ਚੰਡੀਗੜ੍ਹ, 24 ਦਸੰਬਰ, 2016 : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਦੋਸ਼ ਲਗਾਇਆ ਹੈ ਕਿ ਬਾਦਲ ਕਾਂਗਰਸ ਖਿਲਾਫ ਗਲਤ ਪ੍ਰਚਾਰ ਕਰਕੇ ਆਪਣੀ ਪਾਰਟੀ ਅੰਦਰ ਵੱਡੇ ਪੱਧਰ 'ਤੇ ਫੈਲ੍ਹੇ ਵਿਦ੍ਰੋਹ ਤੋਂ ਲੋਕਾਂ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਇਸ ਲੜੀ ਹੇਠ, ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀਆਂ ਕਾਂਗਰਸ ਟੱਗ ਆਫ ਵਾਰ, ਸਬੰਧੀ ਟਿੱਪਣੀਆਂ 'ਤੇ ਪ੍ਰਤੀਕ੍ਰਿਆ ਜਾਹਿਰ ਕਰਦਿਆਂ, ਕੈਪਟਨ ਅਮਰਿੰਦਰ ਨੇ ਕਿਹਾ ਹੈ ਕਿ ਅਕਾਲੀ ਅਗਵਾਈ ਨੂੰ ਕਾਂਗਰਸ 'ਚ ਹੋਂਦ ਨਾ ਰੱਖਣ ਵਾਲੇ ਵਿਰੋਧਾਂ ਨੂੰ ਚੁੱਕਣ ਤੋਂ ਪਹਿਲਾਂ ਆਪਣਾ ਘਰ ਠੀਕ ਕਰਨਾ ਚਾਹੀਦਾ ਹੇ। ਕੈਪਟਨ ਅਮਰਿੰਦਰ ਨੇ ਬਾਦਲ ਦੇ ਉਨ੍ਹਾਂ ਦੋਸ਼ਾਂ ਨੂੰ ਵੀ ਉਨ੍ਹਾਂ ਵੱਲੋਂ ਆਪਣੀ ਪਾਰਟੀ ਦੀਆਂ ਨਾਕਾਮੀਆਂ 'ਤੇ ਪਰਦਾ ਪਾਉਣ ਵਾਸਤੇ ਨਿਰਾਧਾਰ ਸ਼ਬਦਾਂ ਦਾ ਜਾਅਲ ਕਰਾਰ ਦਿੰਦਿਆਂ, ਖਾਰਿਜ ਕੀਤਾ ਹੈ ਕਿ ਕਾਂਗਰਸ ਸੱਤਾ 'ਚ ਆਉਣ ਤੋਂ ਬਾਅਦ ਸਾਰੀਆਂ ਸਬਸਿਡੀਜ਼ ਤੇ ਰਿਆਇਤਾਂ ਨੂੰ ਵਾਪਿਸ ਲੈ ਲਵੇਗੀ।
ਉਨ੍ਹਾਂ ਨੇ ਕਿਹਾ ਹੈ ਕਿ ਬੀਤੇ ਇਕ ਮਹੀਨੇ ਤੋਂ ਵੱਧ ਸਮੇਂ 'ਚ 85 ਸੀਟਾਂ 'ਤੇ ਉਮੀਦਵਾਰਾਂ ਦਾ ਐਲਾਨ ਕਰਨ ਤੋਂ ਬਾਅਦ ਸ੍ਰੋਮਣੀ ਅਕਾਲੀ ਦਲ ਟਿਕਟਾਂ ਦੇ ਅਸੰਤੁਸ਼ਟ ਚਾਹਵਾਨਾਂ ਵੱਲੋਂ ਵੱਡੇ ਪੱਧਰ 'ਤੇ ਵਿਦ੍ਰੋਹ ਦਾ ਸਾਹਮਣਾ ਕਰਦਿਆਂ, ਪਾਰਟੀ 'ਚ ਇਕਜੁੱਟਤਾ ਬਣਾਏ ਰੱਖਣ ਲਈ ਸੰਘਰਸ਼ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਬਾਦਲ ਦੀ ਪਾਰਟੀ ਤਾਸ਼ ਦੇ ਪੱਤਿਆਂ ਵਾਂਗ ਡਿੱਗ ਰਹੀ ਹੈ, ਜਿਹੜੀ ਹਰ ਤਰ੍ਹਾਂ ਦੇ ਟੋਟਕੇ ਤੇ ਨਿਯਮਾਂ ਦਾ ਉਲੰਘਣ ਕਰਨ ਦੇ ਬਾਵਜੂਦ ਕਦੇ ਵੀ ਇਕੱਠੀ ਨਹੀਂ ਹੋ ਸਕੇਗੀ।
ਉਨ੍ਹਾਂ ਨੇ ਖੁਲਾਸਾ ਕੀਤਾ ਹੈ ਕਿ ਅਕਾਲੀ ਦਲ ਵੱਲੋਂ 16 ਨਵੰਬਰ ਨੂੰ 69 ਉਮੀਦਵਾਰਾਂ ਦੀ ਪਹਿਲੀ ਲਿਸਟ ਐਲਾਨੀ ਗਈ ਸੀ, ਜਿਸ ਤੋਂ ਬਾਅਦ ਪਾਰਟੀ ਨੇ 9 ਤੋਂ ਵੱਧ ਨਾਂਮਾਂ ਦੇ ਐਲਾਨ ਵਾਲੀ ਇਕ ਵੀ ਸੂਚੀ ਜਾਰੀ ਨਹੀਂ ਕੀਤੀ ਹੇ ਤੇ ਸ਼ੁੱਕਰਵਾਰ ਨੂੰ ਸਿਰਫ ਤਿੰਨ ਨਾਂਮਾਂ ਦੀ ਲਿਸਟ ਜ਼ਾਰੀ ਕੀਤੀ ਸੀ। ਇਸ ਨਾਲ ਬਾਦਲ ਕੈਂਪ 'ਚ ਵੱਡੇ ਪੱਧਰ 'ਤ ਫੈਲ੍ਹੇ ਅਸੰਤੋਸ਼ ਦਾ ਖੁਲਾਸਾ ਹੁੰਦਾ ਹੈ, ਜਿਹੜਾ ਵਿਧਾਨ ਸਭਾ ਚੋਣਾਂ 'ਚ ਬਣੇ ਰਹਿਣ ਲਈ ਨਿਰਾਸ਼ਾਜਨਕ ਕੋਸ਼ਿਸ਼ਾਂ ਕਰ ਰਿਹਾ ਹੈ।
ਉਨ੍ਹਾਂ ਨੇ ਕਿਹਾ ਹੈ ਕਿ ਅਕਾਲੀ ਦਲ ਸੂਬੇ ਦੇ ਵੱਖ ਵੱਖ ਹਿੱਸਿਆਂ ਤੋਂ ਰੋਜ ਵਿਦ੍ਰੋਹ ਦਾ ਸਾਹਮਣਾ ਕਰ ਰਹੀ ਹੈ। ਇਸ ਤੋਂ ਇਲਾਵਾ, ਟਿਕਟਾਂ ਦੀ ਵੰਡ 'ਚ ਦਾਗੀ ਤੇ ਨਾਕਾਬਿਲ ਵਿਅਕਤੀਆਂ ਨੂੰ ਜਗ੍ਹਾ ਦੇਣ ਦੇ ਦੋਸ਼ ਵੀ ਅਕਾਲੀ ਦਲ 'ਚ ਵੱਡੇ ਪੱਧਰ 'ਤੇ ਚੱਲ ਰਹੇ ਹਨ, ਜਿਹੜੀ ਭਾਜਪਾ ਨਲ ਸੀਟਾਂ 'ਤੇ ਗਠਜੋੜ ਹੇਠ 117 ਵਿਧਾਨ ਸਭਾ 'ਚੋਂ 94 'ਤੇ ਚੋਣ ਲੜ ਰਹੀ ਹੈ।
ਕੈਪਟਨ ਅਮਰਿੰਦਰ ਨੇ ਕਿਹਾ ਹੈ ਕਿ ਅਕਾਲੀ ਦਲ 'ਚ ਨਿਰਾਸ਼ਾ ਦਾ ਇਸ ਗੱਲ ਤੋਂ ਪਤਾ ਚੱਲਦਾ ਹੈ ਕਿ ਬੀਤੇ ਕਈ ਮਹੀਨਿਆਂ 'ਚ ਪਾਰਟੀ ਨੂੰ 18 ਮੁੱਖ ਆਗੂਆਂ ਨੇ ਛੱਡ ਦਿੱਤਾ ਹੈ। ਇਸ ਦਿਸ਼ਾ 'ਚ ਅਕਾਲੀ ਦਲ 'ਤੇ ਪੂਰੀ ਤਰ੍ਹਾਂ ਨਾਲ ਗੈਰ ਲੋਕਤਾਂਤਰਿਕ ਤੇ ਸਰਬਸੱਤਾਵਾਦੀ ਤਰੀਕੇ ਨਾਲ ਕੰਮ ਕਰਨ ਦਾ ਦੋਸ਼ ਲਗਾਉਂਦੇ ਹੋਏ, ਕਈ ਮੌਜ਼ੂਦਾ ਵਿਧਾਇਕ ਤੇ ਪਾਰਟੀ ਅਹੁਦੇਦਾਰ ਵੱਡੀ ਗਿਣਤੀ 'ਚ ਵਰਕਰਾਂ ਤੇ ਸਮਰਥਕਾਂ ਸਮੇਤ ਸ੍ਰੋਅਦ ਨੂੰ ਛੱਡ ਚੁੱਕੇ ਹਨ।
ਉਨ੍ਹਾਂ ਨੇ ਕਿਹਾ ਹੈ ਕਿ ਬਾਦਲ ਆਪਣੀ ਪਾਰਟੀ ਦੇ ਟੁੱਕੜੇ ਟੁੱਕੜੇ ਹੁੰਦੇ ਦੇਖ ਪੂਰੀ ਤਰ੍ਹਾਂ ਨਾਲ ਨਿਰਾਸ਼ ਹੋ ਚੁੱਕੇ ਹਨ ਤੇ ਇਸ ਹਤਾਸ਼ਾ 'ਚ ਭਰਮ ਵਾਲਾ ਵਤੀਰਾ ਅਪਣਾਉਂਦਿਆਂ ਤੇ ਵਿਅਕਤੀਗਤ ਹਮਲੇ ਕਰਦੇ ਹੋਏ, ਕਾਂਗਰਸ ਉਪਰ ਨਿਰਾਧਾਰ ਦੋਸ਼ ਲਗਾ ਰਹੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਬਾਦਲ ਦੇ ਹਰੇਕ ਬਿਆਨ 'ਚ ਉਨ੍ਹਾਂ ਦੀ ਨਿਰਾਸ਼ਾ ਸਾਫ ਝਲਕ ਰਹੀ ਹੇ।
---