← ਪਿਛੇ ਪਰਤੋ
ਚੰਡੀਗੜ੍ਹ, 20 ਨਵੰਬਰ, 2016 : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਐਤਵਾਰ ਨੂੰ ਕਾਨਪੁਰ ਵਿਖੇ ਪਟਨਾ-ਇੰਦੋਰ ਐਕਸਪ੍ਰੈਸ ਦੇ ਹਾਦਸੇ ਦੇ ਸ਼ਿਕਾਰ ਹੋ ਜਾਣ ਕਾਰਨ 91 ਲੋਕਾਂ ਦੀ ਦਰਦਨਾਕ ਮੌਤ ਉਪਰ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਇਥੇ ਜ਼ਾਰੀ ਬਿਆਨ 'ਚ ਕੈਪਟਨ ਅਮਰਿੰਦਰ ਨੇ ਟ੍ਰੇਨ ਪੱਟੜੀ ਤੋਂ ਉਤਰਨ ਕਾਰਨ ਹੋਏ ਇਸ ਹਾਦਸੇ ਦੇ ਪੀੜਤ ਲੋਕਾਂ ਦੇ ਪਰਿਵਾਰਾਂ ਨਾਲ ਆਪਣੀ ਹਮਦਰਦੀ ਅਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ, ਜਿਹੜਾ ਹਾਦਸਾ ਸਵੇਰੇ ਤੜਕੇ ਹੋਇਆ। ਕੈਪਟਨ ਅਮਰਿੰਦਰ ਨੇ ਰੇਲਵੇ ਅਫਸਰਾਂ ਸਮੇਤ ਕੇਂਦਰ ਅਤੇ ਯੂ.ਪੀ ਸਰਕਾਰ ਨੂੰ ਜੰਗੀ ਪੱਧਰ 'ਤੇ ਰਾਹਤ ਤੇ ਬਚਾਅ ਕਾਰਜ਼ ਚਲਾਉਣ ਲਈ ਕਿਹਾ ਹੈ। ਜਿਨ੍ਹਾਂ ਨੂੰ ਪੀੜਤਾਂ ਤੇ ਉਨ੍ਹਾਂ ਦੇ ਪਰਿਵਾਰਾਂ ਦੀ ਹਰ ਮੁਮਕਿਨ ਮਦੱਦ ਕਰਨੀ ਚਾਹੀਦੀ ਹੈ।
Total Responses : 266