ਰੂਪਨਗਰ, 21 ਦਸੰਬਰ, 2016 : ਪੁਰਖਾਲੀ-ਬਿੰਦਰੱਖ ਸੜਕ ਤੇ ਸਗਰਾੳ ਨਦੀ (ਚੋ) ਤੇ ਬਣਨ ਵਾਲੇ ਪੁੱਲ ਨੂੰ ਮਾਣਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਪ੍ਰਵਾਨਗੀ ਦੇ ਦਿੱਤੀ ਗਈ ਹੈ।ਇਹ ਜਾਣਕਾਰੀ ਦਿੰਦਿਆ ਡਾਕਟਰ ਦਲਜੀਤ ਸਿੰਘ ਚੀਮਾ ਸਿੱਖਿਆ ਮੰਤਰੀ ਪੰਜਾਬ ਨੇ ਦੱਸਿਆ ਕਿ ਇਸ ਪੁੱਲ ਲਈ ਸਰਕਾਰ ਵੱਲੋਂ 6.5 ਕਰੋੜ ਰੁਪਿਆ ਦੀ ਪ੍ਰਵਾਨਗੀ ਪ੍ਰਾਪਤ ਹੋ ਗਈ ਅਤੇ ਅੱਜ 22 ਦਸੰਬਰ ਨੂੰ ਇਸ ਪੁੱਲ ਬਣਾਉਣ ਲਈ ਟੈਂਡਰ ਲਗਾ ਦਿੱਤੇ ਜਾਣਗੇ ਇਸ ਦੇ ਨਾਲ ਹੁਣ ਇਸ ਘਾੜ ਇਲਾਕੇ ਦੇ ਲੋਕਾਂ ਦੀ ਚਿਰੋਕਣੀ ਮੰਗ ਪੂਰੀ ਹੋ ਗਈ ਹੈ।
ਡਾਕਟਰ ਚੀਮਾ ਨੇ ਦੱਸਿਆ ਕਿ ਰੋਪੜ ਵਿਧਾਨ ਸਭਾ ਹਲਕੇ ਦੀ ਇਕੋ ਇੱਕ ਮੰਗ ਰਹਿ ਗਈ ਸੀ ਜ਼ੋ ਕਿ ਹੁਣ ਪੂਰੀ ਹੋ ਗਈ ਹੈ। ਇਸ ਪੁੱਲ ਦੇ ਬਣ ਜਾਣ ਨਾਲ ਘਾੜ ਇਲਾਕੇ ਨੂੰ ਬਹੁਤ ਫਾਇਦਾ ਹੋਵੇਗਾ ਅਤੇ ਚੰਡੀਗੜ੍ਹ ਨਾਲ ਸਿੱਧਾ ਬਦਲਵਾਂ ਰਸਤਾ ਬਣ ਜਾਵੇਗਾ। ਇਸ ਪੁੱਲ ਦੇ ਬਣ ਜਾਣ ਨਾਲ ਚੰਡੀਗ੍ਹੜ ਵਿਖੇ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਵੀ ਬਹੁਤ ਫਾਇਦਾ ਹੋਵੇਗਾ ਅਤੇ ਉਹ ਹੁਣ ਵਾਇਆ ਮਾਜਰੀ ਚੰਡੀਗੜ੍ਹ ਜਾ ਸਕਣਗੇ।ਡਾਕਟਰ ਦਲਜੀਤ ਸਿੰਘ ਚੀਮਾ ਨੇ 80 ਮੀਟਰ ਲੰਬੇ ਬਣਨ ਵਾਲੇ ਇਸ ਪੁੱਲ ਦੀ ਪ੍ਰਵਾਨਗੀ ਜਾਰੀ ਕਰਨ ਲਈ ਮਾਣਯੋਗ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਧੰਨਵਾਦ ਕੀਤਾ।