← ਪਿਛੇ ਪਰਤੋ
ਬਠਿੰਡਾ, 22 ਦਸੰਬਰ, 2016 : ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਵੱਲੋਂ ਰਾਜਪੁਰਾ-ਬਠਿੰਡਾ ਰੇਲ ਲਾਈਨ ਦੋ ਮਾਰਗੀ ਕਰਨ ਦੇ ਕੇਂਦਰ ਸਰਕਾਰ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਇਸ ਪ੍ਰੋਜੈਕਟ 'ਤੇ 1251.25 ਕਰੋੜ ਰੁਪਏ ਦੀ ਲਾਗਤ ਆਵੇਗੀ। ਇੱਥੋਂ ਜਾਰੀ ਇਕ ਬਿਆਨ ਵਿਚ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਦੀ ਮੀਟਿੰਗ ਵਿਚ 172.64 ਕਿਲੋਮੀਟਰ ਲੰਬੀ ਰਾਜਪੁਰਾ-ਬਠਿੰਡਾ ਰੇਲ ਲਾਈਨ ਦੋ ਮਾਰਗੀ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ ਜਿਸ ਨਾਲ ਕਿ ਇਸ ਖੇਤਰ ਵਿਚ ਹੋਰ ਵਪਾਰਕ ਉੱਨਤੀ ਹੋਵੇਗੀ ਅਤੇ ਵਪਾਰਕ ਗਤੀਵਿਧੀਆਂ ਤੇਜ਼ ਹੋਣਗੀਆਂ।ਉਨ•ਾਂ ਆਸ ਪ੍ਰਗਟਾਈ ਕਿ ਇਹ ਪ੍ਰੋਜੈਕਟ ਕਰੀਬ ਪੰਜ ਸਾਲਾਂ ਵਿਚ ਮੁਕੰਮਲ ਹੋ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਕੇਂਦਰ ਸਰਕਾਰ ਨੇ ਪੰਜਾਬ ਵਰਗੇ ਸਰਹੱਦੀ ਸੂਬੇ ਖਾਸ ਕਰਕੇ ਮਾਲਵਾ ਇਲਾਕੇ ਨੂੰ ਬਹੁਤ ਸਾਰੇ ਵੱਕਾਰੀ ਪ੍ਰੋਜੈਕਟ ਦਿੱਤੇ ਹਨ ਜਿਸ ਨਾਲ ਕਿ ਇਸ ਖਿੱਤੇ ਵਿਚ ਤਰੱਕੀ ਦੀਆਂ ਨਵੀਆਂ ਇਮਾਰਤਾਂ ਲਿਖੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਰੇਲ ਲਾਈਨ ਦੋ ਮਾਰਗੀ ਹੋ ਜਾਣ ਨਾਲ ਮਾਲਵਾ ਇਲਾਕੇ ਵਿਚ ਹੋਰ ਖੁਸ਼ਹਾਲੀ ਆਵੇਗੀ ਅਤੇ ਇਸ ਨਾਲ ਸੂਬੇ ਦੇ ਕਈ ਜ਼ਿਲਿਆਂ ਨੂੰ ਸਿੱਧੇ ਜਾਂ ਅਸਿੱਧੇ ਰੂਪ ਵਿਚ ਫਾਇਦਾ ਪੁੱਜੇਗਾ।
Total Responses : 266