ਚੰਡੀਗੜ੍ਹ, 6 ਦਸੰਬਰ, 2016 : ਪੰਜਾਬ ਕਾਂਗਰਸ ਵਿਧਾਈ ਧਿਰ ਦੇ ਲੀਡਰ ਚਰਨਜੀਤ ਸਿੰਘ ਚੰਨੀ ਨੇ ਚੋਣ ਕਮਿਸ਼ਨ ਨੂੰ 8 ਦਸੰਬਰ ਨੂੰ ਮੋਗਾ ਨੇੜੇ ਸਰਕਾਰੀ ਖਰਚੇ 'ਤੇ ਅਯੋਜਿਤ ਕੀਤੇ ਜਾ ਰਹੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜਨਮ ਦਿਨ ਨੂੰ ਰੋਕਣ ਵਾਸਤੇ ਦਖਲ ਦੇਣ ਦੀ ਅਪੀਲ ਕੀਤੀ ਹੈ।
ਚੰਨੀ ਨੇ ਕਿਹਾ ਕਿ ਇਹ ਜਨਮ ਦਿਨ ਦਾ ਜਸ਼ਨ ਐਸ.ਵਾਈ.ਐਲ ਦੇ ਨਿਰਮਾਣ ਖਿਲਾਫ ਪਾਣੀ ਬਚਾਓ, ਪੰਜਾਬ ਬਚਾਓ ਦੇ ਨਾਅਰੇ ਪਿੱਛੇ ਛਿੱਪਿਆ ਮੰਨਿਆ ਜਾ ਰਿਹਾ ਹੈ। ਉਨ੍ਹਾਂ ਨੇ ਹਾਲੇ ਦੇ ਐਲਾਨ ਦਾ ਜ਼ਿਕਰ ਕਰਦਿਆਂ ਕਿਹਾ ਹੈ ਕਿ ਇਹ ਸਿਰਫ ਜਨਮ ਦਿਨ ਦੀ ਰੈਲੀ ਹੈ। ਜਿਸਨੂੰ ਐਸ.ਵਾਈ.ਐਲ 'ਤੇ ਸੁਪਰੀਮ ਕੋਰਟ ਦੇ ਫੈਸਲੇ ਦੇ ਮੱਦੇਨਜ਼ਰ ਪਾਣੀ ਬਚਾਓ ਕਾਨਫਰੰਸ 'ਚ ਤਬਦੀਲ ਕਰ ਦਿੱਤਾ ਗਿਆ ਹੈ।
ਅਜਿਹੇ 'ਚ ਉਨ੍ਹਾਂ ਨੇ ਇਹ ਕਾਮਨਾ ਕਰਦਿਆਂ ਕਿ ਬਾਦਲ ਹੋਰ ਸਾਲ ਜਿਉਣ। ਕਾਂਗਰਸ ਨੂੰ ਕੋਈ ਵੀ ਪ੍ਰੇਸ਼ਾਨੀ ਨਹੀਂ ਹੈ ਕਿ ਜੇ ਇਸ ਦਿਨ ਦਾ ਅਯੋਜਨ ਬਾਦਲ ਆਪਣੀ ਜਾਂ ਅਕਾਲੀ ਦਲ ਦੀ ਲਾਗਤ 'ਤੇ ਕਰ ਰਹੇ ਹਨ। ਲੇਕਿਨ ਇਹ ਸੱਭ ਕੁਝ ਲੋਕਾਂ ਦੇ ਖਰਚਿਆਂ 'ਤੇ ਅਯੋਜਿਤ ਕੀਤੇ ਜਾ ਰਹੇ ਹਨ। ਇਹੋ ਕਾਰਨ ਹੈ ਕਿ ਕਾਂਗਰਸ ਇਸ ਅਪਰਾਧਿਕ ਬਰਬਾਦੀ ਨੂੰ ਰੋਕਣ ਵਾਸਤੇ ਚੋਣ ਕਮਿਸ਼ਨ ਦੇ ਦਖਲ ਦੀ ਮੰਗ ਕਰ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਨੋਟਬੰਦੀ ਦੌਰਾਨ ਇਕ ਹੋਰ ਲੁਭਾਵਨਾ ਵਾਅਦਾ ਡਿਪਟੀ ਮੁੱਖ ਮੰਤਰੀ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪਾਰਟੀ ਵਰਕਰਾਂ ਨਾਲ ਮੀਟਿੰਗ ਦੌਰਾਨ ਵਜੋਂ ਦਿਖਾਇਆ ਜਾ ਰਿਹਾ ਹੈ, ਜਿਨ੍ਹਾਂ ਨੇ ਇਸ ਰੈਲੀ ਲਈ ਪਾਰਟੀ ਵਰਕਰਾਂ ਨੂੰ ਸੱਦਾ ਦੇਣ ਬਠਿੰਡਾ ਵਿਖੇ ਅਯੋਜਿਤ ਕੀਤੀ ਸੀ।
