ਚੰਡੀਗੜ੍ਹ, 29 ਨਵੰਬਰ 2016: ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਕਿਹਾ ਹੈ ਕਿ ਸੂਬੇ 'ਚ ਆਉਂਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਟਿਕਟਾ ਦੀ ਵੰਡ 'ਚ ਔਰਤਾਂ ਤੇ ਨੌਜ਼ਵਾਨਾਂ ਨੂੰ ਉਚਿਤ ਨੁਮਾਇੰਦਗੀ ਦਿੱਤੀ ਜਾਵੇਗੀ।
ਉਨ੍ਹਾਂ ਨੇ ਇਕ ਵਾਰ ਫਿਰ ਤੋਂ ਦੁਹਰਾਇਆ ਕਿ ਪਾਰਟੀ ਉਮੀਦਵਾਰਾਂ ਦੀ ਚੋਣ ਦਾ ਮੁੱਖ ਅਧਾਰ ਉਨ੍ਹਾਂ ਅੰਦਰ ਜਿੱਤਣ ਦੀ ਕਾਬਲਿਅਤ ਹੋਵੇਗੀ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੈਪਟਨ ਅਮਰਿੰਦਰ ਨੇ ਕਿਹਾ ਕਿ ਨਾਮਜ਼ਦਗੀ ਲਈ ਉਮੀਦਵਾਰਾਂ ਦੀ ਭਰੋਸੇਮੰਦਗੀ ਵੀ ਇਹ ਅਹਿਮ ਅਧਾਰ ਹੋਵੇਗੀ।
ਇਸ ਲੜੀ ਹੇਠ ਪਾਰਟੀ ਦੇ ਮੁੱਖ ਪ੍ਰੋਗਰਾਮ, ਹਰ ਘਰ ਤੋਂ ਇਕ ਕੈਪਟਨ, ਦੀ ਸ਼ੁਰੂਆਤ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਟਿਕਟਾਂ ਨੂੰ ਫਾਈਨਲ ਕਰਨ ਦੀ ਪ੍ਰੀਕ੍ਰਿਆ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ, ਜਿਸ ਸਬੰਧੀ ਨਵੀਂ ਦਿੱਲੀ ਵਿਖੇ ਕਾਂਗਰਸ ਸਕ੍ਰੀਨਿੰਗ ਕਮੇਟੀ ਦੀ ਮੀਟਿੰਗ ਅੱਜ ਤੇ ਕੱਲ੍ਹ ਹੋਵੇਗੀ।
ਸਵਾਲਾਂ ਦੇ ਜਵਾਬ 'ਚ, ਕੈਪਟਨ ਅਮਰਿੰਦਰ ਨੇ ਕਿਹਾ ਕਿ ਕਾਂਗਰਸ ਨੂੰ ਲੋਕਾਂ ਤੇ ਖਾਸ ਕਰਕੇ ਨੌਜ਼ਵਾਨਾਂ ਅਤੇ ਕਿਸਾਨਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਲਈ ਸਖ਼ਤ ਮਿਹਨਤ ਕਰਨੀ ਪਵੇਗੀ, ਜਿਨ੍ਹਾਂ ਨੂੰ ਬਾਦਲ ਸ਼ਾਸਨ ਦੌਰਾਨ ਪ੍ਰਤਾੜਨਾ ਦਾ ਸਾਹਮਣਾ ਕਰਨਾ ਪਿਆ ਹੈ।
ਉਦਯੋਗਾਂ ਨੂੰ ਉਤਸਾਹਿਤ ਕਰਨ ਸਬੰਧੀ ਇਕ ਸਵਾਲ ਦੇ ਜਵਾਬ 'ਚ, ਕੈਪਟਨ ਅਮਰਿੰਦਰ ਨੇ ਕਿਹਾ ਕਿ ਪੰਜਾਬ ਨੂੰ ਉਦਯੋਗਾਂ ਲਈ ਖਿੱਚ ਦਾ ਕੇਂਦਰ ਬਣਾਉਣ ਵਾਸਤੇ ਨੀਤੀਆਂ 'ਚ ਪੂਰੀ ਤਰ੍ਹਾਂ ਬਦਲਾਅ ਕਰਨਾ ਪਵੇਗਾ। ਉਨ੍ਹਾਂ ਨੇ ਪੰਜਾਬ 'ਚੋਂ ਉਦਯੋਗਾਂ ਦੇ ਬਾਹਰੀ ਸੂਬਿਆਂ ਨੂੰ ਜਾਣ ਦੇ ਦੌਰ ਉਪਰ ਰੋਕ ਲਗਾਏ ਜਾਣ ਦੀ ਲੋੜ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਉਹ ਹੋਰਨਾਂ ਸੂਬਿਆਂ ਦੀ ਤਰ੍ਹਾਂ ਪੰਜਾਬ ਵਿੱਚ ਵੀ ਰਿਆਇਤਾਂ ਦੇਣਗੇ।
