ਪਟਿਆਲਾ, 20 ਦਸੰਬਰ, 2016 : ਚੋਣ ਕਮਿਸ਼ਨ ਦੀ ਦਿੱਲੀ ਤੋਂ ਆਈ ਆਡਿਟ ਟੀਮ ਵਿੱਚ ਸਕੱਤਰ ਸ਼੍ਰੀ ਮਾਲੇ ਮਲਿਕ ਤੇ ਸੈਕਸ਼ਨ ਅਫ਼ਸਰ ਸ਼੍ਰੀ ਸੰਤੋਸ਼ ਕੁਮਾਰ ਦੂਬੇ ਸ਼ਾਮਲ ਸਨ, ਨੇ ਦੇਰ ਸ਼ਾਮਪਹਿਲਾਂ ਜ਼ਿਲਾ ਚੋਣ ਅਫ਼ਸਰ , ਸਾਰੇ ਰੀਟਰਨਿੰਗ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਜ਼ਿਲੇ ਵਿੱਚ ਹੋਏ ਚੋਣ ਪ੍ਰਬੰਧਾਂ ਦਾ ਜਾਇਜ਼ਾ ਲਿਆ, ਫਿਰ ਸਮੂਹ ਰਾਜਸੀਪਾਰਟੀਆਂ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਅਤੇ ਉਹਨਾਂ ਦੇ ਸੁਝਾਅ 'ਤੇ ਸ਼ਿਕਾਇਤਾਂ ਸੁਣੀਆਂ। ਇਸ ਉਪਰੰਤ ਵਿਸ਼ੇਸ਼ ਆਡਿਟ ਟੀਮ ਨੇ ਪਟਿਆਲਾਦੇ ਫਿਜੀਕਲ ਕਾਲਜ ਵਿਖੇ ਸੁਰੱਖਿਅਤ ਰੱਖੀਆਂ ਇਲੈਕਟਰੋਨਿਕ ਵੋਟਿੰਗ ਮਸ਼ੀਨਾਂ ਦੇ ਗੁਦਾਮ ਦੀ ਬੀਤੀ ਰਾਤ ਪੜਤਾਲ ਕੀਤੀ ਅਤੇ ਉੱਥੇ ਤਾਇਨਾਤ ਚੋਣ ਤੇਸੁੱਰਿਖਿਆ ਅਮਲੇ ਨੂੰ ਹਦਾਇਤ ਕੀਤੀ ਕਿ ਜ਼ਿਲਾ ਚੋਣ ਅਫ਼ਸਰ ਦੀ ਪ੍ਰਧਾਨਗੀ ਨਾਲ ਹੀ ਇਸ ਗੁਦਾਮ ਨੂੰ ਖੋਲਿਆ ਜਾਵੇ। ਚੋਣ ਕਮਿਸ਼ਨ ਦੀ ਟੀਮ ਵੱਲੋਂ ਅੱਜ ਸਵੇਰੇਸਾਰੇ ਵਿਧਾਨ ਸਭਾ ਹਲਕਿਆਂ ਦੇ ਰੀਟਰਨਿੰਗ ਅਧਿਕਾਰੀਆਂ ਦੇ ਰਿਕਾਰਡ ਦੀ ਚੈਕਿੰਗ ਵੀ ਕੀਤੀ ਗਈ।
ਚੋਣ ਕਮਿਸ਼ਨ ਦੀ ਟੀਮ ਨਾਲ ਮੀਟਿੰਗ ਮੌਕੇ ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਸਿੰਘ, ਰਿਟਰਨਿੰਗ ਅਫ਼ਸਰ 109 ਨਾਭਾ ਸ਼੍ਰੀਮਤੀ ਜਸ਼ਨਪ੍ਰੀਤ ਕੌਰ ਗਿੱਲ, 110 ਪਟਿਆਲਾ ਦਿਹਾਤੀ ਸ਼੍ਰੀ ਦੀਪਕ ਭਾਟੀਆ, 111 ਰਾਜਪੁਰਾ ਸ਼੍ਰੀ ਹਰਪ੍ਰੀਤ ਸਿੰਘ ਸੂਦਨ, 113 ਘਨੌਰ ਸ਼੍ਰੀ ਬਿਮਲ ਕੁਮਾਰਸੇਤੀਆਂ, 114 ਸਨੌਰ ਸ਼੍ਰੀ ਜਗਵਿੰਦਰ ਸਿੰਘ ਸੰਧੂ, 115 ਪਟਿਆਲਾ ਸ਼੍ਰੀਮਤੀ ਪੂਜਾ ਸਿਆਲ ਗਰੇਵਾਲ, 116 ਸਮਾਣਾ ਸ਼੍ਰੀ ਅਮਰੇਸ਼ਵਰ ਸਿੰਘ ਅਤੇ 117 ਸ਼ੁਤਰਾਣਾ ਸ਼੍ਰੀਮਤੀ ਅਨੀਤਾ ਦਰਸ਼ੀ ਵੀ ਹਾਜ਼ਰ ਸਨ।