ਚੰਡੀਗੜ੍ਹ, 6 ਦਸੰਬਰ, 2016 : ਬਾਦਲਾਂ ਪਰਿਵਾਰ ਵਲੋਂ ਪਲੱਣਪੁਰ ਜਿਲਾ ਐਸਐਸ ਨਗਰ ਮੁਹਾਲੀ ਵਿਖੇ ਉਬਰਾਏ ਗਰੁੱਪ ਨਾਲ ਮਿਲਕੇ ਸ਼ੁਰੂ ਕੀਤਾ ਹੋਟਲ ਕਾਨੂੰਨ ਦੇ ਬਿਲਕੁਲ ਉਲਟ ਹੈ, ਕਿਉਕਿ ਵਾਤਾਵਰਣ ਵਿਭਾਗ ਦੀਆਂ ਸ਼ਰਤਾਂ ਅਨੁਸਾਰ ਓਬਰਾਏ ਗਰੁੱਪ ਉਸ ਥਾਂ ‘ਤੇ ਕੋਈ ਵੀ ਕਮਰਸ਼ਿਅਲ ਹੋਟਲ ਨਹੀਂ ਚਲਾ ਸਕਦਾ। ਇਹ ਖੁਲਾਸਾ ਕਰਦਿਆਂ ਆਮ ਆਦਮੀ ਪਾਰਟੀ ਦੇ ਆਰਟੀਆਈ ਵਿੰਗ ਦੇ ਕੋ-ਕਨਵੀਨਰ ਦਿਨੇਸ਼ ਚੱਢਾ ਨੇ ਦੱਸਿਆ ਕਿ ਸੰਬੰਧਤ ਜਮੀਨ ਵਿਚ ਬਾਦਲ ਪਰਿਵਾਰ ਨੇ ਮੈਟਰੋ ਈਕੋ ਗਰੀਨ ਰਿਜੋਰਟ ਚਲਾਉਣ ਲਈ ਕੇਂਦਰ ਸਰਕਾਰ ਦੇ ਵਾਤਾਵਰਣ ਅਤੇ ਜੰਗਲਾਤ ਵਿਭਾਗ ਤੋਂ ਜੰਗਲ ਲਈ ਰਾਖਵੀਂ ਥਾਂ ਵਿਚ ਇਹ ਪ੍ਰੌਜੈਕਟ ਬਣਾਉਣ ਦੀ ਗਲਤ ਤਰੀਕ ਨਾਲ ਮਨਜੂਰੀ ਲਈ ਹੈ, ਪਰ ਇਸ ਮਨਜੂਰੀ ਦੀਆਂ ਸ਼ਰਤਾਂ ਵਿਚ ਇਹ ਸਪਸ਼ਟ ਦਰਜ ਹੈ ਕਿ ਮਨਜੂਰੀ ਲੈਣ ਵਾਲੀ ਏਜੰਸੀ ਕੇਂਦਰ ਸਰਕਾਰ ਦੀ ਮਨਜੂਰੀ ਤੋਂ ਬਿਨਾ ਕਿਸੇ ਵੀ ਹਾਲਤ ਵਿਚ ਇਹ ਜਮੀਨ ਕਿਸੇ ਹੋਰ ਏਜੰਸੀ ਜਾਂ ਗਰੁੱਪ ਨੂੰ ਟਰਾਂਸਫਰ ਨਹੀਂ ਕਰ ਸਕਦੀ, ਨਾਲ ਹੀ ਪੰਜਾਬ ਦੀ ਈਕੋ ਟੂਰੀਜਮ ਪੋਲਿਸੀ ਜਿਸ ਤਹਿਤ ਇਹ ਮਨਜੂਰੀ ਮਿਲੀ ਹੈ ਵਿਚ ਇਹ ਸਪਸ਼ਟ ਦਰਜ ਹੈ ਕਿ ਇਹ ਪ੍ਰੌਜੈਕਟ ਪੂਰੀ ਤਰਾਂ ਕਮਰਸ਼ਿਅਲ ਨਹੀਂ ਹੋਵੇਗਾ, ਪਰ ਮੌਜੂਦਾ ਜਮੀਨ ਵਿਚ ਹੁਣ ਜੋ ਹੋਟਲ ਚਲਾਇਆ ਗਿਆ ਹੈ ਉਸਦਾ ਨਾਮ ਦਾ ਓਬਰਾਏ ਸੁਖਵਿਲਾਸ ਰਿਜੋਰਟ ਐਂਡ ਸਪਾ ਰੱਖਿਆ ਗਿਆ ਹੈ। ਜਿਸ ਤੋਂ ਸਪਸ਼ਟ ਹੈ ਕਿ ਬਾਦਲ ਪਰਿਵਾਰ ਨੇ ਕਮਰਸ਼ਿਅਲ ਹੋਟਲ ਚਲਾਉਣ ਲਈ ਇਹ ਜਮੀਨ ਓਬਰਾਏ ਗਰੁੱਪ ਨੂੰ ਟਰਾਂਸਫਰ ਕੀਤੀ ਹੈ। ਇਸ ਤਰਾਂ ਪਹਿਲਾਂ ਤਾਂ ਬਾਦਲ ਪਰਿਵਾਰ ਨੇ ਇਨੂੰਆਂ ਦੇ ਬਾਗ ਵਾਲੀ ਥਾਂ ਨੂੰ ਪੱਧਰੀ ਜਮੀਨ ਦੱਸ ਕੇ ਅਤੇ ਈਕੋ ਟੂਰੀਜਮ ਪ੍ਰੌਜੈਕਟ ਬਣਾਉਣ ਲਈ ਪੰਜਾਬ ਸਰਕਾਰ ਦੀ ਵੱਧ ਤੋਂ ਵੱਧ 2.5 ਏਕੜ ਦੀ ਜਮੀਨ ਹੱਦ ਦੇ ਉਲਟ ਜਾ ਕੇ 20 ਏਕੜ ਇਹ ਪ੍ਰੌਜੈਕਟ ਬਣਾਉਣ ਲਈ ਗਲਤ ਤਰੀਕੇ ਨਾਲ ਮਨਜੂਰੀ ਲਈ ਅਤੇ ਹੁਣ ਫਿਰ ਕਾਨੂੰਨ ਨੂੰ ਆਪਣੇ ਹੱਥ ਵਿਚ ਲੈਂਦਿਆਂ ਬਾਦਲ ਪਰਿਵਾਰ ਨੇ ਇਸ ਜੰਗਲਾਤ ਵਾਲੀ ਜਮੀਨ ਨੂੰ ਹੋਟਲ ਚਲਾਉਣ ਲਈ ਓਬਰਾਏ ਗਰੁੱਪ ਦੇ ਹਵਾਲੇ ਕੀਤਾ ਹੈ। ਅਜਿਹਾ ਕਰਕੇ ਬਾਦਲ ਪਰਿਵਾਰ ਨੇ ਕੰਢੀ ਇਲਾਕੇ ਦੇ ਛੋਟੇ ਕਿਸਾਨਾਂ ਦੇ ਹਿੱਤਾਂ ਦੀ ਬਜਾਏ ਆਪਣੇ ਪਰਿਵਾਰਿਕ ਅਤੇ ਓਬਰਾਏ ਗਰੁੱਪ ਦੇ ਹਿੱਤਾਂ ਨੂੰ ਪਹਿਲ ਦਿੱਤੀ ਹੈ।