ਨਵੀਂ ਦਿੱਲੀ, 15 ਦਸੰਬਰ: ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਬਾਦਲਾਂ ਨੂੰ ਉਨ੍ਹਾਂ ਨਾਲ ਆਪਣੀਆਂ ਜਾਇਦਾਦਾਂ ਬਦਲਣ ਸਬੰਧੀ ਆਪਣੀ ਇਕ ਦਹਾਕੇ ਪੁਰਾਣੀ ਆਫਰ ਨੂੰ ਵੀਰਵਾਰ ਨੂੰ ਇਕ ਵਾਰ ਫਿਰ ਤੋਂ ਦੁਹਰਾਉਂਦਿਆਂ ਕਿਹਾ ਹੈ ਕਿ ਜੇ ਪਹਿਲੇ ਅਕਾਲੀ ਪਰਿਵਾਰ ਦੇ ਸਮਰਾਜ ਦਾ ਅਨੁਮਾਨ ਲਗਾਇਆ ਜਾਵੇ, ਤਾਂ ਬਾਦਲ ਅੱਜ ਦੇ ਅਸਲੀ ਮਹਾਰਾਜਾ ਹਨ।
ਕੈਪਟਨ ਅਮਰਿੰਦਰ ਨੇ ਕਿਹਾ ਹੈ ਕਿ ਉਨ੍ਹਾਂ ਦੀ ਵਿਰਾਸਤ 350 ਸਾਲਾਂ ਤੋਂ ਚੱਲ ਰਹੀ ਹੈ, ਜਦਕਿ ਇਸਦੇ ਉਲਟ ਬਾਦਲਾਂ ਵੱਲੋਂ ਬੀਤੇ 10 ਸਾਲਾਂ ਦੌਰਾਨ ਇਕੱਠੀਆਂ ਕੀਤੀਆਂ ਗਈਆਂ ਕਰੋੜਾਂ ਰੁਪਇਆਂ ਦੀਆਂ ਜਾਇਦਾਂ ਲੋਕਾਂ ਦੇ ਰੁਪਇਆਂ ਤੋਂ ਬਣਾਈਆਂ ਗਈਆ ਹਨ, ਜਿਨ੍ਹਾਂ ਨੂੰ ਇਨ੍ਹਾਂ ਨੇ ਸੂਬੇ ਨੂੰ ਲੁੱਟ ਕੇ ਇਕੱਠਾ ਕੀਤਾ ਹੈ।
ਕੈਪਟਨ ਅਮਰਿੰਦਰ ਨੇ ਉਨ੍ਹਾਂ ਨੂੰ ਕਈ ਸਾਲ ਪਹਿਲਾਂ ਆਪਣੀਆਂ ਜਾਇਦਾਦਾਂ ਬਦਲਣ ਦਾ ਆਫਰ ਦਿੱਤਾ ਸੀ, ਅਤੇ ਉਹ ਇਹ ਕੰਮ ਅੱਜ ਉਸ ਤੋਂ ਵੀ ਜ਼ਿਆਦਾ ਉਤਸਾਹ ਨਾਲ ਕਰਨ ਲਈ ਤਿਆਰ ਹਨ। ਉਨ੍ਹਾਂ ਨੇ ਕਿਹਾ ਕਿ ਬੀਤੇ 10 ਸਾਲਾਂ ਦੌਰਾਨ ਬਾਦਲਾਂ ਦੀਆਂ ਜਾਇਦਾਦਾਂ 'ਚ ਕਲਪਨਾ ਤੋਂ ਵੀ ਵੱਧ ਵਾਧਾ ਹੋਇਆ ਹੈ।
