← ਪਿਛੇ ਪਰਤੋ
ਨਵੀਂਂ ਦਿੱਲੀ, 17 ਨਵੰਬਰ, 2016 : ਦਿੱਲੀ ਵਿਖੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਸਾਂਝੀ ਰੈਲੀ 'ਚ ਬੋਲਦਿਆਂ ਦਿੱਲੀ ਦੇ ਮੁੱਖ ਮੰਤਰੀ ਨੇ ਮੋਦੀ ਸਰਕਾਰ 'ਤੇ ਦੋਸ਼ ਲਗਾਇਆ ਕਿ ਨੋਟਬੰਦੀ ਦੇ ਨਾਂ 'ਤੇ ਮੋਦੀ ਸਰਕਾਰ ਨੇ 8 ਲੱਖ ਕਰੋੜ ਦਾ ਘੁਟਾਲਾ ਕੀਤਾ ਹੈ। ਉਨ੍ਹਾਂ ਕਿਹਾ ਕਿ 2000 ਹਜ਼ਾਰ ਦੇ ਨੋਟ ਖੁੱਲ੍ਹੇਆਮ ਵਿੱਕ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਵੱਡੇ ਲੋਕਾਂ ਦਾ 114000 ਕਰੋੜ ਦਾ ਕਰਜ਼ ਮਾਫ਼ ਕਰ ਦਿੱਤਾ ਹੈ ਤੇ ਆਮ ਆਦਮੀ ਇੱਕ-ਇੱਕ ਰੁਪਏ ਨੂੰ ਤਰਸ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ 3 ਦਿਨ ਤੱਕ ਜੇ ਸਰਕਾਰ ਨੇ ਹਾਲਾਤ ਠੀਕ ਨਹੀਂ ਕੀਤੇ ਤਾਂ ਉਹ ਇਸ ਖਿਲਾਫ ਅੰਦੋਲਨ ਕਰਨਗੇ।
Total Responses : 266