ਜਦਕਿ ਉਨ੍ਹਾਂ ਦੀ ਪਾਰਟੀ ਵੱਲੋਂ ਕਿਸਾਨਾਂ ਦੇ ਕਰਜੇ ਮੁਆਫ ਕਰਨ ਦੇ ਵਾਅਦੇ ਨਾਲ ਆੜ੍ਹਤੀਆਂ ਅੰਦਰ ਉਨ੍ਹਾਂ ਦੇ ਪੈਸੇ ਡੁੱਬਣ ਦੇ ਡਰ ਬਾਰੇ, ਕੈਪਟਨ ਅਮਰਿੰਦਰ ਨੇ ਉਨ੍ਹਾਂ ਨੂੰ ਇਕ ਵਾਰ ਫਿਰ ਤੋਂ ਭਰੋਸਾ ਦਿੱਤਾ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਲੋਨ ਵਾਪਿਸ ਕੀਤੇ ਜਾਣਗੇ। ਕੈਪਟਨ ਅਮਰਿੰਦਰ ਨੇ ਕਿਹਾ ਕਿ ਅਸੀਂ ਸਾਰੇ ਲੋਨ ਟੇਕਓਵਰ ਕਰ ਲਵਾਂਗੇ ਅਤੇ ਪੁਖਤਾ ਕਰਾਂਗੇ ਕਿ ਆੜ੍ਹਤੀਆਂ ਨੂੰ ਉਨ੍ਹਾਂ ਦੀ ਅਦਾਇਗੀ ਹੋਵੇ, ਜੋ 4 ਦਸੰਬਰ ਨੂੰ ਆੜ੍ਹਤੀਆਂ ਦੇ ਇਕ ਵਫਦ ਨਾਲ ਮੁਲਾਕਾਤ ਕਰਨਗੇ।
ਕੈਪਟਨ ਅਮਰਿੰਦਰ ਨੇ ਇਹ ਵੀ ਖੁਲਾਸਾ ਕੀਤਾ ਕਿ ਉਨ੍ਹਾਂ ਦੀ ਪਾਰਟੀ ਦਲਿਤਾਂ ਦੀ ਭਲਾਈ ਸਮੇਤ ਸ਼ਹਿਰੀ ਇਲਾਕਿਆਂ ਦੇ ਵਿਕਾਸ ਲਈ ਵਿਆਪਕ ਪ੍ਰੋਗਰਾਮ ਨੂੰ ਫਾਈਨਲ ਕਰਨ ਦੀ ਪ੍ਰੀਕ੍ਰਿਆ ਹੇਠ ਹੈ, ਜਿਹੜਾ ਦਲਿਤ ਸਮੁਦਅ ਅਕਾਲੀਆਂ ਦੇ ਅੱਤਿਆਚਾਰ ਕਾਰਨ ਬਹੁਤ ਜ਼ਿਆਦਾ ਪਿਛੜ ਚੁੱਕਾ ਹੈ।
ਉਥੇ ਹੀ, ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨ 'ਚ ਫੰਡਾਂ ਦੀ ਘਾਟ ਸਬੰਧੀ ਸਵਾਲ ਨੂੰ ਖਾਰਿਜ਼ ਕਰਦਿਆਂ, ਕੈਪਟਨ ਅਮਰਿੰਦਰ ਨੇ ਕਿਹਾ ਕਿ ਉਹ ਆਪਣੇ ਆਗੂਆਂ ਨਾਲ ਵਾਅਦਿਆਂ ਨੂੰ ਪੂਰਾ ਕਰਨ ਦੀ ਸੋਚ ਨਾਲ ਮਾਲੀਆ ਇਕੱਠਾ ਕਰਨ ਵਾਸਤੇ ਵੱਖਰੇ ਤਰ੍ਹਾਂ ਦੇ ਕਦਮਾਂ ਉਪਰ ਕੰਮ ਕਰ ਰਹੇ ਹਨ।
ਮੋਦੀ ਸਰਕਾਰ ਦੇ ਨੋਟਬੰਦੀ ਦੇ ਫੈਸਲੇ ਅਤੇ ਇਸਦੇ ਪੰਜਾਬ ਦੇ ਲੋਕਾਂ ਉਪਰ ਪ੍ਰਭਾਵ ਬਾਰੇ ਪੁੱਛੇ ਜਾਣ, ਪੰਜਾਬ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਲੋਕਾਂ 'ਚ ਭਾਰਤੀ ਜਨਤਾ ਪਾਰਟੀ ਪ੍ਰਤੀ ਬਹੁਤ ਨਾਖੁਸ਼ੀ ਤੇ ਗੁੱਸਾ ਹੈ।
ਇਸ ਤੋਂ ਇਲਾਵਾ, ਕੈਪਟਨ ਅਮਰਿੰਦਰ ਨੇ ਇਕ ਵਾਰ ਫਿਰ ਤੋਂ ਪੁਸ਼ਟੀ ਕੀਤੀ ਕਿ ਇਹ ਉਨ੍ਹਾਂ ਸਮੇਤ ਪ੍ਰਦੇਸ਼ ਕਾਂਗਰਸ ਦੇ ਸੀਨੀਅਰ ਮੀਤ ਪ੍ਰਧਾਨ ਲਾਲ ਸਿੰਘ ਲਈ ਆਖਿਰੀ ਚੋਣਾਂ ਹੋਣਗੀਆਂ, ਜਿਹੜੇ ਵੀ ਇਸ ਲਾਂਚ ਸਮਾਗਮ 'ਚ ਮੌਜ਼ੂਦ ਸਨ।