ਨਵੀਂ ਦਿੱਲੀ, 10 ਦਸੰਬਰ, 2016 : ਸਾਲ 2017 ਵਿਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਹੋ ਰਹੀਆਂ ਚੋਣਾਂ ਵਿਚ ਸਿੱਖ ਸਦਭਾਵਨਾ ਦਲ ਸਾਰੀਆਂ 46 ਸੀਟਾਂ 'ਤੇ ਚੋਣਾਂ ਲੜੇਗਾ, ਜਿਸ ਤਹਿਤ ਅੱਜ ਦਿੱਲੀ ਯੂਨਿਟ ਦੀ ਮੁੱਖ ਪੰਜ ਮੈਂਬਰੀ ਦਾ ਐਲਾਨ ਕੀਤਾ ਗਿਆ।
ਪ੍ਰੈਸ ਨੂੰ ਸੰਬੋਧਨ ਹੁੰਦਿਆਂ ਦਲ ਦੇ ਕੌਮ ਮੁੱਖੀ ਸੇਵਾਦਾਰ ਭਾਈ ਬਲਦੇਵ ਸਿੰਘ ਵਡਾਲਾ ਨੇ ਕਿਹਾ ਕਿ ਅਜੋਕੇ ਸਮੇਂ 'ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋ ਰਹੀ ਨਿਰਾਦਰੀ, ਸਿੱਖੀ-ਸਿਧਾਂਤਾ, ਮਾਣ ਮਰਿਯਾਦਾ ਦਾ ਕਤਲ ਅਤੇ ਗੁਰੂ ਘਰਾਂ ਦੇ ਹੋ ਰਹੇ ਰਾਜਸੀਕਰਨ, ਨਸ਼ਾ-ਖੋਰੀ, ਭ੍ਰਿਸ਼ਟਾਚਾਰੀ ਨੂੰ ਮੱਦੇਨਜ਼ਰ ਰੱਖਦਿਆਂ, ਗੁਰੂ ਸਾਹਿਬ ਦੇ ਅਦਬ ਸਤਿਕਾਰ ਅਤੇ ਪੰਥਕ ਰਹੁ-ਰੀਤਾਂ ਦੀ ਮੁੜ ਬਹਾਲੀ ਸਮੇਤ ਗੁਰੂ ਦੀ ਗੋਲਕ ਨੂੰ ਸਹੀ ਅਰਥਾਂ 'ਚ ਗਰੀਬ ਦੇ ਮੂੰਹ ਤੱਕ ਪੰਹੁਚਾਉਣ ਲਈ, ਸਿੱਖ ਸਦਭਾਵਨਾ ਦਲ ਵੱਲੋਂ ਸ਼ੁਰੂ ਕੀਤੀ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਤਹਿਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ 2017 'ਚ ਆ ਰਹੀਆਂ ਚੋਣਾਂ ਲੜਨ ਦਾ ਫੈਸਲਾ ਕੀਤਾ ਹੈ। ਉਨ•ਾਂ ਦੱਸਿਆ ਕਿ ਇਸ ਮਕਸਦ ਦੀ ਪ੍ਰਾਪਤੀ ਲਈ ਦਿੱਲੀ ਵਿਖੇ ਸਿੱਖ ਸਦਭਾਵਨਾ ਦਲ ਦਾ ਯੂਨਿਟ ਗਠਨ ਕਰਨ ਲਈ ਅੱਜ ਦਿੱਲੀ ਦੀ ਮੁੱਖ ਪੰਜ ਮੈਂਬਰੀ ਬਣਾ ਦਿੱਤੀ ਗਈ ਹੈ। ਉਨ•ਾਂ ਨੇ ਪ੍ਰੈਸ ਦੇ ਸਾਹਮਣੇ ਚਾਰ ਸੇਵਾਦਾਰਾਂ ਨੂੰ ਨਿਯੁਕਤੀ ਪੱਤਰ ਵੀ ਦਿੱਤੇ, ਜਿਨ•ਾਂ ਵਿਚ ਭਾਈ ਮਨਜੀਤ ਸਿੰਘ, Îਭਾਈ ਦਲ ਸਿੰਘ, ਭਾਈ ਦਲਜੀਤ ਸਿੰਘ ਤੇ ਭਾਈ ਮਹਾਂ ਸਿੰਘ ਹਨ। ਦੱਸਣਯੋਗ ਹੈ ਕਿ ਪੰਜਵੇਂ ਸੇਵਾਦਾਰ ਉਹ ਖੁਦ ਹਨ।
