ਸ਼੍ਰੀ ਆਨੰਦਪੁਰ ਸਾਹਿਬ, 2 ਦਸੰਬਰ, 2016 : ਸਾਹਿਬ-ਏ-ਕਮਾਲ ਸਰਬੰਸਦਾਨੀ ਦਸਮੇਸ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ350 ਵਾਂ ਪ੍ਰਕਾਸ਼ ਪੁਰਬ ਪਟਨਾ ਸਾਹਿਬ ਵਿੱਖੇ 3 ਜਨਵਰੀ ਤੌਂ 5 ਜਨਵਰੀ 2017 ਤੱਕ ਮਨਾਇਆ ਜਾ ਰਿਹਾ ਜਿਸ ਵਿਚ ਸ਼ਾਮਿਲ ਹੋਣ ਦਾ ਨਿਘਾ ਸਦਾ ਦੇਣ ਲਈ ਉਹ ਇਸ ਪਵਿਤੱਰ ਧਰਤੀ ਤੇ ਆਏ ਹਨ ।ਇਹ ਪ੍ਰਗਟਾਵਾ ਬਿਹਾਰ ਦੇ ਮੁੱਖ ਮੰਤਰੀ ਸ਼੍ਰੀ ਨਿਤੀਸ਼ ਕੁਮਾਰ ਨੇ ਅੱਜ ਇਥੇ ਤਖਤ ਸ਼੍ਰੀ ਕੇਸ ਗੜ ਸਾਹਿਬ ਦੇ ਦੀਵਾਨ ਹਾਲ ਵਿਚ ਆਪਣੇ ਸੰਬੋਧਨ ਦੌਰਾਨ ਕੀਤਾ।ਉਨਾਂ ਕਿਹਾ ਕਿ ਉਹਨਾਂ ਨੂੰ ਸਰਬੰਸਦਾਨੀ ਦਸਮੇਸ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਸਥਾਨ ਤੌਂ ਅੱਜ ਦਸ਼ਮੇਸ ਪਿਤਾ ਦੀ ਕਰਮ ਭੂਮੀ ਤੇ ਆ ਕੇ ਇਥੇ ਨਤਮਸਤਕ ਹੋਣ ਦਾ ਸੁਭਾਗ ਪ੍ਰਾਪਤ ਹੋਇਆ ਹੈ ਜਿਸ ਲਈ ਉਹ ਆਪਣੇ ਆਪ ਨੂੰ ਖੁਸ਼ਕਿਸਮਤ ਮਹਿਸੂਸ ਕਰ ਰਹੇ ਹਨ।ਉਨਾਂ ਕਿਹਾ ਕਿ ਦਸ਼ਮੇਸ਼ ਪਿਤਾ ਨੇ ਆਪਣੀ ਜਿੰਦਗੀ ਦੇ 7 ਸਾਲ ਪਟਨਾ ਸਾਹਿਬ ਵਿਖੇ ਗੁਜ਼ਾਰੇ ਤੇ ਇਸ ਉਪਰੰਤ 31 ਸਾਲ ਇਸ ਪਵਿੱਤਰ ਨਗਰੀ ਵਿਚ ਜਿਥੇ ਕਿ ਉਨਾਂ ਨੇ ਖਾਲਸੇ ਦੀ ਸਿਰਜਣਾ ਕੀਤੀ ।
ਉਨਾ ਕਿ ਦਸ਼ਮੇਸ਼ ਪਿਤਾ ਦਾ 350ਵਾਂ ਪਰਵ ਸ਼੍ਰੀ ਪਟਨਾ ਸਾਹਬ ਵਿਖੇ ਮਨਾਇਆ ਜਾ ਰਿਹਾ ਹੈ ਜਿਥੇ ਬਾਲ ਘਾਟ ਤੇ ਕੰਗਨਾਂ ਘਾਟ ਤੇ ਸਮਾਗਮ ਦੇ ਪ੍ਰਬੰਧ ਕੀਤਾ ਜਾ ਰਹੇ ਹਨ ਜਿਥੇ ਕਿ 50 ਹਜ਼ਾਰ ਲੋਕਾਂ ਦੇ ਲਈ ਟੈਂਟ ਸਿਟੀ ਬਣਾਇਆ ਗਿਆ ਹੈ ।ਉਨਾਂ ਕਿ ਬਿਹਾਰ ਸਰਕਾਰ ਵਲੌਂ 1.50 ਲੱਖ ਲੋਕਾਂ ਦੇ ਲਈ ਪ੍ਰਬੰਧ ਕੀਤੇ ਗਏ ਜਿਸ ਲਈ ਉਹਨਾਂ ਪੰਜਾਬ ਦੇ ਸ਼ਰਧਾਲੂਆਂ ਨੂੰ ਉਥੇ ਪਹੁੰਚਣ ਦਾ ਖੁਲਾ ਸੱਦਾ ਦਿਤਾ।