← ਪਿਛੇ ਪਰਤੋ
ਬਰਨਾਲਾ, 10 ਨਵੰਬਰ, 2016 : ਦੇਸ਼ ਵਿੱਚ ਰਜਿਸਟਰਡ ਐਨ.ਆਰ.ਆਈ. ਵੋਟਰਾਂ ਦੀ ਸੰਖਿਆ ਘੱਟ ਹੋਣ ਕਾਰਨ ਭਾਰਤ ਚੋਣ ਕਮਿਸ਼ਨ ਵੱਲੋਂ ਦੇਸ਼ ਤੋਂ ਬਾਹਰ ਵਸਦੇ ਭਾਰਤੀ ਪਾਸਪੋਰਟ ਧਾਰਕ ਓਵਰਸੀਜ਼ ਇੰਡੀਅਨ ਸਿਟੀਜ਼ਨਜ਼ ਦੀ ਵੋਟਰ ਵਜੋਂ ਰਜਿਸਟ੍ਰੇਸ਼ਨ ਵਧਾਉਣ ਅਤੇ ਮਤਦਾਨ ਪ੍ਰਕਿਰਿਆ ਵਿੱਚ ਭਾਗ ਲੈਣ ਦੇ ਰੁਝਾਨ ਨੂੰ ਉਤਸ਼ਾਹਿਤ ਕਰਨ ਬਾਰੇ ਐਨ.ਆਰ.ਆਈਜ਼ ਵੋਟਰਾਂ ਦੇ ਸੁਝਾਅ ਲੈਣ ਲਈ ਵੈਬਸਾਈਟwww.evervotecounts.in'ਤੇ ਆਨਲਾਈਨ ਵਿਸ਼ੇਸ਼ ਸਰਵੇਖਣ ਅਤੇ ਪ੍ਰਤੀਯੋਗਿਤਾ ਦਾ ਪ੍ਰਬੰਧ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ. ਭੁਪਿੰਦਰ ਸਿੰਘ ਰਾਏਨੇ ਦੱਸਿਆ ਕਿ ਓਵਰਸੀਜ਼ ਇੰਡੀਅਨ ਸਿਟੀਜ਼ਨਜ਼ ਲਈ ਵਿਸ਼ੇਸ਼ ਤੌਰ 'ਤੇ ਤਿਆਰ ਕੀਤੇ ਗਏ ਇਸ ਸਰਵੇਖਣ ਰਾਹੀਂ ਉਨ੍ਹਾਂ ਵਿੱਚ ਮਤਦਾਤਾ ਰਜਿਸਟ੍ਰੇਸ਼ਨ ਅਤੇ ਮਤਦਾਨ ਪ੍ਰਕਿਰਿਆ ਪ੍ਰਤੀ ਜਾਗਰੂਕਤਾ ਦੇ ਪੱਧਰ ਦਾ ਪਤਾ ਲਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿwww.evervotecounts.inਵੈੱਬਸਾਈਟ 'ਤੇ ਜਾ ਕੇ ਨਵੰਬਰ ਅਤੇ ਦਸੰਬਰ ਮਹੀਨਾ ਚੱਲਣ ਵਾਲੇ ਇਸ ਸਰਵੇਖਣ ਅਤੇ ਕੇਵਲ ਨਵੰਬਰ ਮਹੀਨਾ ਚੱਲਣ ਵਾਲੀ ਪ੍ਰਤੀਯੋਗਿਤਾ ਵਿੱਚ ਆਨਲਾਈਨ ਹਿੱਸਾ ਲੈ ਸਕਦੇ ਹਨ ਅਤੇ ਸੌਖੇ ਸਵਾਲਾਂ ਦੇ ਜਵਾਬ ਦੇ ਕੇ ਆਪਣੀ ਦਿਲਚਸਪੀ ਅਤੇ ਸੁਝਾਅ ਦਰਜ ਕਰ ਸਕਦੇ ਹਨ।
Total Responses : 266