ਚੰਡੀਗੜ੍ਹ, 19 ਦਸੰਬਰ, 2016 : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਬੀਤੇ 24 ਘੰਟਿਆਂ ਦੌਰਾਨ ਪੰਜਾਬ 'ਚ ਵੱਡੀ ਗਿਣਤੀ 'ਚ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਕੀਤੇ ਜਾਣ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ, ਸੂਬੇ ਦੇ ਕਰਜਾ ਪ੍ਰਭਾਵਿਤ ਕਿਸਾਨਾਂ ਨੂੰ ਅਜਿਹਾ ਗੰਭੀਰ ਕਦਮ ਨਾ ਚੁੱਕਣ ਲਈ ਕਿਹਾ ਹੈ, ਕਿਉਂਕਿ ਚੋਣਾਂ ਤੋਂ ਬਾਅਦ ਕਾਂਗਰਸ ਦੇ ਸੱਤਾ 'ਚ ਆਉਣ 'ਤੇ ਪ੍ਰੇਸ਼ਾਨੀਆਂ ਦਾ ਜ਼ਲਦੀ ਹੀ ਅੰਤ ਹੋ ਜਾਵੇਗਾ, ਜਿਨ੍ਹਾਂ ਨੇ ਬਾਦਲ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਦੇ ਸ਼ਿਕਾਰ ਹੋ ਰਹੇ ਹਰੇਕ ਕਿਸਾਨ ਦੀ ਮੌਤ ਦਾ ਬਦਲਾ ਲੈਣ ਦਾ ਵਾਅਦਾ ਕੀਤਾ ਹੈ।
ਇਕ ਬਿਆਨ 'ਚ, ਪੰਜਾਬ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਤਿੰਨ ਕਰਜਾ ਪ੍ਰਭਾਵਿਤ ਕਿਸਾਨਾਂ ਤੇ ਚਿੱਟ ਫੰਡ ਕੰਪਨੀ ਦੇ ਏਜੰਟ ਹੱਥੋਂ ਆਪਣੀ ਮਿਹਨਤ ਦੀ ਕਮਾਈ ਖੋਹੁਣ ਵਾਲੇ ਇਕ ਹੋਰ ਕਿਸਾਨ ਵੱਲੋਂ ਖੁਦਕੁਸ਼ੀਆਂ, ਸੂਬੇ ਅੰਦਰ ਕਿਸਾਨਾਂ ਦੇ ਸਿਰਫ ਵੱਧ ਰਹੇ ਕਰਜ਼ਿਆਂ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਬਾਰੇ ਬਾਦਲ ਸਰਕਾਰ ਦੇ ਝੂਠਾਂ ਦਾ ਭਾਂਡਾਫੋੜ ਕਰਦੀਆ ਹਨ।