ਉਨਾ ਕਿਹਾ ਕਿ ਸ਼ਰਧਾਲੂਆਂ ਲਈ ਬਹੁਤ ਹੀ ਵਧੀਆ ਪ੍ਰਬੰਧ ਕੀਤੇ ਗਏ ਹਨ ਅਤੇ Àੇਥੇ ਸ਼ਰਧਾਲੂਆਂ ਨੂੰ ਕੋਈ ਕਿਸੇ ਕਿਸਮ ਦੀ ਤਕਲੀਫ ਨਹੀਂ ਹੋਣ ਦਿਤੀ ਜਾਵੇਗੀ ਬਿਹਾਰ ਸਰਕਾਰ ਸਤਿਕਾਰ ਕਰਨ ਵਿਚ ਪਿਛੇ ਨਹੀਂ ਹਟੇਗੀ ।
ਇਸ ਤੌਂ ਪਹਿਲਾਂ ਪੌਫੈਸਰ ਕ੍ਰਿਪਾਲ ਸਿੰਘ ਬਡੂੰਗਰ ਪਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਿਹਾਰ ਦੇ ਮੁੱਖ ਮੰਤਰੀ ਦਾ ਸ਼੍ਰੀ ਆਨੰਦਪੁਰ ਸਾਹਿਬ ਦੀ ਪਵਿਤਰ ਧਰਤੀ ਵਿਖੇ ਆਉਣ ਤੇ ਸਵਾਗਤ ਕਰਦਿਆ ਕਿ ਪੰਜਾਬ ਸਰਕਾਰ ਵਲੌਂ ਮੁੱਖ ਮੰਤਰੀ ਪੰਜਾਬ ਸਰਦਾਰ ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿਚ ਦਸ਼ਮੇਸ਼ ਪਿਤਾ ਦੇ 350ਵੇਂ ਪਰਵ ਮੌਕੇ ਸੂਬੇ ਭਰ ਵਿਚ ਸਮਾਗਮ ਕੀਤੇ ਜਾ ਰਹੇ ਹਨ । ਉਨਾਂ ਕਿਹਾ ਕਿ ਜਿਸ ਜਜ਼ਬੇ ,ਸਹਿਯੋਗ ਤੇ ਵਿਸ਼ਵਾਸ਼ ਨਾਲ ਬਿਹਾਰ ਸਰਕਾਰ ਇਹ ਸਮਾਗਮ ਆਪਣੇ ਸੂਬੇ ਵਿਚ ਆਯੋਜਿਤ ਕਰ ਰਹੀ ਹੈ ਉਸ ਲਈ ਉਨਾਂ ਪਾਸ ਲਫਜ਼ ਨਹੀਂ ਹਨ ।
ਇਸ ਮੌਕੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਬਿਹਾਰ ਦੇ ਮੁੱਖ ਮੰਤਰੀ,ਬਿਹਾਰ ਸਰਕਾਰ ਦੇ ਕੈਬਿਨਟ ਮੰਤਰੀ ,ਮੁੱਖ ਸਕਤਰ ਦਾ ਸ਼੍ਰੀ ਆਨੰਦਪੁਰ ਸਾਹਿਬ ਵਿਖੈ ਪਹੁੰਚਣ ਲਈ ਧੰਨਵਾਦ ਕੀਤਾ । ਇਸ ਸਮਾਗਮ ਦੌਰਾਨ ਹੋਰਨਾਂ ਤੌ ਇਲਾਵਾ ਤਖਤ ਸ੍ਰੀ ਕੇਸਗੜ ਸਾਹਿਬ ਦੇ ਸਿੰਘ ਸਾਹਿਬ ਜਥੇਦਾਰ ਗਿਆਨੀ ਮਲ ਸਿੰਘ, ਤਖਤ ਸ਼੍ਰੀ ਪਟਨਾ ਸਾਹਿਬ ਦੇ ਸਿੰਘ ਸਾਹਿਬ ਜਥੇਦਾਰ ਗਿਆਨੀ ਇਕਬਾਲ ਸਿੰਘ ,ਸ਼੍ਰੌਮਣੀ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ਼੍ਰੀ ਅਮਰਜੀਤ ਸਿੰਘ ਚਾਵਲਾ, ਸ਼੍ਰੌਮਣੀ ਪ੍ਰਬੰਧਕ ਕਮੇਟੀ ਦੇ ਮੈਂਬਰ ਸ਼੍ਰੀ ਅਜਮੇਰ ਸਿੰਘ ਖੇੜਾ ਤੇ ਪਰਮਜੀਤ ਸਿਘ ਲਖੇਵਾਲ, ਵੀ ਹਾਜਰ ਸਨ ।
