ਲੁਧਿਆਣਾ, 1 ਜਨਵਰੀ, 2017 : ਬਹੁਜਨ ਸਮਾਜ ਪਾਰਟੀ ਵੱਲੋਂ ਹਲਕਾ ਪੂਰਬੀ ਤੋਂ ਪੱਤਰਕਾਰ ਗੁਰਪ੍ਰੀਤ ਸਿੰਘ ਮਹਿਦੂਦਾਂ ਨੂੰ ਉਮੀਦਵਾਰ ਐਲਾਨਿਆਂ ਗਿਆ ਹੈ ਜਿਸ ਦੇ ਚੱਲਦਿਆਂ ਵਰਕਰਾਂ ਵਿੱਚ ਵੱਡੇ ਪੱਧਰ ਤੇ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਸ: ਮਹਿਦੂਦਾਂ ਨੇ ਅੰਬੇਡਕਰ ਚੌਂਕ ਸਥਿਤ ਬਾਬਾ ਸਾਹਿਬ ਦੇ ਬੁੱਤ ਤੇ ਫੁੱਲਾਂ ਦੇ ਹਾਰ ਭੇਂਟ ਕੀਤੇ ਅਤੇ ਸਕੂਟਰ ਮੋਟਰ ਸਾਇਕਲ ਦੇ ਵਿਸ਼ਾਲ ਕਾਫਲੇ ਦੇ ਰੂਪ ਵਿੱਚ ਸ੍ਰੋਮਣੀ ਸ੍ਰੀ ਗੁਰੂ ਰਵਿਦਾਸ ਮੰਦਿਰ ਬਸਤੀ ਜੋਧੇਵਾਲ ਵਿਖੇ ਪਹੁੰਚੇ, ਉਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਨਮਸਤਕ ਹੋ ਕੇ ਉਨ੍ਹਾਂ ਆਸ਼ੀਰਵਾਦ ਲੈ ਕੇ ਅਪਣੀ ਚੋਣ ਮੁਹਿੰਮ ਸੁਰੂ ਕੀਤੀ। ਮੰਿਦਰ ਕਮੇਟੀ ਦੇ ਪ੍ਰਧਾਨ ਜਿੰਦਰਪਾਲ ਦੜੌਚ ਅਤੇ ਨਰਿੰਦਰ ਰਾਏ ਬਿੱਟੂ ਵੱਲੋਂ ਸ: ਮਹਿਦੂਦਾਂ ਦਾ ਸਿਰੋਪਾਓ ਪਾ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਭਰਵੇਂ ਇੱਕਠ ਨੂੰ ਸਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਪੰਜਾਬ ਦੇ ਹਾਲਾਤ ਬਹੁਤ ਜਿਆਦਾ ਖਰਾਬ ਹਨ ਜਿਸ ਦੇ ਲਈ ਅਕਾਲੀ ਭਾਜਪਾ ਗਠਜੋੜ ਦੀ ਸਰਕਾਰ ਅਤੇ ਇਸਦੀ ਲੀਡਰਸ਼ਿਪ ਪੂਰੀ ਤਰ੍ਹਾਂ ਦੋਸ਼ੀ ਹੈ। ਪੰਜਾਬ 'ਚ ਰਹਿਣ ਵਾਲਾ ਹਰ ਅਮੀਰ ਗਰੀਬ ਇਨ੍ਹਾਂ ਦੇ ਗੁੰਡਾਗਰਦੀ ਅਤੇ ਲੋਟੂ ਨੀਤੀ ਦਾ ਸ਼ਿਕਾਰ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਰਾਹਤ ਦਿਵਾਉਣ ਇਸ ਗਠਜੋੜ ਦਾ ਖਾਤਮਾ ਬਹੁਤ ਜਰੂਰੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਭਾਜਪਾ ਗਠਜੋੜ ਦਾ ਖਾਤਮਾ ਹੀ ਮੇਰਾ ਚੋਣ ਮਨੋਰਥ ਹੈ।
