ਨਵੀਂ ਦਿੱਲੀ, 2 ਦਸੰਬਰ, 2016 : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਆਉਂਦੀਆਂ ਵਿਧਾਨ ਸਭਾ ਚੋਣਾਂ 'ਚ ਸੱਤਾਧਾਰੀ ਸ੍ਰੋਮਣੀ ਅਕਾਲੀ ਦਲ ਦਾ ਪੂਰੀ ਤਰ੍ਹਾਂ ਸਫਾਇਆ ਹੋਣ ਦੀ ਭਵਿੱਖਬਾਣੀ ਕਰਦਿਆਂ ਕਿਹਾ ਹੈ ਕਿ ਇਨ੍ਹਾਂ ਨੂੰ 20 ਤੋਂ ਵੱਧ ਸੀਟਾਂ ਨਹੀਂ ਮਿੱਲਣਗੀਆਂ। ਉਨ੍ਹਾਂ ਨੇ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਨੋਟਬੰਦੀ ਕਾਰਲ ਪੰਜਾਬ ਦੇ ਲੋਕਾਂ 'ਚ ਗੁੱਸਾ ਵੱਧ ਗਿਆ ਹੈ, ਜਿਹੜੇ ਬਹੁਤ ਜ਼ਲਦੀ ਭੜਕ ਜਾਂਦੇ ਹਨ ਅਤੇ ਆਉਂਦੀਆਂ ਚੋਣਾਂ 'ਚ ਨੋਟਬੰਦੀ ਇਕ ਕੇਂਦਰਿਤ ਮੁੱਦਾ ਹੋਵੇਗੀ।
ਇਸ ਲੜੀ ਹੇਠ ਉਨ੍ਹਾਂ ਨੇ ਸੁਖਬੀਰ ਨੂੰ ਸ਼ਰਤ ਲਗਾਉਣ ਦੀ ਚੁਣੌਤੀ ਦਿੱਤੀ ਹੈ ਕਿ ਆਉਂਦੀਆਂ ਚੋਣਾਂ 'ਚ ਅਕਾਲੀ ਦਲ ਸਿਰਫ 20 ਸੀਟਾਂ ਤੱਕ ਹੀ ਸਿਮਟ ਕੇ ਰਹਿ ਜਾਵੇਗਾ। ਕੈਪਟਨ ਅਮਰਿੰਦਰ ਨੇ ਬਾਦਲ ਸ਼ਾਸਨ 'ਚ ਬਿਗੜ ਚੁੱਕੀ ਪੰਜਾਬ ਦੀ ਤਸਵੀਰ ਦਾ ਜ਼ਿਕਰ ਕਰਦਿਆਂ ਕਿਹਾ ਹੈ ਕਿ ਪੂਰਾ ਸੂਬਾ ਅਵਿਵਸਥਾ ਦਾ ਸ਼ਿਕਾਰ ਹੋ ਚੁੱਕਾ ਹੈ, ਜਿਸਨੂੰ ਸਹੀ ਦਿਸ਼ਾ 'ਚ ਚਲਾਉਣ ਲਈ ਕਾਂਗਰਸ ਵਚਨਬੱਧ ਹੈ।
