ਚੰਡੀਗੜ੍ਹ, 4 ਦਸੰਬਰ, 2016 : ਪੰਜਾਬ ਕਾਂਗਰਸ ਨੇ ਚੋਣ ਕਮਿਸ਼ਨ ਓ.ਪੀ ਰਾਵਤ ਦੀ ਉਸ ਚੇਤਾਵਨੀ ਨੂੰ ਲੈ ਕੇ ਗੰਭੀਰ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ ਕਿ ਨੋਟਬੰਦੀ ਕਾਰਨ ਆਉਂਦੀਆਂ ਵਿਧਾਨ ਸਭਾ ਚੋਣਾਂ 'ਚ ਨਗਦੀ ਦੀ ਜਗ੍ਹਾ ਸ਼ਰਾਬ, ਨਸ਼ੇ, ਸੋਨਾ ਆਦਿ ਲੈ ਸਕਦੇ ਹਨ।
ਪੰਜਾਬ ਕਾਂਗਰਸ ਕਮੇਟੀ ਦੇ ਆਗੂਆਂ ਪਰਨੀਤ ਕੌਰ, ਬ੍ਰਹਮ ਮੋਹਿੰਦਰਾ ਤੇ ਨਿਰਮਲ ਸਿੰਘ ਨੇ ਕਿਹਾ ਹੈ ਕਿ ਚੋਣ ਕਮਿਸ਼ਨ ਵੱਲੋਂ ਆਉਂਦੀਆਂ ਚੋਣਾਂ 'ਚ ਨਗਦੀ ਦੇ ਘੱਟੋਂ ਘੱਟ ਇਸਤੇਮਾਲ ਦੇ ਬਾਵਜੂਦ, ਗਲਤ ਤਰੀਕਿਆਂ ਦੀ ਵਰਤੋਂ ਨੂੰ ਲੈ ਕੇ ਪ੍ਰਗਟਾਈ ਚਿੰਤਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ। ਜਿਸ ਨਾਲ ਨੋਟਬੰਦੀ 'ਤੇ ਕਾਂਗਰਸ ਦਾ ਪੱਖ ਸਾਬਤ ਹੁੰਦਾ ਏ।
ਪ੍ਰਦੇਸ਼ ਕਾਂਗਰਸ ਦੇ ਆਗੂਆਂ ਨੇ ਇਕ ਅਖਬਾਰ 'ਚ ਛੱਪੀ ਇੰਟਰਵਿਊ 'ਚ ਚੋਣ ਕਮਿਸ਼ਨ ਦੀਆਂ ਟਿਪਣੀਆਂ ਦਾ ਜ਼ਿਕਰ ਕਰਦਿਆਂ ਕਿਹਾ ਹੈ ਕਿ ਪੰਜਾਬ ਸਮੇਤ ਚੋਣਾਂ ਦੇ ਦੌਰ ਦਾ ਸਾਹਮਣਾ ਕਰ ਰਹੇ ਵਾਤਾਵਰਨ ਨੂੰ ਬਿਗਾੜਨ ਲਈ ਵਸਤੂਆਂ ਦੇ ਲੈਣ ਦੇਣ ਕਾਰਨ ਨਿਰਪੱਖ ਤੇ ਸੁਤੰਤਰ ਚੋਣਾਂ 'ਚ ਹਾਲਾਤ ਅਨੁਕੂਲ ਨਹੀਂ ਪ੍ਰਤੀਤ ਹੋ ਰਹੇ ਹਨ।