ਉਨ੍ਹਾਂ ਕਿਹਾ ਕਿ ਲੋਕਾਂ ਨੂੰ ਵਿਕਾਸ ਨਾਲੋਂ ਜਿਆਦਾ ਸੁਰੱਖਿਆ, ਸਿੱਖਿਆ, ਇਨਸਾਫ, ਰੋਜਗਾਰ ਅਤੇ ਮਹਿੰਗਾਈ ਤੋਂ ਨਿਯਾਤ ਦੀ ਜਿਆਦਾ ਜਰੂਰਤ ਹੈ। ਸ: ਮਹਿਦੂਦਾਂ ਨੇ ਕਿਹਾ ਕਿ ਹਲਕਾ ਪੂਰਬੀ ਚੋਂ ਉਸਦੇ ਵਿਰੋਧੀ ਉਮੀਦਵਾਰ ਬਹੁਤ ਸਾਰੇ ਵਿਸ਼ਿਆਂ ਤੇ ਸਿਰਫ ਬਿਆਨਬਾਜੀ ਕਰ ਰਹੇ ਹਨ ਜਿਨ੍ਹਾਂ ਦੀ ਜਮੀਨੀ ਹਕੀਕਤ ਬਾਰੇ ਉਨ੍ਹਾਂ ਨੂੰ ਕੁਝ ਨਹੀ ਪਤਾ ਪਰ ਮੈਂ ਅਪਣੇ ਜੀਵਨਕਾਲ ਵਿੱਚ ਅਜਿਹੇ ਵਿਸ਼ਿਆਂ ਨੂੰ ਅਪਣੇ ਪਿੰਡੇ ਤੇ ਹੰਢਾਇਆ ਹੈ। ਇਸ ਮੌਕੇ ਹਲਕਾ ਪੱਛਮੀਂ ਦੇ ਉਮੀਦਵਾਰ ਕੁਨਾਲ ਸੋਫਤ ਤੋਂ ਜੋਨ ਕੋਆਡੀਨੇਟਰ ਬਲਵਿੰਦਰ ਬਿੱਟਾ, ਜਿਲ੍ਹਾ ਪ੍ਰਧਾਨ ਜੀਤਰਾਮ ਬਸਰਾ, ਜਨਰਲ ਸਕੱਤਰ ਪ੍ਰਗਣ ਬਿਲਗਾ, ਹਲਕਾ ਪ੍ਰਧਾਨ ਰਾਜਿੰਦਰ ਨਿੱਕਾ, ਰਵੀ ਕਾਂਤ ਜੱਖੂ, ਰਾਜਿੰਦਰ ਮੂਲਨਿਵਾਸੀ, ਸਾਬਕਾ ਕੌਂਸਲਰ ਸੋਹਣ ਲਾਲ ਸੂਦਰ, ਪਿੰਡ ਮਹਿਦੂਦਾਂ ਦੇ ਸਰਪੰਚ ਟਹਿਲ ਸਿੰਘ ਗੁਰਮ, ਬਲਾਕ ਸਮੰਤੀ ਮੈਂਬਰ ਲਾਭ ਸਿੰਘ ਭਾਮੀਆਂ, ਮੂਲਨਿਵਾਸੀ ਸੰਘ ਦੀ ਸਾਬਕਾ ਸੂਬਾ ਪ੍ਰਧਾਨ ਬਲਜਿੰਦਰ ਕੌਰ, ਡਾ: ਸੁਰਿੰਦਰ ਪਾਲ ਜੱਖੂ, ਹਰਮਨ ਹੀਰ, ਬਲਵਿੰਦਰ ਸਿੰਘ ਮਹਿਦੂਦਾਂ, ਗੁਰਿੰਦਰ ਕੌਰ ਮਹਿਦੂਦਾਂ, ਟੀਟੂ ਅੰਬੇਡਕਰ, ਨਿਰਮਲ ਸਿੰਘ ਸੋਖੀ, ਹਰਕੀਰਤ ਸਿੰਘ, ਸਤਿੰਦਰ ਸਿੰਘ ਭੰਮ, ਵਿੱਕੀ ਕੁਮਾਰ, ਸੋਨੂੰ ਅੰਬੇਡਕਰ, ਇੰਦਰੇਸ਼ ਕੁਮਾਰ, ਸਕਿੰਦਰ ਸਿੰਘ ਨਾਫਰੇ, ਰਿੰਕੂ ਬਸਰਾ, ਸੰਤੋਖ ਕੁਮਾਰ, ਕਮਲ ਬੌਧ, ਸੁਖਦੇਵ ਭਟੋਏ, ਸੁਖਦੇਵ ਮਹੇ, ਕੇਤਨ ਕੁਮਾਰ, ਜਸਪ੍ਰੀਤ ਵੀਰੂ, ਭਗਤ ਰੱਤੂ, ਵਰਿੰਦਰ ਅਤੇ ਪਵਨ ਢੰਡਾ ਤੋਂ ਇਲਾਵਾ ਹੋਰ ਹਾਜਰ ਸਨ।