ਲੁਧਿਆਣਾ, 5 ਜਨਵਰੀ, 2017 (ਭੂਪਾਲ) : ਹਲਕਾ ਗਿੱਲ ਤੋ ਆਮ ਆਦਮੀ ਪਾਰਟੀ ਤੇ ਲੋਕ ਇਨਸਾਫ ਪਾਰਟੀ ਦੇ ਸਾਂਝੇ ਉਮੀਦਵਾਰ ਜੀਵਨ ਸਿੰਘ ਸੰਗੋਵਾਲ ਨੇ ਬਸੰਤ ਇਨਕਲੇਵ, ਜਨਤਾ ਇਨਕਲੇਵ ਵਿੱਚ ਘਰ-ਘਰ ਜਾ ਕੇ ਵੋਟਰਾਂ ਨਾਲ ਰਾਬਤਾ ਕਾਇਮ ਕੀਤਾ ਵੋਟਰਾਂ ਵਲੋ ਉਹਨਾਂ ਨੂੰ ਭਰਵਾ ਹੁੰਗਾਰਾ ਦਿੱਤਾ ਗਿਆ । ਭਾਰੀ ਗਿਣਤੀ 'ਚ ਬਜੁਰਗਾਂ, ਨੌਜਵਾਨਾਂ ਤੇ ਬੀਬੀਆਂ ਨੇ ਜੀਵਨ ਸਿੰਘ ਸੰਗੋਵਾਲ ਦੀ ਪਿੱਠ ਥਾਪੜੀ ਤੇ 4 ਫਰਵਰੀ ਨੂੰ ਝਾੜੂ ਦਾ ਬਟਨ ਦਬਾਉਣ ਦਾ ਵਿਸਵਾਸ ਦਿਵਾਇਆ। ਇਸ ਮੌਕੇ ਤੇ ਪਿੰਡ ਗੁਰਮ ਵਿਚ ਵੀ ਆਮ ਆਦਮੀ ਪਾਰਟੀ ਦੇ ਵਰਕਰਾਂ ਨਾਲ ਪ੍ਰਭਾਵਸਾਲੀ ਮੀਟਿੰਗ ਕੀਤੀ ਗਈ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸੰਗੋਵਾਲ ਨੇ ਆਖਿਆ ਕਿ ਸਾਨੂੰ ਵੋਟਰਾਂ ਵਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ ਜਿਸਨੂੰ ਵੇਖ ਕੇ ਵਿਰੋਧੀ ਘਬਰਾ ਗਏ ਹਨ ਕਿਉਂਕਿ ਅਸੀ ਵੋਟਰਾਂ ਦੇ ਗੋਡੀ ਹੱਥ ਲਗਾਉਦੇ ਹਾਂ ਉਹ ਵੀ.ਆਈ.ਪੀ.ਕਲਚਰ ਤਹਿਤ ਪਿੰਡਾਂ ਤੇ ਕਲੋਨੀਆਂ ਵਿੱਚ ਆਪਣੇ ਸਮੱਰਥਾਂ ਦੀਆਂ ਮਹਿੰਗੀਆਂ ਕੋਠੀਆਂ 'ਚ ਮੀਟਿੰਗਾਂ ਕਰਦੇ ਹਨ ਉਹਨਾਂ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿੱਚ ਪੰਜਾਬ ਅੰਦਰ ਚੋਣ ਪ੍ਰਚਾਰ ਸਿਖਰਾਂ ਉਤੇ ਹੈ ਆਮ ਆਦਮੀ ਪਾਰਟੀ ਤੇ ਲੋਕ ਇਨਸਾਫ ਪਾਰਟੀ ਦੀ ਸਰਕਾਰ ਬਣਨਾ ਤੈਅ ਹੈ ਉਹਨਾਂ ਅੱਗੇ ਕਿਹਾ ਕਿ ਸੂਬੇ ਦੇ ਲੋਕ ਦੋਵੇਂ ਰਵਾਇਤੀ ਅਕਾਲੀ ਦਲ ਤੇ ਕਾਂਗਰਸ ਪਾਰਟੀ ਨੂੰ ਮੂੰਹ ਨਹੀ ਲਗਾਉਣਗੇ ਕਿਉਂਕਿ ਉਹ ਫਰੈਂਡਲੀ ਮੈਚ ਖੇਡ ਰਹੇ ਹਨ ਅਕਾਲੀਆਂ ਨੇ ਸੂਬੇ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ ਹੈ ਜਦਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਪੰਜਾਬ 'ਚ ਖੁਸਹਾਲੀ ਹੀ ਖੁਸਹਾਲੀ ਨਜਰ ਆਵੇਗੀ। ਇਸ ਮੋਕੇ ਤੇ ਇਸ ਮੌਕੇ ਤੇ ਮੋਹਨ ਸਿੰਘ ਵਿਰਕ, ਜਗਜੀਵਨ ਸਿੰਘ ਡੱਲਾ, ਗੁਰਜੀਤ ਸਿੰਘ ਗਿੱਲ, ਰਜਿੰਦਰਪਾਲ ਕੌਰ, ਬਲਦੇਵ ਸਿੰੰਘ, , ਮਨੂ ਸਰਮਾਂ, ਚਰਨਜੀਤ ਸਿੰਘ ਬੁਲਾਰਾ, ਜਗਰੂਪ ਸਿੰਘ ਜਰਖੜ, ਗੁਰਬਖਸ ਸਿੰਘ, ਅਮਰਿੰਦਰ ਜੱਸੋਵਾਲ, ਸਤਵਿੰਦਰ ਸਿੱਧੂ, ਦੀਪਾ ਮਾਣਕਵਾਲ, ਮੋਹਣਜੀਤ ਥਰੀਕੇ, ਬਲਦੇਵ ਸਿੰਘ, ਲਖਵਿੰਦਰ ਦਾਦ, ਜੱਸੀ ਰਾਮਪੁਰ, ਦਰਸਨ ਸਿੰਘ, ਸਿੰਗਾਰਾ ਸਿੰਘ, ਮਹੇਸ ਕੁਮਾਰ ਸੋਢੀ, ਬਲਦੇਵ ਸਿੰਘ , ਗੁਰਕੀਰਤ ਸਿੰਘ, ਗੁਰਪ੍ਰੀਤ ਸਿੰਘ, ਮਨਿੰਦਰਜੀਤ ਸਿੰਘ, ਪਰਵਿੰਦਰ ਸਿੰਘ, ਹਰਪ੍ਰੀਤ ਸਿੰਘ, ਸੁਖਵੰਤ ਸਿੰਘ ਪਿੰਡ ਗੁਰਮ ਅਤੇ ਜਨਤਾ ਇਨਕਲੇਵ ਦੇ ਵਲੰਟੀਅਰਾਂ ਤੋ ਇਲਾਵਾ ਬਹੁਤ ਸਾਰੇ ਵਰਕਰ ਹਾਜਰ ਸਨ।