ਇਸ ਦੌਰਾਨ ਕੈਪਟਨ ਅਮਰਿੰਦਰ ਨੇ ਉਨ੍ਹਾਂ ਦੇ ਕਿਸਾਨ ਕਰਜਾ ਮੁਆਫੀ ਵਾਅਦੇ ਦਾ ਸਿਆਸੀਕਰਨ ਕੀਤੇ ਜਾਣ ਨੂੰ ਲੈ ਕੇ ਬਾਦਲਾਂ ਦੀ ਨਿੰਦਾ ਕੀਤੀ ਹੈ, ਜਦਕਿ ਇਸਦੇ ਉਲਟ ਕਰਜਾ ਪ੍ਰਭਾਵਿਤ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ। ਜਿਸ 'ਤੇ ਉਨ੍ਹਾਂ ਨੇ ਕਿਸਾਨਾਂ ਨੂੰ ਉਨ੍ਹਾਂ ਦੇ ਕਰਜਾ ਮੁਆਫੀ ਸਬੰਧੀ ਵਾਅਦੇ ਨੂੰ ਪੂਰਾ ਕਰਨ ਲਈ ਉਨ੍ਹਾਂ ਨੂੰ ਮੌਕਾ ਦੇਣ ਵਾਸਤੇ ਕਿਹਾ ਹੈ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਕਰਜਾ ਪ੍ਰਭਾਵਿਤ ਕਿਸਾਨਾਂ ਦਾ ਸੰਕਟ ਵੱਧਦਾ ਜਾ ਰਿਹਾ ਹੈ, ਜਿਨ੍ਹਾਂ ਲਈ ਹਰ ਦਿਨ ਬਿਗੜਦੀ ਜਾ ਰਹੀ ਸਥਿਤੀ ਦੇ ਮੱਦੇਨਜ਼ਰ, ਉਕਤ ਹਾਲਾਤਾਂ 'ਚ ਆਪਣੀ ਹੋਂਦ ਬਣਾਏ ਰੱਖਣਾ ਮੁਸ਼ਕਿਲ ਹੋ ਚੁੱਕਾ ਹੈ। ਲੇਕਿਨ ਅਫਸੋਸਜਨਕ ਹੈ ਕਿ ਪੀੜਤ ਕਿਸਾਨਾਂ ਦੀਆਂ ਸਮੱਸਿਆਵਾਂ ਦੇ ਹੱਲ ਵਾਸਤੇ ਤਰੀਕੇ ਲੱਭਣ ਦੀ ਬਜਾਏ, ਬਾਦਲ ਉਕਤ ਮੁੱਦੇ 'ਤੇ ਸਿਆਸਤ ਕਰ ਰਹੇ ਹਨ ਅਤੇ ਇਸ ਦਿਸ਼ਾ 'ਚ ਸੂਬੇ ਦੀ ਸੱਤਾ 'ਚ ਤੁਰੰਤ ਵਾਪਿਸੀ ਤੋਂ ਬਾਅਦ ਕਾਂਗਰਸ ਪਾਰਟੀ ਦੇ ਕਿਸਾਨਾਂ ਨਾਲ ਉਨ੍ਹਾਂ ਦੇ ਕਰਜੇ ਪ੍ਰਾਥਮਿਕਤਾ ਦੇ ਅਧਾਰ 'ਤੇ ਮੁਆਫ ਕਰਨ ਸਬੰਧੀ ਵਾਅਦੇ ਉਪਰ ਲੋਕਾਂ ਨੂੰ ਗੁੰਮਰਾਹ ਕਰਨ ਲੱਗੇ ਹਨ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਬਾਦਲਾਂ ਉਪਰ ਕਿਸਾਨ ਸਮੁਦਾਅ ਨੂੰ ਕੋਈ ਸਹਾਇਤਾ ਨਾ ਉਪਲਬਧ ਕਰਵਾ ਕੇ ਪਹਿਲਾਂ ਹੀ ਹਾਲਾਤਾਂ ਨੂੰ ਬਿਗੜਨ ਦੇਣ ਦਾ ਦੋਸ਼ ਲਗਾਇਆ ਹੈ, ਜਿਹੜੇ ਹੁਣ ਕਿਸਾਨਾਂ ਨੂੰ ਇਹ ਕਹਿ ਕੇ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਕਾਂਗਰਸ ਦੇ ਸੱਤਾ 'ਚ ਆਉਣ ਤੋਂ ਬਾਅਦ ਵੀ ਉਨ੍ਹਾਂ ਦੀਆ ਸਮੱਸਿਆਵਾਂ ਦਾ ਹੱਲ ਨਹੀਂ ਨਿਕਲ ਪਾਵੇਗਾ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਬਾਦਲਾਂ ਵੱਲੋਂ ਉਕਤ ਮੁੱਦੇ ਉਪਰ ਇਸ ਤਰ੍ਹਾਂ ਦੇ ਝੂਠ ਫੈਲ੍ਹਾਏ ਜਾਣ ਨਾਲ ਸਾਫ ਤੌਰ 'ਤੇ ਪੰਜਾਬ ਦੇ ਕਿਸਾਨ ਉਨ੍ਹਾਂ ਦੀ ਕਰਜ਼ੇ ਦੀ ਸਮੱਸਿਆ ਦੇ ਹੱਲ ਹੋਣ ਦੀਆਂ ਉਮੀਦਾਂ ਖੋਹ ਰਹੇ ਹਨ ਅਤੇ ਆਪਣੇ ਸੰਕਟਾਂ ਤੋਂ ਬਾਹਰ ਨਿਕਲਣ ਲਈ ਖੁਦਕੁਸ਼ੀ ਨੂੰ ਇਕੋਮਾਤਰ ਰਸਤਾ ਮੰਨ ਕੇ ਅਜਿਹੇ ਦੁਖਦ ਕਦਮ ਚੁੱਕ ਰਹੇ ਹਨ। ਜਿਸ ਬਾਰੇ, ਉਨ੍ਹਾਂ ਨੇ ਕਿਸਾਨ ਸਮੁਦਾਅ ਨੂੰ ਉਮੀਦ ਨਹੀਂ ਛੱਡਣ ਤੇ ਬਾਦਲਾਂ ਵੱਲੋਂ ਕੀਤੇ ਜਾ ਰਹੇ ਝੂਠਾਂ ਦੇ ਪ੍ਰਸਾਰ ਦੇ ਝਾਂਸੇ 'ਚ ਨਾ ਫੱਸਣ ਲਈ ਕਿਹਾ ਹੈ।
ਇਸ ਦਿਸ਼ਾ 'ਚ ਭ੍ਰਿਸ਼ਟ ਬਾਦਲ ਤੇ ਉਨ੍ਹਾਂ ਦੇ ਸਾਥੀ ਹਰ ਤਰ੍ਹਾਂ ਦੇ ਘੁਟਾਲੇ 'ਚ ਸ਼ਾਮਿਲ ਹਨ, ਜਿਨ੍ਹਾਂ 'ਚ 31,000 ਕਰੋੜ ਰੁਪਏ ਦਾ ਅਨਾਜ਼ ਘੁਟਾਲਾ ਤੇ 17,000 ਕਰੋੜ ਰੁਪਏ ਦਾ ਪੈਸਟੀਸਾਈਡ ਸਕੈਮ ਸ਼ਾਮਿਲ ਹਨ, ਜਿਨ੍ਹਾਂ ਨੇ ਕਿਸਾਨ ਸਮਾਜ 'ਤੇ ਬਹੁਤ ਹੀ ਬੁਰਾ ਪ੍ਰਭਾਵ ਪਾਇਆ ਹੈ। ਇਸ ਲੜੀ ਹੇਠ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਹੋਰ ਵਧਾਉਂਦਿਆਂ, ਬਾਦਲਾਂ ਨੇ ਸੋਚੀ ਸਮਝੀ ਸਾਜਿਸ਼ ਹੇਠ ਫਸਲਾਂ ਦੀ ਖ੍ਰੀਦ ਤੇ ਅਦਾਇਗੀ ਦੀ ਪ੍ਰੀਕ੍ਰਿਆ 'ਚ ਗੜਬੜੀ ਕੀਤੀ ਅਤੇ ਕਰਜ਼ਿਆਂ 'ਚ ਵਾਧੇ ਦੇ ਨਾਲ ਕਿਸਾਨਾਂ ਦੀਆਂ ਸਮੱਸਿਆਵਾਂ 'ਚ ਹੋਰ ਵਾਧੇ ਦਾ ਕਾਰਨ ਬਣੇ। ਉਨ੍ਹਾਂ ਨੇ ਖੁਲਾਸਾ ਕੀਤਾ ਕਿ ਸਰਹੱਦੀ ਪਿੰਡਾਂ 'ਚ ਨਰਿੰਦਰ ਮੋਦੀ ਸਰਕਾਰ ਵੱਲੋਂ ਥੋਪੇ ਗਏ ਜੰਗ ਦੇ ਮਾਹੌਲ ਕਾਰਨ ਫਸਲਾਂ ਦੀ ਵਾਢੀ 'ਚ ਹੋਈ ਦੇਰੀ ਕਿਸਾਨਾਂ ਦੀਆਂ ਸਮੱਸਿਆਵਾਂ 'ਚ ਵਾਧੇ ਦਾ ਇਕ ਹੋਰ ਕਾਰਨ ਹੈ।
