ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਹਲਕਾ ਸਨੌਰ ਤੋਂ ਅਕਾਲੀ ਦੇ ਉਮੀਦਵਾਰ ਹਰਿੰਦਰਪਾਲ ਚੰਦੂਮਾਜਰਾ, ਸ਼ਹੀਦ ਕੈਪਟਨ ਅਸ਼ਵਨੀ ਕੁਮਾਰ ਦੀ ਯਾਦ ਵਿਚ ਸ਼ਾਂਤੀ ਨਗਰ ਵਿਖੇ ਸੜਕ ਦਾ ਉਦਘਾਟਨ ਕਰਦੇ ਹੋਏ। ਨਾਲ ਹਨ ਚੇਅਰਮੈਨ ਹਰਵਿੰਦਰ ਸਿੰਘ ਹਰਪਾਲਪੁਰ ਅਤੇ ਸ਼ਹੀਦ ਕੈਪਟਨ ਅਸ਼ਵਨੀ ਕੁਮਾਰ ਦੇ ਪਿਤਾ ਅਨੋਖੇ ਲਾਲ ਅਤੇ ਮਾਤਾ ਸ਼ੁਸ਼ਮਾ।
ਪਟਿਆਲਾ, 24 ਦਸੰਬਰ, 2016 : ਸਿਆਚੀਨ ਵਿਚ ਆਪਣਾ ਜੀਵਨ ਦਾ ਬਲਿਦਾਨ ਦੇ ਕੇ ਦੇਸ਼ ਦੀ ਰੱਖਿਆ ਕਰਨ ਵਾਲੇ ਸ਼ਹੀਦ ਕੈਪਟਨ ਅਸ਼ਵਨੀ ਕੁਮਾਰ ਦੀ ਯਾਦ ਵਿਚ ਅੱਜ ਸ਼ਾਂਤੀ ਨਗਰ ਅਤੇ ਫਿਲੋਲੀ ਨੂੰ ਜਾਂਦੀ ਸੜਕ ਦਾ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਹਲਕਾ ਸਨੋਰ ਦੇ ਇੰਚਾਰਜ਼ ਤੇ ਅਕਾਲੀ ਦਲ ਦੇ ਉਮੀਦਵਾਰ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਉਦਘਾਟਨ ਕੀਤਾ। ਖਾਸ ਗੱਲ ਇਹ ਸੀ ਕਿ ਘੰਟਿਆ ਵਿਚ ਵੱਡੇ ਫੈਸਲੇ ਲੈ ਕੇ ਉਹਨਾਂ ਨੂੰ ਲਾਗੂ ਕਰਨ ਦੇ ਲਈ ਮਸ਼ਹੂਰ ਹੋ ਚੁੱਕੇ ਯੂਥ ਆਗੂ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਆਪਣੇ ਪਿਤਾ ਪ੍ਰੋ. ਚੰਦੂਮਾਜਰਾ ਨੂੰ ਨਾਲ ਲੈ ਕੇ ਸਿਰਫ ਤਿੰਨ ਦਿਨਾਂ ਵਿਚ ਕਾਰਵਾਈ ਕਰਦੇ ਹੋਏ ਸੜਕ ਦੇ ਲਈ 20 ਲੱਖ ਰੁਪਏ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਮਨਜੂਰ ਕਰਵਾ ਲਏ। ਇੰਨਾ ਹੀ ਅੱਜ ਉਦਘਾਟਨ ਦੇ ਨਾਲ ਹੀ ਸੜਕ ਦਾ ਕੰਮ ਵੀ ਸ਼ੁਰੂ ਕਰਵ ਦਿੱਤਾ। ਜਿਸ ਨੂੰ ਲੈ ਕੇ ਸ਼ਾਂਤੀ ਨਗਰ ਅਤੇ ਆਸ ਪਾਸ ਦੇ ਪਿੰਡਾਂ ਦੇ ਲੋਕਾਂ ਨੇ ਇੱਕ ਸੁਰ ਵਿਚ ਅਗਾਮੀ ਵਿਧਾਨ ਸਭਾ ਚੋਣਾਂ ਵਿਚ ਹਰਿੰਦਰਪਾਲ ਸਿੰਘ ਚੰਦੂਮਾਜਰਾ ਨਾਲ ਚੱਲਣ ਦਾ ਅਹਿਦ ਲਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰੋ.ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਸ਼ਹੀਦ ਕੈਪਟਨ ਅਸ਼ਵਨੀ ਕੁਮਾਰ ਦੇ ਪਿਤਾ ਅਨੋਖੇ ਲਾਲ ਅਤੇ ਮਾਤਾ ਸ਼ੁਸ਼ਮਾ ਨੂੰ ਪ੍ਰਣਾਮ ਕੀਤਾ, ਜਿਨ੍ਹਾਂ ਨੇ ਆਪਣਾ ਪੁੱਤਰ ਦੇਸ਼ ਲਈ ਵਾਰ ਦਿੱਤਾ। ਇਸ ਤੋਂ ਬਾਅਦ ਉਹਨਾਂ ਐਲਾਨ ਕੀਤਾ ਕਿ ਸ਼ਾਂਤੀ ਨਗਰ ਵਿਚ ਸ਼ਹੀਦ ਕੈਪਟਨ ਅਸ਼ਵਨੀ ਕੁਮਾਰ ਦੀ ਯਾਦ ਵਿਚ 25 ਲੱਖ ਰੁਪਏ ਖਰਚ ਕਰਕੇ ਇੱਕ ਕਮਿਉਨਿਟੀ ਹਾਲ ਬਣਾਉਣ ਦਾ ਵੀ ਐਲਾਨ ਕੀਤਾ,ਜਿਥੇ ਇਲਾਕੇ ਦੇ ਲੋਕ ਆਪਣੇ ਬੱਚਿਆਂ ਦੇ ਵਿਆਹ ਹੋ ਸਕਣ। ਇਨ੍ਹਾਂ ਹੀ ਨਹੀਂ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਇਸ ਪਿੰਡ ਦੇ ਸੀਵਰੇਜ਼ ਅਤੇ ਸੜਕਾਂ ਦੇ ਲਈ 4 ਕਰੋੜ ਰੁਪਏ ਦੇਣ ਦਾ ਵੀ ਐਲਾਨ ਕੀਤਾ।
ਹਰਿੰਦਰਪਾਲ ਚੰਦੂਮਾਜਰਾ ਨੇ ਕਿਹਾ ਕਿ ਉਹਨਾਂ ਨੂੰ ਸਿਰਫ ਤਿੰਨ ਮਹੀਨੇ ਦਾ ਸਮਾਂ ਮਿਲਿਆ ਹੈ। ਜਿਸ ਵਿਚ ਹਲਕੇ ਵਿਚ ਦੁਧਨ ਸਾਧਾਂ ਨੂੰ ਸਬ ਡਿਵੀਜਨ ਬਣਾ ਦਿੱਤਾ ਗਿਆ, ਹਲਕੇ ਦੀਆਂ ਦੋਨਾ ਸੜਕਾਂ ਨੂੰ ਨੈਸਨਲ ਹਾਈਵੇ ਐਲਾਨ ਦਿੱਤਾ ਗਿਆ, ਹਲਕੇ ਵਿਚ ਸਿੰਚਾਈ ਸਿਸਟਮ ਲਈ 100 ਕਰੌੜ ਮਨਜੂਰ ਕਰਵਾਏ ਗਏ ਅਤੇ ਹਲਕੇ ਵਿਚ 70 ਕਰੋੜ ਤੋਂ ਜਿਆਦਾ ਦੇ ਵਿਕਾਸ ਦੇ ਕੰਮ ਕਰਵਾ ਦਿੱਤੇ ਗਏ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੰਜਾਬ ਖਾਦੀ ਅਤੇ ਗ੍ਰਾਮ ਉਦਯੋਗ ਬੋਰਡ ਦੇ ਸੀਨੀਅਰ ਵਾਈਸ ਚੇਅਰਮੈਨ ਹਰਵਿੰਦਰ ਸਿੰਘ ਹਰਪਾਲਪੁਰ, ਡਾਇਰੈਕਟਰ ਭੁਪਿੰਦਰ ਸਿੰਘ ਸੈਫਦੀਪੁਰ, ਮਸਤਾਨ ਸਿੰਘ ਵਿਰਕ, ਕ੍ਰਿਸ਼ਚਨ ਵਿੰਗ ਦੇ ਪ੍ਰਧਾਨ ਮੁਕੇਸ਼ ਉਰਫ ਰਾਜੂ ਮਸੀਹ, ਸੁਖਦੇਵ ਸਿੰਘ ਸਾਬਕਾ ਕੌਂਸਲਰ, ਸਰਪੰਚ ਗੁਰਦੇਵ ਸਿੰਘ ਲਾਡੀ, ਕਾਬਲ ਸਿੰਘ ਪੰਚ, ਗੁਰਨਾਮ ਸਿੰਘ ਪੰਚ, ਭਜਨ ਕੌਰ ਪੰਚ, ਪੁਰਨਾ ਰਾਣਾ ਪੰਚ, ਧਰਮਪਾਲ ਸੋਫਤ ਮੀਤ ਪ੍ਰਧਾਨ ਅਕਾਲੀ ਦਲ, ਕਮਲ ਗੋਸਵਾਮੀ ਪੰਚ, ਬਿੱਟੂ ਘੱਗਾ ਵਿੱਦਿਆ ਨਗਰ, ਪਰਮਜੀਤ ਸਿੰਘ ਸਰਪੰਚ ਬੀੜ ਬਹਾਦਰਗੜ੍ਹ ਅਤੇ ਗੁਰਪ੍ਰੀਤ ਸਿੰਘ ਵਿਰਕ ਸੈਫਦੀਪੁਰ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।