ਚੰਡੀਗੜ/ਘੜੂੰਆਂ/ਮੋਰਿੰਡਾ/ਸ੍ਰੀ ਚਮਕੌਰ ਸਾਹਿਬ, 17 ਦਸੰਬਰ 2016 : ਸ੍ਰੀ ਚਮਕੌਰ ਸਾਹਿਬ ਦੇ ਵੋਟਰ ਬਾਹਰੀਆਂ ਨੂੰ ਆਪਣੇ ਉਮੀਦਵਾਰਾਂ ਵਜੋਂ ਸਵੀਕਾਰ ਨਹੀਂ ਕਰਨਗੇ ਅਤੇ ਉਨ•ਾਂ ਨੂੰ ਵੋਟ ਨਹੀਂ ਦੇਣਗੇ। ਮੋਰਿੰਡਾ ਤੇ ਸ੍ਰੀ ਚਮਕੌਰ ਸਾਹਿਬ ਵਿਖੇ ਵਿਸ਼ਾਲ ਰੋਡ ਸ਼ੋਅ ਕੱਢਣ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰਦਿਆਂ, ਵਿਰੋਧੀ ਧਿਰ ਦੇ ਲੀਡਰ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਇਸ ਪਵਿੱਤਰ ਨਗਰੀ ਦੇ ਲੋਕ ਸ੍ਰੋਮਣੀ ਅਕਾਲੀ ਦਲ ਤੇ ਆਪ ਵੱਲੋਂ ਦਿੱਤੇ ਗਏ ਉਮੀਦਵਾਰਾਂ ਨੂੰ ਨਹੀਂ ਅਪਣਾਉਣਗੇ, ਜਿਨ•ਾਂ ਨੂੰ ਉਨ•ਾਂ ਦੀਆਂ ਆਪਣੀਆਂ ਪਾਰਟੀਆਂ ਨੇ ਖਾਰਿਜ਼ ਕਰ ਦਿੱਤਾ ਹੈ। ਕਿਉਂ ਅਕਾਲੀ ਦਲ ਬਾਦਲ ਨੂੰ ਆਪਣੇ ਉਮੀਦਵਾਰ ਦੀ ਸੀਟ ਬਦਲਣੀ ਪਈ, ਜਿਸਦਾ ਕਾਰਨ ਸਿਰਫ ਉਸਦਾ ਪ੍ਰਦਰਸ਼ਨ ਨਾ ਕਰਨਾ ਸੀ। ਇਸੇ ਤਰ•ਾਂ, ਕਿਉਂ ਆਪ ਨੇ ਕਾਂਗਰਸ ਪਾਰਟੀ ਵੱਲੋਂ ਖਾਰਿਜ਼ ਕੀਤੇ ਗਏ ਵਿਅਕਤੀ ਨੂੰ ਆਪਣਾ ਉਮੀਦਵਾਰ ਬਣਾਇਆ, ਕਿਉਂਕਿ ਉਸਨੇ ਬੀਤੇ ਕਈ ਸਾਲਾਂ 'ਚ ਪ੍ਰਦਰਸ਼ਨ ਨਹੀਂ ਕੀਤਾ ਸੀ। ਉਨ•ਾਂ ਨੇ ਕਿਹਾ ਕਿ ਇਸ ਵਿਧਾਨ ਸਭਾ ਹਲਕੇ ਦੇ ਵੋਟਰ ਬਹੁਤ ਸਮਝਦਾਰ ਹਨ ਅਤੇ ਉਹ ਇਨ•ਾਂ ਨੂੰ ਦਰਵਾਜ਼ਾ ਦਿਖਾ ਦੇਣਗੇ। ਚੰਨੀ ਨੇ ਕਿਹਾ ਕਿ ਉਹ ਬੀਤੇ ਦੱਸ ਸਾਲਾਂ ਤੋਂ ਇਸ ਹਲਕੇ ਦੀ ਸੇਵਾ ਕਰ ਰਹੇ ਹਨ ਅਤੇ ਇਸ ਹਲਕੇ ਦੇ ਵੋਟਰਾਂ ਦੇ ਦੁੱਖਾਂ ਦਾ ਧਿਆਨ ਰੱਖਦੇ ਰਹਿਣਗੇ।
