← ਪਿਛੇ ਪਰਤੋ
ਚੰਡੀਗੜ੍ਹ, 9 ਨਵੰਬਰ, 2016 : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਐਲਾਨ ਕੀਤਾ ਕਿ ਦਰਿਆਈ ਪਾਣੀਆਂ ਬਾਰੇ ਰਾਈਪੇਰੀਅਨ ਅਸੂਲ ਨੂੰ ਰੱਦ ਕਰਕੇ ਪੰਜਾਬ ਦੇ ਪਾਣੀਆਂ ਨੂੰ ਖੋਹਣ ਲਈ ਕਿਸੇ ਵੀ ਏਜੰਸੀ ਨੂੰ ਪੰਜਾਬ ਨਾਲ ਜ਼ਬਰਨ ਧੱਕਾ ਅਤੇ ਬੇਇਨਸਾਫੀ ਕਰਨ ਦੇ ਮਨਸ਼ੇ ਨਾਲ ਕਿਸੇ ਵੀ ਹਾਲਤ ਵਿਚ ਪੰਜਾਬ ਵਿਚ ਵੜਨ ਨਹੀਂ ਦਿੱਤਾ ਜਾਵੇਗਾ। ਅੱਜ ਪਾਰਟੀ ਦੇ ਮੁੱਖ ਸਰਪਰਸਤ ਸ੍ਰ. ਪਰਕਾਸ਼ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਹੋਈ ਇੱਕ ਹੰਗਾਮੀ ਮੀਟਿੰਗ ਵਿੱਚ ਸਰਬਸੰਮਤੀ ਨਾਲ ਪਾਸ ਕੀਤੇ ਇੱਕ ਮਤੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦਾ ਇਕ ਬੂੰਦ ਪਾਣੀ ਵੀ ਕਿਸੇ ਵੀ ਹਾਲਤ ਵਿਚ ਪੰਜਾਬ ਦੀ ਧਰਤੀ ਤੋਂ ਬਾਹਰ ਨਹੀਂ ਜਾਣ ਦੇਵੇਗਾ।" ਕੋਰ ਕਮੇਟੀ ਦੀ ਅੱਜ ਦੀ ਮੀਟਿੰਗ ਬਾਰੇ ਇਹ ਜਾਣਕਾਰੀ ਦਿੰਦਿਆ ਮੁੱਖ ਮੰਤਰੀ ਦੇ ਸਲਾਹਕਾਰ ਸ੍ਰੀ ਹਰਚਰਨ ਬੈਂਸ ਨੇ ਕਿਹਾ ਕਿ ਪਾਰਟੀ ਅੰਦਰ ਪੰਜਾਬ ਨਾਲ ਕਾਂਗਰਸ ਪਾਰਟੀ ਅਤੇ ਉਸ ਦੀਆਂ ਸਰਕਾਰਾਂ ਵੱਲੋਂ ਲਗਾਤਾਰ ਕੀਤੇ ਜਾ ਰਹੇ ਜ਼ੁਲਮ ਬਾਰੇ ਭਾਰੀ ਰੋਹ ਪਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਗਿਆ ਕਿ " ਪਾਰਟੀ ਨੇ ਆਪਣਾ ਇਹ ਦ੍ਰਿੜ ਵਿਸ਼ਵਾਸ ਅਤੇਫ਼ੈਸਲਾ ਮੁੜ ਦੁਹਰਾਇਆ ਕਿ ਪੰਜਾਬ ਕੋਲ ਨਾ ਹੀ ਕੋਈ ਫਾਲਤੂ ਪਾਣੀ ਹੈ ਅਤੇ ਨਾ ਹੀ ਇਸ ਤੋਂ ਖੋਹਣ ਦਾ ਕਿਸੇ ਹੋਰ ਨੂੰ ਕੋਈ ਹੱਕ ਹੈ। ਮਤੇ ਵਿੱਚ ਪੰਜਾਬ ਨਾਲ ਹੋਏ ਅੰਨ੍ਹੇ ਜਬਰ ਜ਼ੁਲਮ ਅਤੇ ਬੇਇਨਸਾਫੀ ਲਈ ਕਾਂਗਰਸ ਅਤੇ ਕਾਂਗਰਸ ਦੀ ਉਸ ਸਮੇਂ ਦੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਨੂੰ ਸਿੱਧੇ ਤੌਰ ਤੇ ਦੋਸ਼ੀ ਕਰਾਰ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਨੇਪੰਜਾਬ ਤੋਂ ਪਾਣੀਆਂ ਨੂੰ ਖੋਹਣ ਦੇ ਫ਼ੈਸਲੇ ਲਈ ਉਸ ਨੂੰ ਮੁਕੰਮਲ ਤੌਰ ਤੇ ਜ਼ਿੰਮੇਦਾਰ ਐਲਾਨਿਆ। " ਪੰਜਾਬ ਤੋਂ ਪਾਣੀਆਂ ਨੂੰ ਖੋਹਣ ਦਾ ਫ਼ੈਸਲਾ ਇੰਦਰਾ ਗਾਂਧੀ ਨੇ ਹੀ ਕੀਤਾ। ਉਸ ਫੈਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੇ ਸੱਦੇ ਉੱਤੇ ਕਾਂਗਰਸ ਪਾਰਟੀ ਨੇ ਪੰਜਾਬ ਦੇ ਪਾਣੀਆਂ ਦੀ ਲੁੱਟ ਜਾਰੀ ਰੱਖਣ ਲਈ ਐਸ.ਵਾਈ.ਐਲ ਨਹਿਰ ਬਣਾਉਣ ਹਿੱਤ ਕਪੂਰੀ ਵਿਖੇ ਚਾਂਦੀ ਦੀ ਕਹੀ ਨਾਲ ਇੰਦਰਾ ਗਾਂਧੀ ਤੋਂ ਟੱਕ ਲਗਵਾਇਆ ਅਤੇ ਬਾਅਦ ਵਿੱਚ ਫ਼ਖਰ ਨਾਲ ਖੁਦ ਵੀ ਟੱਕ ਲਾਇਆ। ਇੱਕ ਅਲੱਗ ਮਤੇ ਰਾਹੀਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੀਨੀਅਰ ਅਕਾਲੀ ਆਗੂ ਅਤੇ ਕੈਬਨਿਟ ਮੰਤਰੀ ਸ੍ਰ. ਸਿਕੰਦਰ ਸਿੰਘ ਮਲੂਕਾ ਦੇ ਸਪੁੱਤਰ ਸ੍ਰ. ਚਰਨਜੀਤ ਸਿੰਘ ਦੇ ਬੇ ਵਕਤ ਅਕਾਲ ਚਲਾਣੇ ਉੱਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਅਕਾਲ ਪੁਰਖ ਅੱਗੇ ਦੁੱਖੀ ਪਰਿਵਾਰ ਨੂੰ ਇਹ ਦੁੱਖ ਸਹਿਣ ਲਈ ਸ਼ਕਤੀ ਬਖਸ਼ਣ ਲਈ ਜੋਦੜੀ ਕੀਤੀ।
Total Responses : 266