ਲੁਧਿਆਣਾ, 20 ਦਸੰਬਰ, 2016 : ਪੰਜਾਬ ਖੇਤੀਬਾੜੀ ਯੁਨੀਵਰਸਿਟੀ, ਲੁਧਿਆਣਾ ਦੇ ਗੇਟ ਨੰ. 2 ਦੇ ਸਾਹਮਣੇ ਅਣਮਿੱਥੇ ਸਮੇਂ ਲਈ ਲੱਗਿਆ ਪੱਕਾ ਮੋਰਚਾ ਅੱਜ ਆਪਣੇ 29ਵੇਂ ਦਿਨ ਵਿੱਚ ਦਾਖਿਲ ਹੋ ਗਿਆ ਹੈ। ਧਰਨਾਕਾਰੀਆਂ ਦਾ ਇੱਕ ਵਫਦ ਅਜੈ ਚੌਹਾਨ ਪ੍ਰਧਾਨ ਰਿਜ਼ਰਵੇਸ਼ਣ ਬਚਾਓ ਅੰਦੋਲਨ ਦੀ ਅਗਵਾਈ ਵਿਚ ਸ਼੍ਰੀ ਮਨੀਸ਼ ਸਿਸੋਦੀਆ ਉੱਪ ਮੁੱਖ-ਮੰਤਰੀ ਦਿੱਲੀ ਨੂੰ ਸਥਾਨਕ ਕੇ.ਜੀ. ਹੋਟਲ ਵਿੱਚ ਮਿਲਿਆ, ਜਿੱਥੇ ਉਹਨਾਂ ਆਪਣੀਆਂ ਸੰਵਿਧਾਨਿਕ ਮੰਗਾ ਬਾਰੇ ਵਿਚਾਰ-ਵਟਾਂਦਰਾ ਕੀਤਾ। ਦਿੱਲੀ ਦੇ ਉੱਪ-ਮੁੱਖ ਮੰਤਰੀ ਦੁਆਰਾ ਧਰਨਾਕਾਰੀਆਂ ਨੂੰ ਭਰੋਸਾ ਦਿੱਤਾ ਕਿ ਦਲਿਤ ਮੈਨੀਫੈਸਟੋ ਤਹਿਤ ਰਿਜ਼ਰਵੇਸ਼ਨ ਨੀਤੀ ਨੂੰ ਪੀਏਯੂ ਦੇ ਅਧਿਆਪਨ ਵਰਗ ਵਿੱਚ ਲਾਗੂ ਕੀਤਾ ਜਾਵੇਗਾ। ਇਸ ਤੋ ਇਲਾਵਾ ਗੈਰ-ਅਧਿਆਪਨ ਵਿਭਾਗਾਂ ਵਿੱਚ ਵੀ ਪੰਜਾਬ ਸਰਕਾਰ ਦੀ ਰਿਜ਼ਰਵੇਸ਼ਨ ਨੀਤੀ ਲਾਗੂ ਹੋਵੇਗੀ।
ਇਸ ਸਮੇਂ ਅਹਿਬਾਬ ਸਿੰਘ ਗਰੇਵਾਲ ਹਲਕਾ ਪੱਛਮੀ ਲੁਧਿਆਣਾ ਤੋ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੀ ਹਾਜਰ ਸਨ। ਯਾਦ ਰਹੇ ਕਿ ਪੰਜਾਬ ਖੇਤੀਬਾੜੀ ਯੁਨੀਵਰਸਿਟੀ, ਪੰਜਾਬ ਦੇ ਖੇਤੀਬਾੜੀ ਖੇਤਰ ਦੇ ਵਿਕਾਸ ਲਈ 1962 ਵਿੱਚ ਹੋਂਦ ਵਿੱਚ ਆਈ ਸੀ। ਉਸ ਵੇਲੇ ਤੋ ਹੀ ਲਗਭਗ 55 ਸਾਲਾਂ ਤੋ ਇਸ ਯੁਨੀਵਰਸਿਟੀ ਵਿੱਚ ਅਧਿਆਪਕ ਕੇਡਰ ਲਈ ਸੰਵਿਧਾਨ ਅਨੁਸਾਰ ਕੋਈ ਰਿਜ਼ਰਵੇਸ਼ਨ ਨਹੀ ਦਿੱਤੀ ਜਾ ਰਹੀ। ਇਹ ਆਪ ਜੀ ਦੀ ਸੂਚਨਾ ਹਿੱਤ ਦੱਸਿਆ ਜਾਂਦਾ ਹੈ ਕਿ ਇਸ ਵੇਲੇ ਭਾਰਤ ਦੀਆਂ 62 ਖੇਤੀਬਾੜੀ ਯੂਨੀਵਰਸਿਟੀਆਂ ਵਿੱਚ ਕੇਂਦਰ ਸਰਕਾਰੀ/ਸੂਬਾ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਰਿਜ਼ਰਵੇਸ਼ਨ ਨੀਤੀ ਲਾਗੂ ਪਹਿਲਾਂ ਤੋ ਹੀ ਹੈ। ਜਿਸਤੋ ਸਪੱਸ਼ਟ ਹੁੰਦਾ ਹੈ ਕਿ ਪੰਜਾਬ ਦੇ ਗਰੀਬ ਤਬਕਿਆਂ ਨਾਲ ਬੁਰੀ ਤਰ੍ਹਾ ਵਿਤਕਰਾ ਆਪਣੇ ਹੀ ਸੂਬੇ ਦੀ ਸਰਕਾਰ ਵੱਲੋ ਕੀਤਾ ਜਾ ਰਿਹਾ ਹੈ। ਇਥੇ ਇਹ ਵੀ ਸਪਸ਼ਟ ਕੀਤਾ ਜਾਂਦਾ ਹੈ ਕਿ ਭਾਰਤ ਵਿੱਚ ਰਿਜ਼ਰਵੇਸ਼ਨ ਦੀ ਸਹੂਲਤ ਨੂੰ ਪ੍ਰਾਪਤ ਕਰਨ ਲਈ ਕਿਸਾਨਾਂ ਵੱਲੋ ਜੱਟ ਰਿਜ਼ਰਵੇਸ਼ਨ ਅੰਦੋਲਨ ਚਲਾਇਆ ਜਾ ਰਿਹਾ ਹੈ। ਇਸ ਵੇਲੇ ਭਾਰਤ ਦੇ 10 ਰਾਜਾਂ ਵਿੱਚ ਜੱਟਾਂ ਨੂੰ ਰਿਜ਼ਰਵੇਸ਼ਨ ਦੀ ਸਹੂਲਤ ਹਾਸਿਲ ਹੈ। ਪੀਏਯੂ ਵਿੱਚ ਅੰਗਹੀਣ ਵਰਗਾਂ ਲਈ 3 ਪ੍ਰਤੀਸ਼ਤ ਰਿਜ਼ਰਵੇਸ਼ਨ ਪਹਿਲਾਂ ਹੀ ਦਿੱਤੀ ਜਾ ਰਹੀ ਹੈ। ਧਰਨਾਕਾਰੀਆਂ ਵੱਲੋਂ ਯੁਨੀਵਰਸਿਟੀ ਨੂੰ ਤਾਲਾਬੰਦੀ ਕਰਨ ਦਾ ਪ੍ਰੋਗਰਾਮ ਜਲਦ ਹੀ ਕੀਤਾ ਜਾਵੇਗਾ। ਜੇਐਨਯੂ ਦੇ ਸਾਬਕਾ ਵਿਦਿਆਰਥੀ ਨੇਤਾ ਕਨੱਈਆ ਕੁਮਾਰ ਨੇ ਵੀ ਇਸ ਸੰਘਰਸ਼ ਵਿਚ ਸ਼ਮੂਲੀਅਤ ਕਰਨ ਦੀ ਰਜ਼ਾਮੰਦੀ ਦੇ ਦਿਤੀ ਹੈ ਅਤੇ ਉਹ ਜਲਦ ਹੀ ਧਰਨੇ ਵਿਚ ਸ਼ਾਮਿਲ ਹੋਣਗੇ।
ਇਸ ਸਮੇ ਪ੍ਰੋ ਹਰਨੇਕ ਸਿੰਘ ਉਪ-ਰਾਸ਼ਟਰੀ ਪ੍ਰਧਾਨ ਭਾਰਤੀ ਮੁਕਤੀ ਮੋਰਚਾ, ਜੈ ਸਿੰਘ ਬਾਮਸੇਫ, ਰਾਜ ਕੁਮਾਰ ਅਟਵਾਲ ਮੈਂਬਰ ਸੂਬਾ ਕਾਰਜਕਾਰੀ ਭਾਜਪਾ, ਇੰਜ ਰਮੇਸ਼ ਕੁਮਾਰ ਚੌਪੜਾ, ਰਜਿੰਦਰ ਕਾਕਾ ਭਾਵਾਧਸ, ਮਨਵਿੰਦਰ ਸਿੰਘ ਬੈਂਸ ਲੰਡਨ ਅੇਨ ਆਰ ਆਈ ਵਿੰਗ, ਸੰਨੀ ਕਲਿਆਣ ਸਲੰਮ ਫਾਊਂਡੇਸ਼ਨ ਪੰਜਾਬ, ਰਾਜ ਕੁਮਾਰ, ਰੋਹਿਤ ਗੋਇਲ, ਰੋਹਿਤ ਸੋਨਕਰ, ਵਿਜੇ ਅਟਵਾਲ, ਸਮੇਂ ਸਿੰਘ ਬਿਰਲਾ, ਜਨਰਲ ਸਕਤਰ ਪੀਪੀਸੀਸੀ, ਅਨਿਲ ਚੌਹਾਨ, ਦਲਬੀਰ ਕਲੇਰ, ਕਰਮਪਾਲ ਸਿੰਘ, ਬਲਜਿੰਦਰ ਕੌਰ, ਰਮਨਦੀਪ ਲਾਲੀ ਡਾ ਅੰਬੇਦਕਰ ਯਾਦਗਾਰ ਸੰਘਰਸ਼ ਮੋਰਚਾ, ਮਹਿੰਦਰ ਸਿੰਘ ਢੰਡਾਰੀ ਆਪਣੇ ਸਾਥੀਆਂ ਸਮੇਤ ਮੋਜੂਦ ਸਨ।