ਹਾਲਾਂਕਿ ਸੁਖਬੀਰ, ਕੈਪਟਨ ਅਮਰਿੰਦਰ ਵੱਲੋਂ ਬਾਦਲ ਸਰਕਾਰ ਖਿਲਾਫ ਲਗਾਏ ਦੋਸ਼ਾਂ ਦਾ ਜਵਾਬ ਦੇਣ ਲਈ ਉਨ੍ਹਾਂ ਦੀ ਚੁਣੌਤੀ 'ਤੇ ਇੱਧਰ ਉੱਧਰ ਦੇਖਣ ਲੱਗੇ, ਜਿਸ ਸਬੰਧ 'ਚ ਪੰਜਾਬ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਇਨ੍ਹਾਂ ਨੇ ਪੰਜਾਬ ਨੂੰ ਪੂਰੀ ਤਰ੍ਹਾਂ ਤਬਾਹੀ ਤੇ ਬਰਬਾਦੀ ਵੱਲ ਧਕੇਲ ਦਿੱਤਾ ਹੈ।
ਇਸ ਮੌਕੇ ਐਚ.ਟੀ ਸਮਿਟ ਦੌਰਾਨ, ਦੇ ਚੇਂਜ ਇੰਡੀਆ ਨੀਡਸ, ਜਿਸਦਾ ਪ੍ਰੋਗਰਾਮ 'ਚ ਸਾਂਝੀਦਾਰ ਐਨ.ਡੀ.ਟੀ.ਵੀ ਵੱਲੋਂ ਲਾਈਵ ਟੈਲੀਕਾਸਟ ਕੀਤਾ ਗਿਆ, ਚਰਚਾ ਕਰਦਿਆਂ ਕੈਪਟਨ ਅਮਰਿੰਦਰ ਨੇ ਸੁਖਬੀਰ ਨੂੰ ਨਸ਼ਾਖੋਰੀ ਸਮੇਤ ਹੋਰ ਗੰਭੀਰ ਮੁੱਦਿਆਂ ਨੂੰ ਲੈ ਕੇ ਨਿਸ਼ਾਨੇ 'ਤੇ ਲਿਆ। ਉਨ੍ਹਾਂ ਨੇ ਕਿਹਾ ਕਿ ਅਕਾਲੀਆਂ ਨੇ ਪੰਜਾਬ ਨੂੰ ਉਸਦੇ ਗੋਢਿਆਂ 'ਤੇ ਲਿਆ ਦਿੱਤਾ ਹੈ ਅਤੇ ਸੂਬੇ ਨੂੰ ਮੌਜ਼ੂਦਾ ਬਦਹਾਲੀ ਤੋਂ ਕੱਢਣ ਵਾਸਤੇ ਗੰਭੀਰ ਯੋਜਨਾਬੰਦੀ ਤੇ ਨੀਤੀ ਬਣਾਏ ਜਾਣ ਦੀ ਲੋੜ ਹੈ।
ਕੈਪਟਨ ਅਮਰਿੰਦਰ ਨੇ ਅਕਾਲੀਆ ਦੀਆਂ ਡੀਂਗਾਂ ਦੇ ਸਬੰਧ 'ਚ ਕਿਸੇ ਵੀ ਪੰਜਾਬ ਮਾਡਲ ਦੀ ਘਾਟ 'ਤੇ ਵਰ੍ਹਦਿਆਂ ਕਿਹਾ ਕਿ ਗਤੀਹੀਣ ਖੇਤੀਬਾੜੀ ਅਤੇ ਉਦਯੋਗਾਂ ਦੇ ਪਲਾਇਣ ਕਾਰਨ ਆਮਦਨ ਦੇ ਸਾਧਨ ਨਾ ਹੋਣ ਨਾਲ ਸੂਬਾ ਦੀਵਾਲੀਆ ਹੋ ਚੁੱਕਾ ਹੈ, ਜਿਨ੍ਹਾਂ ਸਾਰਿਆਂ ਨੂੰ ਮੁੜ ਤੋਂ ਪਟੜੀ 'ਤੇ ਲਿਆਉਣ ਦੀ ਲੋੜ ਹੈ।