ਚੰਨੀ ਨੇ ਪਾਰਟੀ ਵੱਲੋਂ ਉਨ•ਾਂ ਨੂੰ ਸ੍ਰੀ ਚਮਕੌਰ ਸਾਹਿਬ ਤੋਂ ਟਿਕਟ ਦਿੱਤੇ ਜਾਣ ਤੋਂ ਬਾਅਦ ਅੱਜ ਆਪਣੇ ਵਿਧਾਨ ਸਭਾ ਹਲਕੇ 'ਚ ਰੋਡ ਸ਼ੋਅ ਕੱਢਿਆ। ਇਹ ਰੋਡ ਸ਼ੋਅ ਘੜੂੰਆਂ ਤੋਂ ਸ਼ੁਰੂ ਹੋਇਆ ਅਤੇ ਉਨ•ਾਂ ਨਾਲ ਹਜ਼ਾਰਾਂ ਕਾਰਾਂ ਮੋਰਿੰਡਾ ਗਈਆਂ ਅਤੇ ਉਥੋਂ ਅੰਤ 'ਚ ਸ੍ਰੀ ਚਮਕੌਰ ਸਾਹਿਬ ਜਾ ਕੇ ਉਨ•ਾਂ ਨੇ ਮੱਥਾ ਟੇਕਿਆ। ਰੋਡ ਸ਼ੋਅ 'ਚ ਖਾਸ ਕਰਕੇ ਹਲਕੇ ਦੇ ਨੌਜ਼ਵਾਨਾਂ ਨੇ ਹਿੱਸਾ ਲਿਆ ਅਤੇ ਆਉਂਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਚੰਨੀ ਨੂੰ ਪੂਰਾ ਸਮਰਥਨ ਦੇਣ ਦਾ ਭਰੋਸਾ ਦਿੱਤਾ।
ਚੰਨੀ ਨੇ ਅੱਜ ਤੋਂ ਆਪਣਾ ਚੋਣ ਪ੍ਰਚਾਰ ਵੀ ਸ਼ੁਰੂ ਕਰ ਦਿੱਤਾ। ਉਨ•ਾਂ ਨੇ ਕਿਹਾ ਕਿ ਆਉਂਦੇ 15 ਦਿਨਾਂ ਅੰਦਰ ਉਹ ਵਿਧਾਨ ਸਭਾ ਹਲਕੇ ਦੇ ਸਾਰੇ ਪਿੰਡਾਂ ਦਾ ਦੌਰਾ ਕਰਨਗੇ ਅਤੇ ਵੋਟਰਾਂ ਤੇ ਉਨ•ਾਂ ਦੇ ਸਮਰਥਕਾਂ ਨਾਲ ਵਿਅਕਤੀਗਤ ਤੌਰ 'ਤੇ ਮਿੱਲਣਗੇ। ਚੰਨੀ ਨੇ ਪਾਰਟੀ ਹਾਈ ਕਮਾਂਡ ਤੇ ਕੈਪਟਨ ਅਮਰਿੰਦਰ ਸਿੰਘ ਦਾ ਉਨ•ਾਂ ਉਪਰ ਭਰੋਸਾ ਪ੍ਰਗਟ ਕਰਨ ਅਤੇ ਟਿਕਟ ਦੇਣ ਲਈ ਧੰਨਵਾਦ ਕੀਤਾ। ਉਨ•ਾਂ ਨੇ ਵਿਧਾਨ ਸਭਾ ਹਲਕੇ ਦੇ ਵੋਟਰਾਂ ਦਾ ਵੀ ਧੰਨਵਾਦ ਕੀਤਾ, ਕਿਉਂਕਿ ਉਨ•ਾਂ ਕਾਰਨ ਹੀ ਨਾ ਸਿਰਫ ਉਹ ਵਿਧਾਇਕ ਬਣੇ, ਸਗੋਂ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਲੀਡਰ ਵੀ ਬਣੇ।