿੱਚ ਇਲਾਕੇ ਪੰਚ ਸਰਪੰਚ ਅਤੇ ਮੁਹੱਤਬਰ ਵਿਅਕਤੀ ਸ਼ਾਮਿਲ ਸਨ।