ਕੈਪਟਨ ਅਮਰਿੰਦਰ ਨੇ ਨੋਟਬੰਦੀ ਕਾਰਨ ਪੈਦਾ ਹੋਈ ਗੰਭੀਰ ਸਮੱਸਿਆ ਬਾਰੇ ਭਾਰਤੀ ਜਨਤਾ ਪਾਰਟੀ ਅਗਵਾਈ ਵਾਲੀ ਨਰਿੰਦਰ ਮੋਦੀ ਸਰਕਾਰ ਨੂੰ ਚੇਤਾਵਨੀ ਦਿੰਦਿਆਂ, ਜਿਹੜੀ ਸੂਬੇ 'ਚ ਸ੍ਰੋਮਣੀ ਅਕਾਲੀ ਦਲ ਦੀ ਗਠਜੋੜ ਸਾਂਝੇਦਾਰ ਹੈ, ਕਿਹਾ ਕਿ ਇਸ ਕਦਮ ਦਾ ਪੰਜਾਬ 'ਤੇ ਬਹੁਤ ਬੁਰਾ ਪ੍ਰਭਾਵ ਪਿਆ ਹੈ।
ਜਦਕਿ ਅਰਵਿੰਦ ਕੇਜਰੀਵਾਲ ਤੇ ਉਨ੍ਹਾਂ ਦੀ ਆਮ ਆਦਮੀ ਪਾਰਟੀ ਵੱਲੋਂ ਚੋਣਾਂ 'ਚ ਕਿਸੇ ਖਤਰੇ ਦੀ ਗੱਲ ਨੂੰ ਖਾਰਿਜ ਕਰਦਿਆਂ, ਕੈਪਟਨ ਅਮਰਿੰਦਰ ਨੇ ਕਿਹਾ ਕਿ ਉਹ ਸੂਬੇ 'ਚ ਪਹਿਲਾਂ ਹੀ ਹਾਰ ਚੁੱਕੇ ਹਨ। ਉਨ੍ਹਾਂ ਨੇ ਕੇਜਰੀਵਾਲ ਨੂੰ ਸੂਬੇ ਦੇ ਕਿਸੇ ਵੀ ਹਿੱਸੇ ਤੋਂ ਚੋਣ ਲੜਨ ਦੀ ਚੁਣੌਤੀ ਦਿੰਦਿਆਂ ਕਿਹਾ ਕਿ ਉਹ ਆਪ ਆਗੂ ਵਿਰੁੱਧ ਚੋਣ ਲੜਨਗੇ। ਕੈਪਟਨ ਅਮਰਿੰਦਰ ਨੇ ਜ਼ੋਰ ਦਿੰਦਿਆਂ ਕਿਹਾ ਕਿ ਪੰਜਾਬੀਆਂ ਨੇ ਇਨ੍ਹਾਂ ਨੂੰ ਨਕਾਰ ਦਿੱਤਾ ਹੈ, ਜਿਨ੍ਹਾਂ ਕੋਲ ਉਨ੍ਹਾਂ ਨਾਲ ਬਹਿਸ ਕਰਨ ਦੀ ਵੀ ਹਿੰਮਤ ਨਹੀਂ ਹੈ।
ਇਸ ਦੌਰਾਨ ਬਹੁਤ ਸਾਰੇ ਸਿਆਸੀ ਅਤੇ ਵਿਅਕਤੀਗਤ ਸਵਾਲਾਂ ਦਾ ਸਫਲਤਾਪੂਰਵਕ ਸਾਹਮਣਾ ਕਰਦਿਆਂ, ਕੈਪਟਨ ਅਮਰਿੰਦਰ ਨੇ ਕਿਹਾ ਕਿ ਸੂਬੇ 'ਚ ਮੌਜ਼ੂਦਾ ਹਾਲਾਤ 2014 ਤੋਂ ਪੂਰੀ ਤਰ੍ਹਾਂ ਵੱਖਰੇ ਹਨ, ਜਦੋਂ ਇਕ ਅੰਦੋਲਨ ਕਾਰਨ ਆਪ ਦੀ ਲਹਿਰ ਉੱਠੀ ਸੀ। ਹੁਣ ਆਪ ਦੀ ਇਕ ਸੰਗਠਨ ਵਜੋਂ ਪਛਾਣ ਨਹੀਂ ਹੈ, ਬਲਕਿ ਇਹ ਉਨ੍ਹਾਂ ਲੋਕਾਂ ਦਾ ਇਕ ਗਰੁੱਪ ਹੈ, ਜਿਹੜੇ ਟਿਕਟਾਂ ਦੀ ਵਿਕ੍ਰੀ, ਲੜਕੀਆਂ ਦੇ ਬਲਾਤਕਾਰ ਆਦਿ 'ਚ ਸ਼ਾਮਿਲ ਹਨ। ਉਨ੍ਹਾਂ ਨੇ ਕਿਹਾ ਕਿ ਇਸ ਪਾਰਟੀ ਦੇ ਦਿੱਲੀ 'ਚ ਬੁਰੇ ਪ੍ਰਦਰਸ਼ਨ ਨੇ ਪੰਜਾਬ 'ਚ ਇਸਦੇ ਪਤਨ 'ਚ ਹੋਰ ਯੋਗਦਾਨ ਪਾਇਆ ਹੈ।
ਇਥੋਂ ਤੱਕ ਕਿ ਕੇਜਰੀਵਾਲ ਦੇ ਦੋਸ਼ਾਂ ਬਾਰੇ ਕੈਪਟਨ ਅਮਰਿੰਦਰ ਨੇ ਅਕਾਲੀਆਂ ਨਾਲ ਕਿਸੇ ਵੀ ਮਿਲੀਭੁਗਤ ਤੋਂ ਪੂਰੀ ਤਰ੍ਹਾਂ ਇਨਕਾਰ ਕੀਤਾ ਹੈ, ਜਦਕਿ ਚੋਣਾਂ ਤੋਂ ਬਾਅਦ ਆਪ ਨਾਲ ਕਿਸੇ ਵੀ ਤਰ੍ਹਾਂ ਦੇ ਗਠਜੋੜ ਦੇ ਵਿਚਾਰ 'ਤੇ ਕਿਸੇ ਤਰ੍ਹਾਂ ਦੇ ਸਵਾਲ ਨੂੰ ਉਨ੍ਹਾਂ ਨੂੰ ਖਾਰਿਜ਼ ਕਰ ਦਿੱਤਾ।
ਇਸੇ ਤਰ੍ਹਾਂ, ਸਾਰੇ ਫੈਸਲੇ ਲੈਣ, ਭਾਵੇਂ ਉਹ ਮੈਨਿਫੈਸਟੋ ਫਾਈਨਲ ਕਰਨ ਜਾਂ ਟਿਕਟਾਂ ਦੀ ਵੰਡ ਦੇ ਸਬੰਧ 'ਚ ਹੋਵੇ, ਕਾਂਗਰਸ ਦੀ ਸੂਬਾ ਅਗਵਾਈ ਪੂਰੀ ਤਰ੍ਹਾਂ ਨਾਲ ਪਾਰਟੀ ਹਾਈ ਕਮਾਂਡ 'ਤੇ ਨਿਰਭਰ ਹੋਣ ਬਾਰੇ ਇਕ ਸਵਾਲ ਦੇ ਜਵਾਬ 'ਚ, ਕੈਪਟਨ ਅਮਰਿੰਦਰ ਨੇ ਕਿਹਾ ਕਿ ਕਾਂਗਰਸ ਉਚਿਤ ਪ੍ਰਣਾਲੀ ਨਾਲ ਇਕ ਕੌਮੀ ਪਾਰਟੀ ਹੈ ਅਤੇ ਉਸਦੀ ਇਕ ਕਾਰਜਪ੍ਰਣਾਲੀ ਹੈ, ਜਿਸ 'ਚੋਂ ਸਾਰਿਆਂ ਨੂੰ ਹੋ ਕੇ ਗੁਜਰਨਾ ਪੈਂਦਾ ਹੈ। ਜਦਕਿ ਇਸਦੇ ਉਲਟ ਅਕਾਲੀ ਦਲ ਇਕ ਪਰਿਵਾਰਿਕ ਪਾਰਟੀ ਹੈ, ਜਿਸ 'ਚ ਇਕ ਪਰਿਵਾਰ ਆਪਣੇ ਹਿੱਤਾਂ 'ਚ ਸਾਰੇ ਫੈਸਲੇ ਲੈਂਦਾ ਹੈ।
