ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਤਨਾਮ ਪਾਲ ਕੰਬੋਜ਼ ਤੇ ਹੋਰ ਆਗੂ।
ਫਿਰੋਜ਼ਪੁਰ, 5 ਜਨਵਰੀ, 2017 : ਪਾਰਟੀ ਦੀਆਂ ਗਤੀਵਿਧੀਆਂ ਤੋਂ ਤੰਗ ਆ ਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਹਲਕਾ ਫਿਰੋਜ਼ਪੁਰ ਤੋਂ 2014 ਦੀਆਂ ਲੋਕ ਸਭਾ ਚੋਣਾਂ ਦੇ ਉਮੀਦਵਾਰ ਸਤਨਾਮ ਪਾਲ ਕੰਬੋਜ਼ ਨੇ ਆਪਣੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ। ਪ੍ਰੈਸ ਕਲੱਬ ਫਿਰੋਜ਼ਪੁਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਐਡਵੋਕੇਟ ਸਤਨਾਮ ਪਾਲ ਕੰਬੋਜ਼ ਨੇ ਦੱਸਿਆ ਕਿ ਜਿਨ੍ਹਾਂ ਵਰਕਰਾਂ ਨੇ ਦਿਨ ਰਾਤ ਇਕ ਕਰਕੇ ਪਾਰਟੀ ਦਾ ਸਾਥ ਦਿੱਤਾ ਉਨ੍ਹਾਂ ਨੂੰ ਪਾਰਟੀ ਨੇ ਪੁੱਛਿਆਂ ਤੱਕ ਨਹੀਂ। ਉਨ੍ਹਾਂ ਨੇ ਆਖਿਆ ਕਿ ਪਾਰਟੀ ਨੂੰ ਸਪੋਰਟ ਕਰਨ ਵਾਲਿਆਂ ਨੂੰ ਹਮੇਸ਼ਾਂ ਹੀ ਖੁੱਡੇ ਲਾਈਨ ਲਗਾ ਕੇ ਰੱਖਿਆ ਗਿਆ ਹੈ। ਵਿਧਾਨ ਸਭਾ ਚੋਣਾਂ ਦੇ ਸਬੰਧ ਵਿਚ ਉਨ੍ਹਾਂ ਬੋਲਦਿਆ ਕਿਹਾ ਕਿ ਵਿਧਾਨ ਸਭ ਦੀਆਂ ਟਿਕਟਾਂ ਦੇਣ ਲਈ ਨਾ ਤਾਂ ਪੰਜਾਬ ਵਿਚ ਉਮੀਦਵਾਰ ਸਲੈਕਸ਼ਨ ਕਮੇਟੀ ਦਾ ਗਠਨ ਕੀਤਾ ਗਿਆ ਅਤੇ ਨਾ ਹੀ ਹਾਰੇ ਹੋਏ ਉਮੀਦਵਾਰਾਂ ਨੂੰ ਪੁੱਛਿਆ ਗਿਆ। ਹੁਣ ਤੱਕ ਜਿਨ੍ਹੇ ਵੀ ਲੋਕਾਂ ਨੂੰ ਆਮ ਆਦਮੀ ਪਾਰਟੀ ਨੇ ਟਿਕਟ ਦਿੱਤੀ ਹੈ ਉਸ ਵਿਚ ਕੋਈ ਵੀ ਇਮਾਨਦਾਰ ਉਮੀਦਵਾਰ ਨਹੀਂ ਹੈ ਸਾਰੇ ਦੇ ਸਾਰੇ ਭ੍ਰਿਸ਼ਟਾਚਾਰ ਨਾਲ ਲੱਦੇ ਹੋਏ ਹਨ। ਫਿਰੋਜ਼ਪੁਰ ਤੋਂ ਆਪ ਪਾਰਟੀ ਦੇ ਉਮੀਦਵਾਰ ਨਰਿੰਦਰ ਸਿੰਘ ਸੰਧਾ ਤੇ ਬੋਲਦਿਆ ਸਤਨਾਮ ਪਾਲ ਕੰਬੋਜ਼ ਨੇ ਕਿਹਾ ਕਿ ਜਿਸ ਵਿਅਕਤੀ 'ਤੇ ਧੋਖਾਧੜੀ ਦੇ ਮਾਮਲੇ ਦਰਜ ਹਨ, ਉਸ ਨੂੰ ਆਪ ਪਾਰਟੀ ਨੇ ਟਿਕਟ ਦਿੱਤੀ ਹੈ, ਜਦਕਿ ਸਚਾਈ ਇਹ ਹੈ ਕਿ ਪਾਰਟੀ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਪੁਰਾਣੇ ਵਰਕਰਾਂ ਨੂੰ ਪੁੱਛਿਆ ਤੱਕ ਨਹੀਂ। ਸਤਨਾਮ ਪਾਲ ਕੰਬੋਜ਼ ਨੇ ਕਿਹਾ ਕਿ ਨਰਿੰਦਰ ਸਿੰਘ ਸੰਧਾ ਦੇ ਖਿਲਾਫ ਧੋਖਾਧੜੀ ਦੇ ਕੇਸ ਦਰਜ ਸਬੰਧੀ ਜਦੋਂ ਪਾਰਟੀ ਦੇ ਸੀਨੀਅਰ ਆਗੂ ਸੰਜੇ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਉਨ੍ਹਾਂ ਨੂੰ ਕਿਹਾ ਕਿ ''ਤੁਮ ਆਪਣੇ ਕਾਮ ਕਰੋ, ਹਮਾਰੇ ਕਾਮ ਮੇ ਦਖਲ ਮਤ ਦੋ''। ਉਨ੍ਹਾਂ ਨੇ ਕਿਹਾ ਕਿ ਜਦੋਂ ਪਾਰਟੀ ਦੇ ਸੰਜੇ ਸਿੰਘ ਇਨ੍ਹੀਂ ਗੱਲ ਬੋਲ ਰਹੇ ਹਨ, ਉਸ ਤੋਂ ਸਾਫ ਜਾਹਿਰ ਹੁੰਦਾ ਹੈ ਕਿ ਪਾਰਟੀ ਪੂਰੀ ਦੀ ਪੂਰੀ ਭ੍ਰਿਸ਼ਟਾਚਾਰ ਨਾਲ ਗ੍ਰਸਤ ਹੈ। ਆਮ ਆਦਮੀ ਪਾਰਟੀ ਵਲੋਂ ਸੋਚੀ ਸਮਝੀ ਸਾਜਿਸ ਨਾਲ ਅਮੀਰ (ਖਾਸ) ਲੋਕਾਂ ਨੂੰ ਹੀ ਟਿਕਟਾਂ ਦਿੱਤੀਆਂ ਗਈਆਂ, ਜਦਕਿ ਆਮ ਆਦਮੀ ਵਾਲੀ ਗੱਲ ਆਮ ਆਦਮੀ ਪਾਰਟੀ ਵਿਚ ਗੱਲ ਤੱਕ ਨਹੀਂ। ਕੰਬੋਜ਼ ਨੇ ਆਖਿਆ ਕਿ ਲੋਕ ਸਭਾ ਦੇ 8 ਉਮੀਦਵਾਰ ਪਹਿਲੋਂ ਹੀ ਪਾਰਟੀ ਨੂੰ ਅਲਵਿਦਾ ਕਹਿ ਚੁੱਕੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਵਿਖੇ ਸੱਚੇ ਸੁੱਚੇ ਲੋਕਾਂ ਨੂੰ ਪਾਰਟੀ ਨੇ ਬਾਹਰ ਰਸਤਾ ਵਿਖਾਇਆ ਹੈ।
.......................
