ਚੰਡੀਗੜ੍ਹ, 23 ਦਸੰਬਰ, 2016 : ਪੰਜਾਬ ਕਾਂਗਰਸ ਨੇ ਵੀਰਵਾਰ ਨੂੰ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ 16 ਉਮੀਦਵਾਰਾਂ ਦੀ ਆਪਣੀ ਦੂਜੀ ਲਿਸਟ ਦਾ ਐਲਾਨ ਕਰਦਿਆਂ, ਇਕ ਵਾਰ ਫਿਰ ਤੋਂ ਦੋ ਨੌਜ਼ਵਾਨਾਂ ਸਮੇਤ ਚਾਰ ਨਵੇਂ ਚੇਹਰਿਆਂ ਨੂੰ ਮੌਕਾ ਦੇ ਕੇ, ਜਿੱਤਣ ਦੀ ਕਾਬਲਿਅਤ ਨੂੰ ਹੋਰ ਗੱਲਾਂ ਤੋਂ ਪਹਿਲ ਦਿੱਤੀ ਹੈ।
ਲਿਸਟ 'ਚ ਪਾਰਟੀ ਦੇ ਛੇ ਵਿਧਾਇਕਾਂ ਨੂੰ ਮੁੜ ਟਿਕਟ ਦਿੱਤੀ ਗਈ ਹੈ, ਜਿਨ੍ਹਾਂ 'ਚੋਂ ਦੋ ਨਵੇਂ ਵਿਧਾਨ ਸਭਾ ਹਲਕਿਆਂ 'ਚ ਭੇਜੇ ਗਏ ਹਨ। ਲਿਸਟ 'ਚ ਕਾਂਗਰਸ ਦੇ ਤਿੰਨ ਨਵੇਂ ਉਮੀਦਵਾਰ ਸ਼ਾਮਿਲ ਹਨ, ਜਿਨ੍ਹਾਂ 'ਚੋਂ ਦਰਸ਼ਨ ਲਾਲ ਮਾਂਗੇਪੁਰ ਤੇ ਹਰਵਿੰਦਰ ਸਿੰਘ ਲਾਡੀ (ਸਾਬਕਾ ਪੀ.ਪੀ.ਪੀ) ਸਮੇਤ ਨਿਰਮਲ ਸਿੰਘ ਨਿੰਮਾ ਬੀ.ਐਸ.ਪੀ ਦੋ ਵਾਰ ਵਿਧਾਇਕ ਰਹੇ ਹਨ। ਜਦਕਿ ਦੋ ਮੌਜ਼ੂਦਾ ਵਿਧਾਇਕਾਂ ਜੋਗਿੰਦਰ ਸਿੰਘ ਪੰਜਗਰਾਈਂ ਤੇ ਤਰਲੋਚਨ ਸਿੰਘ ਨੂੰ ਇਸ ਲਿਸਟ 'ਚ ਜਗ੍ਹਾ ਨਹੀਂ ਮਿੱਲੀ ਹੈ।
ਚੋਣਾਂ ਲਈ ਨਾਮਜਦ ਕੀਤੇ ਗਏ ਦੋ ਨੌਜ਼ਵਾਨ ਉਮੀਦਵਾਰਾਂ 'ਚ ਬੀਰੇਂਦਰਜੀਤ ਸਿੰਘ ਪਾਹੜਾ (ਗੁਰਦਾਸਪੁਰ) ਤੇ ਦਮਨ ਥਿੰਦ ਬਾਜਵਾ (ਸੁਨਾਮ) ਸ਼ਾਮਿਲ ਹਨ।
ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਸਿਰਫ ਭਰੋਸੇਮੰਦ ਤੇ ਜੇਤੂ ਉਮੀਦਵਾਰਾਂ ਨੂੰ ਹੀ ਪਹਿਲੀ ਲਿਸਟ ਦੀ ਤਰ੍ਹਾਂ, ਦੂਜੀ ਲਿਸਟ 'ਚ ਵੀ ਟਿਕਟਾਂ ਦਿੱਤੀਆਂ ਗਈਆਂ ਹਨ।
ਇਸ ਦਿਸ਼ਾ 'ਚ ਆਪਣੀਆਂ ਸੀਟਾਂ ਬਚਾਉਣ 'ਚ ਕਾਮਯਾਬ ਰਹੇ ਮੌਜੂਦਾ ਵਿਧਾਇਕਾਂ 'ਚ ਦੂਜੀ ਲਿਸਟ 'ਚ ਅਮਰਿੰਦਰ ਸਿੰਘ ਰਾਜਾ ਵੜਿੰਗ (ਗਿੱਦੜਬਾਹਾ), ਅਮਰੀਕ ਸਿੰਘ ਢਿਲੋਂ (ਸਮਰਾਲਾ), ਜਗਮੋਹਨ ਸਿੰਘ ਕੰਗ (ਖਰੜ) ਤੇ ਕਰਨ ਕੌਰ ਬਰਾੜ (ਮੁਕਤਸਰ) ਸ਼ਾਮਿਲ ਹਨ। ਕਰਨ ਤੇ ਦਮਨ ਇਸ ਸੂਚੀ 'ਚ ਸ਼ਾਮਿਲ ਦੋ ਔਰਤਾਂ ਹਨ, ਜਿਨ੍ਹਾਂ ਸਮੇਤ ਹੁਣ ਤੱਕ ਐਲਾਨੀਆਂ ਗਈਆਂ ਔਰਤਾਂ ਉਮੀਦਵਾਰਾਂ ਦੀ ਗਿਣਤੀ 8 ਨੂੰ ਪਹੁੰਚ ਚੁੱਕੀ ਹੈ।
ਪਾਰਟੀ ਨੇ ਜੈਤੋਂ (ਰਾਖਵੀਂ) ਤੇ ਬੰਗਾ (ਰਾਖਵੀਂ) ਵਿਧਾਨ ਸਭਾ ਹਲਕਿਆਂ ਤੋਂ ਮੌਜ਼ੂਦਾ ਵਿਧਾਇਕਾਂ ਨੂੰ ਬਦਲ ਦਿੱਤਾ ਹੈ।