ਇਸ ਦਿਸ਼ਾ 'ਚ ਨੋਟਬੰਦੀ ਦੇ ਦੁੱਖਾਂ ਦੇ ਨਾਲ ਨਾਲ ਬਾਦਲ ਅਗਵਾਈ ਵਾਲੀ ਅਕਾਲੀ ਸਰਕਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਨੇ ਉਨਾਂ ਦੀ ਹਾਲਤ ਨੂੰ ਹੋਰ ਮਾੜਾ ਬਣਾ ਦਿੱਤਾ ਹੈ, ਜਿਨ੍ਹਾਂ ਤੋਂ ਬਾਹਰ ਨਿਕਲਣ ਦਾ ਉਹ ਕੋਈ ਰਸਤਾ ਨਹੀਂ ਦੇਖ ਪਾ ਰਹੇ। ਇਸ ਸਬੰਧ 'ਚ ਕੈਪਟਨ ਅਮਰਿੰਦਰ ਨੇ ਜ਼ੋਰ ਦਿੰਦਿਆਂ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਬਾਅਦ ਸੂਬੇ ਦੀ ਸੱਤਾ ਸੰਭਾਲਣ 'ਤੇ ਉਹ ਬਾਦਲਾਂ ਤੋਂ ਹਰੇਕ ਕਿਸਾਨ ਦੀ ਮੌਤ ਦਾ ਬਦਲਾ ਲੈਣਗੇ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਸਾਨਾਂ ਨੂੰ ਯਾਦ ਦਿਲਾਇਆ ਕਿ ਉਨ੍ਹਾਂ ਨੇ ਸੂਬੇ ਅੰਦਰ ਅਗਲੀ ਸਰਕਾਰ ਬਣਾਉਣ ਤੋਂ ਬਾਅਦ ਉਨ੍ਹਾਂ ਦੇ ਕਰਜੇ ਦਾ ਹਰੇਕ ਪੈਸਾ ਮੁਆਫ ਕਰਨ ਦਾ ਵਾਅਦਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਵਿਅਕੀਗਤ ਤੌਰ 'ਤੇ ਇਹ ਸੁਨਿਸ਼ਚਿਤ ਕਰਨਗੇ ਲਈ ਪ੍ਰਤੀਬੱਧ ਹਨ ਕਿ ਕਰਜੇ ਦੇ ਬੋਝ ਹੇਠਾਂ ਕਿਸੇ ਵੀ ਕਿਸਾਨ ਦੀ ਜ਼ਿੰਦਗੀ ਨਾ ਜਾਵੇ ਅਤੇ ਉਨ੍ਹਾਂ ਦੀ ਸਰਕਾਰ ਕਿਸਾਨਾਂ ਦਾ ਸਾਰਾ ਕਰਜਾ ਆਪਣੇ ਮੋਢਿਆਂ ਉਪਰ ਚੁੱਕ ਲਵੇਗੀ ਅਤੇ ਤੈਅ ਕਰੇਗੀ ਕਿ ਕਿਸਾਨਾਂ ਨੂੰ ਉਲ੍ਹਾਂ ਦੇ ਲੋਨ ਸੈਟਲ ਕਰਨ ਵਾਸਤੇ ਆਪਣੀ ਜੇਬ੍ਹ 'ਚੋਂ ਇਕ ਪੈਸਾ ਵੀ ਨਾ ਦੇਣਾ ਪਵੇ।