ਔਰਤਾਂ ਵਿਰੋਧੀ ਪਾਰਟੀ ਹੈ ਆਮ ਆਦਮੀ ਪਾਰਟੀ : ਕੰਬੋਜ਼
........................
ਸਤਨਾਮ ਪਾਲ ਕੰਬੋਜ਼ ਨੇ ਪ੍ਰੈਸ ਕਾਨਫਰੰਸ ਦੌਰਾਨ ਇਹ ਵੀ ਖੁਲਾਸਾ ਕੀਤਾ ਕਿ ਆਮ ਆਦਮੀ ਪਾਰਟੀ ਵਿਚ ਔਰਤਾਂ ਬਿਲਕੁਲ ਵੀ ਸੁਰੱਖਿਅਤ ਨਹੀਂ ਹਨ। ਔਰਤਾਂ ਨਾਲ ਹਮੇਸ਼ਾਂ ਮਾੜਾ ਵਿਵਹਾਰ ਕੀਤਾ ਜਾਂਦਾ ਹੈ, ਬੀਤੇ ਕੁਝ ਸਮਾਂ ਪਹਿਲੋਂ ਫਿਰੋਜ਼ਪੁਰ ਤੋਂ ਵੀ ਇਕ ਔਰਤ ਨੇ ਪਾਰਟੀ ਦੀਆਂ ਗਤੀਵਿਧੀਆਂ ਤੋਂ ਦੁਖੀ ਹੋ ਕੇ ਅਸਤੀਫਾ ਦਿੱਤਾ ਸੀ, ਜਦਕਿ ਬੀਤੇ ਕੁਝ ਦਿਨ ਪਹਿਲੋਂ ਹੀ ਹੁਸ਼ਿਆਰਪੁਰ ਤੋਂ ਇਕ ਆਪ ਦੀ ਸੀਨੀਅਰ ਆਗੂ ਨੇ ਪਾਰਟੀ ਤੋਂ ਤੰਗ ਆ ਕੇ ਅਸਤੀਫਾ ਦਿੱਤਾ ਹੈ।
.........................
ਦਿੱਲੀ ਤੋਂ ਭੇਜੇ ਏਜੰਟਾਂ ਹੋਏ ਮਾਲਾਮਾਲ, ਕੀਤੀਆਂ ਮੋਟੀਆਂ ਕਮਾਈਆਂ: ਕੰਬੋਜ਼
.........................
ਸਤਨਾਮ ਪਾਲ ਕੰਬੋਜ਼ ਨੇ ਦਿੱਲੀ ਤੋਂ ਪੰਜਾਬ ਵਿਚ ਭੇਜੇ ਏਜੰਟਾਂ ਤੇ ਦੋਸ਼ ਲਗਾਉਂਦੇ ਹੋਏ ਆਖਿਆ ਕਿ ਅਰਵਿੰਦ ਕੇਜਰੀਵਾਲ ਵਲੋਂ ਪਾਰਟੀ ਨੂੰ ਮਜ਼ਬੂਤ ਕਰਨ ਲਈ ਦਿੱਲੀ ਤੋਂ ਏਜੰਟਾਂ ਭੇਜੇ ਗਏ ਸਨ, ਜੋ ਪਾਰਟੀ ਦੀ ਸਪੋਰਟ ਕਰਨ ਦੀ ਬਿਜਾਏ ਬੀਤੇ ਸਾਲ ਤੋਂ ਆਪਣੀਆਂ ਜੇਬਾਂ ਹੀ ਗਰਮ ਕਰਦੇ ਰਹੇ।
.........................
ਸੁੱਚੇ
.........................
