ਚੰਡੀਗੜ੍ਹ, 7 ਦਸੰਬਰ, 2016 : ਪੰਜਾਬ ਕਾਂਗਰਸ ਨੇ ਮੁੱਖ ਮੰਤਰੀ ਦੇ ਜਨਮ ਦਿਨ ਮੌਕੇ ਅਯੋਜਿਤ ਵਾਸਤੇ ਸਰਕਾਰੀ ਪੈਸਿਆਂ ਦੇ ਬਰਬਾਦੀ ਕਰ ਰਹੇ ਬਾਦਲਾਂ ਦੀ ਨਿੰਦਾ ਕੀਤੀ ਹੈ, ਜਦਕਿ ਇਸਦੇ ਉਲਟ ਆਟਾ-ਦਾਲ ਸਕੀਮ ਦੇ ਲਾਭ ਪਾਤਰ ਬੀਤੇ 8 ਮਹੀਨਿਆਂ ਤੋਂ ਆਪਣੇ ਹਿੱਸੇ ਦਾ ਇੰਤਜ਼ਾਰ ਕਰ ਰਹੇ ਹਨ, ਜਿਸ ਸਕੀਮ ਨੂੰ ਲੈ ਕੇ ਇਨ੍ਹਾਂ ਦੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਹਨ।
ਇਸ ਲੜੀ ਹੇਠ ਉਕਤ ਸਕੀਮ ਦੇ ਇਕ ਕਰੋੜ ਤੋਂ ਵੀ ਵੱਧ ਲਾਭ ਪਾਤਰਾਂ ਨੂੰ ਬੀਤੇ 8 ਮਹੀਨਿਆਂ ਤੋਂ ਰਿਆਇਤੀ ਅਨਾਜ ਨਾ ਮਿੱਲਣ ਸਬੰਧੀ ਖ਼ਬਰਾਂ ਤੋਂ ਬਾਅਦ, ਪੰਜਾਬ ਕਾਂਗਰਸ ਨੇ ਇਥੇ ਜ਼ਾਰੀ ਬਿਆਨ 'ਚ ਕਿਹਾ ਹੈ ਕਿ ਸੂਬੇ ਦੇ ਗਰੀਬ ਲੋਕਾਂ ਦੀ ਦੁਰਦਸ਼ਾ ਪ੍ਰਤੀ ਬਾਦਲ ਸਰਕਾਰ ਦੀ ਸ਼ਰਮਨਾਕ ਉਦਾਸੀਨਤਾ ਦੀ ਹੱਦ ਨਹੀਂ ਪ੍ਰਤੀਤ ਹੋ ਰਹੀ ਹੈ। ਜਿਸ ਸਕੀਮ ਲਈ ਸੂਬਾ ਸਰਕਾਰ ਫੰਡ ਮੁਹੱਈਆ ਕਰਵਾਉਣ 'ਚ ਫੇਲ੍ਹ ਰਹੀ ਹੈ।
ਉਨ੍ਹਾਂ ਨੇ ਕਿਹਾ ਹੈ ਕਿ ਸੂਬੇ ਦੇ ਆਮ ਲੋਕ ਨੋਟਬੰਦੀ ਕਾਰਨ ਪਹਿਲਾਂ ਤੋਂ ਵੱਡੇ ਨਗਦੀ ਸੰਕਟ ਦਾ ਸਾਹਮਣਾ ਕਰ ਰਹੇ ਹਨ, ਜਿਨ੍ਹਾਂ ਨੂੰ ਆਟਾ ਦਾਲ ਵਰਗੀਆਂ ਲੋੜੀਂਦੀਆਂ ਚੀਜਾਂ ਲਈ ਵੀ ਲਗਾਤਾਰ ਇੰਤਜ਼ਾਰ ਕਰਨਾ ਪੈ ਰਿਹਾ ਹੈ, ਜਦਕਿ ਇਸਦੇ ਉਲਟ ਅਕਾਲੀ ਸਰਕਾਰ ਨੇ 8 ਦਸੰਬਰ ਨੂੰ ਮੋਗਾ ਵਿਖੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ ਦਿਨ ਮਨਾਉਣ ਵਾਸਤੇ ਖਜ਼ਾਨਿਆਂ ਨੂੰ ਖੋਲ੍ਹ ਦਿੱਤਾ ਹੈ।
ਪੰਜਾਬ ਕਾਂਗਰਸ ਕਮੇਟੀ ਦੇ ਆਗੂਆਂ ਡਾ. ਮਾਲਤੀ ਥਾਪਰ, ਕਰਨਲ ਬੱਬੂ ਸਿੰਘ ਤੇ ਡਾ. ਤਾਰਾ ਸਿੰਘ ਸੰਧੂ ਨੇ ਮੋਗਾ ਰੈਲੀ ਨੂੰ ਸਫਲ ਬਣਾਉਣ ਵਾਸਤੇ ਸ਼ਰਮਨਾਕ ਤਰੀਕੇ ਨਾਲ ਸਰਕਾਰੀ ਮਸ਼ੀਨਰੀ ਨੂੰ ਕੰਮ 'ਤੇ ਲਗਾਏ ਜਾਣ ਦੀ ਨਿੰਦਾ ਕੀਤੀ ਹੈ, ਜਿਸ ਅਯੋਜਨ ਨੂੰ ਸਰਕਾਰ ਐਸ.ਵਾਈ.ਐਲ ਵਿਰੋਧੀ ਲੜਾਈ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਬਾਵਜੂਦ ਇਸਦੇ ਕਿ ਬਾਦਲ ਸਰਕਾਰ ਵੱਲੋਂ ਬੀਤੇ 10 ਸਾਲਾਂ ਦੇ ਜੰਗਲ ਰਾਜ ਦੌਰਾਨ ਪੰਜਾਬ ਦੀ ਖੋਲ੍ਹੇਆਮ ਲੁੱਟ ਕਾਰਨ ਸੂਬੇ ਦਾ ਮਾਲੀਆ ਪੂਰੀ ਤਰ੍ਹਾਂ ਨਾਲ ਖਾਲ੍ਹੀ ਹੋ ਚੁੱਕਾ ਹੈ।
ਪ੍ਰਦੇਸ਼ ਕਾਂਗਰਸ ਦੇ ਆਗੂਆਂ ਨੇ ਖੁਲਾਸਾ ਕੀਤਾ ਹੈ ਕਿ ਰੈਲੀ ਗਰਾਉਂਡ ਦੇ ਪ੍ਰਬੰਧਾਂ ਸਮੇਤ ਪਹਿਲਾਂ ਤੋਂ ਸੂਬਾ ਸਰਕਾਰ ਹੋਰਡਿੰਗਾਂ, ਇਸ਼ਤਿਹਾਰਾਂ ਤੇ ਹੋਰ ਪ੍ਰਚਾਰ ਸਮੱਗਰੀਆਂ 'ਤੇ ਭਾਰੀ ਖਰਚਾ ਕਰ ਰਹੀ ਹੈ, ਜਿਹੜਾ ਪੂਰੀ ਤਰ੍ਹਾਂ ਨਾਲ ਨਿਯਮਾਂ ਦਾ ਉਲੰਘਣ ਹੈ। ਇਹ ਬਾਦਲਾਂ ਵੱਲੋਂ ਆਪਣੀ ਸਰਕਾਰ ਦੇ ਆਖਿਰੀ ਦਿਨਾਂ 'ਚ ਸਰਕਾਰੀ ਮਸ਼ੀਨਰੀ ਤੇ ਫੰਡਾਂ ਦੀ ਖੁੱਲ੍ਹੇਆਮ ਦੁਰਵਰਤੋਂ ਹੈ, ਜਿਹੜੀ ਸੂਬੇ ਨੂੰ ਦੀਵਾਲੀਆ ਹੋਣ ਵੱਲ ਧਕੇਲ ਰਹੀ ਹੈ।
