ਨਵੀਂ ਦਿੱਲੀ, 28 ਨਵੰਬਰ, 2016 : ਡਾ. ਨਵਜੋਤ ਕੌਰ ਸਿੱਧੂ ਤੇ ਪਰਗਟ ਸਿੰਘ ਸੋਮਵਾਰ ਨੂੰ ਪਾਰਟੀ ਦੀ ਪੰਜਾਬ ਯੂਨਿਟ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੀ ਮੌਜ਼ੂਦਗੀ ਹੇਠ ਰਸਮੀ ਤੌਰ 'ਤੇ ਕਾਂਗਰਸ 'ਚ ਸ਼ਾਮਿਲ ਹੋ ਗਏ।
ਇਸ ਮੌਕੇ ਕੈਪਟਨ ਅਮਰਿੰਦਰ ਤੋਂ ਇਲਾਵਾ, ਮੌਜ਼ੂਦ ਹੋਰ ਆਗੂਆਂ 'ਚ ਏ.ਆਈ.ਸੀ ਇੰਚਾਰਜ਼ ਕਮਿਊਨਿਕੇਸ਼ੰਜ ਰਣਦੀਪ ਸੁਰਜੇਵਾਲਾ ਤੇ ਏ.ਆਈ.ਸੀ.ਸੀ ਜਨਰਲ ਸਕੱਤਰ ਇੰਚਾਰਜ਼ ਪੰਜਾਬ ਮਾਮਲੇ ਆਸ਼ਾ ਕੁਮਾਰੀ ਵੀ ਮੌਜ਼ੂਦ ਰਹੇ।
ਪਰਗਟ ਦੇ ਸਮਰਥਨ 'ਚ ਜਲੰਧਰ ਤੋਂ ਕਈ ਅਕਾਲੀ ਆਗੂ ਵੀ ਕਾਂਗਰਸ 'ਚ ਸ਼ਾਮਿਲ ਹੋ ਗਏ। ਜਿਨ੍ਹਾਂ 'ਚ ਜਸਪਾਲ ਸਿੰਘ ਵੜੈਚ, ਮਨਿੰਦਰ ਸਿੰਘ ਬਾਵਾ, ਅਸ਼ਵਿੰਦਰਪਾਲ ਸਿੰਘ, ਹਰਜਿੰਦਰਸਿੰਘ, ਸਰਬਦਿਆਲ ਿਸੰਘ, ਕੈਪਟਨ ਆਰ.ਪੀ.ਐਸ ਕੰਗ, ਬਲਦੇਵ ਸਿੰਘ, ਨਰਿੰਦਰਪਾਲ ਸਿੰਘ, ਰਾਜਨ ਚੋਪੜਾ, ਬੰਨੀ ਸੰਧੂ ਤੇ ਸੰਦੀਪ ਸਿੰਘ ਸ਼ਾਮਿਲ ਹਨ।
ਇਸ ਦੌਰਾਨ ਉਨ੍ਹਾਂ ਦੇ ਪਤੀ ਨਵਜੋਤ ਸਿੰਘ ਸਿੱਧੂ ਦੇ ਵੀ ਕਾਂਗਰਸ 'ਚ ਸ਼ਾਮਿਲ ਹੋਣ ਦੀ ਸੰਭਾਵਨਾ ਬਾਰੇ ਇਕ ਸਵਾਲ ਦੇ ਜਵਾਬ 'ਚ, ਡਾ. ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਇਸ ਵਕਤ ਉਹ ਕੁਝ ਨਹੀਂ ਕਰ ਸਕਦੀ ਹਨ, ਲੇਕਿਨ ਉਨ੍ਹਾਂ ਨੇ ਹੋਲੀ ਜਿਹਾ ਇਹ ਜ਼ਰੂਰ ਕਿਹਾ ਕਿ ਉਹ ਤੇ ਉਨ੍ਹਾਂ ਦੇ ਪਤੀ ਦੋ ਸਰੀਰ ਤੇ ਇਕ ਰੂਹ ਹਨ ... ਅਤੇ ਕਿੰਨੇ ਵਕਤ ਤੱਕ ਆਤਮਾ ਸਰੀਰ ਤੋਂ ਬਗੈਰ ਰਹਿ ਸਕਦੀ ਹੈ?