ਕੰਬੋਜ਼ ਨੇ ਆਖਿਆ ਕਿ ਬੀਤੇ ਕੁਝ ਮਹੀਨੇ ਪਹਿਲੋਂ ਆਮ ਆਦਮੀ ਪਾਰਟੀ ਪੰਜਾਬ ਦੇ ਕਨਵੀਨਰ ਨੂੰ ਪਾਰਟੀ ਤੋਂ ਇਕ ਗੱਲ ਤੋਂ ਕੱਢ ਦਿੱਤਾ ਗਿਆ ਸੀ ਕਿਉਂਕਿ ਉਸ ਨੇ ਦੋ ਲੱਖ ਰੁਪਏ ਲੈ ਕੇ ਟਿਕਟ ਵੇਚੀ ਸੀ। ਜਦਕਿ ਸਚਾਈ ਇਹ ਹੈ ਕਿ ਸੁੱਚਾ ਸਿੰਘ ਛੋਟੇਪੁਰ ਤੇ ਦੋਸ਼ ਲਗਾਉਣ ਤੋਂ ਪਹਿਲੋਂ ਕੇਜਰੀਵਾਲ ਸਾਹਬ ਆਪਣੀ ਪੀੜ੍ਹੀ ਥੱਲੇ ਸੋਟਾ ਮਾਰਨ। ਕੇਜਰੀਵਾਲ ਨੇ ਮੋਟੀਆਂ ਰਕਮਾਂ ਹਾਸਲ ਕਰਕੇ ਭ੍ਰਿਸ਼ਟਾਚਾਰ ਉਮੀਦਵਾਰ ਨੂੰ ਟਿਕਟਾਂ ਵੰਡੀਆਂ ਹਨ।
ਕੰਬੋਜ਼ ਨੂੰ ਚਾਰ ਦਿਨ ਪਹਿਲੋਂ ਹੀ ਬਣਾਇਆ ਪੰਜਾਬ ਲੀਗਲ ਸੈੱਲ ਦਾ ਵਾਈਸ ਪ੍ਰਧਾਨ
ਸਤਨਾਮ ਪਾਲ ਕੰਬੋਜ਼ ਨੇ ਦੱਸਿਆ ਕਿ ਜਦੋਂ ਉਸ ਨੂੰ ਪਾਰਟੀ ਦੀਆਂ ਗਤੀਵਿਧੀਆਂ ਪਾਸੰਦ ਨਾ ਆਈਆਂ ਤਾਂ ਉਸ ਨੇ ਅਸਤੀਫਾ ਦੇਣ ਦੀ ਗੱਲ ਕੀਤੀ ਤਾਂ ਫਿਰੋਜ਼ਪੁਰ ਦੇ ਕਨਵੀਨਰ ਪੰਕਜ ਰੰਗਾ ਨੇ ਫੋਨ ਕਰਕੇ ਕਿਹਾ ਕਿ ਸਰ ਜੋ ਅਹੁਦੇ ਚਾਹੁੰਦੇ ਹੋ ਉਹ ਮਿਲ ਜਾਵੇਗਾ ਪਾਰਟੀ ਨੂੰ ਅਲਵਿਦਾ ਨਾ ਕਹੋ। ਸਤਨਾਮ ਪਾਲ ਕੰਬੋਜ਼ ਨੇ ਦੱਸਿਆ ਕਿ ਬੀਤੇ ਚਾਰ ਦਿਨ ਪਹਿਲੋਂ ਹੀ ਉਸ ਨੂੰ ਇਕ ਅਖਬਾਰ ਵਿਚ ਖਬਰ ਲੱਗੀ ਹੋਈ ਪ੍ਰਾਪਤ ਹੋਈ, ਜਿਸ ਵਿਚ ਇਹ ਲਿਖਿਆ ਗਿਆ ਸੀ ਕਿ ਸਤਨਾਮ ਪਾਲ ਕੰਬੋਜ਼ ਨੂੰ ਪੰਜਾਬ ਲੀਗਲ ਸੈੱਲ ਦਾ ਵਾਈਸ ਪ੍ਰਧਾਨ ਬਣਾਇਆ ਗਿਆ ਹੈ।