ਪ੍ਰਦੇਸ਼ ਕਾਂਗਰਸ ਦੇ ਆਗੂਆਂ ਨੇ ਜ਼ੋਰ ਦਿੰਦਿਆਂ ਕਿਹਾ ਹੈ ਕਿ ਕਾਂਗਰਸ ਦੇ ਸੂਬੇ ਦੀ ਸੱਤਾ 'ਚ ਆਉਣ 'ਤੇ ਪਾਰਟੀ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੇ ਵਾਅਦੇ ਮੁਤਾਬਿਕ ਆਟਾ ਦਾਲ ਸਕੀਮ ਨਾਲ ਨਾ ਸਿਰਫ ਚਾਹ ਤੇ ਖੰਡ ਮੁਹੱਈਆ ਕਰਵਾਈ ਜਾਵੇਗੀ, ਸਗੋਂ ਕੋਈ ਢਿੱਲ ਨਾ ਵਰਤਦਿਆਂ, ਇਸ ਸਕੀਮ ਦੇ ਸਹੀ ਲਾਭ ਪਾਤਰਾਂ ਨੂੰ ਬਗੈਰ ਕਿਸੇ ਦੇਰੀ ਲਾਭ ਮੁਹੱਈਆ ਕਰਵਾਉਣ ਵਾਸਤੇ ਸਖ਼ਤ ਕਦਮ ਚੁੱਕੇ ਜਾਣਗੇ।
ਪ੍ਰਦੇਸ਼ ਕਾਂਗਰਸ ਦੇ ਆਗੂਆਂ ਨੇ ਕਿਹਾ ਹੈ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਵਾਸਤੇ ਚੋਣ ਜਾਬਤਾ ਲਾਗੂ ਹੋਣ ਤੋਂ ਪਹਿਲਾਂ ਤੇਜ਼ੀ ਨਾਲ ਨਿਯੁਕਤੀਆਂ ਤੇ ਬਦਲੀਆਂ ਹੋਣ ਨਾਲ ਵੀ ਬਾਦਲਾਂ ਵੱਲੋਂ ਸਰਕਾਰੀ ਮਸ਼ਨਰੀ ਦੀ ਦੁਰਵਰਤੋਂ ਦਾ ਖੁਲਾਸਾ ਹੁੰਦਾ ਹੈ।
ਜਿਨ੍ਹਾਂ ਨੇ ਇਸ ਸਬੰਧੀ ਚੋਣਾਂ ਤੋਂ ਪਹਿਲਾਂ ਨਿਯਮਾਂ ਦੀ ਸਰ੍ਹੇਆਮ ਉਲੰਘਣਾ ਕਰਦਿਆਂ, 96 ਅਕਾਲੀਆਂ ਨੂੰ ਵੈਲਫੇਅਰ ਬੋਰਡਾਂ 'ਚ ਜਗ੍ਹਾ ਦਿੱਤੇ ਜਾਣ ਸਬੰਧੀ ਮੀਡੀਆ ਰਿਪੋਰਟਾਂ ਦਾ ਜ਼ਿਕਰ ਕੀਤਾ ਹੈ। ਚੋਣਾਂ ਨਜ਼ਦੀਕ ਆਉਣ ਨਾਲ ਹੀ ਤੇਜ਼ੀ ਨਾਲ ਬਾਦਲਾਂ ਵੱਲੋਂ ਪ੍ਰਸ਼ਾਸਨਿਕ ਤੇ ਪੁਲਿਸ ਬਦਲੀਆਂ ਅਤੇ ਪੋਸਟਿੰਗਾਂ ਰਾਹੀਂ ਆਪਣੇ ਵਫਾਦਾਰਾਂ ਦੀ ਤੈਨਾਤੀ ਕੀਤੀ ਜਾ ਰਹੀ ਹੈ।
ਉਨ੍ਹਾਂ ਨੇ ਕਿਹਾ ਹੈ ਕਿ ਬਾਦਲ ਸਰਕਾਰ ਆਪਣੇ ਸਮਰਥਕਾਂ ਨੂੰ ਲਾਭ ਦੇਣ ਵਾਸਤੇ ਆਪਣੀ ਹੱਦ 'ਚ ਸੱਭ ਕੁਝ ਕਰ ਰਹੀ ਹੈ, ਜਦਕਿ ਇਸਦੇ ਉਲਟ ਪੰਜਾਬ ਦੇ ਲੋਕ ਆਪਣੀ ਦੋ ਵਕਤ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਵਾਸਤੇ ਵੀ ਚੁਣੌਤੀਆ ਦਾ ਸਾਹਮਣਾ ਕਰ ਰਹੇ ਹਨ।