ਸ਼੍ਰੋਮਣੀ ਗੁਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਪ੍ਰੋ:ਕਿਰਪਾਲ ਸਿੰਘ ਬਡੂੰਗਰ ਮਾਤਾ ਗੁਜਰੀ ਜੀ ਸੇਵਾ ਸੁਸਾਇਟੀ ਵੱਲੋਂ ਕਰਵਾਏ 22ਵੇਂ ਧਾਰਮਿਕ ਸਮਾਗਮ ਨੂੰ ਸੰਬੋਧਨ ਕਰਦੇ ਹੋਏ ।
ਪਟਿਆਲਾ, 31 ਦਸੰਬਰ, 2016 : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਛਕਾਏ ਅੰਮ੍ਰਿਤ ਦੇ ਦਾਤ ਦੀ ਸ਼ਕਤੀ ਨੇ ਸਾਹਿਬਜ਼ਾਦਿਆਂ ਸਿੰਘਾਂ-ਸਿੰਘਣੀਆਂ ਨੂੰ ਸ਼ਹੀਦ ਹੋਣ ਸਮੇਂ ਧਰਮ ਤੋਂ ਡੋਲਣ ਨਹੀਂ ਦਿੱਤਾ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ:ਕਿਰਪਾਲ ਸਿੰਘ ਜੀ ਬਡੂੰਗਰ ਨੇ ਗੁ:ਸ੍ਰੀ ਦੂਖ ਨਿਵਾਰਨ ਸਾਹਿਬ ਵਿਖੇ ਮਾਤਾ ਗੁਜਰੀ ਜੀ ਸੇਵਾ ਸੁਸਾਇਟੀ ਪਟਿਆਲਾ ਵੱਲੋਂ ਕਰਵਾਏ 22ਵੇਂ ਮਹਾਨ ਗੁਰਮਤਿ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ ।ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਪੰਥ ਖ਼ਾਲਸਾ ਸਾਜ ਕੇ ਅੰਮ੍ਰਿਤ ਛਕਾਇਆ। ਜਿਸ ਨਾਲ ਇੱਕ ਆਮ ਵਿਅਕਤੀ ਨੂੰ ਏਨੇ ਤਾਕਤਵਰ ਸਿੰਘ ਬਣਾਇਆ ਕਿ ਇਕੱਲਾ-ਇਕੱਲ ਸਿੰਘ ਸਵਾ ਲੱਖ ਦੁਸ਼ਮਣ ਦਾ ਮੁਕਾਬਲਾ ਕਰਨ ਯੋਗ ਬਣਿਆ ।ਅੰਮ੍ਰਿਤ ਦੀ ਦਾਤ ਨੇ ਹੀ ਸਿੰਘ -ਸਿੰਘਣੀਆਂ ਨੂੰ ਧਰਮ ਤੋਂ ਡੋਲਣ ਨਾ ਦਿੱਤਾ ਅਤੇ ਇਸ ਸ਼ਕਤੀ ਨਾਲ ਹੀ ਸ਼ਹੀਦੀਆਂ ਪਾਈਆ। ਉਨ੍ਹਾਂ ਕਿਹਾ ਕਿ ਅੰਮ੍ਰਿਤ ਦੀ ਦਾਤ ਵਿਚ ਇੰਨਾ ਬਲ ਮਿਲਿਆ। ਅੰਮ੍ਰਿਤ ਛਕਾ ਕੇ ਆਮ ਵਿਅਕਤੀ ਜ਼ੁਲਮ ਦਾ ਟਾਕਰਾ ਬਿਨਾਂ ਭੈ ਤੋਂ ਕਰਨ ਲਈ ਤਿਆਰ ਹੋ ਗਿਆ। ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਸਮਾਗਮ ਵਿਚ ਸ਼ਾਮਲ ਸੰਗਤਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਅਤੇ ਸਾਹਿਬਜ਼ਾਦਿਆਂ ਦੇ ਜੀਵਨ ਬਾਰੇ ਜਾਣੂੰ ਕਰਵਾਇਆ। ਉਨ੍ਹਾਂ ਕਿਹਾ ਕਿ ਮਾਤਾ ਗੁਜਰੀ ਜੀ ਦੀਆਂ ਦਿੱਤੀਆਂ ਸਿੱਖਿਆਵਾਂ ਦੀ ਸੇਧ ਲੈ ਕੇ ਮਾਤਾਵਾਂ ਆਪਣੇ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਅਤੇ ਸਿੱਖ ਧਰਮ ਦੇ ਸਬੰਧੀ ਸਿੱਖਿਆਵਾਂ ਦੇ ਕੇ ਬੱਚਿਆਂ ਨੂੰ ਗੁਰਮਤਿ ਨਾਲ ਜੋੜਨ ਦਾ ਉਪਰਾਲਾ ਕਰਨ।