← ਪਿਛੇ ਪਰਤੋ
ਫਿਰੋਜ਼ਪੁਰ, 11 ਦਸੰਬਰ, 2016 : ਹਰੀਕੇ ਝੀਲ 'ਚ ਬਾਦਲ ਸਰਕਾਰ ਵਲੋਂ ਚਲਾਈਆਂ ਜਾਣ ਵਾਲੀਆਂ ਪਾਣੀ ਵਾਲੀਆਂ ਬੱਸਾਂ 'ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸੰਗਰੂਰ ਤੋਂ ਐਮ. ਪੀ. ਭਗਵੰਤ ਮਾਨ ਨੇ ਚੁਟਕੀ ਲਈ ਹੈ। ਚੁਟਕੀ ਲੈਂਦੇ ਹੋਏ ਮਾਨ ਨੇ ਕਿਹਾ ਹੈ ਕਿ ਬਾਦਲਾਂ ਤੋਂ ਸੜਕ ਵਾਲੀਆਂ ਬੱਸਾਂ ਤਾਂ ਸੰਭਾਲੀਆਂ ਨਹੀਂ ਗਈਆਂ ਤਾਂ ਪਾਣੀ ਵਾਲੀਆਂ ਬੱਸਾਂ ਕਿਵੇਂ ਸੰਭਾਲਣਗੇ। ਮਾਨ ਦਾ ਕਹਿਣਾ ਹੈ ਕਿ 'ਅੱਛੇ ਦਿਨ ਕਬ ਆਏਂਗੇ' ਇਹ ਸਵਾਲ ਸੰਸਦ 'ਚ ਵਾਰ-ਵਾਰ ਪੁੱਛਣ ਕਾਰਨ ਹੀ ਉਨ੍ਹਾਂ ਨੂੰ ਸੰਸਦ ਤੋਂ ਬਾਹਰ ਰੱਖਿਆ ਗਿਆ ਹੈ। ਦੱਸ ਦਈਏ ਕਿ ਭਗਵੰਤ ਮਾਨ ਫਿਰੋਜ਼ਪੁਰ ਦਿਹਾਤੀ ਅਤੇ ਗੁਰੂਹਰਿਸਹਾਏ 'ਚ ਇਨਕਲਾਬ ਰੈਲੀ ਨੂੰ ਸੰਬੋਧਨ ਕਰਨ ਪਹੁੰਚੇ ਹੋਏ ਸਨ।
Total Responses : 266