← ਪਿਛੇ ਪਰਤੋ
ਜਲੰਧਰ, 14 ਦਸੰਬਰ, 2016 : ਡਿਪਟੀ ਸੀ ਐਮ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਨਾਰਾਜ਼ ਚੱਲ ਰਹੇ ਐੱਸ.ਜੀ.ਪੀ.ਸੀ ਮੈਂਬਰ ਪਰਮਜੀਤ ਸਿੰਘ ਰਾਏਪੁਰ ਨੂੰ ਆਖ਼ਿਰਕਾਰ ਮਨਾ ਹੀ ਲਿਆ ਹੈ। ਡਿਪਟੀ ਸੀ ਐਮ ਨੇ ਖੁਦ ਰਾਏਪੁਰ ਦੇ ਘਰ ਜਾ ਕੇ ਉਨ੍ਹਾਂ ਦੇ ਭਰਾ ਜਸਪਾਲ ਸਿੰਘ ਢੇਸੀ ਨਾਲ ਲੰਮੀ ਮੀਟਿੰਗ ਕੀਤੀ। ਡਿਪਟੀ ਸੀ ਐਮ ਬਾਦਲ ਨੇ ਐਲਾਨ ਕੀਤਾ ਕਿ ਪਰਮਜੀਤ ਸਿੰਘ ਰਾਏਪੁਰ ਨਗਰ ਸੁਧਾਰ ਟਰੱਸਟ ਜਲੰਧਰ ਦੇ ਚੇਅਰਮੈਨ ਹੋਣਗੇ। ਇਸ ਦੇ ਨਾਲ ਹੀ ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਸੂਬਾ ਉਪ ਪ੍ਰਧਾਨ ਬਣਾਇਆ ਹੈ।
Total Responses : 266