ਜੈਤੋਂ (ਰਾਖਵੀਂ) ਸੀਟ ਤੋਂ ਮੌਜ਼ੂਦਾ ਵਿਧਾਇਕ ਜੋਗਿੰਦਰ ਸਿੰਘ ਪੰਜਗਰਾਈਂ ਨੂੰ ਹਟਾ ਕੇ, ਉਨ੍ਹਾਂ ਦੀ ਜਗ੍ਹਾ ਮੁਹੰਮਦ ਸਦੀਕ ਨੂੰ ਦਿੱਤੀ ਗਈ ਹੈ। ਸਦੀਕ ਨੂੰ 2012 ਵਿਧਾਨ ਸਭਾ ਚੋਣਾਂ 'ਚ ਭਦੌੜ (ਰਾਖਵੀਂ) ਤੋਂ ਚੁਣਿਆ ਗਿਆ ਸੀ। ਬੰਗਾ (ਰਾਖਵੀਂ) ਤੋਂ ਮੌਜ਼ੂਦਾ ਵਿਧਾਇਕ ਤਰਲੋਚਨ ਸਿੰਘ ਨੂੰ ਵੀ ਹਟਾ ਦਿੱਤਾ ਗਿਆ ਹੈ ਤੇ ਬੀਤੀਆਂ ਚੋਣਾਂ 'ਚ ਆਦਮਪੁਰ (ਰਾਖਵੀਂ) ਸੀਟ ਤੋਂ ਚੋਣ ਲੜਨ ਵਾਲੇ ਸਤਨਾਮ ਸਿੰਘ ਨੂੰ ਤਰਲੋਚਨ ਸਿੰਘ ਦੀ ਜਗ੍ਹਾ ਬਦਲਿਆ ਗਿਆ ਹੈ।
ਪਾਰਟੀ ਨੇ ਅਜਾਇਬ ਸਿੰਘ ਭੱਟੀ ਨੂੰ ਭੁੱਚੋ ਮੰਡੀ (ਰਾਖਵੀਂ) ਸੀਟ ਤੋਂ ਮਲੋਟ (ਰਾਖਵੀਂ) ਸੀਟ 'ਤੇ ਭੇਜਿਆ ਹੈ। ਦੂਜੀ ਲਿਸਟ 'ਚ ਹੋਰ ਪ੍ਰਮੁੱਖ ਬਦਲਾਆਂ 'ਚ ਗੁਰਵਿੰਦਰ ਸਿੰਘ ਅਟਵਾਲ (ਭੁਲੱਥ – ਬੀਬੀ ਜਗੀਰ ਕੌਰ ਦਾ ਵਿਧਾਨ ਸਭਾ ਹਲਕਾ) ਤੇ ਚੌਧਰੀ ਸੁਰਿੰਦਰ ਸਿੰਘ (ਕਰਤਾਰਪੁਰ – ਸਰਵਣ ਸਿੰਘ ਫਿਲੌਰ ਦੀ ਸੀਟ, ਜਿਹੜੇ ਹਾਲੇ 'ਚ ਕਾਂਗਰਸ 'ਚ ਸ਼ਾਮਿਲ ਹੋ ਚੁੱਕੇ ਹਨ) ਹਨ।
ਦੂਜੀ ਲਿਸਟ 'ਚ ਪਾਰਟੀ ਨੇ ਸੁਰਜੀਤ ਸਿੰਘ ਧੀਮਾਨ ਤੋਂ ਇਲਾਵਾ, ਸਾਰੇ ਉਮੀਦਵਾਰਾਂ ਨੂੰ ਹਟਾ ਦਿੱਤਾ ਹੈ, ਜਿਹੜੇ 2012 ਚੋਣਾਂ ਹਾਰ ਗਏ ਸਨ ਅਤੇ ਧੀਮਾਨ ਨੂੰ ਪਾਰਟੀ ਨੇ ਇਕ ਵਾਰ ਫਿਰ ਤੋਂ ਅਮਰਗੜ੍ਹ ਤੋਂ ਮੌਕਾ ਦਿੱਤਾ ਹੈ, ਜਿਥੋਂ ਉਹ ਆਖਿਰੀ ਵਾਰ 4406 ਵੋਟਾਂ ਤੋਂ ਹਾਰੇ ਸਨ।
ਇਨ੍ਹਾਂ 16 ਉਮੀਦਵਾਰਾਂ ਨੂੰ ਬੁੱਧਵਾਰ ਨੂੰ ਨਵੀਂ ਦਿੱਲੀ ਵਿਖੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਤੇ ਮੀਤ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ ਵਾਲੀ ਕਾਂਗਰਸ ਚੋਣ ਕਮੇਟੀ ਵੱਲੋਂ ਫਾਈਨਲ ਕੀਤਾ ਗਿਆ ਸੀ।
ਇਨ੍ਹਾਂ ਐਲਾਨਾਂ ਦੇ ਨਾਲ ਕਾਂਗਰਸ ਨੇ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ 'ਚੋਂ 77 'ਤੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਜਦਕਿ ਬਾਕੀ ਟਿਕਟਾਂ ਦਾ ਐਲਾਨ ਆਉਣ ਵਾਲੇ ਕੁਝ ਦਿਨਾਂ 'ਚ ਕਰ ਦਿੱਤਾ ਜਾਵੇਗਾ।