← ਪਿਛੇ ਪਰਤੋ
ਰੂਪਨਗਰ, 21 ਦਸੰਬਰ, 2016 : ਇਸ ਦੌਰੇ ਉਪਰੰਤ ਡਿਪਟੀ ਕਮਿਸ਼ਨਰ ਨੇ ਦਸਿਆ ਕਿ ਉਨ੍ਹਾਂ ਵਲੋਂ ਚੈਕਿੰਗ ਦੌਰਾਨ ਸੇਵਾ ਕੇਂਦਰ ਵਿਚ ਕਿਸੇ ਕਿਸਮ ਦੀ ਕੋਈ ਪੈਂਡੈਂਸੀ ਨਹੀਂ ਪਾਈ ਗਈ। ਫਰਦ ਕੇਂਦਰ ਤੋਂ ਫਰਦਾਂ ਲੈਣ ਲਈ ਆਏ ਵਿਅਕਤੀਆਂ ਤੋਂ ਪੁਛ ਪੜਤਾਲ ਕੀਤੀ ਅਤੇ ਉਨਾਂ ਦਸਿਆ ਕਿ ਉਨਾਂ ਨੂੰ ਫਰਦ ਪ੍ਰਾਪਤ ਕਰਨ ਵਿਚ ਕੋਈ ਸਮਸਿਆ ਨਹੀਂ ਆਈ ਅਤੇ ਉਨਾਂ ਦੀ ਮੰਗ ਅਨੁਸਾਰ ਉਨਾਂ ਨੂੰ ਫਰਦਾਂ ਪ੍ਰਾਪਤ ਹੋ ਗਈਆਂ ਹਨ। ਉਨਾਂ ਸੇਵਾ ਕੇਂਦਰ ਵਿਚ ਨਾਇਬ ਤਹਿਸੀਲਦਾਰ ਦੇ ਹਾਜਰ ਰਹਿਣ ਬਾਰੇ ਲਿਖਤੀ ਸੂਚਨਾ ਲਗਾਉਣ ਲਈ ਆਖਿਆ।
Total Responses : 266