ਚੰਡੀਗੜ੍ਹ, 4 ਦਸੰਬਰ, 2016 : ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਵਿਜੇ ਸਾਂਪਲਾ ਨਾਲ ਸਲਾਹ ਮਸ਼ਵਰਾ ਕਰਕੇ ਭਾਜਪਾ ਐਸ.ਸੀ. ਮੋਰਚਾ ਦੇ ਸੂਬਾ ਪ੍ਰਧਾਨ ਮਨਜੀਤ ਬਾਲੀ ਨੇ ਐਸ.ਸੀ. ਮੋਰਚਾ ਦੇ ਸੂਬਾ ਕਾਰਜਕਾਰਨੀ ਮੈਬਰਾਂ ਤੇ ਜਿਲ੍ਹਾ ਇੰਚਾਰਜਾਂ ਦੀ ਨਿਯੁਕਤੀ ਦਾ ਐਲਾਨ ਕੀਤਾ ਹੈ। ਸ੍ਰੀ ਬਾਲੀ ਦੇ ਅਨੁਸਾਰ ਰਾਜਿੰਦਰ ਹੰਸ ਨੂੰ ਜਗਰਾਉਂ ਤੇ ਮੋਗਾ, ਐਡਵੋਕੇਟ ਰਾਮ ਸਿੰਘ ਰੈਹਸਲ ਨੂੰ ਸੰਗਰੂਰ-2, ਵਿਕਰਮ ਸਿੰਘ ਗਿੱਲ ਨੂੰ ਸੰਗਰੂਰ-1, ਜਸਵੀਰ ਸਿੰਘ ਮਹਿਤਾ ਨੂੰ ਰੋਪੜ ਤੇ ਫ਼ਤਹਿਗੜ੍ਹ ਸਾਹਿਬ, ਬਲਵਿੰਦਰ ਗਿੱਲ ਨੂੰ ਜਲੰਧਰ ਦਿਹਾਤੀ ਨਾਰਥ ਤੇ ਜਲੰਧਰ ਦਿਹਾਤੀ ਸਾਊਥ, ਅਸ਼ਵਨੀ ਗਿੱਲ ਨੂੰ ਜਲੰਧਰ ਸ਼ਹਿਰੀ ਤੇ ਹੁਸ਼ਿਆਰਪੁਰ, ਬਲਕਾਰ ਸਿੰਘ ਸਹੋਤਾ ਨੂੰ ਬਠਿੰਡਾ ਸ਼ਹਿਰੀ ਤੇ ਬਠਿੰਡਾ ਦਿਹਾਤੀ, ਸ੍ਰੀਮਤੀ ਸ਼ੋਭਾ ਨੂੰ ਮੁਕੇਰੀਆਂ ਤੇ ਗੁਰਦਾਸਪੁਰ ਅਤੇ ਸੁਰਿੰਦਰ ਕੁਮਾਰ ਟਿੰਕੂ ਨੂੰ ਬਟਾਲਾ ਤੇ ਤਰਨ ਤਾਰਨ ਐਸ.ਸੀ. ਮੋਰਚੇ ਦਾ ਜਿਲ੍ਹਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਬਲਦੇਵ ਸਿੰਘ ਗਿੱਲ ਨੂੰ ਫਿਰੋਜ਼ਪੁਰ, ਰਾਂਝਾ ਬਖਸ਼ੀ ਨੂੰ ਬਰਨਾਲਾ ਤੇ ਮਾਨਸਾ, ਕਮਲਜੀਤ ਚਾਵਲਾ ਨੂੰ ਕਪੂਰਥਲਾ, ਬਲਜੀਤ ਕੌਰ ਨੂੰ ਮੋਹਾਲੀ, ਦੀਪਕ ਤੇਲੂ ਨੂੰ ਅੰਮ੍ਰਿਤਸਰ ਸ਼ਹਿਰੀ ਤੇ ਅੰਮ੍ਰਿਤਸਰ ਦਿਹਾਤੀ, ਪਾਲਾ ਸਿੰਘ ਨੂੰ ਫਰੀਦਕੋਟ, ਅਨਿਲ ਅਟਵਾਲ ਨੂੰ ਨਵਾਂ ਸ਼ਹਿਰ ਤੇ ਖੰਨਾ, ਰਵੀ ਬਾਲੀ ਨੂੰ ਪਟਿਆਲਾ ਸ਼ਹਿਰੀ ਤੇ ਪਟਿਆਲਾ ਦਿਹਾਤੀ ਨਾਰਥ, ਸੁਰੇਸ਼ ਬੇਦੀ ਨੂੰ ਪਟਿਆਲਾ ਦਿਹਾਤੀ ਸਾਊਥ, ਐਡਵੋਕੇਟ ਮੋਹਿਤ ਭਾਰਦਵਾਜ ਨੂੰ ਲੁਧਿਆਣਾ, ਡਾ. ਸੁਰਜੀਤ ਕੁਮਾਰ ਆਜ਼ਾਦ ਨੂੰ ਪਠਾਨਕੋਟ, ਹਰਪ੍ਰੀਤ ਦਰਦੀ ਨੂੰ ਸ੍ਰੀ ਮੁਕਤਸਰ ਸਾਹਿਬ ਅਤੇ ਵਿਜੇ ਅਟਵਾਲ ਨੂੰ ਫਾਜ਼ਿਲਕਾ ਜਿਲ੍ਹੇ ਦਾ ਭਾਜਪਾ ਐਸ.ਸੀ. ਮੋਰਚਾ ਦਾ ਇੰਚਾਰਜ ਲਗਾਇਆ ਗਿਆ ਹੈ।
ਐਸ.ਸੀ. ਮੋਰਚਾ ਦੇ ਸੂਬਾ ਪ੍ਰਧਾਨ ਮਨਜੀਤ ਬਾਲੀ ਨੇ ਆਪਣੀ ਟੀਮ ਵਿਚ ਵਾਧਾ ਕਰਦੇ ਹੋਏ ਸੂਬਾ ਕਾਰਜਕਾਰਨੀ ਦੇ ਮੈਂਬਰਾਂ ਦੀ ਨਿਯੁਕਤੀ ਦਾ ਵੀ ਐਲਾਨ ਕੀਤਾ ਹੈ। ਇੰਨ੍ਹਾਂ ਸੂਬਾ ਕਾਰਜਕਾਰਨੀ ਮੈਬਰਾਂ ਵਿਚ ਲੁਧਿਆਣਾ ਤੋਂ ਰਾਮ ਲਾਲ ਚੰਗੋਤਰਾ, ਜਸਵਿੰਦਰ ਕੌਰ, ਮਹਿੰਦਰ ਖੱਤਰੀ, ਮਨੋਜ ਚੌਹਾਨ, ਰਵਿੰਦਰ ਕੁਮਾਰ ਜੱਸੀ ਤੇ ਅਸ਼ਵਨੀ ਕਾਕਾ, ਜਗਰਾਉਂ ਤੋਂ ਭਾਰਤ ਰਾਮ, ਜਲੰਧਰ ਸ਼ਹਿਰੀ ਤੋਂ ਰਾਕੇਸ਼ ਕੌਲ, ਐਡਵੋਕੇਟ ਗੋਮਤੀ ਭਗਤ, ਸੁਰੇਸ਼ ਕਾਲੀਆ, ਹੇਮੰਤ ਕੁਮਾਰ ਚੌਹਾਨ, ਸੁਨੀਲ ਮੰਟੂ ਤੇ ਸੰਜੇ ਭਗਤ, ਜਲੰਧਰ ਦਿਹਾਤੀ ਸਾਊਥ ਤੋਂ ਐਡਵੋਕੇਟ ਹਰਪ੍ਰੀਤ ਕੌਰ, ਬਠਿੰਡਾ ਸ਼ਹਿਰੀ ਤੋਂ ਅੰਜਨਾ ਰਾਣੀ ਕੌਂਸਲਰ, ਬਠਿੰਡਾ ਦਿਹਾਤੀ ਤੋਂ ਅਮਰਨਾਥ ਕੌਂਸਲਰ ਤੇ ਨਾਜਮ ਸਿੰਘ, ਗੁਰਦਾਸਪੁਰ ਤੋਂ ਦਵਿੰਦਰ ਸਿੰਘ ਘੁੱਗੀ ਤੇ ਬਬੀਤਾ ਬਾਬੁਲ, ਅੰਮ੍ਰਿਤਸਰ ਸ਼ਹਿਰੀ ਤੋਂ ਸ਼ਸ਼ੀ ਗਿੱਲ, ਅਨਿਲ ਭੱਟੀ, ਦੀਪਕ ਬਾਵਾ, ਰੇਨੂੰ ਗਿੱਲ, ਵੀਰ ਕੌਰ ਅਤੇ ਰਣਜੀਤ ਸਿੰਘ ਸ਼ਾਮਲ ਹਨ। ਇਸੇ ਤਰ੍ਹਾਂ ਫਰੀਦਕੋਟ ਤੋਂ ਜਸਕਰਨ ਸਿੰਘ ਕਲਿਆਣ, ਕਰਮਜੀਤ ਕੌਰ, ਮਨਜੀਤ ਕੌਰ, ਗੁਰਚਰਨ ਸਿੰਘ ਗਿੱਲ ਤੇ ਜਸਵਿੰਦਰ ਸਿੰਘ, ਸ੍ਰੀ ਮੁਕਤਸਰ ਸਾਹਿਬ ਤੋਂ ਬਲਦੇਵ ਸਿੰਘ ਭੱਟੀ ਤੇ ਉਰਮਿਲਾ ਰਾਣੀ, ਫਤਹਿਗੜ੍ਹ ਸਾਹਿਬ ਤੋਂ ਬਲਦੇਵ ਸਿੰਘ, ਤਰਨ ਤਾਰਨ ਤੋਂ ਦਲਵੀਰ ਕੌਰ, ਸੁਰਜੀਤ ਸਿੰਘ ਸਾਗਰ ਤੇ ਗੁਰਚਰਨ ਸਿੰਘ, ਪਠਾਨਕੋਟ ਤੋਂ ਬਚਨ ਲਾਲ, ਦੇਵਰਾਜ ਲਵਲੀ, ਕੁਮਾਰੀ ਮੀਨੂੰ, ਸ਼ਸ਼ੀ ਬਾਲਾ ਤੇ ਮਨਜੀਤ ਸਿੰਘ, ਸੰਗਰੂਰ ਤੋਂ ਰਾਜੀਵ ਕਲਿਆਣ, ਸੁਨੀਲ ਕੁਮਾਰ ਹੰਸ, ਤਰਸੇਮ ਚੰਦ, ਸੁਰਜੀਤ ਸਿੰਘ ਤੇ ਦਲਜੀਤ ਪਵਾਰ, ਫਾਜ਼ਿਲਕਾ ਤੋਂ ਹਰੀ ਚੰਦ ਸੋਲੰਕੀ, ਧਰਮਵੀਰ ਮਲਕਟ ਤੇ ਮਦਨ ਲਾਲ ਇੰਦੌਰਾ, ਕਪੂਰਥਲਾ ਤੋਂ ਵਿਜੇ ਪਹਿਲਵਾਨ ਤੇ ਵਿਕਾਸ ਸਿੱਧੀ, ਮੁਕੇਰੀਆਂ ਤੋਂ ਅਜੇ ਨਈਅਰ ਤੇ ਐਡਵੋਕੇਟ ਮੰਗਲ ਸਿੰਘ, ਹੁਸ਼ਿਆਰਪੁਰ ਤੋਂ ਪ੍ਰਕਾਸ਼ ਸਿੰਘ ਕੁਤਵਪੁਰੀ ਤੇ ਨਰਿੰਦਰ ਕੌਰ ਕੌਂਸਲਰ, ਬਰਨਾਲਾ ਤੋਂ ਤੇਜਾ ਸਿੰਘ ਕਾਲੇਕੇ, ਪਟਿਆਲਾ ਤੋਂ ਮਨੋਜ ਹਿੰਗੋਨਾ, ਨਵਾਂ ਸ਼ਹਿਰ (ਸ਼ਹੀਦ ਭਗਤ ਸਿੰਘ ਨਗਰ) ਤੋਂ ਰਾਮ ਕਿਸ਼ਨ ਜੱਖੂ, ਰੋਪੜ ਤੋਂ ਹਰਭਜਨ ਸਿੰਘ ਅਤੇ ਖੰਨਾ ਤੋਂ ਡਾ. ਕਰਨੈਲ ਸਿੰਘ ਕਾਲੀਆ ਨੂੰ ਸੂਬਾ ਕਾਰਜਕਾਰਨੀ ਦੇ ਮੈਂਬਰ ਵਜੋਂ ਨਿਯੁਕਤ ਕੀਤਾ ਗਿਆ ਹੈ।
ਇਸ ਸਮੇਂ ਮਨਜੀਤ ਬਾਲੀ ਨੇ ਕਿਹਾ ਕਿ ਭਾਜਪਾ ਐਸ.ਸੀ. ਮੋਰਚਾ ਆਗਾਮੀ ਵਿਧਾਨ ਸਭਾ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਪਾਰਟੀ ਦੀ ਕਾਮਯਾਬੀ ਲਈ ਰਾਤ ਦਿਨ ਇਕ ਕਰ ਦੇਵੇਗਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਲੋਕ ਪੱਖੀ ਨੀਤੀਆਂ ਅਤੇ ਪੰਜਾਬ ਵਿਚ ਅਕਾਲੀ-ਭਾਜਪਾ ਗੱਠਜੋੜ ਸਰਕਾਰ ਵਲੋਂ ਕੀਤੇ ਵਿਕਾਸ ਕਾਰਜਾਂ ਦੇ ਆਧਾਰ 'ਤੇ ਜਨਤਾ ਦਰਮਿਆਨ ਜਾਂਦਿਆਂ 2017 ਦੀਆਂ ਚੋਣਾਂ ਵਿਚ ਭਾਜਪਾ ਆਪਣਾ ਪਰਚਮ ਲਹਿਰਾਵੇਗੀ।