ਡਿਪਟੀ ਮੁੱਖ ਮੰਤਰੀ ਨੇ ਇਸ ਦੌਰਾਨ ਰਾਤ ਰਹਿਣ ਲਈ ਮੋਗਾ ਇਲਾਕੇ ਦੇ ਮੈਰਿਜ ਪੈਲੇਸਾਂ 'ਚ ਪ੍ਰਬੰਧ ਕੀਤੇ ਜਾਣ ਦਾ ਦਾਅਵਾ ਕੀਤਾ ਸੀ। ਉਨ੍ਹਾਂ ਨੇ ਪਾਰਟੀ ਵਰਕਰਾਂ ਨੂੰ ਦੱਸਿਆ ਸੀ ਕਿ ਡਿਨਰ, ਬ੍ਰੇਕਫਾਸਟ ਤੇ ਲੰਚ ਸਮੇਤ ਉਨ੍ਹਾਂ ਦੀ ਪਾਰਟੀ ਦੇ ਲੋਕਾਂ ਵਾਸਤੇ ਸਾਰੇ ਪ੍ਰਬੰਧ ਕਤੀੇ ਗਏ ਹਨ। ਜਿਨ੍ਹਾਂ ਨੇ ਬਠਿੰਡਾ ਦੇ ਪਾਰਟੀ ਵਰਕਰਾਂ ਨੂੰ ਸਵੇਰੇ ਦੀ ਬਜਾਏ ਸ਼ਾਮ ਵੇਲੇ ਹੀ ਰੈਲੀ ਤੋਂ ਇਕ ਦਿਨ ਪਹਿਲਾਂ ਖੁਦ ਨਿਕਲ ਜਾਣ ਦੀ ਸਲਾਹ ਦਿੱਤੀ ਸੀ, ਤਾਂ ਜੋ ਉਨ੍ਹਾਂ ਦੀ ਸੰਭਾਲ ਦੇ ਪੁਖਤਾ ਬੰਦੋਬਸਤ ਕੀਤੇ ਜਾ ਸਕਣ।
ਚੰਨੀ ਨੇ ਕਿਹਾ ਕਿ ਇਕ ਪਾਸੇ, ਦੇਸ਼ ਦੇ ਸਾਰੇ ਬੈਂਕਾਂ ਸਾਹਮਣੇ ਆਮ ਲੋਕਾਂ ਦੀਆਂ ਲੰਬੀਆਂ ਲੰਬੀਆਂ ਕਤਾਰਾਂ ਲੱਗੀਆਂ ਹਨ। ਜਿਸ ਬਾਰੇ ਰਿਪੋਰਟਾਂ ਮਿੱਲ ਰਹੀਆਂ ਹਨ ਕਿ ਪੰਜਾਬ ਦੇ ਪੇਂਡੂ ਲੋਕਾਂ ਦੇ ਬਾਹਰ ਰਾਤਾਂ ਕੱਢ ਰਹੇ ਹਨ ਤੇ ਲੋਕਾਂ ਕੋਲ ਦਵਾਈਆਂ ਲਈ ਵੀ ਪੈਸੇ ਨਹੀਂ ਹਨ। ਜਿਹੜੇ ਹਾਲਾਤ ਸੁਧਰਨ ਦੀ ਬਜਾਏ ਦਿਨੋਂ ਦਿਨ ਬਿਗੜਦੇ ਜਾ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਕਾਂਗਰਸ ਨਾ ਸਿਰਫ ਸੁਖਬੀਰ ਬਾਦਲ, ਸਗੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਜਾਣਨਾ ਚਾਹੁੰਦੀ ਹੈ ਕਿ ਸਰਕਾਰੀ ਖਰਚੇ ਤੋਂ ਇਲਾਵਾ, ਕਿਥੋਂ ਰੈਲੀ ਲਈ ਕਰੋੜਾਂ ਰੁਪਏ ਆਏ ਹਨ।