ਇਸ ਤੌਂ ਪਹਿਲਾਂ ਇਸ ਜਾਗ੍ਰਿਤੀ ਯਾਤਰਾ ਦਾ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਪਹੁੰਚਣ ਤੇ ਬਿਹਾਰ ਦੇ ਮੁੱਖ ਮੰਤਰੀ ਸ਼੍ਰੀ ਨਿਤੀਸ਼ ਕੁਮਾਰ ਨੇ ਭਰਵਾਂ ਤੇ ਨਿੱਘਾ ਸਵਾਗਤ ਕੀਤਾ ਤੇ ਇਸ ਯਾਤਰਾ ਨਾਲ ਉਹ ਖੁਦ,ਸ਼੍ਰੀਮਤੀ ਥਨੀਤਾ ਦੇਵੀ ਟੂਰਿਜ਼ਮ ਦੇ ਕੈਬਿਨਟ ਮੰਤਰੀ,ਪੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਤੇ ਹੋਰ ਬਿਹਾਰ ਤੋਂ ਆÂ ਅਧਿਕਾਰੀਆਂ ਨੇ ਸਥਾਨਕ ਵੇਰਕਾ ਚੌਂਕ ਤੌ ਤਖਤ ਸ਼੍ਰੇ ਕੇਸਗੜ ਸਾਹਿਬ ਤੱਕ ਨੰਗੇ ਪੈਰ ਪੱਦ ਯਾਤਰਾ ਕੀਤੇ ।ਇਸ ਉਪਰੰਤ ਉਹ ਤਖਤ ਸ਼੍ਰੇ ਕੇਸਗੜ ਸਾਹਿਬ ਵਿਖੇ ਨਤਮਸਤਕ ਹੋਏ ।
ਸਥਾਨਿਕ ਹੈਲੀਪੈਡ ਤੇ ਪਹੁੰਚਣ ਤੇ ਪੰਜਾਬ ਸਰਕਾਰ ਤੇ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਉਨਾਂ ਦਾ ਸਵਾਗਤ ਕੀਤਾ ਗਿਆ ।ਇਸ ਮੌਕੇ ਪੋਫੈਸਰ ਕ੍ਰਿਪਾਲ ਸਿੰਘ ਵਡੂੰਗਰ ਪ੍ਰਧਾਨ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ,ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਮੈਂਬਰ ਪਾਰਲੀਮੈਂਟ, ਸ਼੍ਰੀ ਕਰਨੇਸ਼ ਸ਼ਰਮਾ ਡਿਪਟੀ ਕਮਿਸ਼ਨਰ ਰੂਪਨਗਰ,ਸ਼੍ਰੀ ਵਰਿੰਦਰ ਪਾਲ ਸਿੰਘ ਸੀਨੀਅਰ ਪੁਲਿਸ ਕਪਤਾਨ,ਸ਼੍ਰੀ ਮਨਜੀਤ ਸਿੰਘ ਬਰਾੜ ਤੇ ਸ੍ਰੀ ਅਜਵਿੰਦਰ ਸਿੰਘ ਪੁਲਿਸ ਕਪਤਾਨ,ਸ਼੍ਰੀ ਰਾਕੇਸ਼ ਕੁਮਾਰ ਗਰਗ ਐਸ. ਡੀ.ਐਮ ਸ਼੍ਰੀ ਆਨੰਦਪੁਰ ਸਾਹਿਬ ਵੀ ਹਾਜਰ ਸਨ ।