ਫਾਜ਼ਿਲਕਾ, 14 ਦਸੰਬਰ, 2016 : ਬੀਤੇ ਦਿਨੀ ਪੰਜਾਬ ਦੇ ਜਿਲਾ ਫ਼ਾਜ਼ਿਲਕਾ ਦੀ ਫ਼ਾਜ਼ਿਲਕਾ ਫਿਰੋਜਪੁਰ ਨੈਸ਼ਨਲ ਹਾਈਵੇ ਤੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਸੀ ਜਿਸ ਵਿੱਚ ਫ਼ਾਜ਼ਿਲਕਾ ਅਤੇ ਅਬੋਹਰ ਦੇ 13 ਅਧਿਆਪਕ ਫਿਰੋਜਪੁਰ ਵਿੱਚ ਪੈਂਦੇ ਆਪਣੇ ਆਪਣੇ ਸਕੂਲਾਂ ਲਈ ਇੱਕ ਵੈਨ ਤੇ ਜਾ ਰਹੇ ਸੀ ਤਾਂ ਉਸ ਦਿਨ ਛਾਈ ਗਹਿਰੀ ਧੁੰਦ ਦੇ ਕਾਰਣ ਵੈਨ ਦੀ ਟੱਕਰ ਟਰੱਕ ਨਾਲ ਹੋ ਗਈ ਟੱਕਰ ਏਨੀ ਜਬਰਦਸਤ ਸੀ ਕਿ ਵੈਨ ਵਿੱਚ ਸਵਾਰ 12 ਅਧਿਆਪਕ ਅਤੇ ਵੈਨ ਡਰਾਈਵਰ ਦੀ ਮੌਕੇ ਤੇ ਹੀ ਮੋਤ ਹੋ ਗਈ ਸੀ ਅਤੇ ਇੱਕ ਅਧਿਆਪਕ ਘਮਬੀਰ ਜ਼ਖਮੀ ਹੋਈਆ ਸੀ ਜਿਸ ਨੂੰ ਫਰੀਦਕੋਟ ਵਿੱਖੇ ਨੈਸ਼ਨਲ ਮੈਡੀਕਲ ਕਾਲਜ਼ ਵਿੱਚ ਰੈਫਰ ਕੀਤਾ ਗਿਆ ਸੀਂ। ਇਹਨਾਂ ਅਧਿਆਪਕਾਂ ਦੀ ਮੋਤ ਦੀ ਖ਼ਬਰ ਸੁਨ ਪੰਜਾਬ ਦੇ ਸਿਕਸ਼ਾ ਮੰਤਰੀ ਵੱਲੋਂ ਮ੍ਰਿਤਕਾਂ ਦੇ ਵਾਰਿਸਾਂ ਨਾਲ ਦੁੱਖ ਸਾਂਝਾ ਕਰਦਿਆਂ ਸਾਰੇ ਪਰਿਵਾਰਾਂ ਦੇ ਇੱਕ ਇੱਕ ਜੀ ਨੂੰ ਇੱਕ ਹਫਤੇ ਅੰਦਰ ਨੌਕਰੀ ਦੇਣ ਦਾ ਵਾਦਾ ਕੀਤਾ ਗਿਆ ਸੀ। ਜਿਸ ਨੂੰ ਸਰਕਾਰ ਵੱਲੋ ਪੂਰਾ ਕਰਦਿਆਂ ਅੱਜ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਚੌਧਰੀ ਸੁਰਜੀਤ ਕੁਮਾਰ ਜਿਆਣੀ ਨੇ ਅੱਜ ਜ਼ਿਲਾ ਸਿੱਖਿਆ ਦਫ਼ਤਰ ਵਿਖੇ ਹੋਏ ਸਾਦੇ ਸਮਾਗਮ ਵਿੱਚ ਸੜਕ ਹਾਦਸੇ ਦਾ ਸ਼ਿਕਾਰ ਹੋਏ 6 ਅਧਿਆਪਕਾਂ ਦੇ ਵਾਰਸਾਂ ਨੂੰ ਨਿਯੁਕਤੀ ਪੱਤਰ ਦਿੱਤੇ।