ਡਾ. ਸਿੱਧੂ ਨੇ ਸਪੱਸ਼ਟ ਕੀਤਾ ਕਿ ਉਹ ਬਗੈਰ ਕਿਸੇ ਸ਼ਰਤ ਕਾਂਗਰਸ 'ਚ ਸ਼ਾਮਿਲ ਹੋਏ ਹਨ ਅਤੇ ਪਾਰਟੀ ਉਨ੍ਹਾਂ ਨੂੰ ਜਿਹੜੀ ਵੀ ਜ਼ਿੰਮੇਵਾਰੀ ਸੌਂਪੇਗੀ, ਉਹ ਨਿਭਾਉਣਗੇ।
ਡਾ. ਨਵਜੋਤ ਕੌਰ ਪਟਿਆਲਾ ਤੋਂ ਹਨ ਅਤੇ 2012 'ਚ ਉਹ ਭਾਜਪਾ ਦੀ ਟਿਕਟ 'ਤੇ ਅੰਮ੍ਰਿਤਸਰ ਪੂਰਬੀ ਵਿਧਾਨ ਸਭਾ ਹਲਕੇ ਤੋਂ ਸੂਬਾ ਵਿਧਾਨ ਸਭਾ ਲਈ ਚੁਣੇ ਗਏ ਸਨ। ਉਨ੍ਹਾਂ ਨੇ ਅਕਤੂਬਰ 'ਚ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਸੀ।
ਇਸੇ ਤਰ੍ਹਾਂ, 2012 'ਚ ਸ੍ਰੋਮਣੀ ਅਕਾਲੀ ਦਲ ਦੀ ਟਿਕਟ 'ਤੇ ਜਲੰਧਰ ਕੈਂਟ ਤੋਂ ਚੋਣ ਜਿੱਤਣ ਵਾਲੇ ਪਰਗਟ ਸਿੰਘ ਨੇ ਇਸ ਸਾਲ ਸਤੰਬਰ 'ਚ ਪਾਰਟੀ ਆਗੂ ਤੇ ਡਿਪਟੀ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਉਪਰ ਸੂਬੇ ਦੇ ਲੋਕਾਂ ਦੇ ਵਿਸ਼ਵਾਸ ਨੂੰ ਤੋੜਨ ਦਾ ਦੋਸ਼ ਲਗਾਉਂਦਿਆਂ ਅਕਾਲੀ ਦਲ ਤੋਂ ਅਸਤੀਫਾ ਦੇ ਦਿੱਤਾ ਸੀ। ਸਾਬਕਾ ਕ੍ਰਿਕੇਟ ਖਿਡਾਰੀ ਨਵਜੋਤ ਸਿੰਘ ਸਿੱਧੂ ਨਾਲ ਉਨ੍ਹਾਂ ਨੇ ਅਵਾਜ਼ ਏ ਪੰਜਾਬ ਵਜੋਂ ਇਕ ਨਵਾਂ ਸਿਆਸੀ ਫਰੰਟ ਬਣਾਇਆ ਸੀ। ਜਿਨ੍ਹਾਂ ਨੇ 16 ਨਵੰਬਰ ਨੂੰ ਐਸ.ਵਾਈ.ਐਲ ਮੁੱਦੇ 'ਤੇ ਵਿਧਾਇਕ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।
ਬਾਅਦ 'ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੈਪਟਨ ਅਮਰਿੰਦਰ ਨੇ ਚੇਤਾਵਨੀ ਦਿੱਤੀ ਕਿ ਐਸ.ਵਾਈ.ਐਲ ਦਾ ਮੁੱਣਾ ਹਾਲਾਤਾਂ ਨੂੰ ਬਿਗਾੜ ਸਕਦਾ ਹੈ, ਜਿਹੜੇ ਪੰਜਾਬ 'ਚ ਅੱਤਵਾਦ ਨੂੰ ਮੁੜ ਪੈਦਾ ਸਕਦੇ ਹਨ।
ਉਨ੍ਹਾਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇ ਐਸ.ਵਾਈ.ਐਲ 'ਤੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਲਾਗੂ ਕੀਤਾ ਗਿਆ, ਤਾਂ ਸਰਦੂਲਗੜ੍ਹ ਤੋਂ ਅਬੋਹਰ ਤੱਕ ਸਾਰਾ ਇਲਾਕਾ ਸੁੱਕ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸੂਬੇ ਦੇ ਲੋਕਾਂ ਲਈ ਬਹੁਤ ਜ਼ਰੂਰੀ ਨਦੀ ਦੇ ਪਾਣੀ ਤੋਂ ਉਨ੍ਹਾਂ ਨੂੰ ਵਾਂਝਾ ਕਰਨਾ ਹਿੰਸਾ ਦਾ ਕਾਰਨ ਬਣ ਸਕਦਾ ਹੈ, ਜਿਸਦੇ ਪੰਜਾਬ ਲਈ ਖਤਰਨਾਕ ਨਤੀਜੇ ਨਿਕਲ ਸਕਦੇ ਹਨ।