ਉਨ੍ਹਾਂ ਨੇ ਕਿਹਾ ਹੈ ਕਿ ਪ੍ਰਦੇਸ਼ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੀ ਮੁਤਾਬਿਕ ਸੂਬੇ 'ਚ ਰਾਸ਼ਟਰਪਤੀ ਸ਼ਾਸਨ ਲਾਗੂ ਕਰਨਾ ਹੀ ਸੁਤੰਤਰ ਤੇ ਨਿਰਪੱਖ ਚੋਣਾਂ ਪੁਖਤਾ ਕਰ ਸਕਦਾ ਹੈ। ਜਿਨ੍ਹਾਂ ਨੇ ਚੋਣ ਕਮਿਸ਼ਨ ਨੂੰ ਤੁਰੰਤ ਦਖਲ ਦੇਣ ਅਤੇ ਸੂਬੇ ਅੰਦਰ ਸ਼ਾਂਤਮਈ ਤੇ ਤੁਰੰਤ ਚੋਣਾਂ ਪੁਖਤਾ ਕਰਨ ਵਾਸਤੇ ਮਾਮਲਾ ਆਪਣੇ ਹੱਥਾਂ 'ਚ ਲੈਣ ਲਈ ਕਿਹਾ ਹੈ।
ਇਥੇ ਜ਼ਾਰੀ ਬਿਆਨ 'ਚ ਪ੍ਰਦੇਸ਼ ਕਾਂਗਰਸ ਦੇ ਆਗੂਆਂ ਨੇ ਕਿਹਾ ਹੈ ਕਿ ਬਾਦਲ ਸਰਕਾਰ 'ਚ ਸੂਬੇ ਅੰਦਰ ਪਹਿਲਾਂ ਤੋਂ ਫੈਲ੍ਹੀ ਵੱਡੇ ਪੱਧਰ 'ਤੇ ਨਸ਼ਾਖੋਰੀ ਕਾਰਨ, ਚੋਣ ਕਮਿਸ਼ਨ ਦੀਆਂ ਟਿੱਪਣੀਆਂ ਤੁਰੰਤ ਕਾਰਵਾਈ ਕੀਤੇ ਜਾਣ ਦੀ ਲੋੜ 'ਤੇ ਜ਼ੋਰ ਦਿੰਦਿਆਂ ਹਨ।
ਉਨ੍ਹਾਂ ਨੇ ਖੁਲਾਸਾ ਕੀਤਾ ਹੈ ਕਿ ਚੋਣ ਕਮਿਸ਼ਨ ਪਹਿਲਾਂ ਵੀ ਪੰਜਾਬ 'ਚ ਵੱਡੇ ਪੱਧਰ 'ਤੇ ਚੋਣਾਂ ਦੇ ਵਾਤਾਵਰਨ ਨੂੰ ਬਿਗਾੜਨ ਸਬੰਧੀ ਕਾਂਗਰਸ ਦੇ ਦੋਸ਼ਾਂ ਨੂੰ ਸਾਬਤ ਕਰ ਚੁੱਕਾ ਹੈ, ਜਿਸਦਾ ਕਾਰਨ ਸੂਬੇ 'ਚ ਗੈਂਗਾਂ ਸਮੇਤ ਨਸ਼ਿਆਂ ਤੇ ਨਜਾਇਜ਼ ਸ਼ਰਾਬ ਨੂੰ ਮਿੱਲੀ ਹੋਈ ਖੁੱਲ੍ਹ ਹੈ। ਚੋਣ ਕਮਿਸ਼ਨ ਦੇ ਤਾਜ਼ਾ ਬਿਆਨ ਕਾਂਗਰਸ ਦੇ ਡਰ ਦੀ ਪੁਸ਼ਟੀ ਕਰਦੇ ਹਨ ਕਿ ਪ੍ਰਧਾਨ ਮੰਤਰੀ ਨਰਿੰਦਰ ਦੇ ਵਿਅਰਥ ਕਦਮ ਕਾਰਨ ਬਿਗੜ ਸਕਦੇ ਹਨ।
ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਹੈ ਕਿ ਜੇ ਹਾਲਾਤਾਂ ਦੇ ਮੱਦੇਨਜ਼ਰ ਤੁਰੰਤ ਉਚਿਤ ਕਦਮ ਨਾ ਚੁੱਕੇ ਗਏ, ਤਾਂ ਚੋਣਾਂ ਦੌਰਾਨ ਵੱਡੇ ਪੱਧਰ 'ਤੇ ਹਿੰਸਾ ਹੋਣ ਦੀ ਸ਼ੰਕਾ ਹੈ, ਜਿਸ ਬਾਰੇ ਕੈਪਟਨ ਅਮਰਿੰਦਰ ਪਹਿਲਾਂ ਹੀ ਚੋਣ ਕਮਿਸ਼ਨ ਨੂੰ ਕਹਿ ਚੁੱਕੇ ਹਨ।