ਇਸ ਮੌਕੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਚੌਧਰੀ ਸੁਰਜੀਤ ਕੁਮਾਰ ਜਿਆਣੀ ਨੇ ਹਾਦਸੇ ਦੇ ਸ਼ਿਕਾਰ ਹੋਏ ਅਧਿਆਪਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪਰਿਵਾਰ ਵਿੱਚੋਂ ਕਿਸੇ ਜੀਅ ਦੇ ਚਲੇ ਜਾਣ ਨਾਲ ਪੈਣ ਵਾਲੇ ਘਾਟੇ ਨੂੰ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ। ਪਰ ਸਰਕਾਰ ਨੇ ਆਪਣਾ ਨੈਤਿਕ ਫਰਜ਼ ਸਮਝਦਿਆਂ ਮ੍ਰਿਤਕ ਪਰਿਵਾਰ ਦੇ ਵਾਰਸਾਂ ਨੂੰ ਨੌਕਰੀ ਦੇਣ ਦਾ ਫੈਸਲਾ ਕੀਤਾ ਸੀ। ਇਸ ਦੇ ਤਹਿਤ ਅੱਜ ਵਾਰਸਾਂ ਦੀ ਵਿਦਿਅਕ ਯੋਗਤਾ ਅਨੁਸਾਰ ਉਹਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਹਨ ਅਤੇ ਇਹ ਵੀ ਕੋਸ਼ਿਸ਼ ਕੀਤੀ ਗਈ ਹੈ ਕਿ ਨਿਯੁਕਤੀ ਸਥਾਨ ਉਹਨਾਂ ਦੀ ਰਿਹਾਇਸ਼ ਦੇ ਨਜ਼ਦੀਕ ਹੋਵੇ।
ਇਸ ਮੌਕੇ ਸੜਕ ਹਾਦਸੇ ਵਿੱਚ ਮਾਰੇ ਗਏ ਅਧਿਆਪਕ ਸੁਖਜੀਤ ਸਿੰਘ ਦੇ ਪਿਤਾ ਸੁੱਖਜੀਤ ਸਿੰਘ ਨੇ ਸਰਕਾਰ ਦਾ ਵਿਸ਼ੇਸ਼ ਤੋਰ ਤੇ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਨੂੰ ਆਪਣੇ ਬੇਟੇ ਦੀ ਮੌਤ ਦਾ ਬਹੁਤ ਦੁੱਖ ਹੈ ਪਰ ਅੱਜ ਸਰਕਾਰ ਵੱਲੋਂ ਪੂਰੇ ਕੀਤੇ ਗਏ ਵਾਦੇ ਤੇ ਸਰਕਾਰ ਤੇ ਬਹੁਤ ਮਾਨ ਮਹਿਸੂਸ ਹੋਇਆ ਉਹਨਾਂ ਕਿਹਾ ਕਿ ਕਥਨੀ ਅਤੇ ਕਰਨੀ ਵਿੱਚ ਕਾਫੀ ਅੰਤਰ ਹੁੰਦਾ ਹੈ ਪਰ ਅੱਜ ਉਹਨਾਂ ਨੇ ਆਪਣੀ 65 ਸਾਲ ਦੀ ਉਮਰ ਵਿੱਚ ਪਹਿਲੀ ਵਾਰ ਇਹ ਸੱਚ ਦੇਖਿਆ ਹੈ ਕਿ ਕੀਤੇ ਗਏ ਵਾਦੇ ਮੁਤਾਬਿਕ 5 ਦਿਨਾਂ ਅੰਦਰ ਨਿਯੁਕਤੀ ਪੱਤਰ ਦੇਣਾ ਓਹਨਾਂ ਕਿਹਾ ਕਿ ਅਗਰ ਆਮ ਕਿਸੇ ਨੇ ਇਹ ਕੰਮ ਕਰਵਾਣਾ ਹੋਏ ਤਾਂ ਪੂਰਾ ਇੱਕ ਸਾਲ ਲੱਗ ਜਾਂਦਾ ਹੈ ਜੋ ਸਰਕਾਰ ਅਤੇ ਜਿਲੇ ਦੇ ਅਫਸਰਾਂ ਨੇ ਬੜੀ ਮਿਹਨਤ ਨਾਲ 5 ਦਿਨਾਂ ਵਿੱਚ ਇਸ ਨੂੰ ਪੂਰਾ ਕੀਤਾ ਹੈ ਉਹਨਾਂ ਕਿਹਾ ਕਿ ਏਨੀ ਜਲਦੀ ਅਗਰ ਸਰਕਾਰ ਹਰ ਕੰਮ ਕਰੇ ਤਾਂ ਅੱਜ ਆਪਣੇ ਦੇਸ਼ ਦਾ ਨਕਸ਼ਾ ਕੁੱਝ ਹੋਰ ਹੋਣਾ ਸੀ ਜਿੱਥੇ ਉਹਨਾਂ ਨੇ ਸਰਕਾਰ ਦਾ ਵਿਸ਼ੇਸ਼ ਤੋਰ ਤੇ ਧੰਨਵਾਦ ਕੀਤਾ ਉਥੇ ਹੀ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਹਾਦਸੇ ਵਿੱਚ ਇੱਕ ਵੈਨ ਡਰਾਈਵਰ ਦੀ ਵੀ ਮੌਤ ਹੋਈ ਹੈ ਜੋ ਕਾਫੀ ਗਰੀਬ ਪਰਿਵਾਰ ਹੈ ਸਰਕਾਰ ਵੱਲੋਂ ਤਰਸ ਦੇ ਆਧਾਰ ਤੇ ਉਸ ਦੇ ਪਰਿਵਾਰ ਦੇ ਕਿਸੇ ਮੇਮ੍ਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਏ ਤਾਕਿ ਪਰਿਵਾਰ ਆਪਣਾਂ ਸਹਾਰਾ ਬਣ ਸਕੇ।
ਇਸ ਮੌਕੇ ਸੜਕ ਹਾਦਸੇ ਦੇ ਸ਼ਿਕਾਰ ਅਧਿਆਪਕਾਂ ਦੇ ਵਾਰਸਾਂ ਵਿੱਚੋਂ ਇਕ ਫਾਜ਼ਿਲਕਾ ਜ਼ਿਲੇ ਵਿੱਚ ਤਾਇਨਾਤ ਸੀ ਅਤੇ ਬਾਕੀ ਦਸ ਫਿਰੋਜਪੁਰ ਜ਼ਿਲੇ ਵਿੱਚ ਤਾਇਨਾਤ ਸੀ, ਜਿਹਨਾਂ ਵਿੱਚੋਂ 6 ਦੇ ਵਾਰਿਸਾਂ ਨੂੰ ਨਿਯੁਕਤੀ ਪੱਤਰ ਦੇ ਦਿੱਤੇ ਗਏ ਹਨ, ਜਦ ਕਿ 2 ਕੇਸ ਪ੍ਰਵਾਨਗੀ ਲਈ ਮੁੱਖ ਦਫ਼ਤਰ ਭੇਜੇ ਗਏ ਹਨ ਅਤੇ 2 ਦੇ ਵਾਰਿਸ ਬੱਚੇ ਛੋਟੇ ਹਨ। ਅਤੇ ਕੁਝ ਸੂਤਰਾਂ ਮੁਤਾਬਿਕ ਇਹ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਮ੍ਰਿਤਕ ਅਧਿਆਪਕਾਂ ਵਿੱਚੋ ਦੋ ਪਰਿਵਾਰਾਂ ਨੇ ਨੌਕਰੀ ਲੈਣ ਤੋਂ ਇਨਕਾਰ ਕੀਤਾ ਗਿਆ ਹੈ।