ਨਵਜੋਤ ਸਿੰਘ ਸਿੱਧੂ ਬਾਰੇ ਇਕ ਸਵਾਲ 'ਤੇ, ਕੈਪਟਨ ਅਮਰਿੰਦਰ ਨੇ ਕਿਹਾ ਕਿ ਸਾਬਕਾ ਕ੍ਰਿਕੇਟਰ ਦੇ ਮੁੰਬਈ 'ਚ ਸ਼ੂਟਿੰਗ ਸ਼ਡਯੂਲ ਤੋਂ ਵਾਪਿਸ ਪਰਤਣ ਤੋਂ ਬਾਅਦ ਉਹ ਉਨ੍ਹਾਂ ਨਾਲ ਮੁਲਾਕਾਤ ਕਰਨਗੇ। ਕੈਪਟਨ ਅਮਰਿੰਦਰ ਨੇ ਭਰੋਸਾ ਪ੍ਰਗਟਾਇਆ ਕਿ ਸਿੱਧੂ ਕਾਂਗਰਸ 'ਚ ਸ਼ਾਮਿਲ ਹੋਣਗੇ। ਉਨ੍ਹਾਂ ਨੇ ਖੁਲਾਸਾ ਕੀਤਾ ਕਿ ਚੋਣ ਜਾਬਤਾ ਲਾਗੂ ਹੋਣ ਤੋਂ ਬਾਅਦ ਅਕਾਲੀ ਦਲ ਤੇ ਹੋਰ ਪਾਰਟੀਆਂ ਤੋਂ ਵੱਡੀ ਗਿਣਤੀ 'ਚ ਲੋਕ ਕਾਂਗਰਸ 'ਚ ਸ਼ਾਮਿਲ ਹੋਣਗੇ।
ਜਦਕਿ ਚਰਚਾ ਦੀ ਸ਼ੁਰੂਆਤ ਮੌਕੇ ਸੁਖਬੀਰ ਵੱਲੋਂ ਉਨ੍ਹਾਂ ਦੇ ਪੈਰ ਛੂਣ ਸਬੰਧੀ ਇਕ ਸਵਾਲ 'ਤੇ ਹਲਕੇ ਫੁਲਕੇ ਅੰਦਾਜ਼ 'ਚ ਜਵਾਬ ਦਿੰਦਿਆਂ, ਕੈਪਟਨ ਅਮਰਿੰਦਰ ਨੇ ਚੁਟਕੀ ਲਈ ਕਿ ਅਸੀ ਤੁਹਾਨੂੰ ਜੇਲ੍ਹ ਭੇਜਿਆ ਸੀ ਤੇ ਤੁਹਾਡੇ ਲਈ ਸੱਭ ਕੁਝ ਕਰਦਿਆਂ, ਤੁਹਾਡੇ ਮੰਗਣ 'ਤੇ ਡਾਈਟ ਕੋਕਸ ਵੀ ਭੇਜੀਆਂ ਸਨ। ਇਸੇ ਤਰ੍ਹਾਂ, ਕੈਪਟਨ ਅਮਰਿੰਦਰ ਨੇ ਸੁਖਬੀਰ 'ਤੇ ਚੁਟਕੀ ਲੈਂਦਿਆਂ ਕਿਹਾ ਕਿ ਉਹ ਆਪਣੇ ਪਿਤਾ ਤੋਂ ਵੱਖਰੇ ਹਨ। ਸੁਖਬੀਰ ਨੂੰ ਬਿਨ੍ਹਾਂ ਸੋਚੇ ਸਮਝੇ ਬੋਲਣ ਦੀ ਆਦਤ ਹ ਅਤੇ ਫਿਰ ਜੋ ਉਹ ਬੋਲ ਦਿੰਦੇ ਹਨ, ਉਸਨੂੰ ਕਰ ਵੀ ਗੁਜਰਦੇ ਹਨ।