ਉਨ੍ਹਾਂ ਨੇ ਖੁਲਾਸਾ ਕੀਤਾ ਕਿ ਇਸ ਤੋਂ ਪਹਿਲਾਂ ਅਨੰਦਪੁਰ ਸਾਹਿਬ ਪ੍ਰਸਤਾਅ ਨਾਲ ਪੰਜਾਬ 'ਚ ਅੱਤਵਾਦੀ ਹਿੰਸਾ ਸ਼ੁਰੂ ਹੋਈ ਸੀ, ਜਿਸ 'ਚ ਪਾਣੀ ਇਕ ਮੁੱਖ ਮੁੱਦਾ ਸੀ। ਕੈਪਟਨ ਅਮਰਿੰਦਰ ਨੇ ਕਿਹਾ ਕਿ 35,000 ਲੋਕ ਪਹਿਲਾਂ ਹੀ ਮਾਰੇ ਜਾ ਚੁੱਕੇ ਹਨ। ਪੰਜਾਬ ਇਕ ਵਾਰ ਫਿਰ ਤੋਂ ਇਨ੍ਹਾਂ ਹਾਲਾਤਾਂ ਦਾ ਸਾਹਮਣਾ ਨਹੀਂ ਕਰ ਸਕਦਾ।
ਕੈਪਟਨ ਅਮਰਿੰਦਰ ਨੇ ਦੁਹਰਾਇਆ ਕਿ ਸੁਪਰੀਮ ਕੋਰਟ ਨੂੰ ਆਪਣਾ ਫੈਸਲਾ ਦੇਣ ਤੋਂ ਪਹਿਲਾਂ ਪੰਜਾਬ ਕੋਲ ਉਪਲਬਧ ਪਾਣੀ ਦਾ ਅਨੁਮਾਨ ਲਗਾਉਣਾ ਚਾਹੀਦਾ ਸੀ, ਅਤੇ ਜ਼ੋਰ ਦਿੰਦਿਆਂ ਕਿਹਾ ਕਿ ਹਰਿਆਣਾ ਦਾ ਸਤਲੁਜ ਤੇ ਰਾਵੀ ਦੇ ਪਾਣੀ ਉਪਰ ਕੋਈ ਰਿਪੇਰੀਅਨ ਅਧਿਕਾਰ ਨਹੀਂ ਹੈ। ਕੈਪਟਨ ਅਮਰਿੰਦਰ ਨੇ ਕਿਹਾ ਕਿ ਪੰਜਾਬ ਨੇ ਕਦੇ ਵੀ ਯਮੁਨਾ ਦੇ ਪਾਣੀ ਉਪਰ ਦਾਅਵਾ ਨਹੀਂ ਕੀਤਾ ਹੈ, ਜਿਹੜਾ ਉਹ ਅਸਾਨੀ ਨਾਲ ਕਰ ਸਕਦਾ ਹੈ।
ਕੈਪਟਨ ਅਮਰਿੰਦਰ ਨੇ ਅੇਤਵਾਰ ਨੂੰ ਨਾਭਾ ਜੇਲ੍ਹ ਤੋੜਨ ਦੀ ਘਟਨਾ ਲਈ ਪੰਜਾਬ ਦੀ ਅਕਾਲੀ ਸਰਕਾਰ ਨੂੰ ਪੂਰੀ ਤਰ੍ਹਾਂ ਜ਼ਿੰਮੇਵਾਰ ਠਹਿਰਾਉਂਦਿਆਂ, ਬਾਦਲਾਂ ਉਪਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ ਨੂੰ ਸੰਪ੍ਰਦਾਇਕ ਅਧਾਰ 'ਤੇ ਵੰਡਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ, ਜੋ ਇਨ੍ਹਾਂ ਨੇ ਹਰ ਵਾਰ ਹਾਰ ਦਾ ਸਾਹਮਣਾ ਕਰਨ ਵੇਲੇ ਕੀਤਾ ਹੈ।
ਉਨ੍ਹਾਂ ਨੇ ਖੁਲਾਸਾ ਕੀਤਾ ਕਿ ਖਾਲਿਸਤਾਨੀ ਅੱਤਵਾਦੀ ਨਾਲ ਜੇਲ੍ਹ ਤੋਂ ਭੱਜਣ ਵਾਲੇ ਚਾਰੇ ਗੈਂਗਸਟਰ ਮੁਕਤਸਰ ਤੇ ਜਲਾਲਾਬਾਦ ਤੋਂ ਹਨ, ਜਿਥੋਂ ਬਾਦਲ ਸਬੰਧਤ ਹਨ।
ਪੰਜਾਬ ਕਾਂਗਰਸ ਪ੍ਰਧਾਨ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਤੇ ਮੁੱਖ ਚੋਣ ਕਮਿਸ਼ਨਰ ਨੂੰ ਪੱਤਰ ਲਿੱਖ ਕੇ ਬਾਦਲ ਸਰਕਾਰ ਨੂੰ ਬਰਖਾਸਤ ਕਰਨ ਅਤੇ ਚੋਣ ਜਾਬਤਾ ਲਾਗੂ ਕੀਤੇ ਜਾਣ ਦੀ ਮੰਗ ਕੀਤੀ ਹੈ। ਉਨ੍ਹਾਂ ਉਕਤ ਘਟਨਾ ਦੀ ਸੀ.ਬੀ.ਆਈ ਜਾਂਚ ਦੀ ਮੰਗ ਕਰਦਿਆਂ ਕਿਹਾ ਹੈ ਕਿ ਪੰਜਾਬ ਪੁਲਿਸ ਵੱਲੋਂ ਮਾਮਲੇ 'ਚ ਨਿਰਪੱਖ ਜਾਂਚ ਮੁਮਕਿਨ ਨਹੀਂ ਹੈ।