ਚੰਡੀਗੜ੍ਹ, 9 ਨਵੰਬਰ, 2016 : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਕਾਸ਼ ਸਿੰਘ ਬਾਦਲ ਦੀ ਟਿੱਪਣੀ ਨਿੰਦਾ ਕੀਤੀ ਹੈ ਕਿ ਉਹ ਰਿਪੇਰਿਅਨ ਸੂਬਿਆਂ ਤੋਂ ਪੰਜਾਬ ਦੀਆਂ ਨਦੀਆਂ ਦਾ ਪਾਣੀ ਇਸਤੇਮਾਲ ਕਰਨ ਲਈ ਰਾਇਲਟੀ ਮੰਗਣਗੇ, ਜਿਸ ਤੋਂ ਪ੍ਰਤੀਤ ਹੁੰਦਾ ਹੈ ਕਿ ਮੁੱਖ ਮੰਤਰੀ ਪੂਰੀ ਤਰ੍ਹਾਂ ਬੁੱਢੇ ਹੋ ਚੁੱਕੇ ਹਨ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਬਾਦਲ ਵੱਲੋਂ ਦਿੱਤੇ ਨਿਰਾਧਾਰ ਤੇ ਨਾਸਮਝੀ ਵਾਲਾ ਬਿਆਨ ਕੀ ਦੱਸਦਾ ਹੈ? ਉਹ ਇਸ ਮੁੱਦੇ 'ਤੇ ਹਾਰ ਚੁੱਕੇ ਹਨ। ਪੰਜਾਬ ਕੋਲ ਦਾਅਵਾ ਕਰਨ ਲਈ ਆਪਣੀਆਂ ਨਦੀਆਂ ਨਹੀਂ ਹਨ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਪੰਜਾਬ ਦਾ ਪਾਲਣ ਵਾਲੀਆਂ ਦੋਵੇਂ ਨਦੀਆਂ ਸਤਲੁਜ ਤੇ ਬਿਆਸ ਸੂਬੇ ਤੋਂ ਬਾਹਰੋਂ ਆਉਂਦੀਆਂ ਹਨ, ਜਿਸਦਾ ਇਨ੍ਹਾਂ 'ਤੇ ਕੋਈ ਦਾਅਵਾ ਨਹੀਂ ਹੈ। ਅਕਾਲੀਆਂ ਨੇ 50 ਸਾਲ ਪਹਿਲਾਂ ਪੰਜਾਬੀ ਸੂਬੇ ਦਾ ਨਿਰਮਾਣ ਕਰਕੇ ਹਾਈਡ੍ਰੋ ਇਲੈਕਟ੍ਰਿਕ ਬਿਜਲੀ, ਪਾਣੀ, ਜੰਗਲਾਂ ਤੇ ਸੈਰ ਸਪਾਟੇ ਸਮੇਤ ਸਾਰੇ ਮਹੱਤਵਪੂਰਨ ਸੰਸਾਧਨ ਹਿਮਾਚਲ ਪ੍ਰਦੇਸ਼ ਨੂੰ ਦੇ ਦਿੱਤੇ ਸਨ।
ਉਨ੍ਹਾਂ ਨੇ ਸਵਾਲ ਕੀਤਾ ਕਿ ਬਾਦਲ ਕਿਸ ਤੋਂ, ਤੇ ਕਿਸ ਅਧਾਰ 'ਤੇ ਪਾਣੀ ਦਾ ਇਸਤੇਮਾਲ ਕਰਨ ਲਈ ਰਾਇਲਟੀ ਮੰਗਣਾ ਚਾਹੁੰਦੇ ਹਨ, ਜਿਹੜਾ ਪਹਿਲਾਂ ਹੀ ਪੰਜਾਬ ਦਾ ਨਹੀਂ ਹੈ? ਅਸਲਿਅਤ 'ਚ ਪੰਜਾਬ ਖੁਦ ਦੂਜੇ ਸੂਬੇ ਤੋਂ ਆ ਰਹੇ ਪਾਣੀ ਦਾ ਇਸਤੇਮਾਲ ਕਰ ਰਿਹਾ ਹੈ, ਅਤੇ ਅਜਿਹੇ ਘਟੀਆ ਬਿਆਨ ਦੇ ਕੇ ਬਾਦਲ ਸੂਬੇ ਲਈ ਹੋਰ ਸਮੱਸਿਆ ਪੈਦਾ ਕਰਨਗੇ। ਉਨ੍ਹਾਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇ ਪਾਣੀ 'ਤੇ ਰਾਇਲਟੀ ਦੀ ਇਜ਼ਾਜਤ ਦਿੱਤੀ ਗਈ, ਤਾਂ ਕੱਲ੍ਹ ਨੂੰ ਹਿਮਾਚਲ ਪ੍ਰਦੇਸ਼, ਪੰਜਾਬ ਵੱਲੋਂ ਵਰਤੇ ਗਏ ਪਾਣੀ ਦੀ ਰਾਇਲਟੀ ਮੰਗ ਸਕਦਾ ਹੈ।
ਬਾਦਲ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਜੇ ਸੁਪਰੀਮ ਕੋਰਟ ਦਾ ਫੈਸਲਾ ਸੂਬੇ ਖਿਲਾਫ ਜਾਂਦਾ ਹੈ, ਤਾਂ ਪੰਜਾਬ ਰਿਪੇਰਿਅਨ ਸੂਬਿਆਂ ਤੋਂ ਰਾਇਲਟੀ ਮੰਗ ਸਕਦਾ ਹੈ। ਕੈਪਟਨ ਅਮਰਿੰਦਰ ਨੇ ਇਸ ਬਿਆਨ ਨੂੰ ਪੂਰਾ ਤਰ੍ਹਾਂ ਹੱਸਣਯੋਗ ਤੇ ਬਾਦਲ ਦੀ ਮਾਨਸਿਕ ਬਿਮਾਰੀ ਦਾ ਚਿੰਨ੍ਹ ਕਰਾਰ ਦਿੰਦਿਆਂ ਕਿਹਾ ਕਿ ਕੁਝ ਹੋਰ ਸੂਬਿਆਂ ਵੱਲੋਂ ਆਪਣੇ ਖਣਿਜ ਸੰਸਾਧਨਾਂ 'ਤੇ ਰਾਇਲਟੀ ਦਾ ਦਾਅਵਾ ਕਰਨਾ, ਐਸ.ਵਾਈ.ਐਲ ਦੇ ਸਬੰਧ 'ਚ ਪੂਰੀ ਤਰ੍ਹਾਂ ਉਚਿਤ ਨਹੀਂ ਹੈ। ਪਾਣੀ ਉਨ੍ਹਾਂ ਖਣਿਜਾਂ ਦੀ ਤਰ੍ਹਾਂ ਨਹੀਂ ਹੈ, ਜਿਨ੍ਹਾਂ ਨੂੰ ਆਮ ਤੌਰ 'ਤੇ ਸਬੰਧਤ ਸੂਬਿਆਂ ਨੂੰ ਮਲਕਿਅਤ ਦਾ ਅਧਿਕਾਰ ਦੇ ਕੇ ਨੀਲਾਮ ਕੀਤਾ ਜਾਂਦਾ ਹੈ। ਜਿਨ੍ਹਾਂ ਨੇ ਖੁਲਾਸਾ ਕੀਤਾ ਕਿ ਹਿਮਾਚਲ ਪ੍ਰਦੇਸ਼ ਵੀ ਭਾਖੜਾ ਡੈਮ ਦੇ ਨਿਰਮਾਣ ਦੇ ਮਾਮਲੇ 'ਚ ਰਾਇਲਟੀ ਹਾਸਿਲ ਕਰਨ 'ਚ ਅਸਫਲ ਰਿਹਾ ਹੈ।