ਸਾਲ 2001 'ਚ, ਕੈਪਟਨ ਅਮਰਿੰਦਰ ਨੇ ਬਾਦਲਾਂ ਦੀਆਂ ਕਰੋੜਾਂ ਰੁਪਇਆਂ ਦੀਆਂ ਜਾਇਦਾਦਾਂ ਦਾ ਖੁਲਾਸਾ ਕਰਦਆਿਂ ਕਿਹਾ ਸੀ ਕਿ ਉਹ ਆਪਣੀਆਂ ਜਾਇਦਾਦਾਂ ਨੂੰ ਦੋਵੇਂ ਅਕਾਲੀ ਪਿਓ-ਪੁੱਤ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਬਦਲਣ ਲਈ ਤਿਆਰ ਹਨ। ਜਦਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਉਨ੍ਹਾਂ ਦੇ ਰਾਜਵੰਸ਼ੀ ਮੂਲ 'ਤੇ ਕੀਤੇ ਗਏ ਤਾਜ਼ਾ ਵਿਅਕਤੀਗਤ ਹਮਲੇ ਉਪਰ ਪ੍ਰਤੀਕ੍ਰਿਆ ਜਾਹਿਰ ਕਰਦਿਆਂ, ਕੈਪਟਨ ਅਮਰਿੰਦਰ ਨੇ ਕਿਹਾ ਹੈ ਕਿ ਉਨ੍ਹਾਂ ਦੀਆਂ ਵੰਸ਼ਾਂ ਤੋਂ ਮਿੱਲੀ ਛੋਟੀ ਜਿਹੀ ਵਿਰਾਸਤ ਦਾ ਬਾਦਲਾਂ ਦੇ ਸਮਰਾਜ ਨਾਲ ਕੋਈ ਮੁਕਾਬਲਾ ਨਹੀਂ ਹੈ। ਜਿਨ੍ਹਾਂ ਦੀਆਂ ਜਾਇਦਾਦਾਂ ਨੂੰ ਬਾਦਲਾਂ ਨੇ ਬੀਤੇ 10 ਸਾਲਾਂ 'ਚ ਪੰਜਾਬ 'ਚ ਸ਼ਾਸਨ ਦੌਰਾਨ ਕਮਾ ਕੇ ਕਈ ਅਰਬਾਂ 'ਚ ਵਧਾ ਦਿੱਤਾ ਹੈ।
ਇਸ ਲੜੀ ਹੇਠ, ਕੈਪਟਨ ਅਮਰਿੰਦਰ ਨੇ ਕਿਹਾ ਹੈ ਕਿ ਵਿਅਕਤੀਗਤ ਰਿਹਾਇਸ਼ੀ ਜਾਇਦਾਦਾਂ ਤੋਂ ਲੈ ਕੇ ਹੋਸਪਿਟਾਲਿਟੀ, ਟਰਾਂਸਪੋਰਟ, ਮੀਡੀਆ ਆਦਿ 'ਚ ਇਨ੍ਹਾਂ ਦੇ ਬਹੁ ਕਰੋੜੀ ਬਿਜਨੇਸ ਤੱਕ, ਬਾਦਲਾਂ ਦੀਆਂ ਜਾਇਦਾਦਾਂ ਉਨ੍ਹਾਂ ਦੀ ਰਾਜਵੰਸ਼ੀ ਕਲਪਨਾ ਨੂੰ ਵੀ ਛੋਟਾ ਕਰ ਦਿੰਦੀਆਂ ਹਨ। ਜਿਸ 'ਤੇ ਉਨ੍ਹਾਂ ਨੇ ਮੁੱਖ ਮੰਤਰੀ ਨੂੰ ਆਪਣੀਆਂ ਜਾਇਦਾਦਾਂ ਉਨ੍ਹਾਂ ਨਾਲ ਬਦਲਣ ਦੀ ਚੁਣੌਤੀ ਨੂੰ ਸਵੀਕਾਰ ਕਰਨ ਵਾਸਤੇ ਕਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਬੀਤੇ 10 ਸਾਲਾਂ 'ਚ ਬਾਦਲਾਂ ਦੇ ਬਿਜਨੇਸ ਦੇ ਸਮਰਾਜ 'ਚ ਬਹੁਤ ਜ਼ਿਆਦਾ ਤਰੱਕੀ ਹੋਈ ਹੈ, ਜਿਸ 'ਚ ਓਰਬਿਟ ਰਿਜੋਰਟਸ, ਕਈ ਟਰਾਂਸਪੋਰਟ ਕੰਪਨੀਆਂ, ਮੀਡੀਆ ਕੰਪਨੀਆਂ ਉਪਰ ਉਨ੍ਹਾਂ ਦੀ ਮਲਕੀਅਤ ਹੈ। ਜਦਕਿ ਹੁਣ ਓਬਰਾਏ ਸੁਖਵਿਲਾਸ ਰਿਜੋਰਟ ਦੇ ਜੁੜ ਜਾਣ ਨਾਲ ਇਨ੍ਹਾਂ ਦੀਆਂ ਜਾਇਦਾਦਾਂ 'ਚ ਬਹੁਤ ਜ਼ਿਆਦਾ ਵਾਧਾ ਹੋ ਚੁੱਕਾ ਹੈ, ਜਿਸ ਰਿਜੋਰਟ 'ਚ ਸੁਖਬੀਰ ਬਾਦਲ ਅਤੇ ਉਨ੍ਹਾਂ ਦੀ ਪਤਨੀ ਪ੍ਰਮੁੱਖ ਹਿੱਸੇਦਾਰ ਹਨ। ਅਜਿਹੇ 'ਚ, ਕੈਪਟਨ ਅਮਰਿੰਦਰ ਨੇ ਬਾਦਲਾਂ ਨੂੰ ਆਪਣੀਆਂ ਜਾਇਦਾਦਾਂ ਉਪਰ ਸਪੱਸ਼ਟੀਕਰਨ ਦੇਣ ਲਈ ਕਿਹਾ ਹੈ, ਜਿਹੜੀਆਂ ਉਨ੍ਹਾਂ ਨੇ ਲੋਕਾਂ ਨੂੰ ਲੁੱਟ ਕੇ ਬਣਾਈਆਂ ਹਨ।
ਕੈਪਟਨ ਅਮਰਿੰਦਰ ਨੇ ਜ਼ੋਰ ਦਿੰਦਿਆਂ ਕਿਹਾ ਹੈ ਕਿ ਬਾਦਲਾਂ ਦਾ ਇਹ ਵਿਕਾਸ ਪੰਜਾਬ ਤੇ ਇਸਦੇ ਲੋਕਾਂ ਦੇ ਵਿਕਾਸ ਅਤੇ ਤਰੱਕੀ ਦੀ ਲਾਗਤ 'ਤੇ ਹੋਇਆ ਹੈ, ਜਿਨ੍ਹਾਂ ਨੇ ਆਪਣੀਆਂ ਪੰਜਾਬੀ ਸੂਬਾ ਅੰਦੋਲਨ ਵਰਗੀਆਂ ਲੋਕ ਵਿਰੋਧੀ ਨੀਤੀਆਂ ਨਾਲ ਸੂਬੇ ਨੂੰ ਤਬਾਹੀ ਤੇ ਹਨੇਰੇ ਵੱਲ ਧਕੇਲ ਦਿੱਤਾ ਹੈ। ਉਨ੍ਹਾਂ ਦੀ ਸਰਕਾਰ ਮਾਫੀਆਵਾਂ ਨੂੰ ਚਲਾ ਰਹੀ ਹੈ।