ਪ੍ਰੈਸ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਉਨ•ਾਂ ਦੱਸਿਆ ਕਿ ਉਨ•ਾਂ ਦਾ ਸਭ ਤੋਂ ਵੱਡਾ ਮਕਸਦ ਗੁਰਦੁਆਰਾ ਕਮੇਟੀਆਂ ਰਾਹੀਂ ਸਮੁੱਚੀ ਸਿੱਖ ਕੌਮ ਨੂੰ ਸਹੀ ਵਿਦਿਅਕ ਯੋਗਤਾ ਦੇਵਾਂ ਤੇ ਨਰੋਈ ਸੇਹਤ ਦੇਣਾ ਹੋਵੇਗਾ। ਉਨ•ਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਅਦਬ ਬਹਾਲੀ ਲਈ ਹਰ ਹਰਬਾ ਵਰਤਿਆ ਜਾਵੇਗਾ।
ਉਨ•ਾਂ ਸਪੱਸ਼ਟ ਕੀਤਾ ਕਿ ਸਾਡੀ ਕਿਸੇ ਵੀ ਧਾਰਮਿਕ ਪਾਰਟੀ ਨਾਲ ਕੋਈ ਨਿੱਜੀ ਵਿਰੋਧਤਾ ਨਹੀਂ ਹੈ, ਉਨ•ਾਂ ਦਾ ਮਕਸਦ ਸਿਰਫ ਤੇ ਸਿਰਫ ਸਿੱਖੀ ਸਿਧਾਂਤਾ ਨੂੰ ਮੁੜ ਸੁਰਜੀਤ ਕਰਨਾ ਹੈ ਕਿਉਂਕਿ ਦਿੱਲੀ ਦੀਆਂ ਦੋਵੇਂ ਧਿਰਾਂ ਸਿੱਖੀ ਸਿਧਾਂਤਾ ਤੋਂ ਮੁਨਕਰ ਹੋ ਚੁੱਕੀਆਂ ਹਨ, ਇਹ ਧਿਰਾਂ ਨੂੰ ਸਿਰਫ ਆਪਣੇ ਹਿੱਤ ਪਿਆਰੇ ਹਨ, ਗੁਰੂ ਦੇ ਨਹੀਂ।
ਨਿਯੁਕਤੀ ਪੱਤਰ ਲੈਣ ਵਾਲੇ ਸਾਰੇ ਸੇਵਾਦਾਰਾਂ ਨੇ ਸਮੁੱਚੇ ਰੂਪ ਵਿਚ ਸਿੱਖ ਸਦਭਾਵਨਾ ਦਲ ਪ੍ਰਤੀ ਆਪਣੀ ਵਚਨ ਬੱਧਤਾ ਦਹੁਰਾਉਂਦਿਆਂ ਕਿਹਾ ਕਿ ਉਹ ਤਨ, ਮਨ ਤੇ ਧਨ ਤੋਂ ਸਿੱਖੀ ਸਿਧਾਂਤਾ ਨੂੰ ਸਮਰਪਿਤ ਹਨ ਤੇ ਗੁਰੂ ਪੰਥ ਦੀ ਚੜ•ਦੀ ਕਲਾ ਲਈ, ਚੋਣਾਂ ਦੀ ਇਸ ਲੜਾਈ ਵਿਚ ਉਹ ਕਮਰਕਸਾ ਕਰ ਚੁੱਕੇ ਹਨ। ਇਸ ਤੋਂ ਇਲਾਵਾ ਭਾਈ ਬਲਦੇਵ ਸਿੰਘ ਵਡਾਲਾ ਵਲੋਂ ਦਫਤਰੀ ਮਾਮਲੇ ਵਿਚ ਵਾਧਾ ਕਰਦਿਆਂ ਭਾਈ ਮਹਿੰਦਰ ਸਿੰਘ ਜੀ ਨੂੰ ਪ੍ਰੈਸ ਸਕੱਤਰ ਦਿੱਲੀ ਦੀ ਜਿੰਮੇਵਾਰੀ ਸੌਂਪੀ ਗਈ, ਜਿਸ ਤੇ ਬੋਲਦਿਆਂ ਭਾਈ ਮਹਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੀ ਇਸ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ।