ਕੈਪਟਨ ਅਮਰਿੰਦਰ ਮੁਤਾਬਿਕ ਬਾਦਲ ਸੁਪਰੀਮ ਕੋਰਟ 'ਚ ਸੂਬੇ ਦੇ ਹਿੱਤਾਂ ਦੀ ਪੂਰੀ ਤਰ੍ਹਾਂ ਰਾਖੀ ਕਰਨ 'ਚ ਅਸਫਲ ਰਹਿਣ ਤੋਂ ਬਾਅਦ ਹੁਣ ਰਾਇਲਟੀ ਦੀ ਗੱਲ ਚੁੱਕ ਕੇ ਲੋਕਾਂ ਦਾ ਧਿਆਨ ਭਟਕਾਉਣਾ ਚਾਹੁੰਦੇ ਹਨ। ਮੁੱਖ ਮੰਤਰੀ ਰਾਇਲਟੀ ਦਾ ਨਿਰਾਧਾਰ ਦਾਅਵਾ ਕਰਕੇ ਉਨ੍ਹਾਂ ਉਪਰ ਆਪਣੇ ਹਿੱਤਾਂ ਦੀ ਰਾਖੀ ਕਰਨ ਲਈ ਵਿਸ਼ਵਾਸ ਕਰਨ ਵਾਲੇ ਸੂਬੇ ਦੇ ਲੋਕਾਂ ਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਜਦਕਿ ਅਸਲਿਅਤ 'ਚ ਅਕਾਲੀ ਨੇ ਹੀ ਹਾਲਾਤਾਂ ਨੂੰ ਇਸ ਮੋੜ 'ਤੇ ਲਿਆਉਂਦਾ ਹੈ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਕਿਸੇ ਵੀ ਹਾਲਤ 'ਚ ਐਸ.ਵਾਈ.ਐਲ ਦਾ ਫੈਸਲਾ ਪੰਜਾਬ ਦੇ ਖਿਲਾਫ ਜਾਣ 'ਤੇ ਸੂਬੇ ਦੇ ਲੋਕਾਂ ਨੂੰ ਹੋਏ ਪਾਣੀਆਂ ਦੇ ਨੁਕਸਾਨ ਦੀ ਭਰਪਾਈ ਕੋਈ ਵੀ ਮੁਆਵਜ਼ਾ ਨਹੀਂ ਕਰ ਸਕੇਗਾ। ਮੁੱਦਾ ਮੁਆਵਜ਼ੇ ਦਾ ਨਹੀਂ ਹੈ, ਬਲਕਿ ਲੋਕਾਂ ਖਿਲਾਫ ਉਸ ਫੈਸਲੇ ਦੇ ਨਤੀਜ਼ੇ ਦਾ ਹੈ। ਪਰ ਬਾਦਲ ਨੂੰ ਹਾਲੇ ਤੱਕ ਵੀ ਸੂਬੇ ਦੇ ਲੋਕਾਂ ਦੀਆਂ ਲੋੜਾਂ ਬਾਰੇ ਨਹੀਂ ਪਤਾ।
ਕੈਪਟਨ ਅਮਰਿੰਦਰ ਨੇ ਸੁਪਰੀਮ ਕੋਰਟ ਦਾ ਫੈਸਲਾ ਪੰਜਾਬ ਖਿਲਾਫ ਜਾਣ ਦੀ ਹਾਲਤ 'ਚ ਪੰਜਾਬ ਤੋਂ ਕਾਂਗਰਸ ਦੇ ਸਾਰੇ ਵਿਧਾਇਕਾਂ ਸਮੇਤ ਖੁਦ ਵੀ ਲੋਕ ਸਭਾ ਦੀ ਸੀਟ ਤੋਂ ਅਸਤੀਫਾ ਦੇਣ ਬਾਰੇ ਆਪਣੇ ਫੈਸਲੇ ਨੂੰ ਦੁਹਰਾਉਂਦਿਆਂ ਕਿਹਾ ਕਿ ਜੇ ਉਨ੍ਹਾਂ ਦੀ ਪਾਰਟੀ ਸੱਤਾ 'ਚ ਆਉਂਦੀ ਹੈ, ਤਾਂ ਉਹ ਇਕ ਵਾਰ ਫਿਰ ਤੋਂ ਸੂਬੇ ਦੇ ਪਾਣੀ ਦੀ ਰਾਖੀ ਖਾਤਿਰ ਇਕ ਕਾਨੂੰਨ ਲੈ ਕੇ ਆਉਣਗੇ।