ਇਸੇ ਤਰ੍ਹਾਂ, ਕੈਪਟਨ ਅਮਰਿੰਦਰ ਨੇ ਪ੍ਰਕਾਸ਼ ਸਿੰਘ ਬਾਦਲ ਦੇ ਉਨ੍ਹਾਂ ਦੋਸ਼ਾਂ ਨੂੰ ਵੀ ਹੱਸਣਯੋਗ ਕਰਾਰ ਦਿੱਤਾ ਹੈ ਕਿ ਉਨ੍ਹਾਂ ਦਾ ਲੋਕਾਂ ਨਾਲ ਜਮੀਨੀ ਪੱਧਰ 'ਤੇ ਕੋਈ ਸੰਪਰਕ ਨਹੀਂ ਹੈ। ਜੇ ਅਜਿਹਾ ਹੁੰਦਾ, ਤਾਂ ਲੋਕਾਂ ਨੇ ਉਨ੍ਹਾਂ ਨੂੰ ਸੱਤ ਵਾਰ ਤੱਕ ਸੂਬਾ ਵਿਧਾਨ ਸਭਾ ਤੇ ਸੰਸਦ ਲਈ ਨਹੀਂ ਚੁਣਿਆ ਹੁੰਦਾ।
ਉਥੇ ਹੀ, ਪੰਜਾਬ ਕਾਂਗਰਸ ਨੇ ਕਿਹਾ ਹੈ ਕਿ ਕਰੋੜਾਂ ਰੁਪਏ ਦੇ ਮਹਿਲਨੁਮਾ ਪੈਲੇਸ ਤੇ ਬਿਜਨੇਸ, ਅਤੇ ਇਕ ਵੱਡਾ ਸੁੱਖਵਿਲਾਸ ਰਿਜੋਰਟ ਰੱਖਣ ਵਾਲੇ ਬਾਦਲਾਂ ਨੂੰ ਕੈਪਟਨ ਅਮਰਿੰਦਰ ਦੀ ਰਾਜਵੰਸ਼ੀ ਵਿਰਾਸਤ 'ਤੇ ਸਵਾਲ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਕੈਪਟਨ ਅਮਰਿੰਦਰ ਨੂੰ ਰਾਜਵੰਸ਼ੀ ਵਿਰਾਸਤ ਆਪਣੇ ਵੰਸ਼ਾਂ ਤੋਂ ਮਿੱਲੀਆਂ ਹਨ, ਜਦਕਿ ਬਾਦਲਾਂ ਵੱਲੋਂ ਸੂਬੇ ਨੁੰ ਵੱਡੇ ਪੱਧਰ 'ਤੇ ਲੁੱਟ ਕੇ ਇਕੱਠੀ ਕੀਤੀਆਂ ਗਈਆਂ ਹਨ।
ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਲਗਾਤਾਰ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਉਪਰ ਕੀਤੇ ਜਾ ਰਹੇ ਵਿਅਕਤੀਗਤ ਅਤੇ ਨਿਰਾਧਾਰ ਹਮਲਿਆਂ 'ਤੇ ਜ਼ੋਰਦਾਰ ਪ੍ਰਤੀਕ੍ਰਿਆ ਜਾਹਿਰ ਕਰਦਿਆਂ, ਪੰਜਾਬ ਕਾਂਗਰਸ ਕਮੇਟੀ ਨੇ ਕਿਹਾ ਹੈ ਕਿ ਅਕਾਲੀ ਆਗੂ ਦੇ ਬੇਮਤਲਬੀ ਬਿਆਨ ਉਨ੍ਹਾਂ ਅੰਦਰ ਨਾਸਮਝੀ ਤੇ ਨਿਰਾਸ਼ਾ ਨੂੰ ਦਰਸਾਉਂਦੇ ਹਨ, ਜਿਨ੍ਹਾਂ ਦੀ ਪਾਰਟੀ ਆਉਂਦੀਆਂ ਵਿਧਾਨ ਸਭਾ ਚੋਣਾਂ 'ਚ ਹਾਰ ਨੇੜੇ ਖੜ੍ਹੀ ਹੈ।
