ਚੰਡੀਗੜ੍ਹ, 4 ਜਨਵਰੀ, 2017 : ਪਿਛਲੇ ਕੁੱਝ ਮਹੀਨਿਆਂ ਤੋਂ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਵੱਲੋਂ ਦਿੱਤੇ ਜਾ ਰਹੇ ਬਿਆਨਾਂ ਨੂੰ ਵੇਖ ਕੇ ਸ਼ੱਕ ਹੁੰਦਾ ਹੈ ਕਿ ਮਹਾਰਾਜਾ ਪਿਛਲੀ ਉਮਰੇ ਆਪਣਾ ਮਾਨਸਿਕ ਸਤੁੰਲਨ ਖੋ ਬੈਠਿਆ ਹੈ।
ਇਹ ਸ਼ਬਦ ਲੋਕ ਸਭਾ ਮੈਂਬਰ ਅਤੇ ਸ੍ਰæੋਮਣੀ ਅਕਾਲੀ ਦਲ ਦੇ ਬੁਲਾਰੇ ਸ਼ ਪ੍ਰੇਮ ਸਿੰਘ ਚੰਦੂਮਾਜਰਾ ਨੇ ਇੱਥੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਹੇ। ਉਹਨਾਂ ਕਿਹਾ ਕਿ ਇੱਕ ਮਹੀਨਾ ਪਹਿਲਾਂ ਅਮਰਿੰਦਰ ਨੇ ਬਿਆਨ ਦਿੱਤਾ ਸੀ ਕਿ ਚੋਣ ਕਮਿਸ਼ਨ ਪੰਜਾਬ ਵਿਚ ਬਹੁ-ਪੜਾਵੀ ਚੋਣ ਕਰਵਾਉਣ ਬਾਰੇ ਸੋਚ ਰਿਹਾ ਹੈ ਅਤੇ ਨਾਲ ਹੀ ਇਹ ਵੀ ਖਦਸ਼ਾ ਪ੍ਰਗਟ ਕੀਤਾ ਸੀ ਕਿ ਇਸ ਨਾਲ ਅਕਾਲੀ-ਭਾਜਪਾ ਨੂੰ ਚੋਣਾਂ ਦੌਰਾਨ ਹਿੰਸਾ ਕਰਨ ਦਾ ਮੌਕਾ ਮਿਲ ਜਾਵੇਗਾ।
ਉਹਨਾਂ ਕਿਹਾ ਕਿ ਸੱਚਾਈ ਇਹ ਹੈ ਕਿ ਪੰਜਾਬ ਵਿਚ ਕਦੀ ਵੀ ਬਹੁ-ਪੜਾਵੀ ਚੋਣਾਂ ਨਹੀਂ ਕਰਵਾਈਆਂ ਗਈਆਂ। ਇੱਥੋਂ ਤਕ ਕਿ 1990 ਦੇ ਹਿੰਸਾ ਦੇ ਦੌਰ ਵਿਚ ਵੀ ਪੰਜਾਬ ਅੰਦਰ ਇੱਕ-ਪੜਾਵੀ ਚੋਣਾਂ ਹੋਈਆਂ ਸਨ।
ਸ਼ ਚੰਦੂਮਾਜਰਾ ਨੇ ਕਿਹਾ ਕਿ ਪਤਾ ਨਹੀਂ ਅਮਰਿੰਦਰ ਦੇ ਦਿਮਾਗ ਵਿਚ ਬਹੁ-ਪੜਾਵੀ ਚੋਣਾਂ ਵਾਲਾ ਫਿਤੂਰ ਕਿਸ ਨੇ ਭਰਿਆ ਸੀ । ਉਸ ਨੇ ਆਪਣੇ ਵਿਰੋਧੀਆਂ ਖਿਲਾਫ ਅਜਿਹਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਸੀ ਕਿ ਉਹ ਚੋਣਾਂ ਦੌਰਾਨ ਹਿੰਸਾ ਕਰਨ ਦੀਆਂ ਸਕੀਮਾਂ ਘੜ ਰਹੇ ਹਨ।
ਉਹਨਾਂ ਕਿਹਾ ਕਿ ਹਮੇਸ਼ਾਂ ਵਾਂਗ ਚੋਣ ਕਮਿਸ਼ਨ ਨੇ ਇੱਕ-ਪੜਾਵੀ ਚੋਣਾਂ ਦਾ ਐਲਾਨ ਕਰ ਦਿੱਤਾ ਹੈ। ਹੁਣ ਅਮਰਿੰਦਰ ਨੇ ਆਪਣੀ ਮੂਰਖਤਾ ਛੁਪਾਉਣ ਪਾਉਣ ਲਈ ਚੋਣ ਕਮਿਸ਼ਨ ਦੇ ਫੈਸਲੇ ਸ਼ਲਾਘਾ ਕੀਤੀ ਹੈ, ਜੋ ਕਿ ਬਹੁਤ ਹੀ ਹਾਸੋਹੀਣੀ ਲੱਗ ਰਹੀ ਹੈ। ਚੋਣ ਕਮਿਸ਼ਨ ਨੇ ਇੱਕ ਵਾਰ ਵੀ ਪੰਜਾਬ ਅੰਦਰ ਬਹੁ-ਪੜਾਵੀ ਚੋਣਾਂ ਕਰਵਾਉਣ ਬਾਰੇ ਨਹੀਂ ਸੀ ਸੋਚਿਆ, ਇਹ ਸਿਰਫ ਅਮਰਿੰਦਰ ਦੇ ਮਨ ਦਾ ਫਿਤੂਰ ਸੀ, ਜੋ ਉਸ ਉੱਤੇ ਤੇਜ਼ੀ ਨਾਲ ਆ ਰਹੇ ਬੁਢਾਪੇ ਦੀ ਨਿਸ਼ਾਨੀ ਹੈ।