ਪ੍ਰੋ:ਬਡੂੰਗਰ ਨੇ ਸੰਗਤਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲ ਪ੍ਰਕਾਸ਼ ਪੁਰਬ ਵਿਚ ਸੰਗਤਾਂ ਨੂੰ ਪਟਨਾ ਸਾਹਿਬ ਵਿਖੇ ਵੱਧ ਤੋਂ ਵੱਧ ਗਿਣਤੀ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸ੍ਰੀ ਪਟਨਾ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ 3 ਜਨਵਰੀ ਤੋਂ 5 ਜਨਵਰੀ ਤੱਕ ਮਨਾਇਆ ਜਾ ਰਿਹਾ ਹੈ ਜਿਸ ਵਿਚ ਦੇਸ਼ ਵਿਦੇਸ਼ ਤੋਂ ਸਿੱਖ ਸੰਗਤਾਂ ਪੁੱਜਣੀਆਂ ਸ਼ੁਰੂ ਹੋ ਗਈਆਂ ਹਨ। ਇਸ ਸਲਾਨਾ ਧਾਰਮਿਕ ਸਮਾਗਮ ਮੌਕੇ ਪੰਥ ਦੇ ਪ੍ਰਸਿੱਧ ਰਾਗੀ ਭਾਈ ਕੁਲਬੀਰ ਸਿੰਘ ਕਮਲ ਫ਼ਾਜ਼ਿਲਕਾ ਵਾਲੇ, ਬੀਬੀ ਇੰਦਰਪ੍ਰੀਤ ਕੌਰ ਚੜ੍ਹਦੀਕਲਾ ਵਾਲੇ ਅਤੇ ਭਾਈ ਜਬਰਤੋੜ ਸਿੰਘ ਜੀ ਹਜੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਇਲਾਵਾ ਪੰਥ ਦੇ ਪ੍ਰਸਿੱਧ ਢਾਡੀ ਜਥਾ ਬੀਬੀ ਰਾਜਵੰਤ ਕੌਰ ਅਲੂਣੇ ਵਾਲੀਆਂ ਬੀਬੀਆਂ ਨੇ ਸ਼ਹੀਦਾਂ ਦੇ ਇਤਿਹਾਸਕ ਵਾਰਾਂ ਸੁਣਾਈਆਂ । ਸਮਾਗਮ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਸਵਿੰਦਰ ਸਿੰਘ ਸਭਰਵਾਲ, ਬੀਬੀ ਕਮਲੇਸ਼ ਕੌਰ ਪ੍ਰਧਾਨ ਮਾਤਾ ਗੁਜਰੀ ਜੀ ਸੇਵਾ ਸੁਸਾਇਟੀ ਪਟਿਆਲਾ, ਡਾ.ਪਰਮਜੀਤ ਸਿੰਘ ਸਰੋਆ, ਸ੍ਰ.ਜਗਜੀਤ ਸਿੰਘ ਦਰਦੀ,ਸ੍ਰ.ਭਗਵੰਤ ਸਿੰਘ ਧੰਗੇੜਾ ਮੈਨੇਜਰ ਗੁ:ਸ੍ਰੀ ਦੂਖ ਨਿਵਾਰਨ ਸਾਹਿਬ, ਗਿਆਨੀ ਪ੍ਰਨਾਮ ਸਿੰਘ ਜੀ ਹੈੱਡ ਗੰਥੀ, ਸ੍ਰ. ਹਰਮਿੰਦਰਪਾਲ ਸਿੰਘ, ਬੀਬੀ ਜੈ ਕੌਰ,ਬੀਬੀ ਪਰਮਜੀਤ ਕੌਰ, ਬੀਬੀ ਜਸਵਿੰਦਰ ਕੌਰ ਦਰਦੀ ਆਦਿ ਹਾਜ਼ਰ ਸਨ ।
ਮਾਨਯੋਗ ਪ੍ਰਧਾਨ ਸਾਹਿਬ,
ਸ਼੍ਰੋ.ਗੁ.ਪ੍ਰ.ਕਮੇਟੀ,
ਸ੍ਰੀ ਅੰਮ੍ਰਿਤਸਰ ।
ਪ੍ਰੋ:- ਗੁ: ਸ੍ਰੀ ਖੇਲ ਸਾਹਿਬ ਦਾ ਦਰਬਾਰ ਸਾਹਿਬ ਹਾਲ ਵੱਡਾ ਕਰਨ ਸਬੰਧੀ ।
ਸ੍ਰੀ ਮਾਨ ਜੀ,
ਬੇਨਤੀ ਹੈ ਕਿ ਇਸ ਗੁ: ਸਾਹਿਬ ਨਾਲ ਅਟੈਚ ਗੁ: ਸ੍ਰੀ ਖੇਲ ਸਾਹਿਬ ਦਾ ਦਰਬਾਰ ਹਾਲ ਸਾਈਜ਼ ਵਿੱਚ ਕਾਫੀ ਛੋਟਾ ਹੈ ਜਿਸ ਕਰਕੇ ਸੰਗਤਾਂ ਨੂੰ ਬੈਠਣ ਸਮੇਂ ਪਰੇਸ਼ਾਨੀ ਹੁੰਦੀ ਹੈ।ਗੁ:ਸਾਹਿਬ ਦੀ ਸੰਗਤ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਦਰਬਾਰ ਸਾਹਿਬ ਹਾਲ ਨੂੰ ਵੱਡਾ ਕੀਤਾ ਜਾਵੇ ਤਾਂ ਜੋ ਗੁ: ਸਾਹਿਬ ਵਿਖੇ ਹੋਣ ਵਾਲੇ ਸਮਾਗਮਾਂ ਸਮੇਂ ਸੰਗਤਾ ਨੂੰ ਬੈਠਣ ਵਿੱਚ ਪਰੇਸ਼ਾਨੀ ਨਾ ਆਵੇ ।ਆਪ ਜੀ ਨੇ ਇਸ ਸਬੰਧੀ ਯੋਗ ਹੁਕਮ ਜਾਰੀ ਕਰਨ ਦੀ ਕ੍ਰਿਪਾਲਤਾ ਕਰਨੀ ਜੀ ।
ਧੰਨਵਾਦ ਸਹਿਤ ।
ਸ਼ੁਭ ਚਿੰਤਕ,
ਮੈਨੇਜਰ,
ਗੁ: ਸ੍ਰੀ ਦੂਖ ਨਿਵਾਰਨ ਸਾਹਿਬ,
ਪਟਿਆਲਾ ।
ਨੱਥੀ:- ਸੰਗਤਾਂ ਵੱਲੋਂ ਪੁੱਜੀ ਦਰਖਾਸਤ ।