ਪ੍ਰਦੇਸ਼ ਕਾਂਗਰਸ ਦੇ ਆਗੂਆਂ ਲਾਲ ਸਿੰਘ, ਰਾਣਾ ਗੁਰਮੀਤ ਸਿੰਘ ਤੇ ਰਾਣਾ ਗੁਰਰਜੀਤ ਸਿੰਘ ਨੇ ਕਿਹਾ ਹੈ ਕਿ ਕੈਪਟਨ ਅਮਰਿੰਦਰ ਦੀ ਲੋਕਪ੍ਰਿਅਤਾ ਤੇ ਪੰਜਾਬ ਦੇ ਲੋਕਾਂ ਨਾਲ ਉਨ੍ਹਾਂ ਦੇ ਸੰਪਰਕ ਉਨ੍ਹਾਂ ਦੇ ਪ੍ਰਚਾਰਾਂ, ਰੈਲੀਆਂ ਤੇ ਮੁਲਾਕਾਤਾਂ 'ਚ ਦਿਖਾਈ ਦਿੰਦੇ ਹਨ। ਜਿਥੇ ਲੋਕਾਂ ਨੂੰ ਆਪਣੇ ਪਸੰਦੀਦਾ ਆਗੂ ਦੀ ਸਿਰਫ ਝਲਕ ਪਾਉਣ ਵਾਸਤੇ ਹਜ਼ਾਰਾਂ ਦੀ ਗਿਣਤੀ 'ਚ ਉਮੜਦਿਆਂ ਦੇਖਿਆ ਜਾ ਸਕਦਾ ਹੈ। ਜਦਕਿ ਇਸਦੇ ਉਲਟ, ਬਾਦਲ ਦੀਆਂ ਰੈਲੀਆ ਭੀੜ ਦੀ ਸ਼ਰਮਨਾਕ ਗੈਰ ਮੌਜ਼ੂਦਗੀ ਦੀਆਂ ਗਵਾਹ ਹੁੰਦੀਆਂ ਹਨ ਅਤੇ ਉਨ੍ਹਾਂ ਦੇ ਆਪਣੇ ਸ਼ਹਿਰਾਂ 'ਚ ਵੀ ਇਹੋ ਹਾਲ ਹੈ ਤੇ ਸੱਚਾਈ ਸੱਭ ਦੇ ਸਾਹਮਣੇ ਹਨ।
ਉਨ੍ਹਾਂ ਨੇ ਮੁੱਖ ਮੰਤਰੀ ਉਪਰ ਉਨ੍ਹਾਂ ਦੇ ਸ਼ਾਸਨ ਦੌਰਾਨ ਸੂਬੇ 'ਚ ਵਿਕਾਸ ਸਬੰਧੀ ਝੂਠਿਆਂ ਵਾਅਦਿਆਂ ਰਾਹੀਂ ਲੋਕਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਗਾਇਆ ਹੈ। ਪ੍ਰਦੇਸ਼ ਕਾਂਗਰਸ ਦੇ ਆਗੂਆਂ ਨੇ ਕਿਹਾ ਹੈ ਕਿ ਬੀਤੇ 10 ਸਾਲਾਂ ਦੌਰਾਨ ਬਾਦਲ ਜ਼ੀਰੋ 'ਤੇ ਪਹੁੰਚ ਚੁੱਕੇ ਹਨ, ਜਦਕਿ ਕੈਪਟਨ ਅਮਰਿੰਦਰ ਨੇ ਆਪਣੇ 5 ਸਾਲਾਂ ਦੇ ਸ਼ਾਸਨਕਾਲ ਦੌਰਾਨ ਸ਼ਾਨਦਾਰ ਵਿਕਾਸ ਕੀਤਾ ਸੀ। ਅਕਾਲੀ ਸਰਕਾਰ ਦੀਆਂ ਨੀਤੀਆਂ ਤੇ ਗਤੀਵਿਧੀਆਂ ਨੇ ਸੂਬੇ ਨੂੰ ਵਿਕਾਸ ਦੀ ਪੱਟੜੀ ਤੋਂ ਉਤਾਰ ਦਿੱਤਾ ਹੈ।