ਦਲ ਦੇ ਮੁੱਖ ਸੇਵਾਦਾਰ ਭਾਈ ਬਲਦੇਵ ਸਿੰਘ ਵਡਾਲਾ ਅਤੇ ਸਕੱਤਰ ਜਨਰਲ ਭਾਈ ਬਲਵਿੰਦਰ ਸਿੰਘ ਪੁੜੈਣ ਵੱਲੋਂ ਸਮੂੰਹ ਅੱਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਅਤੇ ਗੁਰਦੁਆਰਾ ਰਕਾਬ ਗੰਜ ਸਾਹਿਬ ਦੇ ਸਾਬਕਾ ਹੈੱਡ ਗ੍ਰੰਥੀ ਭਾਈ ਪਿਆਰਾ ਸਿੰਘ ਜੀ ਨੇ ਅੱਹੁਦੇਦਾਰਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਜਿਕਰਯੋਗ ਹੈ ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਪੰਜ ਬਾਣੀਆਂ ਦਾ ਬਾਠ ਅਤੇ ਸਮਾਪਤੀ 'ਤੇ ਅਰਦਾਸ ਕੀਤੀ ਗਈ।
। ਇਸ ਸਮੇਂ ਭਾਈ ਇਕਬਾਲ ਸਿੰਘ, ਦਲ ਦੇ ਮੀਤ ਪ੍ਰਧਾਨ ਭਾਈ ਸੁਖਵਿੰਦਰ ਸਿੰਘ ਅਜਾਦ, ਭਾਈ ਨਰਿੰਦਰਪਾਲ ਸਿੰਘ ਮਾਛੀਵਾੜਾ, ਭਾਈ ਭੁਪਿੰਦਰ ਸਿੰਘ ਫਤਹਿਗੜ• ਸਾਹਿਬ ਮੀਤ ਪ੍ਰਧਾਨ, ਭਾਈ ਬਲਵਿੰਦਰ ਸਿੰਘ, ਭਾਈ ਅਮਰਪ੍ਰੀਤ ਸਿੰਘ, ਭਾਈ ਬਲਵਿੰਦਰ ਸਿੰਘ ਸੇਠੀ, ਭਾਈ ਗੁਰਦੀਪ ਸਿੰਘ, ਭਾਈ ਨਰਿੰਦਰ ਸਿੰਘ, ਰੁਪਿੰਦਰ ਸਿੰਘ, ਏ.ਪੀ.ਐਸ, ਬਿੰਦਰਾ, ਪਰਵਿੰਦਰ ਸਿੰਘ, ਜਗਮੋਹਣ ਸਿੰਘ, ਨਿਹਾਲ ਸਿੰਘ, ਕੋਮਲ ਸਿੰਘ, ਗੁਰਪਾਲ ਸਿੰਘ, ਸਰਵਣ ਸਿੰਘ, ਗੁਰਚਰਨ ਸਿੰਘ, ਦਲਜੀਤ ਸਿੰਘ ਸੋਢੀ, ਨਰਿੰਦਰਜੀਤ ਸਿੰਘ ਬਿੰਦਰਾ, ਨੌਨਿਹਾਲ ਸਿੰਘ, ਬਲਵਿੰਦਰ ਸਿੰਘ ਬਾਬਾ, ਭਾਈ ਗਗਨਦੀਪ ਸਿੰਘ ਸਮੇਤ ਵੱਡੀ ਗਿਣਤੀ 'ਚ ਦਲ ਦੇ ਵਰਕਰ ਸ਼ਾਮਲ ਸਨ।